ਫਿਲਪਾਈਨ ਵਿੱਚ ਪੰਜਾਬੀ ਦੀ ਜਾਨ ਬਚਾਉਣ ਵਾਲੇ ਪੰਜਾਬੀ ਦਾ ਕਤਲ
ਤਕਰੀਬਨ 24-25 ਸਾਲ ਪਹਿਲਾਂ ਫਿਲਪਾਈਨ ਗਏ ਸੁਲਤਾਨਪੁਰ ਲੋਧੀ ਦੇ ਜੰਮਪਲ ਵਿਅਕਤੀ ਦਾ ਕੁੱਝ ਬਦਮਾਸ਼ਾਂ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਵੱਡੇ ਭਰਾ ਤਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਗੋਵਿੰਦਰ ਸਿੰਘ ਸਾਲ 1996 ’ਚ ਵਿਦੇਸ਼ ਗਿਆ ਸੀ।
ਫਿਲਪਾਈਨ ’ਚ ਉਸ ਦੀ ਦੁਕਾਨ ਸੀ, ਜਿੱਥੇ ਬੀਤੀ 2 ਜਨਵਰੀ ਇਕ ਹੋਰ ਪੰਜਾਬੀ ਨੂੰ ਲੁੱਟਣ ਵਾਸਤੇ ਕੁੱਝ ਲੋਕ ਉਸ ਦੇ ਮਗਰ ਭੱਜ ਰਹੇ ਸਨ ਤਾਂ ਉਕਤ ਵਿਅਕਤੀ ਭੱਜਦਾ ਹੋਇਆ ਜਾਨ ਬਚਾਉਣ ਲਈ ਗੋਵਿੰਦਰ ਸਿੰਘ ਦੀ ਦੁਕਾਨ ‘ਚ ਵੜ ਗਿਆ। ਗੋਵਿੰਦਰ ਸਿੰਘ ਨੇ ਪੰਜਾਬੀ ਨੂੰ ਬਚਾਉਣ ਦੀ ਕੋਸ਼ਿਸ਼ ’ਚ ਦੁਕਾਨ...
ਦਾ ਅੰਦਰੋਂ ਕੁੰਡਾ ਲਾ ਲਿਆ।
ਤਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪੰਜਾਬੀ ਦੀ ਜਾਨ ਬਚਾਉਣੀ ਗੋਵਿੰਦਰ ਸਿੰਘ ਨੂੰ ਮਹਿੰਗੀ ਪਈ ਤੇ ਦੂਜੇ ਦਿਨ 2 ਜਨਵਰੀ ਨੂੰ ਫਿਲਪੀਨੀ ਵਿਅਕਤੀਆਂ ਨੇ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਦੱਸਿਆ ਜਾਂਦਾ ਹੈ ਕਿ ਕਾਤਲ ਨੇ ਗੋਵਿੰਦਰ ਸਿੰਘ ਦੇ 15-16 ਚਾਕੂ ਦੇ ਵਾਰ ਕੀਤੇ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਭਰਾ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਫਿਲਪਾਈਨ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ।
Access our app on your mobile device for a better experience!