ਦੇਸ਼ ਦੇ ਮਜਦੂਰਾਂ ਨੂੰ ਘਰ ਵਾਪਿਸ ਪਹੁੰਚਾਉਣ ਅਤੇ ਖੂਬ ਦੁਆਵਾਂ ਪਾਉਣ ਤੋਂ ਬਾਅਦ ਹੁਣ ਸੋਨੂ ਸੂਦ ਵਿਦੇਸ਼ ਵਿੱਚ ਫਸੇ ਭਾਰਤੀ ਨਾਗਰਿਕ ਦੀ ਵਤਨ ਵਾਪਸੀ ਵਿੱਚ ਲੱਗੇ ਹੋਏ ਹਨ।ਸੋਨੂ ਸੂਦ ਨੇ ਸਪਾਈਸਜੈੱਟ ਦੇ ਨਾਲ ਹੱਥ ਮਿਲਾਇਆ ਹੈ ਅਤੇ ਉਨ੍ਹਾਂ ਦੇ ਏਅਰਪਲੇਨ ਦੀ ਮਦਦ ਤੋਂ ਵਿਦੇਸ਼ ਵਿੱਚ ਫਸੇ ਭਾਰਤੀਆਂ ਨੂੰ ਵਾਪਿਸ ਲੈ ਕੇ ਆ ਰਹੇ ਹਨ।ਪਹਿਲਾਂ ਸੋਨੂ ਨੇ ਕ੍ਰਿਗਿਸਤਾਨ ਤੋਂ ਭਾਰਤੀ ਮੈਡਿਕਲ ਸਟੂਡੈਂਟਸ ਦੀ ਦੇਸ਼ ਵਾਪਸੀ ਕਰਵਾਈ ਅਤੇ ਹੁਣ ਉਹ ਫਿਲੀਪੀਨਜ਼ ਤੋਂ ਵੀ ਲੋਕਾਂ ਨੂੰ ਲੈ ਆਏ ਹਨ। ਫਿਲੀਪੀਨਜ਼ ਤੋਂ ਆਏ ਲੋਕਾਂ ਦਾ ਸੋਨੂ ਸੂਦ ਨੇ ਕੀਤਾ ਸਵਾਗਤ-ਇਸ ਬਾਰੇ ਵਿੱਚ ਸੋਨੂ ਸੂਦ ਨੇ ਟਵੀਟ ਕਰ ਦੱਸਿਆ ਕਿ ਸੋਨੂ ਸੂਦ ਨੇ ਫਿਲੀਪੀਨਜ਼ ਤੋਂ ਵਾਪਿਸ ਆਏ ਲੋਕਾਂ ਦੀ ਤਸਵੀਟ ਰਵੀਟ ਕਰਦੇ ਹੋਏ ਲਿਖਿਆ ’ਮੈਂ ਤੁਹਾਡੇ ਸਾਰਿਆਂ ਨੂੰ ਭਾਰਤ ਵਿੱਚ ਵਾਪਿਸ ਪਾ ਕੇ ਖੁਸ਼ ਹਾਂ , ਫਿਲੀਿਪਨਜ਼ ਮਿਸ਼ਨ ਦਾ ਪਹਿਲਾ ਹਿੱਸਾ ਪੂਰਾ ਹੋਇਆ , ਹੁਣ ਅਗਲੇ ਦੀ ਬਾਰੀ.ਜੈ ਹਿੰਦ। ਖਬਰ ਹੈ ਕਿ ਸੋਨੂ ਸੂਦ ਫਿਲੀਪਿਨਜ਼ ਦੇ ਨਾਲ-ਨਾਲ ਰੂਸ ਦੇ ਮਾਸਕੋ ਅਤੇ ੳਜਬੇਕਿਸਤਾਨ ਦੇ ਤਾਸ਼ਕੰਦ ਤੋਂ ਵੀ ਭਾਰਤੀਆਂ ਨੂੰ ਵਾਪਿਸ ਉਨ੍ਹਾਂ ਦੇ ਦੇਸ਼ ਲੈ ਕੇ ਆਉਣ ਵਾਲੇ ਹਨ। ਇਹ ਮਿਸ਼ਨ ਸਪਾਈਸਜੈੱਟ ਦੀ ਮਦਦ ਨਾਲ ਪੂਰਾ ਹੋ ਰਿਹਾ ਹੈ।ਸੋਨੂ ਸੂਦ ਦਿਨ -ਰਾਤ ਇੱਕ ਕਰ ਲੋਕਾਂ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ। ਦੱਸ ਦੇਈਏ ਕਿ ਸੋਨੂ ਸੂਦ ਨੇ ਟਵੀਟ ਕਰ ਲੋਕਾਂ ਤੋਂ ਮਰੀਜਾਂ ਨੂੰ ਗੋਦ ਲੈਣ ਦੀ ਅਪੀਲ ਵੀ ਕੀਤੀ ਹੈ।ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਹਮਣੇ ਆਉਣ ਅਤੇ ਜਿਹੜੇ ਲੋਕਾਂ ਨੂੰ ਜਰੂਰਤ ਹੈ ਉਨ੍ਹਾਂ...
...
Access our app on your mobile device for a better experience!