ਥਾਣਾ ਸਦਰ ਨਕੋਦਰ ਅਧੀਨ ਪੈਂਦੇ ਪਿੰਡ ਬਿੱਲੀ ਚਾਓ ਵਿਖੇ ਇੱਕ ਐੱਨਆਰਆਈ ਦੀ ਬੰਦ ਪਈ ਕੋਠੀ ‘ਚੋਂ ਦਿਨ ਦਿਹਾੜੇ ਟੂਟੀਆਂ ਚੋਰੀ ਹੋ ਗਈਆਂ। ਸਮਾਜ ਸੇਵਕ ਹਰਵਿੰਦਰ ਸਿੰਘ ਸਿੱਧੂ ਤੇ ਲੰਬੜਦਾਰ ਦਾਰਾ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਮਨੀਲਾ ਪੁੱਤਰ ਅਜੀਤ ਸਿੰਘ ਜੋ ਲੰਬੇ ਸਮੇਂ ਤੋਂ ਫਿਲਪਾਈਨ (ਮਨੀਲਾ) ਰਹਿ ਰਹੇ ਹਨ। 22 ਮਈ ਨੂੰ ਦਿਨੇ ਦਿਹਾੜੇ ਚੋਰ ਕੋਠੀ ਦੇ ਤਾਲੇ ਭੰਨ ਕੇ ਅੰਦਰ ਦਾਖ਼ਲ ਹੋਏ ਅਤੇ ਬਾਥਰੂਮ ਤੇ ਰਸੋਈ ਦੀਆਂ ਟੂਟੀਆਂ ਲਾਹ ਕੇ ਰਫੂ ਚੱਕਰ ਹੋ ਗਏ। ਲੁਟੇਰਿਆਂ ਨੇ ਹੋਰ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਵੀ...
ਕੀਤੀ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਆਖਿਆ ਕਿ ਨੇੜੇ ਲੱਗੇ ਸੀਸੀਟੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੁਟੇਰਿਆਂ ਦੀ ਪਛਾਣ ਹੋ ਸਕੇ। ਇਸ ਬਾਰੇ ਥਾਣਾ ਸਦਰ ਨਕੋਦਰ ਨੂੰ ਸੂਚਿਤ ਕੀਤਾ ਗਿਆ ਹੈ। ਸਦਰ ਥਾਣਾ ਨਕੋਦਰ ਦੇ ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਜਾਰੀ ਹੈ।
Access our app on your mobile device for a better experience!