ਬ੍ਰਿਟਿਸ਼ ਸ਼ਾਸਨ ਕਾਲ ਚ ਆਬਾਦਕਾਰੀ ਬਿੱਲ ਲਿਆਂਦਾ ਗਿਆ ਸੀ , ਇਸਦਾ ਉਦੇਸ਼ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜੱਪ ਕੇ ਵੱਡੇ ਸ਼ਾਹੂਕਾਰਾਂ ਦੇ ਹੱਥ ਵਿਚ ਦੇਣਾ ਸੀ। ਇਸ ਬਿੱਲ ਦੇ ਅਨੁਸਾਰ ਕੋਈ ਵੀ ਕਿਸਾਨ ਆਪਣੀ ਜ਼ਮੀਨ ਤੋਂ ਦਰਖਤ ਤੱਕ ਵੀ ਨਹੀਂ ਸੀ ਕੱਟ ਸਕਦਾ , ਜੇ ਕਿਸਾਨ ਏਦਾਂ ਕਰਦਾ ਪਾਇਆ ਜਾਂਦਾ ਤਾਂ ਨੋਟਿਸ ਦੇ ਕੇ 24 ਘੰਟਿਆਂ ਵਿੱਚ ਉਸਦੀ ਜ਼ਮੀਨ ਦਾ ਪੱਟਾ ਕੈਂਸਲ ਕਰਨ ਦਾ ਅਧਿਕਾਰ ਸ਼ਾਸਨ ਦੇ ਕੋਲ ਸੀ। ਦੂਸਰੀ ਸਭ ਤੋਂ ਖਤਰਨਾਕ ਗੱਲ ਇਹ ਸੀ ਕਿ ਜ਼ਮੀਨ ਕਿਸਾਨ ਦੇ ਸਿਰਫ ਵੱਡੇ ਮੁੰਡੇ ਦੇ ਨਾਮ ਹੀ ਚੜ ਸਕਦੀ ਸੀ , ਜੇਕਰ ਉਸਦੀ ਕੋਈ ਔਲਾਦ ਨਹੀਂ ਹੁੰਦੀ ਅਤੇ ਮੁਖ ਕਿਸਾਨ ਮਰ ਜਾਂਦਾ ਤਾਂ ਜ਼ਮੀਨ ਅੰਗਰੇਜ਼ੀ ਸ਼ਾਸਨ ਜਾਂ ਰਿਆਸਤ ਨੂੰ ਚਲੀ ਜਾਣੀ ਸੀ। ਇਸ ਬਿੱਲ ਨੂੰ ਲਿਆ ਕੇ ਅੰਗਰੇਜਾਂ...
ਨੇ ਬਾਰੀ ਦੁਆਬ ਨਹਿਰ ਨਾਲ ਸਿੰਚਿਤ ਹੋਣ ਵਾਲੀਆਂ ਜ਼ਮੀਨਾਂ ਦਾ ਲਗਾਨ ਦੁੱਗਣਾ ਕਰ ਦਿੱਤਾ ਸੀ। ਬਿੱਲ ਦੇ ਖਿਲਾਫ 1907 ਵਿੱਚ ਕਿਸਾਨਾਂ ਨੇ ਅੰਦੋਲਨ ਸ਼ੁਰੂ ਕਰ ਦਿੱਤਾ ਸੀ। ਇਸਦੀ ਅਗਵਾਈ ਸਰਦਾਰ ਅਜੀਤ ਸਿੰਘ ਨੇ ਕੀਤੀ ਸੀ। ਇਸ ਲਹਿਰ ਨੂੰ ਹੁੰਗਾਰਾ 22 ਮਾਰਚ 1907 ਨੂੰ ਉਦੋਂ ਮਿਲਿਆ ਜਦ ਲਾਇਲਪੁਰ ਵਿਚ ਕਿਸਾਨਾਂ ਦੇ ਜਲਸੇ ਵਿੱਚ ਲਾਲਾ ਬਾਂਕੇ ਦਿਆਲ ਨੇ “ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ” ਗੀਤ ਗਾਇਆ। ਕਿਸਾਨਾਂ ਦੇ ਅੰਦੋਲਨ ਅੱਗੇ ਸ਼ਾਸਨ ਨੂੰ ਝੁਕਣਾ ਪਿਆ ਅਤੇ ਨਵੰਬਰ 1907 ਵਿੱਚ ਕਾਨੂੰਨ ਵਾਪਿਸ ਲੈ ਲਏ ਗਏ।
Access our app on your mobile device for a better experience!