MDH ਮਸਾਲਿਆਂ ਦੀ ਕੰਪਨੀ ਦਾ ਮਾਲਕ ਅੱਜ 1500 ਕਰੋੜ ਰੁਪਏ ਦਾ ਮਾਲਕ ਹੈ। 96 ਸਾਲਾ ਧਰਮ ਪਾਲ ਗੁਲਾਟੀ ਪੰਜਵੀਂ ਜਮਾਤ ਵਿੱਚੋ ਹਟ ਗਿਆ ਸੀ। ਅੱਜ ਆਪਣੀ ਕੰਪਨੀ ਦਾ CEO ਹੈ, ਜਿਸਦੀ ਤਨਖਾਹ 21 ਕਰੋੜ ਰੁਪਏ ਸਲਾਨਾ ਹੈ। ਆਪਣੀ ਤਨਖਾਹ ਦਾ 90% ਹਿੱਸਾ ਇਹ ਚੈਰਿਟੀ ਵਿੱਚ ਦਾਨ ਕਰਦਾ ਹੈ। ਇਸਦੇ ਪਿਤਾ ਮਹਾਸ਼ੇ ਚੁੰਨੀ ਲਾਲ ਗੁਲਾਟੀ ਦੀ ਸਿਆਲਕੋਟ (ਪਾਕਿਸਤਾਨ) ਵਿੱਚ ਇੱਕ ਛੋਟੀ ਜਿਹੀ ਦੁਕਾਨ ਹੁੰਦੀ ਸੀ। ਫਿਰ ਇਹ ਬਟਵਾਰੇ ਸਮੇਂ 1947 ਵਿੱਚ ਭਾਰਤ ਆ ਗਏ। ਕੁੱਝ ਦਿਨ ਅੰਮ੍ਰਿਤਸਰ ਵਿਖੇ refugee camp ਵਿੱਚ ਰਹੇ ਤੇ ਫਿਰ ਕੰਮ ਦੀ ਤਲਾਸ਼ ਵਿੱਚ ਕਰੋਲ ਬਾਗ, ਦਿੱਲੀ ਚਲੇ ਗਏ। ਇਸਦਾ ਇੱਕ ਪੁੱਤਰ ਤੇ 6 ਧੀਆਂ ਹਨ। ਇਸਨੇ ਦਿੱਲੀ ਵਿੱਚ 650 ਰੁਪਏ ਦਾ ਟਾਂਗਾ ਵੀ ਪਾਇਆ ਸੀ
ਪਰ ਪਰ ਗੁਜ਼ਾਰਾ ਨਾਂ ਹੋਣ ਕਰਕੇ ਇੱਕ ਛੋਟੀ ਜਿਹੀ ਮਸਾਲਿਆਂ ਦੀ ਦੁਕਾਨ ਸ਼ੁਰੂ ਕੀਤੀ ਜਿਸਦਾ ਨਾਮ ਰੱਖਿਆ...
“ਮਹਾਸ਼ਿਆਂ ਦੀ ਹੱਟੀ” ਜਿਸਨੂੰ ਅੱਜ ਕੱਲ ਆਪਾਂ ਸਾਰੇ MDH ਦੇ ਨਾਮ ਨਾਲ ਜਾਣਦੇ ਹਾਂ ,
.. ਨੀਚੇ ਦੇਖੋ ਤਸਵੀਰ
ਕਿਸਮਤ ਕਦੋਂ ਬਦਲ ਜਾਵੇ, ਕੁੱਝ ਪਤਾ ਨਹੀਂ ਹੁੰਦਾ।ਅੱਜ ਇਸ ਦੀਆਂ 15 ਫੈਕਟਰੀਆਂ ਹਨ, 20 ਸਕੂਲ ਤੇ ਇੱਕ ਹਸਪਤਾਲ ਵੀ ਹੈ। 100 ਦੇਸ਼ਾਂ ਨੂੰ ਇਸਦਾ ਮਾਲ ਸਪਲਾਈ ਹੁੰਦਾ ਹੈ। ਇਸੇ ਸਾਲ ਭਾਰਤ ਸਰਕਾਰ ਵੱਲੋਂ ਇਸਨੂੰ ‘ਪਦਮ ਭੂਸ਼ਨ’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਕਈ ਇਨਾਮ ਵੀ ਇਸਦੇ ਨਾਮ ਹਨ ਜਿਵੇਂ Arch of Europe Award, Dadabhai Nairoji Award, ITID Quality Excellence Award, Excellence Award for Lifetime Achievement, Indian of the Year-2016.
Access our app on your mobile device for a better experience!