ਓਟਾਵਾ : ਕੈਨੇਡਾ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਸੀ. ਈ. ਆਰ. ਬੀ. (ਕੈਨੇਡੀਅਨ ਐਮਰਜੈਂਸੀ ਰਿਸਪਾਂਸ ਬੈਨੇਫਿਟ) ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਜਿਸ ਤਹਿਤ ਉਨ੍ਹਾਂ ਲੋਕਾਂ ਨੂੰ 2000 ਡਾਲਰ ਪ੍ਰਤੀ ਮਹੀਨੇ ਮਿਲੇ, ਜਿਨ੍ਹਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਸੀ। ਸੀ. ਈ. ਆਰ. ਬੀ. ਤਹਿਤ ਕੋਰੋਨਾ ਵਾਇਰਸ ਕਾਰਨ ਰੋਜ਼ਗਾਰ ਗੁਆ ਚੁੱਕੇ ਲੋਕਾਂ ਨੂੰ 4 ਮਹੀਨਿਆਂ ਤੱਕ ਵਿੱਤੀ ਸਹਾਇਤਾ ਦਿੱਤੇ ਜਾਣ ਦੀ ਵਿਵਸਥਾ ਕੀਤੀ ਗਈ ਹੈ।
ਹਾਲਾਂਕਿ ਕੁਝ ਅਜਿਹੇ ਲੋਕਾਂ ਨੇ ਵੀ ਇਸ ਕੋਰੋਨਾ ਰਾਹਤ ਪ੍ਰੋਗਰਾਮ ਦਾ ਫਾਇਦਾ ਲਿਆ, ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਨਹੀਂ ਸੀ ਜਾਂ ਜਿਨ੍ਹਾਂ ਨੂੰ ਫਾਰਮ ਭਰਨ ਤੱਕ ਰੋਜ਼ਗਾਰ ਮਿਲ ਗਿਆ ਸੀ।
ਕੈਨੇਡਾ ਸਰਕਾਰ ਨੇ ਦਬਕਾ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਾਂਚ ਵਿਚ ਪਤਾ ਲੱਗਾ ਕਿ ਜਿਨ੍ਹਾਂ ਨੇ ਧੋਖਾ ਕਰਕੇ ਇਸ ਦਾ ਫਾਇਦਾ ਲਿਆ ਹੈ ਤਾਂ ਉਨ੍ਹਾਂ ਨੂੰ...
...
Access our app on your mobile device for a better experience!