ਚੀਨ ਵਿਚ ਇਕ ਅਜੀਬੋ ਗਰੀਬ ਘਟਨਾ ਵਾਪਰੀ। ਇਥੇ ਇਕ ਜਹਾਜ਼ ਫੁੱਟਬ੍ਰਿਜ਼ ਦੇ ਥੱਲੇ ਫਸ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ। ਚਾਈਨਾ ਸਿਨਹੂਆ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਨੂੰ ਇਕ ਟਰੱਕ ਉਤੇ ਲਿਜਾਇਆ ਜਾ ਰਿਹਾ ਸੀ। ਹਾਲਾਂਕਿ ਟਰੱਕ ਡਰਾਈਵਰ ਦੀ ਸਮਝਦਾਰੀ ਕਾਰਨ ਇਸ ਨੂੰ ਬਾਹਰ ਕੱਢ ਲਿਆ ਗਿਆ।
An airplane was stuck under a footbridge in Harbin, China. Watch how it was removed by a witty driver pic.twitter.com/Puxi4l1AEa
— China Xinhua News (@XHNews) October 21, 2019
ਰਿਪੋਰਟ ਵਿਚ ਆਖਿਆ ਗਿਆ ਹੈ ਕਿ ਡੈਮੇਜ਼ ਜਹਾਜ਼ ਨੂੰ ਟਰੱਕ ਰਾਹੀਂ ਪੁਲ ਦੇ ਥੱਲਿਓਂ ਲਿਜਾਇਆ ਜਾ ਰਿਹਾ ਸੀ। ਪਰ ਇਹ ਪੁਲ ਦੇ ਥੱਲ਼ੇ ਫਸ ਗਿਆ। ਵੀਡੀਓ...
ਵਿਚ ਵੇਖਿਆ ਜਾ ਸਕਦਾ ਹੈ ਕਿ ਜਹਾਜ਼ ਪੁਲ ਥੱਲੇ ਬੁਰੀ ਤਰ੍ਹਾਂ ਫਸਿਆ ਹੋਇਆ ਹੈ।
ਇਸ ਪਿੱਛੋਂ ਡਰਾਈਵਰ ਨੇ ਸਮਝਦਾਰੀ ਵਰਤਦੇ ਹੋਏ ਟਰੱਕ ਦੇ ਟਾਈਰਾਂ ਦੀ ਹਵਾ ਕੱਢ ਦਿੱਤੀ ਤੇ ਜਹਾਜ਼ ਅਸਾਨੀ ਨਾਲ ਬਾਹਰ ਨਿਕਲ ਗਿਆ। ਸੋਸ਼ਲ ਮੀਡੀਆ ਉਤੇ ਟਰੱਕ ਡਰਾਈਵਰ ਦੀ ਸਮਝਦੇਰੀ ਦੀ ਵੱਡੇ ਪੱਧਰ ਉਤੇ ਚਰਚਾ ਹੋ ਰਹੀ ਹੈ।
An airplane was stuck under a footbridge in Harbin, China. Watch how it was removed by a witty driver pic.twitter.com/Puxi4l1AEa
— China Xinhua News (@XHNews) October 21, 2019
Access our app on your mobile device for a better experience!