ਕੱਲ ਪਰਸੋਂ ਦੀ ਇੱਕ ਫੋਟੋ ਬਹੁਤ ਵਾਇਰਲ ਹੋ ਰਹੀ ਆ ਕੇ ਇਟਲੀ ਚ ਲੋਕਾਂ ਨੇ ਪੈਸੇ ਸੜਕਾਂ ਤੇ ਸੁੱਟ ਦਿੱਤੇ ਇਹ ਕਹਿ ਕੇ ਅਸੀਂ ਆਪਣੇ ਕਰੀਬੀਆਂ ਨੂੰ ਖੋਹ ਦਿੱਤਾ ਕਰੋਨਾ ਕਰਕੇ ਤੇ ਸਾਡੇ ਪੈਸੇ ਸਾਡੇ ਕਿਸੇ ਕੰਮ ਨਹੀਂ ਆਏ ਤੇ ਇਸ ਲਈ ਅਸੀਂ ਪੈਸੇ ਸੜਕਾਂ ਤੇ ਸੁੱਟ ਰਹੇ ਹਾਂ , ਦੋਸਤੋ ਤੁਹਾਨੂੰ ਦੱਸ ਦਇਏ ਕਿ ਇਹ ਵੀ ਬਾਕੀ ਵਾਇਰਲ ਵੀਡੀਓ ਵਾਂਗ ਇੱਕ ਅਫਵਾਹ ਹੀ ਹੈ ,
ਦਰਅਸਲ ਇਹ ਤਸਵੀਰ ਇਟਲੀ ਦੀ ਨਹੀਂ ਸਗੋਂ ਵੈਨੇਜ਼ੁਏਲਾ ਦੀ ਹੈ ਜਿਥੇ ਲੋਕਾਂ ਨੇ ਪੈਸੇ ਇਸ ਲਈ ਸੜਕਾਂ ਤੇ ਸੁੱਟ ਦਿੱਤੇ ਕਿਉਂਕਿ ਉਥੇ ਇਸਦੀ ਵੈਲਿਊ ਬਹੁਤ ਘੱਟ ਗਈ ਸੀ, ਇਸਨੂੰ HyperInflation ਕਹਿੰਦੇ ਹਨ , ਸਿੱਧੇ ਸ਼ਬਦਾਂ ਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ , ਮੰਨ ਲਓ ਤੁਸੀਂ ਕਿਸੇ ਸਟੋਰ ਤੇ ਕੋਈ ਸਮਾਨ ਖਰੀਦਣ ਗਏ ਪਰ ਉਸ ਤੇ ਕੋਈ price ਟੈਗ ਨਹੀਂ ਲੱਗਿਆ , ਤੁਸੀਂ ਕੈਸ਼ੀਅਰ ਕੋਲ ਆਉਂਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕੇ ਇਸਦਾ rate ਇੱਕ ਘੰਟੇ ਪਹਿਲਾਂ ਨਾਲੋਂ ਕਈ ਹਜ਼ਾਰ ਗੁਣਾ ਵੱਧ ਗਿਆ...
ਹੈ ,
2018 ਤੱਕ ਇਸਦੀ ਮਹਿੰਗਾਈ ਦਰ 80000 ਗੁਣਾ ਵੱਧ ਗਈ ਸੀ , ਇਹ ਇਸ ਲਈ ਹੋਇਆ ਸੀ ਕਿਉਂਕਿ ਇਹ ਦੇਸ਼ ਤੇਲ ਤੋਂ ਪੈਸੇ ਕਮਾਉਂਦਾ ਸੀ ਤੇ ਦੁਨੀਆ ਚ ਤੇਲ ਦੀਆਂ ਕੀਮਤਾਂ ਘਟਣ ਨਾਲ ਇਸ ਦੇਸ਼ ਚ ਬਾਹਰੀ ਲੋਕਾਂ ਨੇ ਵਪਾਰ ਕਰਨਾ ਛੱਡ ਦਿੱਤਾ ਤੇ ਇਸ ਦੇਸ਼ ਦੀ ਇਕੋਨੋਮੀ ਡਿੱਗ ਗਈ ਤੇ ਇਹ ਵਾਇਰਲ ਤਸਵੀਰ ਉਸ ਵੇਲੇ ਦੀ ਹੈ ਅਤੇ ਇਸਦਾ ਕੋਰੋਨਾ ਵਾਇਰਸ ਜਾਂ ਇਟਲੀ ਨਾਲ ਕੋਈ ਸੰਬੰਧ ਨਹੀਂ ਹੈ , ਅਸੀਂ ਲੋਕ ਸ਼ੇਅਰ ਕਰਨ ਚ ਸੈਕੰਡ ਲਗਾਉਂਦੇ ਆ ਬੱਸ ਇਹ ਜਾਨਣ ਤੋਂ ਬਿਨਾਂ ਹੀ ਕੇ ਇਹ ਸੱਚ ਵੀ ਹੈ ਜਾਂ ਨਹੀਂ , ਕਿਰਪਾ ਕਰਕੇ ਇਸ ਤਰਾਂ ਬਿਨਾਂ ਸੱਚ ਜਾਣੇ ਕੋਈ ਜਾਣਕਾਰੀ ਨਾ ਸ਼ੇਅਰ ਕਰਿਆ ਕਰੋ
Access our app on your mobile device for a better experience!