ਜਦੋਂ ਵੀ ਕਦੇ ਅਸੀਂ ਸੜਕ ‘ਤੇ ਲੰਬੀ ਯਾਤਰਾ ‘ਤੇ ਜਾਂਦੇ ਹਾਂ ਤਾਂ ਹਮੇਸ਼ਾ ਸਾਡਾ ਧਿਆਨ ਸੜਕ ਕਿਨਾਰੇ ਲੱਗੇ ਮੀਲ ਦੇ ਪੱਥਰਾਂ ‘ਤੇ ਜਾਂਦਾ ਹੈ। ਜਿਵੇਂ-ਜਿਵੇਂ ਸਫ਼ਰ ‘ਤੇ ਅਸੀਂ ਅੱਗੇ ਵਧਦੇ ਹਾਂ, ਸਾਨੂੰ ਇਨ੍ਹਾਂ ਤੋਂ ਪਤਾ ਲੱਗਦਾ ਰਹਿੰਦਾ ਹੈ ਕਿ ਸਾਡੀ ਮੰਜ਼ਲ ਹੁਣ ਕਿੰਨੀ ਦੂਰ ਰਹਿ ਗਈ ਹੈ। ਇਨ੍ਹਾਂ ਤੇ ਆਉਣ ਵਾਲੀ ਜਗ੍ਹਾ ਦੇ ਨਾਂ ਦੇ ਨਾਲ-ਨਾਲ ਉਨ੍ਹਾਂ ਦਰਮਿਆਨ ਦੀ ਦੂਰੀ ਅਤੇ ਕਈ ਤਰ੍ਹਾਂ ਦੇ ਨਿਸ਼ਾਨ ਲੱਗੇ ਹੁੰਦੇ ਹਨ.
ਇਸ ਦੇ ਨਾਲ ਹੀ ਇਨ੍ਹਾਂ ਮੀਲ ਦੇ ਪੱਥਰਾਂ ਦਾ ਰੰਗ ਵੀ ਵੱਖ-ਵੱਖ ਹੁੰਦਾ ਹੈ। ਇਹ ਪੱਥਰ ਯਾਤਰੀਆਂ ਲਈ ਇਕ ਮਾਰਕਰ ਦਾ ਕੰਮ ਕਰਦੇ ਹਨ। ਇਹ ਦੱਸਦੇ ਹਨ ਕਿ ਕੀ ਤੁਸੀਂ ਸਹੀ ਦਿਸ਼ਾ ‘ਚ ਚੱਲ ਰਹੇ ਹੋ ਜਾਂ ਤੁਹਾਡੀ ਮੰਜ਼ਲ ਹੋਰ ਕਿੰਨੀ ਦੂਰ ਹੈ? ਜ਼ਿਆਦਾਤਰ ਇਹ ਪੱਥਰ ਹਰ ਕਿਲੋਮੀਟਰ ‘ਤੇ ਲਗਾਏ ਜਾਂਦੇ ਹਨ ਪਰ ਇਨ੍ਹਾਂ ਦੇ ਵੱਖ-ਵੱਖ ਰੰਗ ਦਾ ਵੀ ਖਾਸ ਮਤਲਬ ਹੁੰਦਾ ਹੈ। ਕਿਤੇ ਤੁਹਾਨੂੰ ਪੀਲੇ ਰੰਗ ਦੇ ਪੱਥਰ ਦਿੱਸਣਗੇ ਤਾਂ ਕਿਤੇ ਹਰੇ, ਕਾਲੇ ਅਤੇ ਨਾਰੰਗੀ ਪਰ ਇਨ੍ਹਾਂ ਹਰ ਰੰਗ ਦੇ ਪੱਥਰਾਂ ਦਾ ਵੱਖ-ਵੱਖ ਮਤਲਬ ਹੁੰਦਾ ਹੈ ਜੋ ਕਿ ਯਾਤਰੀਆਂ ਨੂੰ ਕੁਝ ਸੂਚਨਾ ਦੇਣ ਲਈ ਹੁੰਦਾ ਹੈ।
ਪੀਲਾ ਰੰਗ- ਜੇਕਰ ਤੁਹਾਨੂੰ ਰਸਤੇ ‘ਚ ਪੀਲੇ ਰੰਗ ਦੇ ਪੱਥਰ ਦਿੱਸਣ ਤਾਂ ਸਮਝ ਜਾਣਾ ਕਿ ਅਜੇ ਤੁਸੀਂ ਨੈਸ਼ਨਲ ਹਾਈਵੇਅ ‘ਤੇ ਹੋ। ਪਿਛਲੇ ਸਾਲ ਦੇ ਅੰਕੜਿਆਂ ਅਨੁਸਾਰ ਤਾਂ ਦੇਸ਼ ‘ਚ ਨੈਸ਼ਨਲ ਹਾਈਵੇਅ ਦਾ ਨੈੱਟਵਰਕ 1,65,000 ਕਿਲੋਮੀਟਰ ਖੇਤਰ ‘ਚ ਫੈਲਿਆ ਹੈ। ਇਹ ਹਾਈਵੇਅ ਰਾਜਾਂ...
...
Access our app on your mobile device for a better experience!