ਤੁਹਾਨੂੰ ਪਤਾ ਹਿਮਾਮੀ ਦੀ fair ਐਂਡ Handsome ਕਰੀਮ ਨੂੰ 15 ਲੱਖ ਦਾ ਜ਼ੁਰਮਾਨਾ ਹੋਇਆ ਸੀ ?
ਦੁਨੀਆ ਭਰ ਵਿੱਚ ਮਸ਼ਹੂਰ ਐਨਰਜੀ ਡਰਿੰਕ ਰੈਡ ਬੁੱਲ ਨੂੰ 13 ਮਿਲੀਅਨ ਤੋਂ ਵੀ ਵੱਧ ਡਾਲਰ ਆਪਣੇ ਗ੍ਰਾਹਕ ਨੂੰ ਦੇਣੇ ਪਏ ਸੀ ?
ਅਤੇ ਭਾਰਤ ਵਿੱਚ ਬੈਸਟ ਪ੍ਰਾਈਸ ਨੂੰ 30 ਹਜ਼ਾਰ ਰੁਪਏ ਦਾ ਜ਼ੁਰਮਾਨਾ ਕਿਉਂ ਹੋਇਆ ? ਆਓ ਜਾਣਦੇ ਹਾਂ
ਸਭ ਤੋਂ ਪਹਿਲਾਂ ਗੱਲ ਹਾਂ ਹਿਮਾਮੀ ਦੀ fair ਐਂਡ Handsome ਕਰੀਮ ਦੀ , ਇਸ ਕੰਪਨੀ ਤੇ ਇੱਕ ਗ੍ਰਾਹਕ ਨਿਖਿਲ ਜੈਨ ਨੇ ਇਹ ਕਹਿ ਕੇ ਕੇਸ ਕੀਤਾ ਸੀ ਕੇ ਉਹ 3 ਹਫਤਿਆਂ ਵਿੱਚ ਗੋਰਾ ਨਹੀਂ ਹੋਇਆ ਜਿਵੇਂ ਕਿ fair ਐਂਡ Handsome ਦੀ ਮਸਹੂਰੀ ਵਿੱਚ ਕਿਹਾ ਗਿਆ ਹੈ , ਨਿਖਿਲ ਨੇ ਕਿਹਾ ਕਿ ਸ਼ਾਹਰੁਖ ਖਾਨ ਜੋ ਕਿ ਇਸ ਕਰੀਮ ਦੀ ਮਸਹੂਰੀ ਕਰਦੇ ਸਨ ਦੇ ਕਹਿਣ ਤੇ ਉਹਨਾਂ ਨੇ ਇਹ ਕਰੀਮ ਖਰੀਦੀ ਸੀ ਅਤੇ ਜਦੋਂ 3 ਹਫਤਿਆਂ ਬਾਅਦ ਵੀ ਉਸਦਾ ਰੰਗ ਸਾਫ ਨਹੀਂ ਹੋਇਆ ਤਾਂ ਉਸਨੂੰ ਬਹੁਤ ਧੱਕਾ ਲੱਗਾ ਅਤੇ ਉਸਨੇ ਕੰਪਨੀ ਖਿਲਾਫ ਕੇਸ ਕਰ ਦਿੱਤਾ , ਢਾਈ ਸਾਲ ਕੇਸ ਚੱਲਣ ਤੋਂ ਬਾਅਦ ਫੈਸਲਾ ਨਿਖਿਲ ਜੈਨ ਦੇ ਹੱਕ ਵਿਚ ਆਇਆ ਅਤੇ ਕੰਪਨੀ ਨੂੰ 15 ਲੱਖ ਰੁਪਏ ਜੁਰਮਾਨੇ ਵਜੋਂ ਨਿਖਿਲ ਜੈਨ ਨੂੰ ਦੇਣੇ ਪਏ |
ਹੁਣ ਗੱਲ ਕਰਦੇ ਹਾਂ ਦੁਨੀਆ ਭਰ ਵਿੱਚ ਮਸ਼ਹੂਰ ਐਨਰਜੀ ਡਰਿੰਕ ਰੈਡ ਬੁੱਲ ਦੀ ,ਜਿਹਨਾਂ ਦਾ ਸਲੋਗਨ ਤਾਂ ਹਰ ਇੱਕ ਨੇ ਪੜ੍ਹਿਆ ਜਾਂ ਸੁਣਿਆ ਹੋਵੇਗਾ ਕਿ “Red Bull Gives You Wings”
ਮਤਲਬ...
ਰੈਡ ਬੁੱਲ ਤੁਹਾਨੂੰ ਉੱਡਣ ਲਈ ਖੰਭ ਦਿੰਦਾ ਹੈ , ਕੈਨੇਡਾ ਦੇ ਰਹਿਣ ਵਾਲੇ ਮਾਇਕਲ ਅੱਟਰ ਨੇ ਇਹ ਕਹਿ ਕੇ ਕੇਸ ਕੀਤਾ ਕੇ ਕੰਪਨੀ ਝੂਠੀ ਮਸਹੂਰੀ ਕਰਦੀ ਹੈ ਅਤੇ ਮੈਨੂੰ ਰੈਡ ਬੁੱਲ ਪੀਣ ਤੋਂ ਬਾਅਦ ਕੋਈ ਖੰਭ ਨਹੀਂ ਮਿਲੇ ਅਤੇ ਰੈਡ ਬੁੱਲ ਨੂੰ ਜ਼ੁਰਮਾਨੇ ਦੇ ਤੌਰ ਤੇ 13 ਮਿਲੀਅਨ ਤੋਂ ਵੀ ਵੱਧ ਡਾਲਰ ਦੇਣੇ ਪਏ ਸਨ |
ਇਸੇ ਤਰਾਂ ਹੀ ਆਗਰਾ ਵਿਚ ਰੁਮਾਲ (Handkerchief) ਦਾ ਸਾਈਜ਼ ਛੋਟਾ ਨਿਕਲਣ ਉਤੇ ਬਾਟ ਮਾਪ ਵਿਭਾਗ ਨੇ 3 ਲੱਖ 30 ਹਜ਼ਾਰ ਰੁਪਏ ਦਾ ਜੁਰਮਾਨਾ (Fine) ਕੀਤਾ ਹੈ। ਦਰਅਸਲ ਆਗਰਾ ਦੇ ਛਲੇਸਰ ਸਥਿਤ ਬੈਸਟ ਪ੍ਰਾਇਜ਼ (Best Price) ਤੋਂ ਖਰੀਦੇ ਗਏ ਰੁਮਾਲ ਦਾ ਸਾਈਜ਼ ਜੋ ਲਿਖਿਆ ਸੀ, ਰੁਮਾਲ ਉਸ ਤੋਂ ਤਿੰਨ ਸੈਂਟੀਮੀਟਰ ਛੋਟਾ ਸੀ। ਇਸ ਦੀ ਸ਼ਿਕਾਇਤ ਬਾਟ ਮਾਫ ਵਿਭਾਗ ਨੂੰ ਕੀਤੀ ਗਈ। ਇਸ ਤੋਂ ਬਾਅਦ ਵਿਭਾਗ ਦੀ ਟੀਮ ਨੇ ਬੈਸਟ ਪ੍ਰਾਇਜ਼ ਪੁੱਜ ਕੇ ਜਾਂਚ ਸ਼ੁਰੂ ਕੀਤੀ ਤਾਂ ਸ਼ਿਕਾਇਤ ਸਹੀ ਸੀ।
ਗਾਹਕਾਂ ਨੂੰ ਧੋਖਾ ਦੇਣ ਦੇ ਮਾਮਲੇ ਵਿਚ ਰੁਮਾਲ ਬਣਾਉਣ ਵਾਲੀ ਕੰਪਨੀ ਉਤੇ ਬਾਟ ਮਾਪ ਵਿਭਾਗ ਨੇ ਤਿੰਨ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਤੈਅ ਸਾਇਜ਼ ਤੋਂ ਘੱਟ ਰੁਮਾਲ ਵੇਚਣ ਵਾਲੀ ਬੈਸਟ ਪ੍ਰਾਈਜ਼ ਕੰਪਨੀ ਨੂੰ 30 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ।
Access our app on your mobile device for a better experience!