ਬਰਾਤ ਵਾਪਸ ਜਾ ਚੁੱਕੀ ਸੀ ਵਿਆਹ ਵਿਚ ਆਏ ਮਹਿਮਾਨ ਵੀ ਵਾਪਸ ਜਾ ਚੁੱਕੇ ਸਨ। ਇਸ ਵਾਰ ਦਹੇਜ ਦੇ ਲਈ ਨਹੀਂ ਕੁੜੀ ਦੇ ਕਾਲੇ ਰੰਗ ਦੇ ਕਰਕੇ ਟੁੱਟਿਆ ਇਹ ਵਿਆਹ। ਕੁੜੀ ਦਾ ਪਿਓ ਸਭ ਦੇ ਪੈਰੀ ਪਿਆ ਸੀ ਆਖਿਰ ਬਾਪ ਸੀ ਇੱਕ ਧੀ ਦਾ ਅਤੇ ਮੁੰਡਿਆਂ ਨਾਲੋਂ ਵੱਧ ਮੋਹ ਕੁੜੀਆਂ ਲੈਂਦੀਆਂ ਨੇ ਅਤੇ ਇੱਕ ਬਾਪ ਹਮੇਸ਼ਾ ਆਪਣੀ ਬੇਟੀ ਦੇ ਕਾਰਨ ਸਨਮਾਨਿਤ ਹੋਣਾ ਚਹੁੰਦਾ ਹੈ। ਮੰਗਣੀ ਤੱਕ ਤਾ ਮੁੰਡੇ ਨੇ ਸ਼ਵੇਤਾ (ਕੁੜੀ ਦਾ ਨਾਮ ) ਪਸੰਦ ਸੀ ਪਰ ਵਿਆਹ ਦੇ ਸਮੇ ਉਸਨੇ ਕੁੜੀ ਦੇ ਸਾਂਵਲੇ ਹੋਣ ਕਰਕੇ ਉਸਨੂੰ ਛੱਡ ਦਿੱਤਾ ਮੁੰਡੇ ਦੀ ਸ਼ਕਲ ਭਾਵੇ ਆਲੂ ਵਰਗੀ ਹੋਵੇ ਪਰ ਉਸਨੂੰ ਕੁੜੀ ਗੋਰੀ ਅਤੇ ਸੋਹਣੀ ਹੀ ਚਾਹੀਦੀ ਹੈ। ਸ਼ਵੇਤਾ ਦਾ ਪਿਤਾ ਖਾਲੀ ਕੁਰਸੀਆਂ ਦੇ ਵਿਚ ਬੈਠ ਕੇ ਬਹੁਤ ਦੇਰ ਤੱਕ ਰੋਂਦਾ ਰਿਹਾ ਘਰ ਵਿਚ ਬਸ ਦੋ ਹੀ ਲੋਕ ਸਨ ਬਾਪ ਅਤੇ ਬੇਟੀ ਜਦੋ ਸ਼ਵੇਤਾ 5 ਸਾਲ ਦੀ ਸੀ ਤਾ ਉਸਦੀ ਮਾਂ ਚੱਲ ਵਸੀ।
ਅਚਾਨਕ ਉਹਨਾਂ ਨੂੰ ਖਿਆਲ ਆਇਆ ਸ਼ਵੇਤਾ ਦਾ ਕਿਤੇ ਬਰਾਤ ਵਾਪਸ ਜਾਣ ਕਰਕੇ ਮੇਰੀ ਬੇਟੀ। …?ਭੱਜ ਕੇ ਉਸਦੇ ਕਮਰੇ ਵੱਲ ਗਏ ਪਰ ਇਹ ਕਿ ਸ਼ਵੇਤਾ ਦੋ ਕੱਪ ਚਾਹ ਲੈ ਕੇ ਹੱਸਦੀ ਹੋਈ ਆ ਰਹੀ ਸੀ ਅਤੇ ਆਪਣੇ ਪਾਪਾ ਦੇ ਵੱਲ ਨਵੀ ਵਿਆਹੀ ਦੇ ਜੋੜੇ ਦੀ ਬਜਾਏ ਘਰ ਵਾਲੇ ਕੱਪੜੇ ਸਨ ਉਸਦੇ ਸਰੀਰ ਤੇ ਪਾਪਾ ਹੈਰਾਨ ਸੀ ਉਸਨੂੰ ਇਸ ਹਾਲਤ ਵਿਚ ਦੇਖ ਕੇ ਦੁੱਖ ਦੀ ਜਗਾ ਹੱਸ ਰਹੀ ਸੀ ਕੁਝ ਸਮਝ ਆਉਂਦਾ ਇਸ ਤੋਂ ਪਹਿਲਾ ਹੀ ਸ਼ਵੇਤਾ ਬੋਲ ਉਠੀ ਜਲਦੀ ਨਾਲ ਚਾਹ ਪੀ ਲਵੋ ਅਤੇ ਫਟਾਫਟ ਇਹ ਕਿਰਾਏ ਦੀਆ ਕੁਰਸੀਆਂ ਅਤੇ ਬਰਤਨ ਦੇ ਦਿਓ ਨਹੀਂ ਤਾ ਬੇਕਾਰ ਵਿਚ ਹੀ ਕਿਰਾਇਆ ਦੇਣਾ ਪਵੇਗਾ। ਏਧਰ ਪਿਤਾ ਲਈ ਬੁਝਾਰਤ ਬਣ ਜੀ ਸੀ ਸ਼ਵੇਤਾ ਪਰ ਫਿਰ ਵੀ ਉਹ ਆਪਣੀ ਧੀ ਨੂੰ ਖੁਸ਼ ਦੇਖਣਾ ਚਹੁੰਦੇ ਸਨ ਇਸ ਲਈ ਵਜਾ ਨਹੀਂ ਪੁੱਛੀ।
ਫਿਰ ਬੇਟੀ ਨੂੰ ਕਿਹਾ ਚਲ ਪਿੰਡ ਚਲਦੇ ਹਾਂ ਸ਼ਹਿਰ ਵਿਚ ਦਮ ਘੁ ਟ ਦਾ ਹੈ ਸ਼ਵੇਤਾ ਮੰਨ ਜਾਂਦੀ ਹੈ ਫਿਰ ਕੁਝ ਦਿਨਾਂ ਬਾਅਦ ਫਿਰ ਕੁਝ ਦਿਨਾਂ ਬਾਅਦ ਸ਼ਹਿਰ ਛੱਡ ਕੇ ਪਿੰਡ ਵਾਪਸ ਆ ਜਾਂਦੇ ਹਨ। ਪਿੰਡ ਵਿਚ ਉਹ ਮੱਛੀ ਫੜਨ ਦਾ ਕੰਮ ਕਰਦੇ ਸੀ ਪਰ ਸ਼ਵੇਤਾ ਦੀ ਮਾਂ ਦੇ ਗੁਜਰ ਜਾਣ ਦੇ ਬਾਅਦ ਉਹਨਾਂ ਦੀਆ ਯਾਦਾਂ ਤੋਂ ਪਿੱਛਾ ਛੁਡਾਉਣ ਦੇ ਲਈ ਸ਼ਹਿਰ ਜਾ ਕੇ ਕੰਮ ਕਰਨ ਲੱਗੇ ਸੀ ਹੁਣ ਫਿਰ ਉਹਨਾਂ ਨੇ ਆਪਣਾ ਕਿੱਤਾ ਅਪਣਾਇਆ ਸ਼ਵੇਤਾ ਵੀ ਪਹਿਲਾ ਦੇ ਵਾਂਗ ਆਪਣੇ ਪਿਤਾ ਦੇ ਨਾਲ ਮੱਛੀ ਫੜਨ ਜਾਣ ਲੱਗੀ। ਏਧਰ ਉਸ ਮੁੰਡੇ ਦਾ ਇੱਕ ਸੋਹਣੀ ਗੋਰੀ ਕੁੜੀ ਨਾਲ ਵਿਆਹ ਤਹਿ ਹੋ ਗਿਆ ਮੁੰਡਾ ਬੇਹੱਦ ਖੁਸ਼ ਸੀ ਪਰ ਉਸਨੂੰ ਸ਼ੋਂਕ ਸੀ ਦੋਸਤਾਂ ਦੇ ਨਾਲ ਸ਼ਹਿਰ ਨੂੰ ਦੂਰ ਤੱਕ ਘੁੰਮਣ ਦਾ। ਇੱਕ ਦਿਨ ਵੈਸੇ ਹੀ ਘੁੰਮਣ ਨਿਕਲੇ ਸੀ ਅਤੇ ਨਦੀ ਕਿਨਾਰੇ ਮਜਾਕ ਮਸਤੀ ਕਰ ਰਹੇ ਸੀ ਦੋਸਤਾਂ ਦੇ ਨਾਲ ਅ ਚਾ ਨਕ ਪੈਰ ਫਿ ਸ ਲ ਗਿਆ ਅਤੇ ਮੁੰਡਾ ਗਹਿਰੇ ਪਾਣੀ ਵਿਚ ਡਿੱਗ ਗਿਆ ਨਦੀ ਦਾ ਵਹਾਅ ਤੇਜ ਵੀ ਅਤੇ ਗ ਹਿ ਰਾ ਸੀ ਨਦੀ ਮੁੰਡੇ ਨੂੰ ਵਹਾ ਕੇ ਲੈ ਗਈ। ਉਸਦੇ ਦੋਸਤਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਭ ਵਿਅਰਥ।
ਇਧਰ ਇਕ ਸਵੇਰ ਸ਼ਵੇਤਾ ਦੇ ਪਾਪਾ ਇੱਕਲੇ ਨਦੀ ਜਾਂਦੇ ਹਨ ਤਾ ਉਥੇ ਰਾਤ ਨੂੰ ਵਿਛਾਏ ਜਾਲ ਵਿੱਚ ਇੱਕ ਮੁੰਡਾ ਫਸਿਆ ਮਿਲਦਾ ਹੈ ਉਹ ਉਸਨੂੰ ਚੁੱਕ ਕੇ ਆਪਣੇ ਘਰ ਲੈ ਜਾਂਦੇ ਹਨ ਜਿਥੇ ਕੁਝ ਦੇਰ ਬਾਅਦ ਮੁੰਡੇ ਨੂੰ ਹੋਸ਼ ਆਉਂਦਾ ਹੈ ਪਰ ਸਾਹਮਣੇ ਸ਼ਵੇਤਾ ਅਤੇ ਉਸਦੇ ਪਾਪਾ ਨੂੰ ਦੇਖ ਕੇ ਸ਼ਰਮਾ ਜਾਂਦਾ ਹੈ ਅਤੇ ਤੁਰੰਤ ਯਾਦਦਾਸ਼ਤ ਜਾਣ ਦੀ ਐਕਟਿੰਗ ਕਰਦਾ ਹੈ ਫਿਰ ਪਾਪਾ ਉਸਨੂੰ ਸ਼ਹਿਰ ਛੱਡ ਆਉਣ ਦੀ ਗੱਲ ਕਰਦੇ ਹਨ ਪਰ ਸ਼ਵੇਤਾ ਕਹਿੰਦੀ ਹੈ ਕਿ ਦੋ ਚਾਰ ਦਿਨ ਜਦ ਜਖਮ ਠੀਕ ਹੋ ਜਾਣ ਤਾ ਫਿਰ ਛੱਡ ਆਉਣਾ।
ਪਾਪਾ:- ਤੂੰ ਜਾਣਦੀ ਹੈ ਕਿ ਇਹ ਕੌਣ ਹੈ ? ਕੁੜੀ ਹੱਸ ਕੇ ਕਹਿੰਦੀ ਹੈ ਹਾਂ ਕਿਉਂ ਨਹੀਂ ? ਉਹ ਪੁਰਣੀਆਂ ਗੱਲਾਂ ਨੂੰ ਭੁੱਲ ਚੁੱਕੀ ਹਾਂ ਇਹ ਸਾਡੇ ਘਰ ਇੱਕ ਜਖਮੀ ਇਨਸਾਨ ਹੈ ਅਤੇ ਇਸਨੂੰ ਠੀਕ ਕਰਨਾ ਸਾਡਾ ਧਰਮ ਹੈ। ਪਰ ਸ਼ਵੇਤਾ ਦੇ ਪਾਪਾ ਨੇ ਹਾਸੇ ਵਿਚ ਉਸਦੀਆਂ ਅੱਖਾਂ ਵਿਚ ਨਮੀ ਦੇਖੀ। ਇਧਰ ਮੁੰਡਾ ਸਾਰੀਆਂ ਗੱਲਾਂ ਸੁਣ ਲੈਂਦਾ ਹੈ ਅਤੇ ਬੇਹੱਦ ਹੈਰਾਨ ਹੁੰਦਾ ਹੈ। ਮੁੰਡੇ ਦਾ ਇਲਾਜ਼ ਸ਼ੁਰੂ ਹੁੰਦਾ ਹੈ। ਕੁੜੀ ਹਰ ਵੇਲੇ ਮੁੰਡੇ ਦੀ ਦੇਖਭਾਲ ਕਰਦੀ ਹੈ ਸ਼ਵੇਤਾ ਦੇ ਖਿਆਲ ਰੱਖਣ ਦੇ ਤਰੀਕੇ ਨੂੰ ਦੇਖ ਕੇ ਮੁੰਡਾ ਹੈਰਾਨ ਰਹਿ ਜਾਂਦਾ ਹੈ। ਡੌਨ ਵਿਚ ਹਾਸਾ ਮਜਾਕ ਚਲਦਾ ਰਹਿੰਦਾ ਹੈ। ਇੱਕ ਦਿਨ ਮੁੰਡਾ ਉਸਨੂੰ ਕਹਿੰਦਾ ਹੈ ਕਿ ਮੈਨੂੰ ਆਪਣੇ ਬਾਰੇ ਕੁਝ...
...
Access our app on your mobile device for a better experience!