ਬਰਨਾਲਾ (ਪੁਨੀਤ)— ਬਰਨਾਲਾ ਦੇ ਮਹਿਲ ਕਲਾਂ ‘ਚ 26 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੋਸ਼ ਲਗਾਏ ਹਨ ਕਿ ਕਸਬੇ ‘ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ। ਪੁਲਸ ਨਸ਼ੇ ਸਮੱਗਲਿੰਗ ਨੂੰ ਰੋਕਣ ‘ਚ ਅਸਫਲ ਰਹੀ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਮਰਿਆ ਗਗਨਦੀਪ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਅਤੇ 8 ਸਾਲਾਂ ‘ਚ 1 ਕਰੋੜ ਤੋਂ ਵੱਧ ਦਾ ਨਸ਼ਾ ਕਰ ਚੁੱਕਾ ਸੀ। ਉਕਤ ਨੌਜਵਾਨ ਇਕ ਪੰਜਾਬੀ ਗਾਇਕ ਵੀ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਦਾ ਆਇਆ ਗਾਣਾ ਚਿੱਟਾ ਕਾਫ਼ੀ ਮਸ਼ਹੂਰ ਹੋਇਆ ਸੀ।
ਪਿਤਾ ਨੇ ਖੁਦ ਕੱਢੀ ਪੁੱਤ ਦੀ ਬਾਂਹ ‘ਚੋਂ ਸਰਿੰਜ
ਪਿਤਾ ਸੁਖਵੇਦ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਦੇ ਬੇਟੇ ਗਗਨਦੀਪ ਨੇ ਨਸ਼ਾ ਕਰਨ ਲਈ ਸਰਿੰਜ ਆਪਣੀ ਬਾਂਹ ‘ਚ ਲਗਾਈ ਅਤੇ ਮੌਕੇ ‘ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਖੁਦ ਆਪਣੇ ਪੁੱਤ ਦੀ ਬਾਂਹ ‘ਚੋਂ ਸਰਿੰਜ ਕੱਢੀ ਸੀ।
ਪਿਛਲੇ 8 ਸਾਲਾਂ ਤੋਂ ਕਰ ਰਿਹਾ ਸੀ ਚਿੱਟੇ ਦਾ ਨਸ਼ਾ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਿਛਲੇ 8 ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ ਅਤੇ ਇਸੇ ਨਸ਼ੇ ਦੇ ਕਾਰਨ ਹੀ ਉਨ੍ਹਾਂ ਦੇ ਬੇਟੇ ਦੀ ਵਿਆਹੁਤਾ ਜ਼ਿੰਦਗੀ ਬਰਬਾਦ ਹੋ ਗਈ ਸੀ ਅਤੇ ਤਲਾਕ ਵੀ ਹੋ ਚੁੱਕਾ ਸੀ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ‘ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਅਤੇ ਨਸ਼ੇ ਦੀ ਹੋਮ ਡਿਲਿਵਰੀ ਤੱਕ ਕੀਤੀ ਜਾਂਦੀ ਹੈ ਪਰ ਪੁਲਸ ਅੱਖਾਂ ਬੰਦ ਕਰਕੇ ਤਮਾਸ਼ਾ ਦੇਖ ਰਹੀ ਹੈ। ਉਨ੍ਹਾਂ ਦਾ ਪੁੱਤ ਹਰ ਰੋਜ਼ 5 ਹਜ਼ਾਰ ਦਾ ਨਸ਼ਾ ਬਰਬਾਦ ਕਰ ਦਿੰਦਾ ਸੀ। ਆਪਣੇ ਪੁੱਤ ਦਾ ਨਸ਼ਾ ਛੁਡਾਉਣ ਲਈ ਹਸਪਤਾਲਾਂ ‘ਚ ਵੀ ਦਾਖ਼ਲ ਕਰਵਾਇਆ ਸੀ ਪਰ ਬੇਟੇ ਨੇ ਨਸ਼ਾ ਨਹੀਂ ਛੱਡਿਆ। ਪਿਛਲੇ 8 ਸਾਲਾਂ ਤੋਂ ਇਕ ਕਰੋੜ ਰੁਪਏ ਨਸ਼ੇ ‘ਚ ਬਰਬਾਦ ਕਰ ਚੁੱਕਾ ਹੈ। ਉਨ੍ਹਾਂ ਦੇ ਬੇਟੇ ਨੇ 15 ਲੱਖ ਰੁਪਏ ਗੀਤ ਬਣਾਉਣ ਵਾਲੀ ਕੰਪਨੀ ਨੂੰ ਵੀ ਦਿੱਤੇ ਸਨ।
ਮ੍ਰਿਤਕ ਨੌਜਵਾਨ ਗਾਇਕੀ ਦਾ ਸ਼ੌਕ ਰੱਖਦਾ ਸੀ, ਉਸ ਵੱਲੋਂ ਪ੍ਰਸਿੱਧ ਗਾਇਕਾ ਗੁਰਲੇਜ਼ ਅਖ਼ਤਰ ਦੇ ਨਾਲ ਗਾਇਆ ਗੀਤ ‘ਜੀਜਾ ਜੀ’ ਅਤੇ ‘ਚਿੱਟੇ ਵਾਲੀ ਲਾਈਨ’, ‘ਚੱਕਵੀ...
...
Access our app on your mobile device for a better experience!