ਜਲੰਧਰ ਦੇ ਪਿੰਡ ਰੰਧਾਵਾ ਮਸੰਦਾ ਦੇ ਰਹਿਣ ਵਾਲੇ ਟਿਕ-ਟਾਕ ਸਟਾਰ ਖੁਸ਼ ਰੰਧਾਵਾ ਨੇ ਜ਼ਹਿਰ ਖਾ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਉਸ ਦੀ ਮੌਤ ਤੋਂ ਬਾਅਦ ਉਸ ਦੇ ਚਾਹੁਣ ਵਾਲਿਆਂ ਨੇ ਲਗਾਤਾਰ ਟਿਕ-ਟਾਕ ‘ਤੇ ਵੀਡੀਓਜ਼ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਜਿਸ ਕੁੜੀ ਨਾਲ ਉਹ ਪਿਆਰ ਕਰਦਾ ਸੀ, ਉਸ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ ਸੀ। ਇਸੇ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ ਅਤੇ ਪਰੇਸ਼ਾਨੀ ਦੇ ਕਾਰਨ ਉਸ ਨੇ ਜ਼ਹਿਰ ਖਾ ਕੇ 19 ਤਰੀਕ ਨੂੰ ਉਸ ਨੇ ਜ਼ਹਿਰੀਲੀ ਚੀਜ਼ ਖਾ ਲਈ। ਇਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਖੁਸ਼ ਮਜ਼ਾਜ ਵਿਅਕਤੀ ਸੀ ਖੁਸ਼ ਰੰਧਾਵਾ
ਖੁਸ਼ ਰੰਧਾਵਾ ਦੇ ਚਾਚਾ ਰਵਿੰਦਰ ਨੇ ਦੱਸਿਆ ਕਿ ਉਹ ਬੇਹੱਦ ਖੁਸ਼ ਮਜ਼ਾਜ ਵਿਅਕਤੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਕੀ ਹੈ, ਉਹ ਉਨ੍ਹਾਂ ਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਜੇਕਰ ਉਸ ਦੀ ਬਾਹਰ ਕਿਸੇ ਨਾਲ ਕੋਈ ਗੱਲ ਹੋਈ ਹੋਵੇਗੀ ਤਾਂ ਉਹ ਇਸ ‘ਤੇ ਕੁਝ ਨਹੀਂ ਕਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਖੁਸ਼ ਨੇ ਆਪਣਾ ਮੋਬਾਇਲ ਵੀ ਤੋੜ ਦਿੱਤਾ ਸੀ ਅਤੇ ਜਦੋਂ ਉਸ ਦੀ ਮੌਤ ਹੋਈ ਤਾਂ ਉਹ ਉਸ ਸਮੇਂ ਘਰ ‘ਚ ਨਹੀਂ ਸਨ।
ਖੁਸ਼ ਦੀ ਮਾਂ ਨੇ ਕਿਹਾ ਕਿ ਖੁਸ਼ ਦੀ ਉਮਰ 24 ਸਾਲ ਸੀ ਅਤੇ ਉਹ ਦੋ ਭਰਾ ਭੈਣ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਸ ਦੀ ਮੌਤ...
...
Access our app on your mobile device for a better experience!