ਅਮਰੀਕਾ ਅਤੇ ਕੈਨੇਡਾ ਜਾਣ ਲਈ ਹਰ ਕੋਈ ਤਰਲੋ ਮੱਛੀ ਹੋ ਰਿਹਾ ਹੈ। ਜ਼ਿਆਦਾ ਲੋਕਾਂ ਦਾ ਇਕ ਹੀ ਉਦੇਸ਼ ਹੈ ਕਿ ਕਿਸੇ ਤਰ੍ਹਾਂ ਅਮਰੀਕਾ ਜਾਂ ਕੈਨੇਡਾ ਦੀ ਪੀ.ਆਰ. ਮਿਲ ਜਾਵੇ। ਇਨ੍ਹਾ ਮੁਲਕਾਂ ਵਿੱਚ ਪਹੁੰਚਣ ਲਈ ਲੋਕ ਬਹੁਤ ਪਾਪੜ ਵੇਲਦੇ ਹਨ। ਅਮਰੀਕਾ ਵਿੱਚ ਦਾਖ਼ਲ ਹੋਣ ਲਈ ਲੋਕ ਮੈਕਸੀਕੋ ਦੀ ਸਰਹੱਦ ਦੀ ਵਰਤੋਂ ਕਰਦੇ ਹਨ। ਭੁੱਖੇ ਪਿਆਸੇ ਰਹਿ ਕੇ ਜੰਗਲਾਂ ਦਾ ਸਫਰ ਤੈਅ ਕਰਕੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਉਹ ਸਰਹੱਦ ਤੇ ਪਹੁੰਚਦੇ ਹਨ। ਕਈ ਵਾਰ ਸਰਹੱਦ ਪਾਰ ਕਰਦੇ ਸਮੇਂ ਉਹ ਫੜੇ ਜਾਂਦੇ ਹਨ। ਕਿਉਂਕਿ ਅਮਰੀਕੀ ਸਰਕਾਰ ਨੇ ਬਹੁਤ ਸਖਤਾਈ ਕੀਤੀ ਹੋਈ ਹੈ।
ਹੁਣ 11 ਚੀਨੀਆਂ ਨੂੰ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ਤੇ ਕਾਬੂ ਕੀਤਾ ਗਿਆ ਹੈ। ਇਹ ਇੱਕ ਟਰੱਕ ਵਿੱਚ ਸਵਾਰ ਹੋ ਕੇ ਲੁਕ ਕੇ ਜਾ ਰਹੇ ਸਨ। ਇਨ੍ਹਾਂ ਵਿੱਚੋਂ ਕੋਈ ਫਰਨੀਚਰ ਵਿੱਚ ਲੁਕਿਆ ਹੋਇਆ ਸੀ ਅਤੇ ਕੋਈ ਵਾਸ਼ਿੰਗ ਮਸ਼ੀਨ ਵਿੱਚ ਲੁਕਿਆ ਬੈਠਾ ਸੀ। ਇਨ੍ਹਾਂ ਸਾਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਅਮਰੀਕਾ ਦੁਆਰਾ ਚੀਨ ਦੇ ਨਾਗਰਿਕਾਂ ਤੇ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੀ ਜਾਣਕਾਰੀ ਅਮਰੀਕੀ ਕਸਟਮ ਐਂਡ ਬਾਰਡਰ ਪ੍ਰੋਡਕਸ਼ਨ ਦੁਆਰਾ ਦਿੱਤੀ ਗਈ ਹੈ।
ਪਤਾ ਲੱਗਾ ਹੈ ਇਸ...
...
Access our app on your mobile device for a better experience!