ਸਮਿਆ ਖੇਡ ਤੇਰੀ…
ਆਵੇ ਸਮਝ ਨਾ ਸਮਿਆ ਖੇਡ ਤੇਰੀ, ਰੁਕਿਆ ਕਦੇ ਨਾ ਜਦੋਂ ਦਾ ਦੌੜਿਆ ਵੇ। ਡਾਢੀ ਤਾਂਘ ਹੈ ਖਾਸ ਪ੍ਰੇਮ ਵਾਲੀ, ਡਾਢਾ ਡਾਢੇ ਨੇ ਜਾਂ ਫਿਰ ਕੌੜਿਆ ਵੇ। ਅਟਕੇਂ ਜ਼ਰਾ ਨਾ ਕਿਸੇ ਵੀ ਖੁਸ਼ੀ ਮੌਕੇ, ਲੰਘ ਜਾਂਵਦੈਂ ਝੱਟ ਤੂੰ ਸੌੜਿਆ ਵੇ। ਰਤਾ ਦਬੇਂ ਨਾ ਕਿੱਡਾ ਵੀ ਕਹਿਰ ਹੋ ਜੇ, ਬੇਪਰਵਾਹ ਮਿਜ਼ਾਜ ਦੇ Continue Reading »
No Commentsਪਿਆਰ
ਤੂੰ ਕਰਦਾ ਨਹੀ ਮੈਨੂੰ ਪਿਆਰ , ਜੱਗ ਸਾਰਾ ਕਹਿੰਦੈ। ਦਿੱਤਾ ਜੱਗ ਵਿਸਾਰ , ਜੱਗ ਸਾਰਾ ਕਹਿੰਦੈ। ਬੇਵਫ਼ਾ ਏ ਯਾਰ ਮੇਰਾ, ਤੂੰ ਕਹਿੰਦਾ ਫਿਰਦਾ ਏ। ਝੂਠੀ ਤੋਹਮਤ ਲਾ ਮੇਰੇ ਤੇ, ਨਜ਼ਰਾਂ ਵਿੱਚੋਂ ਗਿਰਦਾ ਏ। ਤੈਨੂੰ ਨਹੀ ਯਾਰ ਦੀ ਸਾਰ, ਜੱਗ ਸਾਰਾ ਕਹਿੰਦੈ, ਤੂੰ ਨਹੀ ਕਰਦਾ…….. ਦੌਲਤ ਤੈਨੂੰ ਪਿਆਰੀ ਏ, ਯਾਰ ਪਿਆਰਾ Continue Reading »
No Commentsਸਬਜ਼ੀ ‘ ਚ ਲੂਣ
ਐਂਵੇ ਕਹਿ ਬੈਠਾ ਘੱਟ ਸਬਜ਼ੀ’ਚ ਲੂਣ ਮੇਰੇ ਦੋਸਤੋ। ਫਿਰ ਜ਼ਿੰਦਗੀ ‘ ਚ ਰਿਹਾ ਨਾ ਸਕੂਨ ਮੇਰੇ ਦੋਸਤੋ। ਘਰ ਆਏ ਤਾਂਈ ਹੁਣ ਪਾਣੀ ਨਹੀਂਓ ਮਿਲਦਾ। ਕਿਸ ਨੂੰ ਸੁਣਾਵਾਂ ਹੁਣ ਹਾਲ ਯਾਰੋ ਦਿਲਦਾ। ਉਹ ਲੱਭਦੀ ਲੜਾਈ ਦਾ ਮੰਜ਼ਮੂਨ ਮੇਰੇ ਦੋਸਤੋ। ਐਂਵੇ …………………………..। ਮੇਰਾ ਨਾਂ ਲੈ ਲੈ ਰਹਿੰਦੀ ਬੱਚਿਆਂ ਨੂੰ ਤਾੜਦੀ। ਪਿਓ ਉੱਤੇ Continue Reading »
No Commentsਬਾਪੂ
ਬਾਪੂ ਤੂੰ ਦਿਲ ਤੋਂ ਨਹੀਂ ਸੀ ਮਾੜਾ ਪਰ ਤੇਰੀ ਸ਼ਰਾਬ ਪੀਣੀ ਮਾੜੀ ਸੀ ਤੇਰੀ ਉਮਰ ਨਹੀਂ ਸੀ ਛੱਡ ਜਾਣ ਦੀ ਸ਼ਰਾਬ ਨੇ ਤੇਰੀ ਜਿੰਦਗੀ ਉਜਾੜੀ ਸੀ ਸਾਨੂੰ ਤੇਰੇ ਨਾਲ ਸੀ ਪਿਆਰ ਜਿੰਨਾ ਤੈਨੂੰ ਉਸਤੋਂ ਵੱਧ ਕੇ ਸ਼ਰਾਬ ਪਿਆਰੀ ਸੀ ਜਦ ਤੱਕ ਏਹ ਅਹਿਸਾਸ ਹੋਇਆ ਤੁਹਾਨੂੰ ਤਦ ਤਕ ਤੁਸਾਂ ਮੌਤ ਕੋਲੋਂ Continue Reading »
No Commentsਇੱਕ ਕੁੜੀ ਨੂੰ ਮੈਡਮ ਕਹਿ ਕੇ
ਇੱਕ ਕੁੜੀ ਨੂੰ ਮੈਡਮ ਕਹਿ ਕੇ, ਕਿਸੇ ਲੈ ਲਿਆ ਪੰਗਾ ਸੀ। ਉਸਦੀ ਕੀਤੀ ਇੱਜ਼ਤ ਦਾ, ਮਿਲਿਆ ਇਨਾਮ ਚੰਗਾ ਸੀ। ਨੈਣ ਜੋਤੀ ਨੇ ਉਸਦੇ ਘਰ ਜਾ, ਇਹ ਕਹਿ ਸੁਣਾਇਆ ਸੀ। ਤੁਹਾਡੇ ਮੁੰਡੇ ਨੇ ਮੈਨੂੰ ਮਿਸ ਕਹਿ, ਕਿਉਂ ਨਹੀਂ ਬੁਲਾਇਆ ਸੀ। ਕਹਿੰਦੀ ਅਜੇ ਮੈਂ ਕੁਆਰੀ, ਨਾ ਵਿਆਹ ਕਰਵਾਇਆ ਏ। ਨਾ ਮੈਂ ਗੌਰਮਿੰਟ Continue Reading »
No Commentsਵੋਟਾਂ ਵੇਲੇ
ਕਿਹੜੇ ਨੇਤਾ ਦੀ ਗੱਲ ਕਰੀਏ, ਕੋਈ ਨਾ ਸਾਡੇ ਵੱਲ। ਜਿਸ ਨੂੰ ਆਪਣਾ ਸਮਝ ਬੈਠੇ, ਓਹੀ ਉਤਾਰੇ ਖੱਲ੍ਹ। ਜਦ ਵੀ ਵਾਅਦਾ ਯਾਦ ਕਰਾਈਏ, ਕਹਿੰਦੇ ਪੂਰਾ ਕਰਾਂਗੇ ਕੱਲ੍ਹ। ਉਥੇ ਦਾ ਉਥੇ ਹੀ, ਰਿਹਾ ਪਰਨਾਲਾ, ਨਾ ਕੋਈ ਮੁਸ਼ਕਲ ਸਾਡੀ ਹੱਲ। ਵੋਟਾਂ ਵੇਲੇ, ਦਿਮਾਗ਼ ਨੇ ਚੱਲਦੇ, ਵਿਚ ਸੱਤਾ,ਹੋ ਜਾਂਦਾ ਏ ਡੱਲ। ਨਾ ਕਰਦੇ ਗੱਲਾਂ Continue Reading »
No Commentsਚਿੰਤਾ
ਚਿੰਤਾ ਚਿਤਾ, ਸਮਾਨ ਹੈ ਹੁੰਦੀ, ਐਵੇਂ ਹੀ ਨਾ,ਚਿੰਤਾ ਕਰਿਆ ਕਰ। ਕੁਝ ਕਰਿਆਂ,ਮਸਲਾ ਹੱਲ ਹੋਣਾ, ਨਾ ਸੋਚ ਸੋਚ ਸਦਾ ਹੀ, ਮਰਿਆ ਕਰ। ਰੱਖ ਸਾਂਭ ਕੇ,ਹੰਝੂ ਕੀਮਤੀ ਬੜੇ, ਗੱਲ ਗੱਲ ਤੇ ਨਾ ਤਰਿਆ ਕਰ। ਹੋਰ ਬਥੇਰੇ ਦੁੱਖੀਏ,ਦੁੱਖਾਂ ਮਾਰੇ, ਤੂੰ ਦੁੱਖ ਕਿਸੇ ਦੇ ਹਰਿਆ ਕਰ। ਬੇਸ਼ੱਕ ਜ਼ਿੰਦਗੀ ਲੱਗੇ ਪਹਾੜ੍ਹ ਤੈਨੂੰ, ਰੱਖ ਹੌਂਸਲਾ ਨਾ Continue Reading »
No Commentsਨਾ ਚਾਹੀ ਖੁਸ਼ੀ
ਕੀ ਕਾਰਨ ਤੇਰੀ ਉਦਾਸੀ ਦਾ, ਨਾ ਉਸ ਪੁੱਛਿਆ ਤੇ ਨਾ ਅਸੀਂ ਦੱਸਿਆ। ਰਿਹਾ ਗੁੰਮ ਖ਼ਿਆਲਾਂ ਚ ਹੀ, ਨਹੀਂ ਕਦੇ ਵੀ ਭੁੱਲ ਖੁੱਲ੍ਹ ਹੱਸਿਆ। ਹੁੰਦਾ ਜੇ ਇਸ਼ਕ ਮਜਾਜ਼ੀ ਤਾਂ, ਅਸਾਂ ਥਾਂ ਥਾਂ ਜਾ ਜਾਲ ਮੋਹ ਵਿਛਾਉਣਾ ਸੀ। ਭੋਲੀਆਂ ਭਾਲੀਆਂ ਕਿੰਨੀਆਂ ਸੂਰਤਾਂ ਨੂੰ, ਜਾਲ ਅੰਦਰ ਅਸਾਂ ਆਪਣੇ ਫਸਾਉਣਾ ਸੀ। ਗੁੱਸਾ ਗਿਲਾ,ਰੋਸਾ, ਸ਼ਿਕਵਾ, Continue Reading »
No Comments(ਮਾਨਯੋਗ ਬਚਨ ਬੇਦਿਲ ਸਾਹਿਬ ਦੇ ਗੀਤ ਤੇ ਪੈਰੋਡੀ
(ਮਾਨਯੋਗ ਬਚਨ ਬੇਦਿਲ ਸਾਹਿਬ ਦੇ ਗੀਤ ਤੇ ਪੈਰੋਡੀ) ਮੈਨੂੰ ਤਹੋਫ਼ਾ ਤੇਰੇ ਵੱਲੋਂ ਨੀ, ਮੇਰੇ ਵਿਆਹ ਤੇ ਇਹ ਸੂਟ ਕੁੜੇ। ਜੁੱਤੀ ਤੈਨੂੰ ਪਸੰਦ ਆਈ ਨਾ, ਤਾਂਹੀ ਲਿਆਈ ਤੂੰ ਬੂਟ ਕੁੜੇ। ਵੇਖ ਆਪਣੀ ਬਰਬਾਦੀ ਤੂੰ, ਇੱਕ ਨਾ ਹੰਝੂ ਵਹਾਇਆ ਨੀ। ਬੜੇ ਹੀ ਚਾਵਾਂ ਦੇ ਨਾਲ ਤੂੰ, ਘਰ ਮੇਰਾ ਸਜਾਇਆ ਨੀ। ਪਰੀ ਜੇ Continue Reading »
No Commentsਬੇਵਫ਼ਾ
ਬੇਵਫ਼ਾ ਮੈਨੂੰ ਆਖੀ ਨਾ , ਸਮਝ ਮੇਰੀ ਮਜ਼ਬੂਰੀ। ਪੜਨ ਵਿਦੇਸ਼ ਭੇਜ ਦਿੱਤਾ, ਪਾਉਣ ਲਈ ਦੂਰੀ। ਮੈਂ ਨਾ ਭੁੱਲੀ ਸੱਜਣਾਂ ਵੇ, ਤੂੰ ਯਾਦ ਬੜਾ ਮੈਨੂੰ ਆਵੇ। ਮੈਨੂੰ ਲੱਗਿਆ ਹੈ ਪਤਾ ਸੱਜਣਾਂ ਵੇ, ਤੂੰ ਨਾ ਪੜਾਈ ਚ ਮਨ ਲਗਾਵੇ। ਤੂੰ ਬੁਰਾ ਮਨਾਵੇਗਾ, ਜੇ ਮੈਂ ਵੱਟੀ ਘੂਰੀ। ਬੇਵਫ਼ਾ ਮੈਨੂੰ ਆਖੀ ਨਾ……. ਮੈਨੂੰ ਤੇਰੀ Continue Reading »
No Comments