Punjabi Graphics, Images For Facebook, Whatsapp, Twitter & Threads
Punjabi, a vibrant and melodious language, holds a special place in the rich tapestry of linguistic diversity. With its roots deeply embedded in the historical and cultural fabric of the Punjab region, which spans across India and Pakistan, Punjabi boasts a unique blend of heritage, expression, and identity..

Sub Categories

Shayr

...
...

Life

...
...

ਮੈਂਨੂੰ ਬਚਪਨ ਤੋਂ ਹੀ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਸੀ। ਮੈਂ ਇਕ ਬਹੁਤ ਵਧੀਆ ਅਤੇ ਮਸ਼ਹੂਰ ਕਵੀ ਬਣਨਾ ਚਾਹੁੰਦਾ ਸੀ।
ਆਪਣੀ ਪੂਰੀ ਲਗਨ ਨਾਲ, ਮੈਂ ਲਿਖਦਾ ਰਿਹਾ। ਲਿਖਦੇ – ੨ ਮੇਰਾ ਸ਼ੌਂਕ ਮੇਰੇ ਬਚਪਨ ਦੇ ਨਾਲ – ੨ ਜਵਾਨ ਹੁੰਦਾ ਗਿਆ।

ਜ਼ਿੱਦਾ ਹੀ ਮੈਂ ਆਪਣੀ ਜਵਾਨੀ ਵਿਚ ਪੈਰ ਧਰਿਆ। ਉਦਾਂ ਹੀ ਮੇਰੇ ਸਪਨਿਆਂ ਦੀ ਉਡਾਨ ਨੇ ਉਡਾਰੀ ਭਰ ਲਈ।
ਮੈਂ ਕੁਝ ਹੀ ਸਾਲਾਂ ਵਿਚ ਬਹੁਤ ਮਸ਼ਹੂਰ ਕਵੀ ਬਣ ਗਿਆ।

ਮੇਰੀਆਂ ਕਵਿਤਾਵਾਂ ਸਕੂਲਾਂ, ਕਲਜ਼ਾਂ, ਗਲੀਆਂ, ਮੁਹੱਲਿਆਂ, ਵੱਡੇ – ੨ ਪ੍ਰੋਗਰਾਮਾ ਵਿਚ ਪੜੀਆਂ ਜਾਣ ਲੱਗੀਆਂ। ਮੁਜਹਰਿਆਂ ਦੇ  ਵਿਚ ਮੇਰੀ ਵਾਹ ਵਾਹ ਹੋਣ ਲੱਗੀ । ਤੇ ਮੈਂਨੂੰ ਮਿਲਣ ਦੀ ਹਰ ਇਕ ਨੂੰ   ਬੇਸਬਰੀ ਦੇ ਨਾਲ ਉਤਸੁਕਤਾ ਹਮੇਸ਼ਾ ਰਹਿਣ ਲੱਗੀ । ਆਪਣੀ ਛੋਟੀ ਜਿਹੀ ਉਮਰ ਵਿਚ ਹੀ ਮੈਂ ਸ਼ਾਇਰਾਂ ਦੀ ਦੁਨਿਆਂ ਵਿਚ ਆਪਣਾ ਇਕ ਵੱਖਰਾ ਰੁਤਬਾ ਕਾਇਮ ਕਰ  ਲਿਆ।

ਮੇਰੀ ਖੁਸ਼ਕਿਸਮਤੀ ਸੀ, ਮੈਂਨੂੰ ਭਾਰਤੀ ਸਾਹਿਤਿਕ ਅਕਾਦਮੀ ਵਲੋਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਮੈਂ ਏਨੀ ਜਲਦੀ ਨਾਲ ਇਕ ਆਮ ਜਿਹੇ… ਕਤਿਬ ਤੋਂ ਏਨਾਂ ਵੱਡਾ ਬਣ ਜਾਵਾਂ ਗਾਂ। ਮੈਂਨੂੰ ਪਤਾ ਨਹੀਂ ਸੀ। ਹਿੰਦੀ ਫਿਲਮਾਂ ਦੇ ਅਦਾਕਾਰਾਂ  ਦੀਆਂ ਨਜ਼ਰਾਂ ਹਮੇਸ਼ਾ ਮੇਰੇ ਵੱਲ ਹੁੰਦੀਆਂ । ਜਦੋਂ ਵੀ ਮੈਂ ਕਿਸੇ ਪਾਰਟੀ ਵਿਚ ਜਾਇਆ ਕਰਦਾ ਸੀ।

ਮੇਰਾ ਪੂਰਾ ਦਿਨ… ਕਈ ਵਾਰ ਰਾਤ ਵੀ…. ਏਦਾਂ ਦੀਆਂ ਪਾਰਟੀਆਂ ਵਿਚ ਹੀ ਨਿਕਲ ਜਾਂਦੀ ਸੀ । ਆਪਣੀ ਜ਼ਿੰਦਗੀ ਵਿਚ ਮੈਂ ਆਪਣੇ ਆਪਨੂੰ ਏਨਾ ਵਿਅਸਥ ਕਰ ਚੁਕਿਆ ਸੀ। ਕਿ ਹੁਣ ਮੈਂਨੂੰ ਲਿਖਣ ਲੱਗੇ ਆਪਣੇ ਅੰਦਰ ਹੀ ਭੱਜੋ-ਨੱਠੀ ਲੱਗੀ ਰਹਿੰਦੀ ਸੀ। ਮੈਂ ਕਿਤੇ ਭੱਜ ਜਾਣਾ ਚਾਹੁੰਦਾ ਸੀ। ਇਸ ਦੁਨੀਆਂ ਦੇ ਸ਼ੋਰ-ਸ਼ਰਾਬੇ ਤੋਂ। ਪਰ ਕਿੱਥੇ…? ਇਹ ਮੈਨੂੰ ਵੀ ਨਹੀਂ ਪਤਾ ਸੀ।

ਇਹ ਮੈਂਨੂੰ ਕਦੇ ਸਮਝ ਨਹੀਂ ਆਈ। ਕਿ ਆਖ਼ਿਰਕਾਰ ਮੈਂ ਭੱਜਣਾ ਕਿਉਂ ਚਾਹੁੰਦਾ ਸੀ। ਮੈਂ ਖੁਦ ਵੀ ਤੇ ਏਹੀ ਕੁਝ ਚਾਹੁੰਦਾ ਸੀ। ਕਿ ਲੋਕ ਮੈਂਨੂੰ ਮਿਲਣਾ ਚਾਹੁਣ…. ਮੇਰੇ ਨਾਲ ਗੱਲ ਕਰਨ ਲਈ ਮੈਂਨੂੰ ਆਪਣਾ ਸਮਾਂ ਦਿਆ ਕਰਨ। ਪਰ ਹੁਣ ਕੀ ਹੋਇਆ? ਮੈਂ ਏਦਾਂ ਏਨੀ ਜਲਦੀ ਇਕ ਦਮ… ਇਹ ਸਭ ਤੋਂ ਅੱਕ ਕਿਉਂ ਗਿਆ ਹਾਂ?

ਕਈ ਕਿਤਾਬਾਂ ਲਿਖਣ ਤੋਂ ਬਾਅਦ…. ਹੁਣ ਮੇਰੇ ਕੋਲੋਂ ਕੁਝ ਕਿਉਂ ਨਹੀਂ ਲਿਖਿਆ ਜਾ ਰਿਹਾ ਸੀ । ਕੀਤੇ ਲੋਕ ਇਹ ਨਾ ਸੋਚ ਬੈਠਣ… ਕਿ ਹੁਣ ਮੈਂਨੂੰ ਲਿਖਣਾ ਹੀ ਭੁੱਲ ਗਿਆ ਹੈ । ਪਰ ਮੈਂ ਲਿਖਣਾ ਕਿੱਦਾਂ ਭੁੱਲ ਸਕਦਾ ਹਾਂ।

ਮੈਂ ਆਪਣੀ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਚਾਹੁੰਦਾ ਸੀ । ਪਰ ਕਰ ਨਹੀਂ ਪਾ ਰਿਹਾ ਸੀ। ਇਹ ਮਾਨਸਿਕ ਪ੍ਰੇਸ਼ਾਨੀ ਨੂੰ ਮੈਂ ਆਪਣੇ ਡਰਾਈਵਰ ਕੁੰਦਨ ਨਾਲ ਸਾਂਝਾ ਕਰਨ ਲਈ ਕੁੰਦਨ ਨੂੰ ਆਵਾਜ਼ ਮਾਰੀ – “ਕੁੰਦਨ….”
“ਰਾਮ – ੨ ਸਾ… ( ਸਰ)।”
“ਰਾਮ-੨ ਕੁੰਦਨ।”

ਮੈਂ ਕੁੰਦਨ ਨੂੰ ਆਪਣੀ ਸਾਰੀ ਪ੍ਰੇਸ਼ਾਨੀ ਕਹਿ ਸੁਣਾਈ। ਮੇਰੀ ਸਾਰੀ ਗੱਲ ਨੂੰ ਵਿਸਥਾਰ ਨਾਲ ਸੁਣਨ ਤੋਂ ਬਾਦ ਕੁੰਦਨ ਬੋਲਿਆ – “ਮੰਨੇੰ ਲਗਤਾ ਸਰ ਆਪਕੋ ਕੁਛ ਦਿਨੋੰ ਕੇ ਲਈਏ ਕਹੀੰ ਗੂਮ ਕਰ ਆਣਾਂ ਚਾਈਏ।”
“ਪਰ ਕਿੱਥੇ ਜਾਵਾਂ?”
“ਵਹੀੰ ਸਰ ਜਹਾਂ ਆਪ ਅਕਸਰ ਜਾਇਆ ਕਰਤੇ ਹੋ।”
“ਕਿੱਥੇ?”
“ਬਰਫ਼ੀਲੇ ਔਰ ਹਰੇ ਬਰੇ ਪਹਾੜੋੰ ਪਰ।”
“ਨਹੀਂ ਕੁੰਦਨ ਓਨਾਂ ਜਗਾਵਾਂ ’ਤੇ ਜਾ -੨ ਮਨ ਭਰ ਗਿਆ।”
“ਤੋੰ ਫਿਰ ਔਰ ਕਹਾਂ ਸਰ?”
“ਪਤਾ ਨਹੀਂ… ਤੁਸੀਂ ਹੀ….ਹੱਲ ਕੱਢੋ ਇਸਦਾ।”
“ਸਰ ਏਕ ਜਗ੍ਹਾ ਤੋਂ ਹੈ… ਅਗਰ ਆਪ ਜਾਣਾਂ ਚਾਹੋ।”
“ਕਿੱਥੇ…?”
“ਮੇਰੇ …… ਜੈਸਲਮੇਰ (ਰਾਜਸਥਾਨ )।”
“ਹਮ… ਏ ਠੀਕ ਰਹੇਗਾ।”

ਮੇਰਾ ਨਿੱਜੀ  ਡਰਾਈਵਰ ਕੁੰਦਨ ਜੈਸਲਮੇਰ ( ਰਾਜਸਥਾਨ )ਤੋਂ ਸੀ । ਮੈਂ ਇਸ ਜਗ੍ਹਾ ਬਾਰੇ ਸੁਣਿਆ ਬਹੁਤ ਸੀ । ਇਸ ਲਈ ਇਸ ਨੂੰ ਦੇਖਣ ਦਾ ਚਾਅ ਮੇਰੇ ਦਿਲ ਵਿੱਚ ਪੈਦਾ ਹੋ ਗਇਆ।

ਫੁਲਾਂ ਦੇ ਬਾਗ ਬਗੀਚੇ ਬਰਫੀਲੀਆਂ ਹਰੀਆਂ-ਭਰੀਆਂ ਪਹਾੜੀਆਂ ਅਤੇ ਖੂਬਸੂਰਤ ਵਾਦੀਆਂ ਮੈਂ ਬਹੁਤ ਵੇਖ ਚੁਕਾ ਸੀ । ਹੁਣ ਮੇਰਾ ਮਨ ਸੀ । ਮੈਂ ਰਾਜਸਥਾਨ ਦੀ ਗਰਮ ਅਤੇ ਰੇਤਲੀ ਮਿੱਟੀ ਦਾ ਅਨੰਦ ਮਾਣ ਸਕਾਂ । ਕੁੰਦਨ ਦੇ ਦੱਸਦਿਆਂ ਹੀ ਮੇਰੇ ਦਿਲ ਵਿਚ ਰਾਜਸਥਾਨ ਜਾਣ ਦੀ ਤਲਬ ਪੈਦਾ ਹੋ ਗਈ ।

ਮੇਰਾ ਸਾਰਾ ਸਾਮਾਨ ਪੈੱਕ ਕਰਕੇ  ਕੁੰਦਨ ਨੇ ਗੱਡੀ ਵਿਚ ਰੱਖ ਦਿੱਤਾ । ਤੇ ਮੇਰੇ ਲਈ ਉਥੇ ਰਹਿਣ ਲਈ ਇੱਕ ਵਧੀਆ ਜਗ੍ਹਾ ਦਾ ਇੰਤਜ਼ਾਮ ਕਰ ਦਿੱਤਾ । ਕੁੰਦਨ ਉਥੋਂ ਦਾ ਰਹਿਣ ਵਾਲਾ ਸੀ । ਇਸ ਲਈ ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ ਆਈ । ਅਸੀਂ ਅਗਲੇ ਦਿਨ ਜੈਸਲਮੇਰ  ਪਹੁੰਚ ਗਏ ।

ਕੁੰਦਨ ਮੈਨੂੰ ਆਪਣੇ ਘਰ ਵਿੱਚ ਰੁਕਣ ਲਈ ਬੋਲਦਾ ਰਿਹਾ ਸੀ । ਪਰ ਕੁੰਦਨ ਦਾ ਪਰਿਵਾਰ ’ਤੇ ਉਤੋਂ ਉਥੇ ਇੰਨੇ ਸਾਰੇ ਬੱਚਿਆਂ ਦਾ ਰੌਲਾ ਸੀ । ਇਸ ਲਈ ਮੈਂ ਇਸ ਰੌਲੇ ਗੌਲੇ ਵਿਚੋਂ ਬਾਹਰ ਰਹਿਣਾ ਚਾਹੁੰਦਾ ਸੀ । ਇਸ ਲਈ ਉਸਨੇ ਮੇਰੇ ਰਹਿਣ ਲਈ ਇੱਕ ਵੱਡੀ ਜਿਹੀ ਹਵੇਲੀ ਵਰਗੇ ਘਰ ਦਾ ਇੰਤਜ਼ਾਮ ਕੀਤਾ । ਜੌ ਉਸਦੇ ਪਿੰਡ ਦੇ ਸਰਪੰਚ ( ਮੁਖੀਆ) ਜੀ ਦਾ ਸੀ । ਇਸ ਘਰ ਵਿਚ  ਬਜ਼ੁਰਗ ਮੁਖੀਆ ਆਦਮੀ ਅਤੇ ਉਸਦੀ  ਕੁੜੀ ਰਹਿੰਦੀ ਸੀ । ਉਸ ਘਰ ਦੇ ਵਿਚ  ਉਪਰ ਇਕ ਚੁਬਾਰੇ ਵਾਲਾ ਕਮਰਾ ਮੈਨੂੰ ਰਹਿਣ ਲਈ  ਮਿਲ ਗਿਆ । ਕੁੰਦਨ ਨੇ ਉਹਨਾਂ ਨੂੰ ਮੇਰੀ ਪਹਿਚਾਣ ਬਾਰੇ ਵਿੱਚ ਸਭ ਦਸਿਆ । ਅਸੀਂ ਉਹਨਾਂ ਨੂੰ ਕਮਰੇ ਦੇ ਕਿਰਾਏ ਬਾਰੇ ਪੁਛਿਆ । ਪਰ ਉਹਨਾਂ ਸਾਫ ਇਨਕਾਰ ਕਰ ਦਿੱਤਾ । ਅਤੇ ਅੱਗੋਂ ਕਿਹਾ, “ਜਿੰਨਾਂ ਚੀਰ ਰਹਿਣਾ ਰਹੋ ।  ਜੇ ਪੈਸੇ ਦੇਣੇ…. ਫਿਰ ਕਿਤੇ ਹੋਰ ਪਰਬੰਧ ਕਰ ਲਵੋ।”

ਮੈਂਨੂੰ ਇਸ ਘਰ ਦਾ ਮਾਹੌਲ ਭਾਅ ਗਿਆ ਸੀ। ਸਾਰੇ ਪਾਸੇ ਸ਼ਾਂਤੀ ਸੀ। ਜ਼ਰਾ ਜਿੰਨਾਂ ਵੀ ਕਿਸੇ ਦਾ ਸ਼ੋਰ ਨਹੀਂ ਸੀ। ਮੁਖੀਆ ਜੀ ਦਾ ਸਾਰੇ ਪਾਸੇ ਬਹੁਤ ਰੌਹਬ ਸੀ । ਅਤੇ ਮੈਨੂੰ ਇਹ ਜਗ੍ਹਾ ਬਹੁਤ ਹੀ ਦਿਲਕਸ਼ ਲੱਗਦੀ ਪਈ ਸੀ । ਇਸ ਜਗ੍ਹਾ ’ਤੇ ਰੁਕਕੇ ਮੈਂ ਥੋੜਾ ਆਰਾਮ ਫਰਮਾਇਆ ।

ਆਰਾਮ ਕਰਨ ਤੋਂ ਬਾਦ ਮੈਂਨੂੰ ਕੁਝ ਅੱਗੇ ਨਾਲੋਂ ਵਧੀਆਂ ਲੱਗਦਾ ਪਿਆ ਸੀ। ਮੈਂ ਆਪਣਾ ਬੈਗ ਖੋਲ੍ਹਿਆ। ਕੁਝ ਖ਼ਾਲੀ ਕੌਰੇ ਕਾਗਜ਼ ਕੱਢੇ…. ਕੋਲ ਪਏ ਇਕ ਟੇਬਲ ਉਤੇ ਰੱਖ ਦਿੱਤੇ। ਟੇਬਲ ਦੇ ਨਾਲ ਹੀ ਇਕ ਤਾਕੀ ( ਬਾਰੀ) ਸੀ ਜਿਸਦੇ ਵਿਚ ਲੋਹੇ ਦੀਆਂ ਸਿਖਾਂ ਸੀ।
ਮੈਂਨੂੰ ਇਸ ਤਾਕੀ ਥਾਂਣੀ ਬਾਹਰ ਜੌ ਕੁਝ ਵੀ ਹੁੰਦਾ ਸੀ। ਉਹ ਬਹੁਤ ਹੀ ਚੰਗੀ ਤਰ੍ਹਾਂ ਦਿਸਦਾ ਸੀ। ਅਤੇ ਬਹੁਤ ਹੀ ਪਿਆਰਾ ਜਿਹਾ ਨਜ਼ਾਰਾ ਲੱਗਦਾ ਸੀ। ਇਹ ਸਭ ਮਾਹੌਲ ਨੂੰ ਦੇਖਕੇ।

ਮੈ ਲਿਖਣ ਲੱਗਿਆ…. ਅਚਾਨਕ ਹੀ ਮੈਂਨੂੰ ਕਿਸੇ ਦੀ ਖਿੱੜਖਾੜਾਕੇ ਹੱਸਣ ਦੀ ਆਵਾਜ਼ ਸੁਣੀ । ਮੈਂ ਤਾਕੀ ਦੇ ਬਾਹਰ ਨਜ਼ਰ ਮਾਰੀ। ਮੈਂਨੂੰ ਸਾਹਮਣੇ ਇਕ ਚੁਬਾਰੇ ਦੀ ਛੱਤ ਉਤੇ ਕੁਝ ਕੁੜੀਆਂ ਕਬੂਤਰਾਂ ਨਾਲ ਖੇਡਦੀਆਂ ਨਜ਼ਰੀ ਆਈਆਂ। ਉਹਨਾਂ ਸਾਰੀਆਂ ਦੇ ਵਿੱਚੋ ਜਦ ਮੇਰੀ ਨਜ਼ਰ ਇਕ ਉਤੇ ਜਾ ਪਈ। ਤੇ ਮੈਂ ਉਸ ਹਸੀਨ ਸ਼ਕਲ ਨੂੰ ਦੇਖਦਾ ਹੀ ਰਹਿ ਗਿਆ। ਉਸ ਕੁੜੀ ਨੇ ਗੂੜੇ ਨੀਲੇ ਰੰਗ ਦੀ ਰਾਜਸਥਾਨੀ ਪੋਸ਼ਾਕ ਪਾਈ ਹੋਈ ਸੀ । ਉਹ ਕਦੇ ਕੋਈ ਕਬੂਤਰ ਫੜਕੇ ਆਸਮਾਨ ਵੱਲ ਨੂੰ ਉਡਾਉਂਦੀ ’ਤੇ ਕਦੇ ਕੋਈ । ਉਸਦੀਆਂ ਸਹੇਲੀਆਂ ਉਸਨੂੰ ਏਦਾਂ ਕਰਦੀ ਨੂੰ ਦੇਖਕੇ ਖੂਬ ਖਿੱੜ-੨ ਹੱਸਦੀਆਂ ’ਤੇ ਨਾਲ ਤਾੜੀਆਂ ਮਾਰ ਦੀਆਂ। ਉਸਨੂੰ ਏਦਾਂ ਕਰਦੀ ਨੂੰ ਦੇਖ ਮੇਰਾ ਵੀ ਦਿਲ ਬਹਿਲ ਦਾ ਪਿਆ ਸੀ। ਉਹ ਬਹੁਤ ਪਿਆਰੀ ਅਤੇ ਖੂਬਸੂਰਤ ਲੱਗਦੀ ਪਈ ਸੀ। ਗੋਲ – ੨ ਘੁੰਮਦੀ ਦੀਆਂ ਉਸਦੀਆਂ ਜ਼ੁਲਫਾਂ ਜਦੋਂ ਹਵਾ ਵਿਚ ਉੱਠਦੀਆਂ ਤਾਂ ਏਦਾਂ ਲੱਗਦਾ । ਜਿੱਦਾਂ ਕਿਸੇ ਸੁੱਕੀ ਜ਼ਮੀਨ ਉਤੇ ਬਾਰਿਸ਼ ਦੀਆਂ ਬੂੰਦਾਂ ਵਰਦੀਆਂ ਪਈਆਂ ਹੋਣ। ਉਹ ਪੱਤਲੀ ਪਤੰਗ ਤੇ ਉੱਚੀ – ਲੰਮੀ ਸੀ। ਰੰਗ ਰੂਮ ਵਿਚ ਕਸ਼ਮੀਰੀ ਕੁੜੀਆਂ ਨੂੰ ਵੀ ਮਾਤ ਪਾਉਂਦੀ ਸੀ।
ਉਸਦੀਆਂ ਹੱਸਦੀ ਦੀਆਂ ਸੂਹੀਆਂ-੨ ਬੁੱਲ੍ਹੀਆਂ ਮੇਰੇ ਦਿਲ ਨੂੰ ਕਾਇਲ ਕਰ ਦੀਆਂ ਜਾ ਰਹੀਆਂ ਸੀ।

ਮੈਂ ਉਸਨੂੰ ਦੇਖਕੇ ਆਪਣੇ ਆਪ ਹੀ ਲਿਖਣ ਲੱਗ ਗਿਆ। ਮੇਰੀ ਕਲਮ ਮੈਂਨੂੰ ਬਿਨਾਂ ਪੁੱਛੇ ਤੁਰਨ ਲੱਗੀ। ਆਪ ਮੁਹਾਰੇ ਅੱਖਰ ਮੇਰੀਆਂ ਅੱਖਾਂ ਸਾਂਵੇ ਆਉਣ ਲੱਗੇ।

ਦੋ ਲਟਾਂ ਮੱਥੇ ਉਤੇ ਲਟਕ ਦੀਆਂ,
ਅੱਖਾਂ ਵਿਚ  ਕਜਲੇ ਦੀ ਧਾਰੀ ਆ,
ਜਿਨੂੰ ਦੇਖਕੇ ਚੜਦੀ ਖੁਮਾਰੀ ਆ,

ਗੋਰਾ ਰੰਗ ਗੁਲਾਬੀ ਨੈੰਨ ਨੇ,
ਉਹ ਤਾਂ ਪਰੀਆਂ ਤੋਂ ਵੀ ਪਿਆਰੀ ਆ,
ਜਿਨੂੰ ਦੇਖਕੇ ਚੜਦੀ ਖੁਮਾਰੀ ਆ,

ਘੂਰੀ ਵੱਟੇ ’ਤੇ ਆਸਮਾਨ ਵੀ ਡਰ ਜਾਂਦਾ,
ਉਹ ਦੀ ਤੱਕਨੀ ਏੰਨੀ ਕਰਾਰੀ ਆ,
ਜਿਨੂੰ ਦੇਖ ਦੇਖ ਚੜਦੀ ਖੁਮਾਰੀ।

ਇਹ ਬੋਲ ਉਸਨੂੰ ਦੇਖਦੇ ਹੀ ਲਿਖੇ ਗਏ…. । ਉਸਨੇ ਯਕ ਦਮ ਮੇਰੇ ਵੱਲ ਦੇਖਿਆ…. ’ਤੇ ਮੇਰੇ  ਦੇਖਦੇ ਹੀ ਉਹ ਓਥੋਂ ਹੇਠਾਂ ਉੱਤਰ ਮੇਰੇ ਕਮਰੇ ਵੱਲ ਆਉੰਣ ਲੱਗੀ। ਮੈਂਨੂੰ ਲੱਗਿਆ ਸ਼ਾਇਦ ਮੇਰਾ ਉਹਦੇ ਵੱਲ ਏਦਾਂ ਦੇਖਣਾ ਉਹਨੂੰ ਠੀਕ ਨਹੀਂ ਲੱਗਿਆ।

ਮੈਂ ਹਲੇ ਆਪਣੇ ਕਾਗ਼ਜ਼ਾਂ ਨੂੰ ਸਮੇਟ ਦਾ ਹੀ ਪਿਆ ਸੀ। ਕਿ ਮੇਰੇ ਕਮਰੇ ਦਾ ਦਰਵਾਜ਼ਾ ਖੜਕਨ ਲੱਗਿਆ। ਮੈ ਸਮਝ ਗਿਆ ਸੀ…. ਉਹੀ ਹੈ। ਸ਼ਾਇਦ ਸ਼ਿਕਾਇਤ ਕਰਨ ਅਤੇ ਅੱਗੇ ਤੋਂ ਗੁਸਤਾਖੀ ਨਾ ਕਰਨ ਲਈ ਬੋਲਣ ਆਈ ਹੈ। ਮੈਂ ਦਰਵਾਜ਼ਾ ਖੋਲ੍ਹਿਆ।

ਇਕ ਦਮ ਉਸਦਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਆਉਣ ’ਤੇ ਏਦਾਂ ਲੱਗਿਆ। ਜ਼ਿੱਦਾ ਚੰਦਰ ਮਾਂ ਅੱਜ ਮੇਰੀਆਂ ਅੱਖਾਂ ਦੇ ਕੋਲ ਹੋਏ। ਏਨੀ ਚਮਕ ਸੀ ਉਸਦੇ ਮੂੰਹ ਉਤੇ। ਜਿੱਦਾਂ ਕੋਈ ਦੇਵ ਕੰਨਿਆ ਹੋਏ। ਮੈਂ ਉਸਨੂੰ ਦੇਖਦਾ ਹੀ ਜਾ ਰਿਹਾ ਸੀ। ਮੈਂ ਸੋਚਦਾ ਪਿਆ ਸੀ, “ਉਹ ਮੈਂਨੂੰ ਗੁੱਸੇ ਨਾਲ ਝਿੜਕੇ ਗੀ ਬੋਲੇ ਗੀ ।” ਪਰ ਉਸਨੇ ਏਦਾਂ ਦਾ ਕੁਝ ਨਹੀਂ ਕੀਤਾ। ਉਹਨੇ ਆਪਣੇ ਦੋਵੇਂ ਹੱਥ ਜੋੜਕੇ ਮੱਠੀ ਜਿਹੀ ਮੁਸਕਾਨ ਨਾਲ ਮੈਂਨੂੰ ਕਿਹਾ।
“ਖਮਾਂ ਗਣੀਂ।”
“ਖਣੀਂ-੨ ਗੱਮਾਂ।”
ਮੈੰ ਦੋਵੇਂ ਹੱਥ ਜੋੜਕੇ ਥੋੜ੍ਹਾ ਜਿਹਾ ਮੁਸਕੁਰਿਆ। ਉਹ ਮੇਰੇ ਕਮਰੇ ਅੰਦਰ ਏਧਰ ਓਧਰ ਦੇਖ ਰਹੀ ਸੀ।
“ਕੀ ਲਭ ਰਹੇ ਓਂ….? ਕੁਝ ਖੋ ਗਿਆ।” ਮੈਂ ਉਸ ਨੂੰ ਪੁੱਛਿਆ ।
“ਆਪਕੇ ਖਿੜਕੀ ਕੇ ਉੱਪਰ ਜੋ ਰੋਸ਼ਨਦਾਨ ਹੈ, ਉਸ ਮੈਂ ਏਕ ਕਬੂਤਰ ਫਸਾ ਹੁਆ ਹੈ… ਕਿਆ ਆਪ ਉਸੇ ਨਿਕਾਲਨੇ ਮੈੰ ਮਾਰੀ ਮਦਦ ਕਰੋ ਗੇ?”
“ਹਾਂ-੨ ਕਿਉੰ ਨਹੀ।”

ਉਹ ਕਮਰੇ ਅੰਦਰ ਲੰਘ ਆਈ । ਮੈਂ ਟੇਬਲ ਉਤੋਂ ਆਪਣੇ ਕਾਗਜ਼ ਇਕੱਠੇ ਕੀਤੇ । ਉਹ  ਝੱਟ ਛਾਲ ਮਾਰਕੇ ਟੇਬਲ ਉੱਤੇ ਚੜ ਗਈ ।
ਓਨੇਂ ਰੌਸ਼ਨਦਾਨ ਦੇ ਵਿੱਚੋਂ ਉਸ ਫਸੇ ਹੋਏ ਕਬੂਤਰ ਨੂੰ ਬਾਹਰ ਕੱਢਿਆ ’ਤੇ ਬਾਰੀ ਥਾਣੀ ਉਸਨੂੰ ਹਵਾ ਵਿੱਚ ਉਡਾ ਦਿੱਤਾ । ਇਕਦਮ ਉਸਦਾ ਪੈਰ ਥਿਰਕਿਆ ’ਤੇ ਟੇਬਲ ਦਾ ਸੰਤੁਲਨ ਵਿਗੜਿਆ। ਉਹ ਡਿੱਗਣ ਹੀ ਲੱਗੀ। ਮੇਰਾ ਸਾਰਾ ਧਿਆਨ ਉਸਦੇ ਵਿਚ ਹੀ ਸੀ। ਮੈਂ ਜਲਦੀ ਨਾਲ ਉਸਨੂੰ ਸੰਭਾਲ ਲਿਆ। ਅਤੇ ਡਿੱਗਣ ਤੋਂ ਬਚਾਅ ਲਿਆ । ਹੁਣ ਉਹ ਮੇਰੀਆਂ ਦੋਵੇਂ ਬਾਹਾਂ ਦੇ ਵਿਚ ਏਦਾਂ ਪਈ ਸੀ । ਜਿੱਦਾਂ ਮਹੀਂਵਾਲ ਦੀ ਬੁੱਕਲ ਵਿੱਚ ਸੋਹਣੀ ਪਈ ਹੋਵੇ । ਮੈਂ ਜੀ ਭਰਕੇ ਉਸਨੂੰ ਦੇਖ ਰਿਹਾ ਸੀ । ਉਸਨੇ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਘੁਮਾਈਆਂ । ਇਕ ਦਮ ਮੈਨੂੰ ਖਿਆਲ ਆਇਆ । ਮੈਂ ਜਲਦੀ ਨਾਲ ਉਸਨੂੰ ਆਪਣੀਆਂ ਬਾਹਾਂ ਦੀ ਕੈਦ ਤੋਂ ਆਜ਼ਾਦ ਕੀਤਾ ।
“ਗਣਾਂ-੨ ਧੰਨੇਵਾਦ।” ਉਹ ਮੇਰਾ ਧੰਨਵਾਦ ਕਰਦੀ ਓਥੋਂ ਚਲੀ ਗਈ।

ਉਸਦੇ ਜਾਣ ਤੋਂ ਬਾਦ ਮੈਂ ਦੁਬਾਰਾ ਆਪਣਾ ਕੰਮ ਕਰਨਾ ਸ਼ੁਰੂ ਕੀਤਾ। ਮੈਂਨੂੰ ਲਿਖਦੇ – ੨ ਤਰਕਾਲਾਂ ( ਸ਼ਾਮਾਂ) ਪੈ ਗਈਆਂ।
ਹੁਣ ਮੈਂ ਥੱਕ ਜਿਹਾ ਗਿਆ ਸੀ। ਮੈਂਨੂੰ ਭੁੱਖ ਵੀ ਲੱਗ ਰਹੀ ਸੀ।
ਮੈਂ ਕੁਝ ਖਾਣ ਪੀਣ ਬਾਰੇ ਸੋਚ ਰਿਹਾ ਸੀ। ਕਿ ਕਿਸੇ ਨੇ ਮੇਰੇ ਦਰਵਾਜ਼ੇ ’ਤੇ ਆਣ ਦਸਤਖਤ ਦਿੱਤੀ। ਮੈੰ ਦਰਵਾਜ਼ਾ ਖੋਲ੍ਹਿਆ ’ਤੇ ਦੇਖਿਆ ਇਹ ਉਹੀ ਸਵੇਰ ਵਾਲੀ ਕੁੜੀ ਸੀ।
“ਖੱਮਾਂ ਗਣੀਂ।”
“ਸਤਿ ਸ਼੍ਰੀ ਅਕਾਲ ਜੀ।”
“ਮੰਨੇੰ ਆਪਕੇ ਬਾਰੇ ਮੇੰ ਬਾਪੂ ਸਾ ਸੇ ਪੁਛਾ….ਉੰਹੋੰ ਨੇ ਬਤਾਇਆ ਆਪ ਲੇਖਕ ਹੋ… ਔਰ ਆਪਨੇ ਜੌ ਸਬੇਰੇ ਮਾਰੀ ਮਮਦ ਕਰੀ… ਉਸਕੇ ਲੀਏ ਹਮ ਆਪਕੇ ਲੀਏ ਖੀਰ ਬਨਾ ਕਰ ਲਾਏੰ ਹੈੰ।”
“ਏਸਦੀ ਕੀ ਲੋੜ ਸੀ।” ਮੈਂ ਉਸਦੇ ਹੱਥ ਵਿਚ ਖੀਰ ਵਾਲੀ ਪਲੇਟ ਦੇਖ ਬੋਲਿਆ। ਪਰ ਮਨ ਵਿਚ ਸੋਚਿਆ ਚੰਗਾ ਹੀ ਹੋਇਆ, ਕੁਝ ਖਾਣ ਨੂੰ ’ਤੇ ਮਿਲਿਆ।

ਉਸਨੇ ਖੀਰ ਮੇਰੇ ਟੇਬਲ ਉਤੇ ਰੱਖ ਦਿੱਤੀ। ਮੈਂਨੂੰ ਜਲਦੀ ਨਾਲ ਖਾਣ ਲਈ ਬੋਲੀ। ਕਿ ਕੀਤੇ ਠੰਡੀ ਨਾ ਹੋ ਜਾਏ। ਮੈਂ ਕੁਰਸੀ ਉਤੇ ਬੈਠ ਗਿਆ…. ’ਤੇ ਖੀਰ ਦਾ ਪਹਿਲਾਂ ਚਮਚ ਮੂੰਹ ਵਿਚ ਪਾਉਂਦੇ ਹੀ… ਖੀਰ ਦਾ ਏਨਾ ਸਵਾਦ ਆਇਆ। ਮੇਰੇ ਚਿਹਰੇ ਦੇ ਰੰਗ ਢੰਗ ਹੀ ਬਦਲ ਗਏ।
“ਸੱਚੀ ਖੀਰ ਬਹੁਤ ਸਵਾਦ ਹੈ।” ਮੈੰ ਉਸਦੀ ਤਾਰੀਫ ਕਰਦੇ ਕਿਹਾ।
“ਧੰਨੇਵਾਦ।” ਉਹ ਆਪਣੀ ਤਾਰੀਫ ਸੁਣਕੇ ਚਲੀ ਗਈ। ਸ਼ਾਇਦ ਉਹ ਆਪਣੀ ਤਾਰੀਫ ਸੁਣਨ ਲਈ ਹੀ ਰੁਕੀ ਸੀ।

ਅਗਲੀ ਸਵੇਰ…..

ਮੇਰਾ ਦਰਵਾਜ਼ਾ ਖੜਕਿਆ। ਮੈਂ ਅੱਖਾਂ ਮਲਦੇ ਨੇ ਦਰਵਾਜ਼ਾ ਖੋਲ੍ਹਿਆ। ਉਹ ਮੇਰੇ ਲਈ ਚਾਹ ਅਤੇ ਨਾਲ ਕੁਝ ਖਾਣ ਵਾਸਤੇ ਲੈਕੇ ਆਈ ਸੀ।
“ਖੱਮਾਂ ਗਣੀਂ।”
“ਗੁੱਡ ਮੋਰਨਿੰਗ।”
ਉਹ ਅੰਦਰ ਆਈ ’ਤੇ ਉਹਨੇ ਸਾਰਾ ਖਾਣ ਪੀਣ ਵਾਲਾ ਸਾਮਾਨ ਟੇਬਲ ਉਤੇ ਰੱਖ ਦਿੱਤਾ ।
“ਔਰ ਹੁਕਮ ਸੁਣਾਓ?”
“ਮੈੰ ਠੀਕ ਹਾਂ… ਤੁਸੀਂ ਦੱਸੋ?”
“ਮੈੰ ਬੀ ਬੜੀਆ ਹੂੰ।”
“ਤੁਹਾਡਾ ਨਾਮ ਕੀ ਹੈ?”
“ਅੰਬਿਕਾ।”
“ਬਹੁਤ ਪਿਆਰਾ ਹੈ।”

ਉਹ ਮੇਰੇ ਮੂੰਹੋਂ ਪਿਆਰਾ ਸ਼ਬਦ ਸੁਣ ਕੇ ਸੰਗ ਦੀ ਹੋਈ ਚਲੀ ਗਈ। ਅਤੇ  ਏਦਾ ਹੀ ਹਰ ਰੋਜ਼ ਸ਼ਾਮ ਸਵਰੇ ਆਉਂਦੀ ਰਹੀ । ਤੇ ਮੇਰੇ ਨਾਲ ਖੂਬ ਸਾਰੀਆਂ ਗੱਲਾਂ ਕਰਦੀ ਰਹੀ।  ਕੁੰਦਨ ਕੋਲੋ ਮੈਨੂੰ ਥੋੜੀ ਬਹੁਤ ਮਾਰਵਾੜੀ ਭਾਸ਼ਾ ਦੀ ਜਾਣਕਾਰੀ ਸੀ । ਜਿਸਦਾ ਕਰਕੇ ਮੈਨੂੰ ਅੰਬਿਕਾ ਦੀ ਹਰ ਗੱਲ ਆਸਾਨੀ ਦੇ ਨਾਲ ਸਮਝ  ਆ ਜਾਂਦੀ ਸੀ ।
ਉਸਦੇ ਨਾਲ ਮੇਰੀਆਂ ਇਹ ਮੁਲਾਕਾਤਾਂ ਨੂੰ ਕਦੋਂ ਪਿਆਰ ਦਾ ਰੰਗ ਚੜ੍ਹ ਗਿਆ। ਪਤਾ ਹੀ ਨਾ ਲੱਗਿਆ। ਕਦੋਂ ਅਸੀਂ ਇਕ ਦੂਜੇ ਨੂੰ ਦੋ ਜਿਸਮ ਇਕ ਜਾਣ ਸਮਝ ਬੈਠੇ।

ਮੈਂਨੂੰ ਜੈਸਲਮੇਰ ਹੁਣ ਪੂਰੇ ਤਿੰਨ ਮਹੀਨੇ ਹੋ ਚੁਕੇ ਸੀ । ਅਤੇ ਮੈਂ ਆਪਣੀ ਇਕ ਨਵੀਂ ਕਾਵਿ ਸੰਗ੍ਰਹਿ ਕਿਤਾਬ ਪੂਰੀ ਕਰ ਚੁਕਾ ਸੀ । ਜਿਸਦੇ ਸਾਰੇ ਪੰਨਿਆਂ ਨੂੰ ਮੈਂ ਇਕ ਫਾਈਲ ਬਣਾ ਕੇ ਆਪਣੇ ਬੈਗ ਵਿਚ ਰੱਖ ਲਿਆ । ਮੈਂ ਇਸ ਕਿਤਾਬ ਨੂੰ ‘ਅੰਬਿਕਾ’ ਨਾਮ ਦਿੱਤਾ।

ਮੈਂ ਫੋਨ ਕਰਕੇ ਕੁੰਦਨ ਨੂੰ ਆਪਣਾ ਸਮਾਨ ਪੈਕ ਕਰਨ ਲਈ ਕਿਹਾ । ਕਿਉਂਕਿ ਕੱਲ ਮੈਨੂੰ ਵਾਪਸ ਜਾਣਾ ਪੈਣਾ ਸੀ । ਪਰ ਮੇਰੇ ਵਾਪਸ ਜਾਣ ਦੀ ਖ਼ਬਰ ਸੁਣ ਕੇ ਅੰਬਿਕਾ ਦਾ ਦਿਲ ਉਦਾਸ ਜਿਹਾ ਹੋ ਗਿਆ। ਪਰ ਦਿਲ ਤਾਂ ਮੇਰਾ ਵੀ ਨਹੀਂ ਕਰਦਾ ਪਿਆ ਸੀ। ਪਰ ਇਸ ਪਿਆਰ ਵਿੱਚ ਛੋਟੀ ਜਿਹੀ ਜੁਦਾਈ ਸਾਨੂੰ ਦੇਣੀ ਤਾਂ ਪੈਣੀ ਹੀ ਸੀ ।  ਮੈਂ ਉਸ ਨੂੰ ਬਹੁਤ ਸਮਝਾਇਆ। ਕਿ ਮੈਂ ਜਲਦੀ ਵਾਪਸ ਆਵਾਂ ਗਾ।

ਉਸੀ ਦਿਨ ਤੋਂ ਕਾਲੀ ਹਨੇਰੀ ਰਾਤ  ਨੂੰ, ਸੌਂਣ ਤੋਂ ਬਾਦ…..ਰਾਤ ਦੇ ਵਖਤ ਮੇਰੀ ਅੱਬੜ ਵਾਹੇ ਦੀ ਜਾਗ ਖੁੱਲ੍ਹੀ । ਘਰ ਵਿਚ ਸ਼ੌਰ – ਸ਼ਰਾਬਾ ਪੈ ਰਿਹਾ ਸੀ । ਜਦ ਮੈਂ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ’ਤੇ ਸਾਹਮਣੇ ਦੇਖਿਆ । ਕਿ ਤਿੰਨ ਆਦਮੀ ਅੰਬਿਕਾ ਦੇ ਪਿਤਾ ਜੀ ਨੂੰ ਜਬਰ ਦਸਤੀ ਇਕ ਕਾਗਜ਼ ਉਤੇ ਅੰਗੂਠਾ ਲਗਵਾ ਰਹੇ ਸੀ । ਉਹ ਆਦਮੀ ਕੌਣ ਸੀ, ਕਿੱਥੋਂ ਆਏ ਸੀ, ਮੈਨੂੰ ਕੋਈ ਪਤਾ ਨਹੀਂ ਸੀ ।
“ਮੁਖੀਆ ਜੀ।” ਬੋਲਦੇ ਹੋਏ ਮੈਂ ਉਹਨਾਂ ਵੱਲ ਵਧਿਆ। ਮੈਂਨੂੰ ਦੇਖ ਉਹਨਾਂ ਵਿੱਚੋ ਇੱਕ ਆਦਮੀ ਮੈਂਨੂੰ ਰੋਕਣ ਲਈ ਅੱਗੇ ਆਇਆ ।
ਮੈਂ ਉਸ ਨੂੰ ਧੱਕਾ ਦੇਕੇ ਸੁੱਟ ਦਿੱਤਾ। ਉਸ ਨੂੰ ਡਿੱਗਦਾ ਦੇਖ ਦੂਸਰਾ ਆਦਮੀ ਆਇਆ। ਮੇਰੀ ਉਸਦੇ ਨਾਲ ਹੱਥੋ ਪਾਈ ਹੋ ਗਈ। ਇਕ ਦੂਸਰੇ ਨਾਲ ਘੁਲਦੇ ਘੁਲਾਂਦੇ ਉਹਨੇ ਮੈਂਨੂੰ ਧੱਕਾ ਦੇਕੇ ਕੰਧ ਨਾਲ ਮਾਰਿਆ। ਮੇਰੇ ਕੰਧ ਵਿਚ ਵੱਜਣ ’ਤੇ ਕੰਧ ਨਾਲ ਟੰਗੀ ਢਾਲ ਮੇਰੇ ਹੱਥ ਲੱਗ ਗਈ। ਜਿਸਦੇ ਵਿੱਚੋ ਮੈਂ ਇਕ ਰਾਜਪੂਤਾਂਨੀ ਤਲਵਾਰ ਖਿੱਚੀ। ਅਤੇ ਉਹ ਆਦਮੀ ਉਤੇ ਜ਼ੋਰਦਾਰ ਹਮਲਾ ਕਰ ਦਿੱਤਾ। ਤਲਵਾਰ ਦੇ ਵਾਰ ਨਾਲ ਉਹਨੇ ਇਕ ਫੱਟਕਾ ਨਾ ਚੱਲਿਆ।
ਉਹ ਓਥੇ ਹੀ ਢੇਰ ਹੋਕੇ ਡਿੱਗ ਪਿਆ। ਉਸਦੇ ਡਿੱਗਦੇ ਸਾਰ ਹੀ ਜੋ ਪਹਿਲਾ ਆਦਮੀ ਸੀ। ਉਹ ਉੱਠ ਖੜੋਤਾ….ਮੈਂ ਅੰਬਿਕਾ ਦੇ ਪਿਤਾ ਵੱਲ ਵੱਧਣ ਲਗਿਆ… ਮੇਰੇ ਸਾਹਮਣੇ ਉਸਦੇ ਪਿਤਾ ਦੇ ਸਿਰ ਉਤੇ ਪਿਸਤੌਲ ਤਾਂਣੀ….. ਉਹ ਆਦਮੀ ਮੈਂਨੂੰ ਬੋਲ ਰਿਹਾ ਸੀ।
“ਅੱਗੇ ਵੱਧਣ ਦੀ ਕੋਸ਼ਿਸ਼ ਨਾ ਕਰ…. ਜਿਥੇ ਹੈਗਾ ਓਥੇ ਰੁੱਕ ਜਾ।”
ਏਨੇ ਨੂੰ ਜੋ ਆਦਮੀ ਪਹਿਲਾਂ ਮੇਰੇ ਨਾਲ ਉਲਝਿਆ ਸੀ। ਉਹਨੇ ਮੇਰੇ ਪਿੱਛੋਂ ਤਲਵਾਰ ਨਾਲ ਵਾਰ ਕਰ ਦਿੱਤਾ। ਤਲਵਾਰ ਵੱਜਣ ਕਰਕੇ…. ਮੇਰੀ ਚੀਖ ਨਿਕਲੀ…. । ਮੈਂ ਹੌਸਲਾ ਕਰਕੇ ਆਪਣੀ ਤਲਵਾਰ ਦਾ ਵਾਰ ਓਸ ਆਦਮੀ ਉਤੇ ਕੀਤਾ। ਪਰ ਮੇਰਾ ਵਾਰ ਖ਼ਾਲੀ ਗਿਆ। ਉਸਦੇ ਨਾਲ ਲੜਦੇ-੨ ਮੇਰੇ ਹੱਥੋਂ ਤਲਵਾਰ ਛੁੱਟ ਗਈ।

ਉਹ ਆਦਮੀ ਨੇ ਮੈਂਨੂੰ ਪੂਰੀ ਤਰ੍ਹਾਂ ਲਹੂ ਲੁਹਾਨ ਕਰ ਦਿੱਤਾ। ਮੈਂ ਹੁਣ ਬੇਬੱਸ ਸੀ। ਮੇਰੀਆਂ ਅੱਖਾਂ ਦੇ ਸਾਹਮਣੇ ਬਜ਼ੁਰਗ ਮੁਖੀਆ ਜੀ ਦੇ ਸਿਰ ਉਤੇ ਜੋ ਆਦਮੀ ਪਿਸਤੌਲ ਤਾਂਣੀ ਖਲੋਤਾ ਸੀ। ਹੁਣ ਉਹਨੇ ਮੁਖੀਆ ਜੀ ਵਲੋਂ ਪਿਸਤੌਲ ਦਾ ਮੁੱਖ ਮੋੜ… ਮੇਰੇ ਸਿਨੇ ਵੱਲ ਕਰ ਦਿੱਤਾ। ਉਹਨੇ ਮੇਰੇ ਵੱਲ ਮਸ਼ਕਰੀ ਜਿਹੀ ਹਾਸੀ ਨਾਲ ਤੱਕਿਆ, ’ਤੇ ਪਿਸਤੋਲ ਦਾ ਟਰੀਗਰ…. ਦੱਬਿਆ, ਡਿਸ਼ਕੀਆਓੰ…. ਕਰਦੀ ਉਸਦੀ ਪਿਸਤੌਲ ਵਿੱਚੋ ਗੋਲੀ ਨਿਕਲੀ…… ਪਰ ਮੇਰੇ ਸੀਨੇ ਨੂੰ ਨਹੀਂ ਚੀਰ ਸਕੀ।

ਉਸਦੇ ਗੋਲੀ ਚਲਾਉਂਦੇ ਹੀ ਅੰਬਿਕਾ…. ਹਾਕਾਂ ਮਾਰਦੀ ਭੱਜੀ ਮੇਰੇ ਸੀਨੇ ਨਾਲ ਆਣ ਲੱਗੀ ‘ਤੇ ਉਸ ਪਿਸਤੌਲ ਦੀ ਗੋਲੀ ਮੇਰੇ ਹਿੱਸੇ ਆਉਣ ਤੋਂ ਪਹਿਲਾਂ ਹੀ ਆਪਣੇ ਹਿੱਸੇ ਲਿਖਵਾ ਬੈਠੀ।

ਉਸ ਪਿਸਤੌਲ ਵਾਲੇ ਆਦਮੀ ਨੇ ਦੂਸਰੀ ਗੋਲੀ ਚਲਾਈ ਜੋ ਮੁਖੀਆ ਜੀ ਦੇ ਸਿਰ ਵਿਚ ਵੱਜੀ। ਮੁਖੀਆ ਜੀ ਓਥੇ ਹੀ ਮੌਤ ਦੀ ਨੀਂਦ ਸੌਂ ਗਏ। ਅੰਬਿਕਾ ਦੇ ਗੋਲੀ ਵੱਜਣ…’ਤੇ ਮੈਂ ਬੇਕਾਬੂ ਹੋ ਗਿਆ। ਮੈੰ ਦੁਬਾਰਾ ਤਲਵਾਰ ਫੜੀ ‘ਤੇ ਉਹਨਾਂ ਤਿੰਨਾਂ ਆਦਮੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਮੇਰੀਆਂ ਅੱਖਾਂ ਦੇ ਸਾਹਮਣੇ ਹਵੇਲੀ ਵਿਚ ਚਾਰ ਲਾਸ਼ਾਂ ਪਾਈਆਂ ਸੀ। ਜਿੰਨਾਂ ਵਿੱਚੋਂ ਤਿੰਨ ਉਹ ਆਦਮੀਆਂ ਦੀਆਂ… ‘ਤੇ ਇਕ ਮੁਖੀਆ ਜੀ ਦੀ ਸੀ।
ਮੇਰੀ ਨਜ਼ਰ ਉਹਨਾਂ ਵੱਲੋ ਹੱਟਕੇ  ਜ਼ਮੀਨ ਉਤੇ ਪਈ ਅੰਬਿਕਾ ਵੱਲ ਗਈ। ਅੰਬਿਕਾ ਮੇਰੇ ਵੱਲ ਹੱਥ ਕਰਕੇ ਮੈਂਨੂੰ ਬੁਲਾ ਰਹੀ ਸੀ। ਮੈਂ ਤਲਵਾਰ ਹੱਥੋਂ ਸੁਟਕੇ…. ਜਲਦੀ ਨਾਲ ਉਹਦੇ ਕੋਲ ਗਿਆ। ਤੇ ਉਸਦਾ ਸਿਰ ਆਪਣੇ ਪੱਟ ਉਤੇ ਰੱਖਕੇ….. ਉਸਦੇ ਜ਼ਖ਼ਮ ਵਿਚੋਂ ਨਿਕਲ ਦੇ ਖੂਨ ਨੂੰ ਹੱਥ ਰੱਖਕੇ ਰੌਕਣ ਦੀ ਕੋਸ਼ਿਸ਼ ਕਰਨ ਲਗਿਆ।
“ਮੈਂ ਤੈਨੂੰ ਕੁਝ ਨਹੀਂ ਹੋਣ ਦੇਵਾਂਗਾ ਅੰਬਿਕਾ…. ਅੱਖਾਂ ਨਾ ਬੰਦ ਕਰੀਂ!”
“ਤੂ ਮੰਨੇੰ ਪਿਆਰ ਕਰੇ ਹੈਂ ਕੇੰ।”
“ਹਾਂ ਮੈੰ ਤੰਨੇੰ ਪਿਆਰ ਕਰੂੰ ਚੌਂ।”
“ਤੂ ਮੰਨੇਂ ਅਪਣੀ ਕਵਿਤਾ ਬਣਾ ਸਕੇ ਚੇੰ?”
“ਹਾਂ -੨…. ਮੈਂ ਤੇ ਤੇਰੇ ਵਾਸਤੇ ਪੂਰੀ ਦੀ ਪੂਰੀ ਕਿਤਾਬਾਂ ਲਿਖੀ ਬੈਠਾਂ ਹਾਂ….ਦੇਖਨੀ ਹੈ ਕੈ।”
ਉਹ ਬੋਲੀ ਨਹੀਂ ਉਸਦੇ ਕੋਲੋਂ ਬੋਲਿਆ ਨਹੀਂ ਗਿਆ… ਬਸ ਉਸਨੇ ਸਿਰ ਹਿਲਾਕੇ ਇਸ਼ਾਰੇ ਵਿਚ ਹਾਂ ਕਿਹਾ।

ਮੈਂ ਆਪਣੇ ਬੈਗ ਵਿੱਚੋ ਉਹ ਸਾਰੇ ਕਾਗ਼ਜ਼ ਲੈਕੇ  ਪੌੜੀਆਂ ਤੋਂ ਜਲਦੀ ਨਾਲ ਉਤਰਨ ਲਗਿਆ। ਮੇਰਾ ਪੈਰ ਤਿਲਕਣ  ‘ਤੇ ਮੈੰ ਪੌੜੀਆਂ ਤੋਂ ਡਿੱਗਦਾ ਹੋਇਆ ਆਇਆ । ਮੇਰੇ ਹੱਥੋਂ ਉਹ ਸਾਰੇ ਕਾਗ਼ਜ਼ ਜਿੰਨਾਂ ਵਿਚ ਹਰ ਇਕ ਪੰਨੇ ‘ਤੇ ਅੰਬਿਕਾ ਦੇ ਇਸ਼ਕ, ਪਿਆਰ ਦੀ ਕਵਿਤਾ ਲਿਖੀ ਸੀ। ਉਹ ਕਾਗਜ਼ ਫੁੱਲਾਂ ਵਾਂਗੂ ਪੂਰੀ ਹਵੇਲੀ ਵਿਚ ਖਿੱਲਰ-ਪੁਲੱਰ ਗਏ। ਮੈਂ ਕਾਗ਼ਜ਼ ਇਕੱਠੇ ਕਰਕੇ ਅੰਬਿਕਾ ਕੋਲ ਗਿਆ।
“ਦੇਖ ਅੰਬਿਕਾ… ਮੇਰਾ ਪਿਆਰ ਏਨਾਂ ਪੰਨਿਆਂ ਵਿਚੋਂ।”

ਪਰ ਉਹ ਨਾਂ ਦੇਖ ਸਕਦੀ ਸੀ। ਤੇ ਨਾਹੀ ਬੋਲ ਸਕਦੀ ਸੀ । ਉਸਦਾ ਸ਼ਰੀਰ ਠੰਡਾ ਹੋ ਚੁਕਾ ਸੀ। ਉਸਦੇ ਪਰਾਣ- ਪੰਖੇਰੂ ਉੱਡ ਚੁਕੇ ਸੀ ।

ਮੈਂ ਆਪਣੇ ਸਿਰ ਵਿਚ ਹੱਥ ਮਾਰ-੨ ਕੇ… ਆਪਣੀ ਅੰਬਿਕਾ ਦਾ ਮੱਥਾ ਚੁੰਮਦੇ ਹੋਏ। ਉੱਚੀ ਸਾਰੀ ਹਾਕ ਮਾਰੀਂ।
“ਅੰਬਿਕਾ……. ਓ… ਮੇਰੀ ਅੰਬਿਕਾ…  ਮੈਂ ਬਹੁਤ ਬੁਰਾ ਹਾਂ…. ਆਪਣੇ ਪਿਆਰ ਦੇ ਕਤਲ ਦਾ ਕਾਰਨ ਮੈਂ ਆਪ ਹੀ ਬਣ ਬੈਠਾਂ…. ਬਣ ਬੈਠਾਂ ਕੀ…. ਤੇਰਾ ਕਾਤਿਲ ਮੈਂ ਆਪ ਹੀ ਹਾਂ….. ਮੈਂ ਕਵੀ ਨਹੀਂ ਕਾਤਲ ਹਾਂ….. ਮੈਂ ਕਵੀ ਤੋਂ ਕਾਤਿਲ ਬਣ ਗਿਆ-੨…..”

“ਸਰ-੩।”
“ਹਾਂ… ਕੁੰਦਨ….”
“ਕੀ ਹੋਇਆ ਸਰ…. ਕੋਈ ਬੁਰਾ ਸੁਪਨਾ ਦੇਖਿਆ?”

ਕੁੰਦਨ ਦੀ ਗੱਲ ਸੁਣਕੇ ਜਦ ਮੈਂ ਆਪਣੇ ਨੂੰ ਦੇਖਿਆ। ਤੇ ਖੁਦ ਨੂੰ ਸਹੀ ਸਲਾਮਤ ਦੇਖ ਸਮਝ ਗਿਆ ਸੀ।  ਇਹ ਮਹਿਜ਼ ਮੇਰਾ ਇਕ ਸੁਪਨਾ ਸੀ। ਥੋੜ੍ਹੀ ਦੇਰ ਨੂੰ ਕੁੰਦਨ ਮੇਰੇ ਲਈ ਚਾਹ ਲੈਕੇ ਆਇਆ ਅਤੇ ਬੋਲਿਆ।
“ਸਰ ਮੰਨੇਂ ਸਾਮਾਨ ਤਿਆਰ ਕਰ ਲਿਆ ਹੈ… ਆਪ ਜਲਦੀ ਸੇ ਤਿਆਰ ਹੋ ਜਾਓ…. ਤਬ ਤਕ ਮੈਂ ਗਾੜੀ ਨਿਕਾਲ ਤਾਂ ਹੂੰ।”
“ਕਿੱਥੇ ਜਾਣ ਲਈ… ਕੁੰਦਨ?”
“ਜੈਸਲਮੇਰ।”
“ਨਹੀਂ ਹੁਣ ਲੋੜ ਨਹੀਂ।”

ਮੈਂ ਚਾਹ ਪੀਕੇ ਉਠਿਆ ’ਤੇ ਸਾਰੀ ਰਾਤ ਦਾ ਸੁਪਨਾ ਲਿਖਕੇ ਸ਼ਬਦਾਂ ਵਿਚ ਢਾਲ ਦਿੱਤਾ।

ਕਈ ਸੌਂਕੇ ਰਾਤ ਗੁਜਾਰ ਲੈੰਦੇ
ਕਵੀ ਤਾਰਿਆਂ ਨਾਲ ਪਾਕੇ ਪਿਆਰ ਜਾਂਦਾ
ਕਈ ਦੇਖਕੇ ਸੁਪਨੇ ਭੁੱਲ ਜਾਂਦੇ
ਕਵੀ ਲਿਖਕੇ ਕਰ ਬਿਆਨ ਜਾਂਦਾ

***ਸਮਾਪਤ***

ਆਪ ਸਭਨੂੰ ਇਸ ਕਹਾਣੀ ਨੂੰ ਪੜਕੇ ਕਿਵੇਂ ਲਗਿਆ। ਆਪਣੇ ਵਿਚਾਰ  ਜ਼ਰੂਰ ਸਾਂਝੇ ਕਰਨਾ। ਅਤੇ ਸਾਡੇ ਨਾਲ ਰਾਬਤਾ ਕਰਨਾ ਲਈ। ਆਪ ਜੀ ਸਾਨੂੰ ਹੇਠਾਂ ਦਿੱਤੀ ਜਾਣਕਾਰੀ ਉਤੇ ਸੰਪਰਕ ਕਰ ਸਕਦੇ ਹੋ:-
ਵਟਸਐਪ ਨੰ: 7986230226 ( ਸਿਰਫ ਮੈਸੇਜ)
INSTAGRAM : @official_prince_grewal
ਈਮੇਲ : grewalp824@gmail.com
ਏਨਾਂ ਵਿੱਚੋ ਨੰ ਜਾਂ ਸਾਡੀ instagram I’d ਜਾਂ email ਕਰ ਕੇ ਕਰ ਸਕਦੇ ਹੋ।
“ਇਸ ਕਹਾਣੀ ਨੂੰ ਪੜਨ ਵਾਲੇ ਹਰ ਇਕ ਆਪਣੇ ਦਾ ਦਿਲੋਂ ਧੰਨਵਾਦ।”

ਆਪ ਜੀ ਦਾ ਨਿਮਾਣਾਂ
_ਪ੍ਰਿੰਸ

...
...

...
...

...
...

...
...

...
...
...
...
...
...

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)