Mr. Amarjeet Singh Maan ,founder of ‘Sukhnani Education Welfare Society’ Maur Khurd,Bathinda , Punjab, is doing a remarkable job by providing absolutely free coaching to students after 10th class for cracking the enterance exam of Punjab agricultural university, Ludhiana(AAT – B.sc agriculture 6 year course). Every year , near about 30 seats out of 120 are occupied by the students of this trust.Till date approximately 170 students got admitted in PAU,Ludhiana.
ਪਿੰਡ ਭੈਣੀ ਬੜਿੰਗਾਂ ਨੇੜੇ ਰਾਏਕੋਟ ਵਿਖੇ NRI ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਪ੍ਰਧਾਨ ਸਿਮਰਨਜੀਤ ਸਿੰਘ ਵੱਲੋ ਇੱਕ Death Freezer | ਦੋ ਠੰਡੇ ਪਾਣੀ ਵਾਲੇ freezer ਅਤੇ ਸਮਸਾਨਘਾਟ ਤੇ 5 ਲੱਖ ਦੇ ਆਸਪਾਸ ਰੁਪਏ ਅਤੇ ਸਾਰੀਆ ਸਾਝੀਆਂ ਥਾਂਵਾ ਦੀ ਰਿਪੇਅਰ ਤੇ panting ਕਰਵਾਈ ਤੇ ਕਾਫੀ ਕੰਮ pending ਚੱਲ ਰਹੇ ਹਨ । ਅਤੇ ਲੋੜਵੰਦ ਦੀ ਮਦਦ ਕੀਤੀ ਜਾ ਰਹੀ ਹੈ ।
ਪੰਜਾਬ ਦੇ ਜਿਲ੍ਹਾ ਰੂਪਨਗਰ ਦੇ ਪਿੰਡ ਓਇੰਦ ਦੇ ਨੰਬਰਦਾਰ ਪੰਜਾਬ ਵਿੱਚ ਸਭ ਤੋਂ ਘੱਟ ਉਮਰ ਦੇ ਬਣੇ ਨੰਬਰਦਾਰ ਹਰਦੀਪ ਸਿੰਘ ਹੈ 19 ਸਾਲ ਦੀ ਉਮਰ ਵਿੱਚ ਨੰਬਰਦਾਰ ਬਣਿਆ ਹੈ
asi pind vich youth munde ikathe ho k ek sewa stat kiti a kisi nea koi v plant lawana howe kite v free laya jao sade #youthclub walo last Sunday asi 30 plant lye c es Sunday sanu 50 da order aa PIND vich
ਸਰਕਾਰਾਂ ਨੂੰ ਪਿੱਟਣ ਵਾਲ਼ੇ ਤੇ ਆਪ ਭੋਲ਼ੇ ਕਬੂਤਰ ਬਣਨ ਵਾਲ਼ੇ ਅਸੀਂ ਲੋਕ ਅਸਲ ਵਿਚ ਹਾਂ ਸਿਰੇ ਦੇ ਕਮੀਨੇ। ਲੀਡਰਾਂ ਨਾਲ਼ੋਂ ਫਰਕ ਸਾਡਾ ਬੱਸ ਏਨਾ ਇਆ ਕਿ ਉਹ ਪੰਜ ਸਾਲ ਸੰਵਿਧਾਨਕ ਲਸੰਸ ਲੈ ਕੇ ਫੁੱਲ ਲੁੱਟ ਕਰਦੇ ਆ ਤੇ ਅਸੀਂ ਲੋਕ ਜਿੱਥੇ ਲੱਗਣ ਓਥੇ ਨਿੱਕੇ – ਨਿੱਕੇ ਦਾਅ ਲਾਈ ਜਾਨੇ ਆਂ ; ਕਦੇ ਪਹਿਆ ਛਾਂਗ ਲਿਆ , ਕਦੇ ਰੁੱਖ ਚੋਰੀ ਕਰ ਲਏ, ਕਦੇ ਸਰਕਾਰੀ ਸਮਾਨ ਨੂੰ ਹੱਥ ਮਾਰ ਲਿਆ, ਕਦੇ ਨਾਜਾਇਜ਼ ਕਬਜ਼ਾ ਕਰ ਲਿਆ। ਸਾਡੇ ਪਿੰਡਾਂ ਦਾ ਹਾਲ ਵੇਖੋ ; ਬੁਰਜਾ ਸਿੱਧਵਾਂ ਪਿੰਡ ਤੋਂ ਛਾਪਿਆਂਵਾਲੀ ਨੂੰ ਜਾਣ ਵਾਲ਼ੀ ਸੜਕ ਵਿਚ ਰੂੜੀ ਸੁੱਟ ਕੇ ਅੱਧੀ ਤੋਂ ਵੱਧ ਸੜਕ ਰੋਕ ਰੱਖੀ ਐ। ਮੇਰੇ ਪਿੰਡ ਵੀ ਕਈ ਵੱਡੇ – ਵੱਡੇ ਘਰਾਂ ਨੇ ਫਿਰਨੀ ਤੇ ਰੂੜਖ਼ਾਨਾ ਬਣਾ ਰੱਖਿਆ ਹੈ। ਕੁਲ ਮਿਲਾ ਕੇ ਇਸ ਗੱਲੋਂ ਅਕਲ ਦੀ ਘਾਟ ਇਆ ਸਾਨੂੰ ਕਿ ਸਮਾਜ ਵਿਚ ਅਧਿਕਾਰ ਲੈਣ ਤੋਂ ਇਲਾਵਾ ਸਾਡੇ ਆਪਣੇ ਵੀ ਕੁਝ ਫਰਜ਼ ਵੀ ਹੁੰਦੇ ਨੇ। ਮਾਫ਼ ਕਰਨਾ ਮੇਰੀ ਗੱਲ ਜੇ ਕਿਸੇ ਨੂੰ ਚੁੱਭੇ ਤਾਂ, ਵਿਚ ਮੈਨੂੰ ਵੀ ਰੱਖ ਲਿਓ , ਅਸੀਂ ਆਵਦਾ ਬੇੜਾ ਕਰਨ ਵਿਚ ਪੂਰਾ ਹਿੱਸਾ ਪਾ ਰਹੇ ਹਾਂ !!!!!!
– ਮਿੰਟੂ ਗੁਰੂਸਰੀਆ
ਇਹ ਪੰਜਾਬ ਦੇ ਅਬੋਹਰ ਸਿਟੀ ਦੇ ਨਾਲ ਲਗਦੇ ਪਿੰਡ ਚੂਹੜੀ ਵਾਲਾ ਧੰਨਾ ਦੀ ਇਸ ਗਰੁੱਪ ਦੇ ਮੈਂਬਰਾਂ ਨੇ ਦੋ ਸਾਲਾਂ ਵਿਚ 3000ਤੋ ਵੱਧ ਦਰੱਖਤ ਲਗਾਏ ਹਨ ਤੇ ਸਰਕਾਰੀ ਸਕੂਲ ਦੀ ਨੁਹਾਰ ਬਦਲਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਇਕ ਲੱਖ ਦਰੱਖਤ ਲਗਾਉਣ ਦਾ ਨਿਸਚਾ ਹੈ ਆਉਣ ਵਾਲੇ ਸਮੇਂ ਦੇ ਵਿਚ ਰੁੱਖ ਲਗਾਈਏ ਵਾਤਾਵਰਨ ਬਚਾਈਏ
ਇਹ ਤਸਵੀਰ ਪਰਮਿੰਦਰ ਸਿੰਘ ਦੀ ਹੈ ਜੋ ਕਿ ਇੱਕ ਅੰਗਹੀਣ ਹੋਣ ਦੇ ਬਾਵਜੂਦ ਦੋਨੋ ਪਤੀ ਪਤਨੀ ਪਿੰਡ ਮਾਣੂੰਕੇ ਜਿਲਾ ਮੋਗਾ ਵਿੱਚ ਬਿਨਾ ਕਿਸੇ ਸਹਿਯੋਗ ਤੋਂ ਇੱਕ ਸਕੂਲ ਚਲਾ ਰਹੇ ਹਨ ਜਿੱਥੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ
ਸਤਿ ਸ੍ਰੀ ਅਕਾਲ ਵੀਰ ਜੀ | ਅਸੀਂ ਤੁਹਾਡੇ ਪੇਜ ਦੇ ਮਾਧਿਅਮ ਨਾਲ ਆਪਣੀ ਸੰਸਥਾ ਦੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ | ਅਸੀਂ NRI ਵੀਰਾਂ ਤੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਇੱਕ NGO ਚਲਾਉਂਦੇ ਹਾਂ ” ਇਨਕਲਾਬ ਸੇਵਾ ਸੁਸਾਇਟੀ ਰਾਜਪੁਰ ਭਾਈਆਂ ” ਪਿੰਡ ਰਾਜਪੁਰ ਭਾਈਆਂ, ਜ਼ਿਲ੍ਹਾ ਹੁਸ਼ਿਆਰਪੁਰ ਤੋਂ | ਇਹ NGO ਸਿਹਤ ਸੇਵਾਵਾਂ,ਵਾਤਾਵਰਣ, ਸਿੱਖਿਆ, ਆਰਥਿਕ, ਖੇਤੀ, ਨੌਜਵਾਨੀ, ਜਨਤਕ ਸੁਧਾਰਾਂ ਆਦਿ ਲਈ ਕੰਮ ਕਰਦੀ ਹੈ | ਜਿਵੇਂ ਕਿ ਕਿਸੇ ਗ਼ਰੀਬ ਲੋੜਵੰਦ ਨੂੰ ਇਲਾਜ ਲਈ ਆਰਥਿਕ ਤੌਰ ਤੇ ਮਦਦ ਦੀ ਲੋੜ ਹੋਵੇ , ਕਿਸੇ ਗ਼ਰੀਬ ਲੋੜਵੰਦ ਬੱਚੀ ਦੇ ਵਿਆਹ ਲਈ ਮਦਦ ਦੀ ਲੋੜ ਹੋਵੇ , ਗਰੀਬ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੇ ਐਜੂਕੇਸ਼ਨ ਲਈ ਉਨ੍ਹਾਂ ਨੂੰ ਆਰਥਿਕ ਤੌਰ ਤੇ ਮਦਦ ਦੀ ਲੋੜ ਹੋਵੇ,ਕਿਸੇ ਗ਼ਰੀਬ ਲੋੜਵੰਦ ਪਰਿਵਾਰ ਨੂੰ ਮਕਾਨ ਦੀ ਲੋੜ ਹੋਵੇ ਜਾਂ ਵਾਤਾਵਰਨ ਸਬੰਧੀ ਹਰਾ ਇਨਕਲਾਬ ਲਿਆਉਣ ਦੀ ਗੱਲ ਹੋਵੇ ਜਾਂ ਪਿੰਡ ਵਿੱਚ ਸਾਫ਼ ਪਾਣੀ ਲਈ ਜਨਤਕ ਸੁਧਾਰਾਂ ਦੀ ਲੋੜ ਹੋਵੇ ,ਪਿੰਡ ਵਿੱਚ ਹਰ ਰੋਜ਼ ਵੀਟ ਗਰਾਸ ਜੂਸ ਦੀ ਸੇਵਾ ਚਲਾਈ ਜਾ ਰਹੀ ਹੈ ਆਦਿ ਸਾਡੀ ਸੰਸਥਾ ਵੱਲੋਂ ਇਹ ਉਪਰਾਲੇ ਕੀਤੇ ਜਾਂਦੇ ਹਨ- ਧੰਨਵਾਦ
ਬਸਤੀ ਨਿਜ਼ਾਮਦੀਨ ਅਤੇ ਗੋਬਿੰਦ ਨਗਰੀ ਦੇ ਰੇਲਵੇ ਮੁਲਾਜਮਾਂ ਨੇ ਫਿਰੋਜ਼ਪੁਰ ਸ਼ਹਿਰ ਵਿਚ 100 ਬੁੱਟੇ ਲਗਾਏ ਹਨ , ਅਤੇ 2 ਮਹੀਨਿਆ ਚ 2000 ਬੁੱਟੇ ਲਗਾਉਣ ਦਾ ਉਪਰਾਲਾ ਹੈ
ਪਿੰਡ ਦੇ ਨੌਜਵਾਨਾਂ ਵੀਰਾ ਵਲੋਂ ਗੰਦੇ ਛੱਪੜ ਦੀ ਸਫਾਈ ਆਪ ਪੈਸੇ ਇਕਠੇ ਕਰਕੇ ਕੀਤੀ