ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇਕ ਵੀਡੀਓ ‘ਤੇ ਵਿਵਾਦ ਛਿੜਿਆ ਹੋਇਆ ਹੈ। ਵਿਵਾਦ ਸੀ ਪੰਜਾਬ 1984 ਫ਼ਿਲਮ ਦੇ ਗੀਤ ‘ਰੰਗਰੂਟ’ ਨੂੰ ਗਾ ਕੇ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ ਦਾ।ਦਿਲਜੀਤ ਇਸ ਮੁੱਦੇ ‘ਤੇ ਅੱਜ ਫਿਰ ਬੋਲਦਿਆਂ ਨਜ਼ਰ ਆਏ। ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੈਂਸਰ ਬੋਰਡ ਵੱਲੋਂ ਜਾਰੀ ‘ਪੰਜਾਬ 1984’ ਫਿਲਮ ਦਾ ਸਰਟੀਫਿਕੇਟ ਸਾਂਝਾ ਕੀਤਾ ਗਿਆ ਹੈ। ਇਸ ਦੀ ਕੈਪਸ਼ਨ ‘ਚ ਦਿਲਜੀਤ ਲਿਖਦੇ ਹਨ ‘ਗੌਰਮਿੰਟ ਆਫ ਇੰਡੀਆ.. ਸੈਂਸਰ ਬੋਰਡ ਸਰਟੀਫਿਕੇਟ..ਸੋਚਿਆ ਨਹੀਂ ਸੀ ਨੈਸ਼ਨਲ ਐਵਾਰਡ ਮਿਲਣ ਤੋਂ ਬਾਅਦ ਇਹ ਸਰਟੀਫਿਕੇਟ ਦਿਖਾਉਣਾ ਪਾਓਗਾ.. ਗੌਰਮਿੰਟ ਦੇ ਬੰਦੇ ਹੀ ਗੌਰਮਿੰਟ ਦੀ ਨੀ ਮਨ ਰਹੇ.. ਇੰਡੀਆ ਗੌਰਮਿੰਟ ਤੋਂ ਸਰਟੀਫਾਇਡ ਫਿਲਮ ‘ਤੇ ਹੀ ਪਰਚਾ ਕਰਵਾ ਰਹੇ ਆ ?’
ਦਿਲਜੀਤ ਅੱਗੇ ਲਿਖਦੇ ਹਨ ‘ ਜੇ ਤੁਹਾਡੀ ਫਿਲਮ, ਤੁਹਾਡੇ ਗੀਤ ਸੈਂਸਰ ਬੋਰਡ ਤੋਂ ਪਾਸ ਨੇ.. ਬੇਸ਼ਕ ਤੁਹਾਡੇ ਕੰਮ ਨੂੰ ਨੈਸ਼ਨਲ ਐਵਾਰਡ ਵੀ ਮਿਲਿਆ ..ਫੇਰ ਵੀ ਤੁਹਾਡੇ ਨੈਸ਼ਨਲ ਐਵਾਰਡ ਹਾਸਿਲ ਕੰਮ ‘ਤੇ ਪਰਚਾ ਹੋ ਸਕਦਾ ਸਾਬਾਸ਼’ ।
ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਗਈ ਇਹ ਪੋਸਟ ਕੁਝ ਹੀ ਮਿੰਟਾਂ ‘ਚ ਡਿਲੀਟ ਕਰ ਦਿੱਤੀ ਗਈ
ਇਹ ਸੀ ਮਾਮਲਾ
ਦਿਲਜੀਤ ਦੇ ਇਸ ਗੀਤ ‘ਤੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਇਤਰਾਜ਼ ਜਤਾਇਆ ਗਿਆ। ਦੋਸ਼ ਲੱਗਾ ਕੇ ਦਿਲਜੀਤ ਲੋਕਾਂ ਨੂੰ ਭੜਕਾ ਰਿਹਾ ਹੈ। ਇਸ ਸਭ ਦੇ ਚਲਦਿਆਂ ਇਹ ਮੁੱਦਾ ਦਿਨੋਂ-ਦਿਨ ਭਖਦਾ ਨਜ਼ਰ ਆ ਰਿਹਾ ਹੈ।ਰਵਨੀਤ ਸਿੰਘ ਬਿੱਟੂ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਜਿਸ ‘ਚ ਉਹ ਦਿਲਜੀਤ ਅਤੇ ਜੈਜ਼ੀ ਬੀ ‘ਤੇ ਕੇਸ ਦਰਜ ਕਰਵਾਉਣ ਦੀ ਗੱਲ ਆਖਦੇ ਹਨ। ਇਸ ਤੋਂ ਬਾਅਦ ਦਿਲਜੀਤ ਵੱਲੋਂ ਇਕ ਵੀਡੀਓ ਰਾਹੀਂ ਸਪਸ਼ਟੀਕਰਣ ਦਿੱਤਾ ਜਾਂਦਾ ਹੈ ਕਿ ਜੋ ਫਿਲਮ ਅਤੇ ਉਸ ਦੇ ਗੀਤ ਸੈਂਸਰ ਬੋਰਡ ਤੋਂ ਪਾਸ ਹੈ, ਜਿਸ ਨੂੰ ਨੈਸ਼ਨਲ ਐਵਾਰਡ ਮਿਲਿਆ ਹੋਵੇ ਉਸ ‘ਤੇ ਕੇਸ ਦਰਜ ਕਰਨ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ।ਹਾਲ ਹੀ ‘ਚ ਦਿਲਜੀਤ ਦੋਸਾਂਝ ਦੁਆਰਾ ਸਾਂਝੀ ਕੀਤੀ ਗਈ ਇਹ ਪੋਸਟ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ‘ਤੇ ਕਈ ਸਵਾਲ ਖੜੇ ਕਰਦੀ ਹੈ।
ਬਰਨਾਲਾ (ਪੁਨੀਤ)— ਬਰਨਾਲਾ ਦੇ ਮਹਿਲ ਕਲਾਂ ‘ਚ 26 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੋਸ਼ ਲਗਾਏ ਹਨ ਕਿ ਕਸਬੇ ‘ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ। ਪੁਲਸ ਨਸ਼ੇ ਸਮੱਗਲਿੰਗ ਨੂੰ ਰੋਕਣ ‘ਚ ਅਸਫਲ ਰਹੀ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਮਰਿਆ ਗਗਨਦੀਪ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਅਤੇ 8 ਸਾਲਾਂ ‘ਚ 1 ਕਰੋੜ ਤੋਂ ਵੱਧ ਦਾ ਨਸ਼ਾ ਕਰ ਚੁੱਕਾ ਸੀ। ਉਕਤ ਨੌਜਵਾਨ ਇਕ ਪੰਜਾਬੀ ਗਾਇਕ ਵੀ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਦਾ ਆਇਆ ਗਾਣਾ ਚਿੱਟਾ ਕਾਫ਼ੀ ਮਸ਼ਹੂਰ ਹੋਇਆ ਸੀ।
ਪਿਤਾ ਨੇ ਖੁਦ ਕੱਢੀ ਪੁੱਤ ਦੀ ਬਾਂਹ ‘ਚੋਂ ਸਰਿੰਜ
ਪਿਤਾ ਸੁਖਵੇਦ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਦੇ ਬੇਟੇ ਗਗਨਦੀਪ ਨੇ ਨਸ਼ਾ ਕਰਨ ਲਈ ਸਰਿੰਜ ਆਪਣੀ ਬਾਂਹ ‘ਚ ਲਗਾਈ ਅਤੇ ਮੌਕੇ ‘ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਖੁਦ ਆਪਣੇ ਪੁੱਤ ਦੀ ਬਾਂਹ ‘ਚੋਂ ਸਰਿੰਜ ਕੱਢੀ ਸੀ।
ਪਿਛਲੇ 8 ਸਾਲਾਂ ਤੋਂ ਕਰ ਰਿਹਾ ਸੀ ਚਿੱਟੇ ਦਾ ਨਸ਼ਾ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਿਛਲੇ 8 ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ ਅਤੇ ਇਸੇ ਨਸ਼ੇ ਦੇ ਕਾਰਨ ਹੀ ਉਨ੍ਹਾਂ ਦੇ ਬੇਟੇ ਦੀ ਵਿਆਹੁਤਾ ਜ਼ਿੰਦਗੀ ਬਰਬਾਦ ਹੋ ਗਈ ਸੀ ਅਤੇ ਤਲਾਕ ਵੀ ਹੋ ਚੁੱਕਾ ਸੀ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ‘ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਅਤੇ ਨਸ਼ੇ ਦੀ ਹੋਮ ਡਿਲਿਵਰੀ ਤੱਕ ਕੀਤੀ ਜਾਂਦੀ ਹੈ ਪਰ ਪੁਲਸ ਅੱਖਾਂ ਬੰਦ ਕਰਕੇ ਤਮਾਸ਼ਾ ਦੇਖ ਰਹੀ ਹੈ। ਉਨ੍ਹਾਂ ਦਾ ਪੁੱਤ ਹਰ ਰੋਜ਼ 5 ਹਜ਼ਾਰ ਦਾ ਨਸ਼ਾ ਬਰਬਾਦ ਕਰ ਦਿੰਦਾ ਸੀ। ਆਪਣੇ ਪੁੱਤ ਦਾ ਨਸ਼ਾ ਛੁਡਾਉਣ ਲਈ ਹਸਪਤਾਲਾਂ ‘ਚ ਵੀ ਦਾਖ਼ਲ ਕਰਵਾਇਆ ਸੀ ਪਰ ਬੇਟੇ ਨੇ ਨਸ਼ਾ ਨਹੀਂ ਛੱਡਿਆ। ਪਿਛਲੇ 8 ਸਾਲਾਂ ਤੋਂ ਇਕ ਕਰੋੜ ਰੁਪਏ ਨਸ਼ੇ ‘ਚ ਬਰਬਾਦ ਕਰ ਚੁੱਕਾ ਹੈ। ਉਨ੍ਹਾਂ ਦੇ ਬੇਟੇ ਨੇ 15 ਲੱਖ ਰੁਪਏ ਗੀਤ ਬਣਾਉਣ ਵਾਲੀ ਕੰਪਨੀ ਨੂੰ ਵੀ ਦਿੱਤੇ ਸਨ।
ਮ੍ਰਿਤਕ ਨੌਜਵਾਨ ਗਾਇਕੀ ਦਾ ਸ਼ੌਕ ਰੱਖਦਾ ਸੀ, ਉਸ ਵੱਲੋਂ ਪ੍ਰਸਿੱਧ ਗਾਇਕਾ ਗੁਰਲੇਜ਼ ਅਖ਼ਤਰ ਦੇ ਨਾਲ ਗਾਇਆ ਗੀਤ ‘ਜੀਜਾ ਜੀ’ ਅਤੇ ‘ਚਿੱਟੇ ਵਾਲੀ ਲਾਈਨ’, ‘ਚੱਕਵੀ ਮੰਡੀਰ’ ਗੀਤ ਯੂ-ਟਿਊਬ ‘ਤੇ ਕਾਫ਼ੀ ਹਿੱਟ ਹੋਏ ਹਨ। ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਹੁਣ ਤੱਕ ਇਕ ਕਰੋੜ ਰੁਪਏ ਤੋਂ ਉੱਪਰ ਦਾ ਚਿੱਟਾ ਪੀਣ ਤੋਂ ਇਲਾਵਾ ਵਿਦੇਸ਼ ਜਾਣ ਅਤੇ ਗਾਇਕੀ ਦੇ ਚੱਕਰ ‘ਚ ਲੱਖਾਂ ਰੁਪਿਆ ਖ਼ਰਾਬ ਕਰ ਚੁੱਕਾ ਸੀ।
ਤਾਲਾਬੰਦੀ ਦੌਰਾਨ 10 ਲੱਖ ਰੁਪਏ ਨਸ਼ੇ ‘ਚ ਕੀਤੇ ਬਰਬਾਦ
ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸਰਕਾਰੀ ਮੁਲਾਜ਼ਮ ਹਨ ਅਤੇ ਦੋਹਾਂ ਦੀ ਤਨਖ਼ਾਹ ਕਰੀਬ 1,25,000 ਦੇ ਕਰੀਬ ਸੀ ਅਤੇ ਉਨ੍ਹਾਂ ਦਾ ਬੇਟਾ ਸਾਰੇ ਪੈਸੇ ਨਸ਼ੇ ‘ਚ ਬਰਬਾਦ ਕਰ ਦਿੰਦਾ ਸੀ। ਤਾਲਾਬੰਦੀ ਦੌਰਾਨ ਹੀ ਉਨ੍ਹਾਂ ਦੇ ਪੁੱਤਰ ਨੇ ਕਰੀਬ 10 ਲੱਖ ਰੁਪਏ ਨਸ਼ੇ ‘ਚ ਬਰਬਾਦ ਕੀਤੇ ਸਨ। ਉਨ੍ਹਾਂ ਦੱਸਿਆ ਕਿ ਬਰਨਾਲਾ ਦੇ ਐੱਸ. ਐੱਸ. ਪੀ. ਸੰਦੀਪ ਗੋਇਲ ਦੀ ਤਾਇਨਾਤੀ ਤੋਂ ਬਾਅਦ ਉਨ੍ਹਾਂ ਨੇ ਇਕ ਨਸ਼ਾ ਤਸਕਰ ਖੁਦ ਫੜਵਾਇਆ ਸੀ ਪਰ ਪੁਲਸ ਨੇ ਉਸ ਨੂੰ ਛੱਡ ਦਿੱਤਾ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਉਂਦੇ ਕਿਹਾ ਕਿ ਕੋਰੋਨਾ ਦੇ ਕਾਰਨ ਸ਼ਾਇਦ ਹੀ ਕੋਈ ਮੌਤ ਹੋਈ ਹੋਵੇ ਪਰ ਨਸ਼ੇ ਦੇ ਕਾਰਨ ਹਰ ਰੋਜ਼ ਨੌਜਵਾਨ ਮਰ ਰਹੇ ਹਨ, ਇਸ ਲਈ ਪੰਜਾਬ ਸਰਕਾਰ ਨੂੰ ਨਸ਼ੇ ਦੇ ਸੌਦਾਗਰਾਂ ‘ਤੇ ਨਕੇਲ ਕੱਸਣੀ ਪਵੇਗੀ।
ਕੀ ਕਹਿਣਾ ਹੈ ਕਿ ਜਾਂਚ ਅਧਿਕਾਰੀ ਦਾ
ਉਥੇ ਹੀ ਇਸ ਮਾਮਲੇ ‘ਚ ਜਾਂਚ ਅਧਿਕਾਰੀ ਥਾਣੇਦਾਰ ਮੋਹਿੰਦਰ ਸਿੰਘ ਨੇ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਨੂੰ ਜ਼ਹਿਰੀਲੀ ਚੀਜ਼ ਨਾਲ ਹੋਈ ਖੁਦਕੁਸ਼ੀ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਨਹੀਂ ਹੋਈ ਹੈ। ਉਥੇ ਹੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਖੁਦ ਉਨ੍ਹਾਂ ਦੇ ਬੇਟੇ ਦੀ ਬਾਂਹ ਤੋਂ ਨਸ਼ੇ ਦੀ ਸਰਿੰਜ ਕੱਢੀ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਅਤੇ ਪੁਲਸ ਧਾਰਾ 174 ਦੇ ਅਧੀਨ ਕਾਰਵਾਈ ਕਰ ਰਹੀ ਹੈ।
ਕਰੋਨਾ ਵਾਇਰਸ ਦਾ ਕਰਕੇ ਕਈ ਪੰਜਾਬੀ ਐਨ ਆਰ ਆਈ ਮਜਬੂਰੀ ਵਿਚ ਇੰਡੀਆ ਆ ਰਹੇ ਹਨ ਪਰ ਓਹਨਾ ਵਿੱਚੋ ਕਈਆਂ ਨੂੰ ਇੰਡੀਅਨ ਸਰਕਾਰ ਗਿਰਫ਼ਤਾਰ ਕਰ ਰਹੀ ਹੈ। ਇਸ ਵਿਚ ਹੈਰਾਨਗੀ ਵਾਲੀ ਕੋਈ ਗਲ੍ਹ ਨਹੀ ਹੈ ਕਿਓਂ ਕੇ ਇਹਨਾਂ ਕੁਝ ਕ NRI ਨੇ ਸਾਰਿਆਂ ਨੂੰ ਬਦਨਾਮ ਕਰ ਦਿੱਤਾ ਸੀ। ਜਿਸ ਕਾਰਨ ਪੰਜਾਬ ਪੁਲਸ ਇਹਨਾਂ ਤੇ ਕਾਰਵਾਈ ਕਰ ਰਹੀ ਹੈ। ਖਬਰ ਪੜ੍ਹ ਕੇ ਤੁਸੀਂ ਵੀ ਸਰਕਾਰ ਦੇ ਇਸ ਕਦਮ ਦੀ ਤਰੀਫ ਕਰੋਂਗੇ ਕੇ ਵਾਕਿਆ ਹੀ ਅਜਿਹੇ ਲੋਕਾਂ ਤੇ ਏਦਾਂ ਹੀ ਕਾਰਵਾਈ ਹੋਣੀ ਚਾਹੀਦੀ ਹੈ
ਚੰਡੀਗੜ੍ਹ: ਤੁਸੀਂ ਅਕਸਰ ਅਜਿਹਾ ਵੇਖਿਆ ਹੋਵੇਗਾ ਕੀ ਵਿਆਹ ਕਰਵਾ ਕੇ NRI ਲਾੜੇ ਫਰਾਰ ਹੋ ਜਾਂਦੇ ਹਨ ਅਤੇ ਆਪਣੀਆਂ ਪਤਨੀਆਂ ਨੂੰ ਪਿਛੇ ਛੱਡ ਜਾਂਦੇ ਹਨ। ਪਰ ਹੁਣ ਐਸੇ NRI ਲਾੜਿਆਂ ਦੀ ਚੰਗੀ ਸ਼ਾਮਤ ਆਈ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਮੁਟਿਆਰਾਂ ਨਾਲ ਵਿਆਹ ਕਰਾ ਭੱਜਣ ਵਾਲੇ NRI ਲਾੜਿਆਂ ਤੇ ਸ਼ਿਕੰਜਾ ਕੱਸਿਆ ਗਿਆ ਹੈਦਰਅਸਲ, ਅਜਿਹੇ ਲਾੜਿਆਂ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ। ਖੇਤਰੀ ਪਾਸਪੋਰਟ ਦਫਤਰ ਚੰਡੀਗੜ ਨੇ ਅਜਿਹੇ 450 ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ ਜੋ ਵਿਆਹ ਕਰਵਾ ਭੱਜ ਗਏ ਸਨ।
ਹੁਣ ਪਾਸਪੋਰਟ ਦਫਤਰ ਦੀ ਇਸ ਕਾਰਵਾਈ ਤੋਂ ਬਾਅਦ 83 ਲਾੜੇ ਭਾਰਤ ਪਰਤੇ ਆਏ ਹਨ। ਇਸ ਦੌਰਾਨ ਖੇਤਰੀ ਪਾਸਪੋਰਟ ਦਫਤਰ ਨੇ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਸਣੇ ਕਈ ਹੋਰ ਦੇਸ਼ਾਂ ਨੂੰ ਉਨ੍ਹਾਂ ਭਾਰਤੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਲਿਖਿਆ ਹੈ ਜੋ ਆਪਣੀ ਪਤਨੀ ਨਾਲ ਧੋਖਾ ਕਰਕੇ ਵਿਦੇਸ਼ ਭੱਜ ਗਏ ਹਨ। ਇਨ੍ਹਾਂ ਸਾਰਿਆਂ ਦੇ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਤੋਂ 20,000 ਤੋਂ ਵੱਧ ਲਾੜੇ ਵਿਆਹ ਕਰਵਾ ਕੇ ਵਿਦੇਸ਼ ਭੱਜ ਗਏ ਹਨ। ਪਰ ਹੁਣ ਕੋਰੋਨਾ ਸੰਕਟ ਕਾਰਨ ਵਿਦੇਸ਼ ਤੋਂ ਇੱਕ ਦਰਜਨ ਲਾੜੇ ਭਾਰਤ ਵਾਪਸ ਪਰਤ ਆਏ ਹਨਪਾਸਪੋਰਟ ਦਫਤਰ ਦੀ ਕਾਰਵਾਈ ਤੋਂ ਬਾਅਦ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ 83 ਲਾੜੇ ਵਾਪਸ ਆ ਗਏ ਅਤੇ ਹੁਣ ਇੱਕ ਵਾਰ ਫਿਰ ਆਪਣੇ ਪਰਿਵਾਰ ਨਾਲ ਰਹਿਣ ਲਈ ਤਿਆਰ ਹਨ। ਵੱਖ ਵੱਖ ਹਵਾਈ ਅੱਡਿਆਂ ਤੇ ਉਤਰਦਿਆਂ ਹੀ 14 ਲਾੜਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਉਧਰ ਪਾਸਪੋਰਟ ਦਫਤਰ ਵਿੱਚ ਅਜਿਹੇ ਧੋਖੇਬਾਜ਼ ਲਾੜਿਆਂ ਖਿਲਾਫ ਤਕਰੀਬਨ 60 ਸ਼ਿਕਾਇਤਾਂ ਪੈਂਡਿੰਗ ਹਨ।ਇਸ ਦੌਰਾਨ 22 ਲਾੜਿਆਂ ਦੀ ਤਰਫੋਂ ਰਜਨੀਮਾ ਦਾ ਹਲਫੀਆ ਬਿਆਨ ਦਿੱਤਾ ਗਿਆ ਹੈ ਕਿ ਹੁਣ ਉਹ ਆਪਣੇ ਪਰਿਵਾਰ ਨਾਲ ਹੀ ਵਿਦੇਸ਼ ਜਾਣਗੇ
PUBG Mobile ਯੂਜ਼ਰਜ਼ ਵਿਚਕਾਰ ਪਹਿਲਾਂ ਤੋਂ ਹੀ ਲੋਕਪ੍ਰਿਅ ਹੈ ਤੇ ਆਏ ਦਿਨ ਇਸ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ। Sensor Tower ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਆਲਾਮੀ ਮਹਾਮਾਰੀ ਦੇ ਦੌਰ ‘ਚ ਇਸ ਗੇਮ ਦੀ ਲੋਕਪ੍ਰਿਅਤਾ ‘ਚ ਕਾਫੀ ਇਜ਼ਾਫ਼ਾ ਦੇਖਿਆ ਗਿਆ ਹੈ ਪਰ ਗੇਮਿੰਗ ਦੇ ਚੱਕਰ ‘ਚ ਕੋਈ ਲੱਖਾਂ ਰੁਪਏ ਖਰਚ ਕਰ ਸਕਦਾ ਹੈ, ਇਹ ਇਕ ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ ਪਰ ਅਜਿਹਾ ਹੀ ਇਕ ਮਾਮਲਾ ਹਾਲ ਹੀ ‘ਚ ਸਾਹਮਣੇ ਆਇਆ ਹੈ। ਜਿਸ ‘ਚ ਇਕ ਪੰਜਾਬ ਖਰੜ ਦੇ 17 ਸਾਲ ਦੇ ਬੱਚੇ ਨੇ PUBG Mobile ਖੇਡਦੇ ਸਮੇਂ ਆਪਣੇ ਮਾਂ-ਪਿਓ ਦੇ ਅਕਾਊਂਟ ਤੋਂ 16 ਲੱਖ ਰੁਪਏ ਖਰਚ ਕਰ ਦਿੱਤੇ ਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਿਆ।
ਇਕ ਰਿਪੋਰਟ ‘ਚ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਦੇ ਇਕ 17 ਸਾਲ ਦੇ ਬੱਚੇ ਨੇ PUBG Mobile ਖੇਡਦੇ ਸਮੇਂ ਆਪਣੇ ਮਾਂ-ਪਿਓ ਦੇ ਅਕਾਊਂਟ ਤੋਂ 16 ਲੱਖ ਰੁਪਏ ਖਰਚ ਕਰ ਦਿੱਤੇ। ਬੱਚੇ ਨੇ ਇਨ੍ਹਾਂ ਪੈਸਿਆਂ ਨੂੰ PUBG Mobile ਅਕਾਊਂਟ ਅਪਗ੍ਰੇਡ ਕਰਨ ‘ਤੇ ਗੇਮਿੰਗ ਦੌਰਾਨ ਸ਼ੌਪਿੰਗ ਕਰਨ ਲਈ ਖਰਚ ਕੀਤਾ ਹੈ। ਇਸ ਕਿਸ਼ੋਰ ਨੇ ਇਨ੍ਹਾਂ ਪੈਸਿਆਂ ਤੋਂ ਆਪਣੇ ਤੇ ਆਪਣੇ ਸਾਥੀਆਂ ਲਈ ਇਨ੍ਹਾਂ-ਐਪ ਦੀ ਸ਼ਾਪਿੰਗ ਕੀਤੀ ਸੀ ਪਰ ਇਨ੍ਹਾਂ ਪੈਸਿਆਂ ਦੇ ਖਰਚ ਹੋਣ ਦੀ ਖ਼ਬਰ ਉਸ ਦੇ ਮਾਂ-ਪਿਓ ਨੂੰ ਨਹੀਂ ਪਤਾ ਲੱਗੀ। ਉਨ੍ਹਾਂ ਦੇ ਬੈਂਕ ਸਟੇਟਮੈਂਟ ਦੇਖਣ ਤੋਂ ਬਾਅਦ ਇਹ ਝਟਕਾ ਲਗਿਆ।
ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਸ ਬੱਚੇ ਦੇ ਪਿਤਾ ਇਕ ਸਰਕਾਰੀ ਮੁਲਾਜ਼ਮ ਹੈ ਤੇ ਉਨ੍ਹਾਂ ਨੇ ਬਿਮਾਰੀ ਦਾ ਇਲਾਜ ਕਰਨ ਲਈ ਇਹ ਪੈਸੇ ਇਕੱਠੇ ਕੀਤੇ ਸਨ ਜੋ ਕਿ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਸੀ। ਰਿਪੋਰਟ ‘ਚ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਬੱਚਾ ਆਪਣੀ ਮਾਂ ਨਾਲ ਰਹਿੰਦਾ ਸੀ ਤੇ ਪਿਤਾ ਕਿਤੇ ਬਾਹਰ ਪੋਸਟੇਡ ਸਨ। ਅਜਿਹੇ ‘ਚ ਮਾਂ ਦੇ ਬੈਂਕ ‘ਚ ਲੈਣ-ਦੇਣ ਨਾਲ ਜੁੜੇ ਮੈਸੇਜ ਆਉਂਦੇ ਸਨ। ਬੱਚੇ ਨੇ 16 ਲੱਖ ਰੁਪਏ ਖਰਚ ਕਰਨ ਤੋਂ ਬਾਅਦ ਮਾਂ ਦੇ ਮੋਬਾਈਲ ਤੋਂ ਉਹ ਮੈਸੇਜ ਡਿਲੀਟ ਕਰ ਦਿੱਤਾ ਸੀ।
Source : PunjabiJagran
ਲਾਲ ਕਿਲ੍ਹੇ ‘ਤੇ ਖ਼ਾਲਸਾ ਪੰਥ ਦਾ ਝੰਡੇ ਲਗਾਏ ਜਾਣ ਲਈ ਲੋਕਾਂ ਨੂੰ ਭੜਕਾਉਣ ਦੇ ਦੋਸ਼ੀ ਠਹਿਰਾਏ ਜਾ ਰਹੇ ਪੰਜਾਬੀ ਸਿੰਗਰ ਦੀਪ ਸਿੱਧੂ ਨੇ ਖੁਦ ਨੂੰ ਬੇਗੁਨਾਹ ਦੱਸਿਆ ਹੈ। ਉਸਨੇ ਬੁੱਧਵਾਰ ਦੇਰ ਰਾਤ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਆ ਕੇ ਕਿਸਾਨ ਨੇਤਾਵਾਂ ਨੂੰ ਧਮਕੀ ਦਿੰਦਿਆਂ ਕਿਹਾ- ਤੁਸੀਂ ਮੈਨੂੰ ਗੱਦਾਰ ਦਾ ਸਰਟੀਫਿਕੇਟ ਦਿੱਤਾ ਹੈ, ਜੇ ਮੈਂ ਤੁਹਾਡੀਆਂ ਪਰਤਾਂ ਖੋਲ੍ਹਣਾ ਸ਼ੁਰੂ ਕਰਾਂਗਾ ਤਾਂ ਤੁਹਾਨੂੰ ਦਿੱਲੀ ਤੋਂ ਭੱਜਣ ਦਾ ਰਸਤਾ ਨਹੀਂ ਮਿਲੇਗਾ। ਸਿੱਧੂ ਨੇ ਇਸ ਤੋਂ ਅੱਗੇ ਕਿਹਾ ਕਿ ਮੈਨੂੰ ਇਸ ਲਈ ਲਾਈਵ ਆਉਣਾ ਪਿਆ ਕਿਉਂਕਿ ਮੇਰੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਹੈ । ਬਹੁਤ ਕੁਝ ਝੂਠ ਫੈਲਾਇਆ ਜਾ ਰਿਹਾ ਹੈ। ਮੈਂ ਬਹੁਤ ਸਾਰੇ ਦਿਨਾਂ ਤੋਂ ਇਹ ਸਭ ਪੀ ਰਿਹਾ ਸੀ, ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਸਾਡੇ ਸਾਂਝੇ ਸੰਘਰਸ਼ ਨੂੰ ਠੇਸ ਪਹੁੰਚੇ, ਪਰ ਤੁਸੀ ਜਿਸ ਪੜਾਅ ‘ਤੇ ਆ ਗਏ ਹੋ ਉਥੇ ਕੁਝ ਗੱਲਾਂ ਕਰਨੀਆਂ ਬਹੁਤ ਜਰੂਰੀ ਹੋ ਗਈਆਂ ਹਨ।
ਸਿੱਧੂ ਨੇ ਵੀਡੀਓ ਵਿੱਚ ਕਿਹਾ ਕਿ ਉਸ ਦੌਰਾਨ ਸਟੇਜ ‘ਤੇ ਸਥਿਤੀ ਅਜਿਹੀ ਹੋ ਗਈ ਸੀ ਕਿ ਉਸ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਉਥੋਂ ਚਲੇ ਗਏ। ਇਸ ਤੋਂ ਬਾਅਦ ਨਿਹੰਗਾਂ ਦੀਆਂ ਜੱਥੇਬੰਦੀਆਂ ਨੇ ਹਾਲਾਤ ਖਰਾਬ ਹੋਣ ਦਾ ਕਹਿੰਦੇ ਹੋਏ ਮੈਨੂੰ ਉੱਥੇ ਬੁਲਾਇਆ। ਮੈਂ ਉੱਥੇ ਸਟੇਜ ‘ਤੇ ਜਾ ਕੇ ਕਿਸਾਨ ਆਗੂਆਂ ਦਾ ਸਮਰਥਨ ਕੀਤਾ। ਦਿੱਲੀ ਹਿੰਸਾ ਬਾਰੇ ਬੋਲਦਿਆਂ ਦੀਪ ਸਿੱਧੂ ਨੇ ਕਿਹਾ ਕਿ ਜਦੋਂ ਮੈਂ ਲਾਲ ਕਿਲ੍ਹੇ ‘ਤੇ ਪਹੁੰਚਿਆ ਤਾਂ ਗੇਟ ਟੁੱਟ ਚੁੱਕਿਆ ਸੀ। ਹਜ਼ਾਰਾਂ ਦੀ ਭੀੜ ਉਸ ਵਿੱਚ ਖੜ੍ਹੀ ਸੀ। ਮੈਂ ਬਾਅਦ ਵਿੱਚ ਉਸ ਸੜਕ ‘ਤੇ ਪਹੁੰਚਿਆ ਜਿੱਥੇ ਸੈਂਕੜੇ ਟਰੈਕਟਰ ਪਹਿਲਾਂ ਹੀ ਖੜ੍ਹੇ ਸਨ। ਮੈਂ ਪੈਦਲ ਹੀ ਕਿਲ੍ਹੇ ਦੇ ਅੰਦਰ ਪਹੁੰਚਿਆ । ਉਥੇ ਕੋਈ ਕਿਸਾਨ ਆਗੂ ਨਜ਼ਰ ਨਹੀਂ ਆਇਆ । ਇੱਥੇ ਕੋਈ ਵੀ ਵਿਅਕਤੀ ਨਹੀਂ ਸੀ ਜੋ ਵੱਡੀਆਂ ਗੱਲਾਂ ਕਰ ਰਹੇ ਸੀ।
ਇਸ ਤੋਂ ਇਲਾਵਾ ਸਿੱਧੂ ਨੇ ਸਫਾਈ ਦਿੰਦਿਆਂ ਕਿਹਾ ਕਿ ਅਸੀਂ ਕਿਸੇ ਜਨਤਕ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਇਆ । ਅਸੀਂ ਕੋਈ ਹਿੰਸਾ ਨਹੀਂ ਕੀਤੀ । ਕਿਸੇ ਨੇ ਸਾਡੇ ਲੋਕਾਂ ‘ਤੇ ਲਾਠੀਚਾਰਜ ਨਹੀਂ ਕੀਤਾ, ਸਭ ਕੁਝ ਸੁਚਾਰੂ ਢੰਗ ਨਾਲ ਹੋ ਗਿਆ। ਅਸੀਂ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਸਾਡੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ। ਸਾਡੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ, ਕਿਉਂਕਿ ਪਿਛਲੇ ਛੇ ਮਹੀਨਿਆਂ ਤੋਂ ਸਾਡੇ ਪ੍ਰਤੀ ਸਰਕਾਰ ਦਾ ਰਵੱਈਆ ਸਹੀ ਨਹੀਂ ਸੀ, ਉਨ੍ਹਾਂ ਨੇ ਵਾਰ-ਵਾਰ ਸਾਡਾ ਅਪਮਾਨ ਕੀਤਾ।
ਦੱਸ ਦੇਈਏ ਕਿ ਕਿਸਾਨ ਜੱਥੇਬੰਦੀਆਂ ਨੇ ਦਿੱਲੀ ਵਿੱਚ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦਾ ਦੋਸ਼ ਦੀਪ ਸਿੱਧੂ ‘ਤੇ ਲਗਾਇਆ ਹੈ । ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਲਾਲ ਕਿਲ੍ਹੇ ‘ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਦੀਪ ਸਿੱਧੂ ਨੇ ਕਿਸਾਨਾਂ ਨੂੰ ਭੜਕਾਇਆ ਅਤੇ ਆਊਟਰ ਰਿੰਗ ਰੋਡ ਤੋਂ ਲਾਲ ਕਿਲ੍ਹੇ ਤੱਕ ਲੈ ਗਏ । ਇਸ ਕੇਸ ਵਿੱਚ ਦਰਜ ਐਫਆਈਆਰ ਵਿੱਚ ਸਿੱਧੂ ਦਾ ਨਾਮ ਵੀ ਸ਼ਾਮਿਲ ਹੈ।
ਲਗਭਗ ਡੇਢ ਸਾਲ ਪਹਿਲਾਂ ਪਿੰਡ ਗੰਡਾਖੇੜੀ ਦੇ 8 ਸਾਲ ਹਸਨਦੀਪ ਸਿੰਘ ਅਤੇ 10 ਸਾਲ ਜਸ਼ਨਦੀਪ ਸਿੰਘ ਦੀ ਮੌਤ ਦੇ ਭੇਤ ਤੋਂ ਆਖਰ ਅੰਨ੍ਹੇ ਕਤਲਾਂ ਦੀ ਗੁੱਥੀ ਸੁਲਝਾਉਣ ’ਚ ਮਾਹਿਰ ਡੀ. ਐੱਸ. ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਵਾਲੀ ਪੁਲਸ ਨੇ ਪਾਰਟੀ ਨੇ ਪਰਦਾ ਚੁੱਕ ਦਿੱਤਾ ਹੈ। ਬੱਚਿਆਂ ਦਾ ਕਾਤਲ ਕੋਈ ਹੋਰ ਨਹੀਂ, ਸਗੋਂ ਉਸ ਦੀ ਆਪਣੀ ਮਾਂ ਮਨਜੀਤ ਕੌਰ ਅਤੇ ਉਸ ਦਾ ਪ੍ਰੇਮੀ ਬਲਜੀਤ ਸਿੰਘ ਹੀ ਨਿਕਲਿਆ। ਦੋਨਾਂ ਨੂੰ ਥਾਣਾ ਖੇੜੀ ਗੰਢਿਆਂ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ 5 ਦਿਨਾਂ ਦੇ ਪੁਲਸ ਰਿਮਾਂਡ ’ਤੇ ਲੈ ਲਿਆ ਹੈ।ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਦੋਨਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਇਹ ਕੇਸ ਪਟਿਆਲਾ ਪੁਲਸ ਲਈ ਵੱਕਾਰ ਦਾ ਸਵਾਲ ਬਣਿਆ ਹੋਇਆ ਸੀ, ਕਿਉਂਕਿ ਦੋਸ਼ ਇਹ ਲੱਗ ਰਿਹਾ ਸੀ ਕਿ ਦੋਨਾਂ ਬੱਚਿਆਂ ਨੂੰ ਅਗਵਾ ਕਰ ਕੇ ਕਤਲ ਕੀਤਾ ਗਿਆ ਹੈ। ਇਸ ਕੇਸ ਨੂੰ ਹੱਲ ਕਰਨ ਲਈ ਖੁਦ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ, ਡੀ. ਐੱਸ. ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ, ਥਾਣਾ ਖੇੜੀ ਗੰਢਿਆ ਦੇ ਐੱਸ. ਐੱਚ. ਓ. ਇੰਸ: ਕੁਲਵਿੰਦਰ ਸਿੰਘ, ਐੱਸ. ਆਈ. ਪ੍ਰਦੀਪ ਕੁਮਾਰ, ਏ. ਐੱਸ. ਆਈ. ਦਵਿੰਦਰ ਕੁਮਾਰ, ਏ. ਐੱਸ. ਆਈ. ਤਰਸੇਮ ਕੁਮਾਰ, ਏ. ਐੱਸ. ਆਈ. ਕੁਲਬੀਰ ਸਿੰਘ ਆਦਿ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ ਬਲਾਕ ਸੰਮਤੀ ਚੇਅਰਪਰਸਨ ਦੇ ਪੁੱਤਰ ਨੇ ਤੋੜਿਆ ਚੇਅਰਪਰਸਨ ਦੇ ਦਫ਼ਤਰ ਦਾ ਤਾਲਾ , ਤਸਵੀਰਾਂ ਵਾਇਰਲ
ਕਿਵੇਂ ਸੁਲਝੀ ਕਤਲ ਦੀ ਗੁੱਥੀ
ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ 23 ਜੁਲਾਈ 2019 ਨੂੰ ਥਾਣਾ ਖੇੜੀ ਗੰਢਿਆ ਵਿਖੇ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਖੇੜੀ ਗੰਡਿਆਂ ਨੇ ਐੱਫ. ਆਈ. ਆਰ. ਨੰਬਰ 67 ਮਿਤੀ 23.07.2019 ਅਧੀਨ ਧਾਰਾ 365 ਆਈ. ਪੀ. ਸੀ. ਤਹਿਤ ਕੇਸ ਦਰਜ ਰਜਿਸਟਰ ਕਰਵਾਇਆ ਸੀ। ਦੌਰਾਨੇ ਤਫਤੀਸ਼ ਇਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਭਾਖੜਾ ਨਹਿਰ ਨਰਵਾਣਾ ’ਚੋਂ ਬਰਾਮਦ ਹੋਈਆਂ ਸਨ। ਇਸ ਕੇਸ ’ਚ ਜ਼ੁਰਮ 302, 120-ਬੀ ਆਈ. ਪੀ. ਸੀ. ਦਾ ਵਾਧਾ ਕੀਤਾ ਗਿਆ ਸੀ। ਇਸ ਮੁਕੱਦਮੇ ਨੂੰ ਟ੍ਰੇਸ ਕਰਨ ਲਈ ਉਨ੍ਹਾਂ ਡੀ. ਐੱਸ. ਪੀ. ਘਨੌਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਸਮੇਤ ਇੰਸਪੈਕਟਰ ਕੁਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਖੇੜੀ ਗੰਡਿਆ ਇਕ ਟੀਮ ਬਣਾਈ। ਟੀਮ ਵੱਲੋਂ ਤਫਤੀਸ਼ ਤਕਨੀਕੀ ਅਤੇ ਵਿਗਿਆਨਕ ਢੰਗ ਨਾਲ ਅਮਲ ’ਚ ਲਿਆਂਦੀ ਗਈ। ਸੱਚ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਬੱਚਿਆਂ ਦੀ ਮਾਂ ਮਨਜੀਤ ਕੌਰ ਪਤਨੀ ਦੀਦਾਰ ਸਿੰਘ ਵਾਸੀ ਪਿੰਡ ਖੇੜੀ ਗੰਡਿਆ ਅਤੇ ਉਸ ਦੇ ਪ੍ਰੇਮੀ ਬਲਜੀਤ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਮਹਿਮਾ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ ਆਖ਼ਰ ਕਦੋਂ ਜਾਵੇਗਾ ਲੋਕਾਂ ਦੇ ਮਨਾਂ ’ਚੋਂ ‘ਕੋਵਿਡ-19’ਦਾ ਖ਼ੌਫ?
ਕਿਉਂ ਕੀਤਾ ਮਾਂ ਨੇ ਆਪਣੇ ਹੀ ਬੱਚਿਆ ਦਾ ਕਤਲ
ਐੱਸ. ਐੱਸ. ਪੀ. ਦੁੱਗਲ ਨੇ ਦੱਸਿਆ ਦੋਨਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੱਚਿਆਂ ਦੀ ਮਾਂ ਮਨਜੀਤ ਕੌਰ ਅਤੇ ਬਲਜੀਤ ਸਿੰਘ ਦੇ ਆਪਸ ’ਚ ਪ੍ਰੇਮ ਸਬੰਧ ਸਨ। ਬਲਜੀਤ ਸਿੰਘ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਦੀ ਮਾਸੀ ਦਾ ਲਡ਼ਕਾ ਹੈ। ਦੀਦਾਰ ਨੂੰ ਜਦੋਂ ਉਸ ਦੀ ਪਤਨੀ ਦੇ ਪ੍ਰੇਮ ਸਬੰਧਾਂ ਦਾ ਪਤਾ ਲੱਗਾ ਤਾਂ ਉਸ ਨੇ ਮਨਜੀਤ ਕੌਰ ਨੂੰ ਅਜਿਹਾ ਕਰਨ ਤੋਂ ਰੋਕਿਆ ਜਿਸ ਵਜ੍ਹਾ ਕਰ ਕੇ ਪਤੀ-ਪਤਨੀ ਦਾ ਆਪਸ ’ਚ ਲੜਾਈ-ਝਗੜਾ ਰਹਿਣ ਲੱਗ ਪਿਆ। ਮਿਤੀ 22 ਜੁਲਾਈ 2019 ਨੂੰ ਮਨਜੀਤ ਕੌਰ ਨੇ ਆਪਣੇ ਪ੍ਰੇਮੀ ਬਲਜੀਤ ਸਿੰਘ ਨਾਲ ਸਲਾਹ-ਮਸ਼ਵਰਾ ਕਰ ਕੇ ਆਪਣੇ ਦੋਹਾਂ ਬੱਚਿਆਂ ਨੂੰ ਕਰੀਬ 8.30 ਵਜੇ ਰਾਤ ਨੂੰ ਕੋਲਡ੍ਰਿੰਕ ਮੰਗਵਾਉਣ ਦਾ ਬਹਾਨਾ ਲਾ ਕੇ ਪਿੰਡ ਖੇੜੀ ਗੰਡਿਆ ਗੁਰਦੁਆਰਾ ਸਾਹਿਬ ਕੋਲ ਪਾਸ ਭੇਜ ਦਿੱਤਾ ਅਤੇ ਕਿਹਾ ਕਿ ਉਥੇ ਤੁਹਾਡਾ ਚਾਚਾ ਬਲਜੀਤ ਸਿੰਘ ਇੰਤਜ਼ਾਰ ਕਰ ਰਿਹਾ ਹੈ। ਬਲਜੀਤ ਸਿੰਘ ਦੋਨੋਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਪਾਸੋਂ ਸਕੂਟਰ ’ਤੇ ਬਿਠਾ ਕੇ ਭਾਖੜਾ ਨਹਿਰ ’ਤੇ ਲੈ ਗਿਆ ਜਿੱਥੇ ਉਸ ਨੇ ਗਿਣੀ-ਮਿੱਥੀ ਸਾਜਿਸ਼ ਤਹਿਤ ਦੋਹਾਂ ਨੂੰ ਨਹਿਰ ਦਖਾਉਣ ਦੇ ਬਹਾਨੇ ਪੱਟਰੀ ਉੱਪਰ ਖਡ਼੍ਹਾ ਕਰ ਲਿਆ। ਬੱਚਿਆਂ ਨੂੰ ਨਹਿਰ ਦਿਖਾਉਂਦੀਆਂ ਨੂੰ ਧੱਕਾ ਦੇ ਕੇ ਕਤਲ ਕਰ ਦਿੱਤਾ। ਬਾਅਦ ’ਚ ਮਨਜੀਤ ਕੌਰ ਵੱਲੋਂ ਇਹ ਅਫਵਾਹ ਫੈਲਾ ਦਿੱਤੀ ਸੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਅਗਵਾ ਕਰ ਕੇ ਲੈ ਗਿਆ ਹੈ।
ਇਹ ਵੀ ਪੜ੍ਹੋ ਬਠਿੰਡਾ ‘ਚ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 5 ਸਾਲਾ ਬੱਚੀ, ਪਰਿਵਾਰ ਨੂੰ ਜਬਰ-ਜ਼ਿਨਾਹ ਦਾ ਖ਼ਦਸ਼ਾ
ਬੰਦ ਫੋਨ ਨੇ ਪਹੁੰਚਾਇਆ ਕਾਤਲਾਂ ਤੱਕ
ਡੀ. ਐੱਸ. ਪੀ. ਟਿਵਾਣਾ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੂੰ ਇਕ ਬੰਦ ਮੋਬਾਇਲ ਫੋਨ ਦੀ ਸੂਹ ਮਿਲੀ ਜਿਹੜਾ ਕਿ 22 ਜੁਲਾਈ 2019 ਨੂੰ ਬੰਦ ਹੋ ਗਿਆ ਸੀ ਅਤੇ ਬਾਅਦ ਚੱਲਿਆ ਹੀ ਨਹੀਂ। ਇਹ ਨੰਬਰ ਬਲਜੀਤ ਸਿੰਘ ਦਾ ਸੀ, ਜੋ ਸਿਰਫ ਮਨਜੀਤ ਕੌਰ ਕੋਲ ਸੀ। ਪੁਲਸ ਇਸ ਤੋਂ ਇਸ ਦੀ ਵੱਖ-ਵੱਖ ਐਂਗਲਾਂ ਤੋਂ ਤਫਤੀਸ਼ ਕੀਤੀ। ਫ਼ਿਰ ਮਨਜੀਤ ਕੌਰ ਅਤੇ ਬਲਜੀਤ ਸਿੰਘ ‘ਲਾਈ ਡੀਟੈਕਟਿਵ ਟੈਸਟ’ਵੀ ਕਰਵਾਇਆ ਗਿਆ, ਜਿਸ ’ਚ ਕਾਫ਼ੀ ਕੁਝ ਸਪੱਸ਼ਟ ਹੋ ਗਿਆ ਸੀ। ਇਸ ਤੋਂ ਬਾਅਦ ਦੋਨਾਂ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਦੋਨਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਮੁਲਜ਼ਮਾਂ ਦੀ ਗ੍ਰਿਫਤਾਰੀ ਮੌਕੇ ਡੀ. ਐੱਸ. ਪੀ. ਹੈੱਡਕੁਆਰਟਰ ਗੁਰਦੇਵ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।