ਜਲੰਧਰ ਦੇ ਪਿੰਡ ਰੰਧਾਵਾ ਮਸੰਦਾ ਦੇ ਰਹਿਣ ਵਾਲੇ ਟਿਕ-ਟਾਕ ਸਟਾਰ ਖੁਸ਼ ਰੰਧਾਵਾ ਨੇ ਜ਼ਹਿਰ ਖਾ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਉਸ ਦੀ ਮੌਤ ਤੋਂ ਬਾਅਦ ਉਸ ਦੇ ਚਾਹੁਣ ਵਾਲਿਆਂ ਨੇ ਲਗਾਤਾਰ ਟਿਕ-ਟਾਕ ‘ਤੇ ਵੀਡੀਓਜ਼ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਜਿਸ ਕੁੜੀ ਨਾਲ ਉਹ ਪਿਆਰ ਕਰਦਾ ਸੀ, ਉਸ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ ਸੀ। ਇਸੇ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ ਅਤੇ ਪਰੇਸ਼ਾਨੀ ਦੇ ਕਾਰਨ ਉਸ ਨੇ ਜ਼ਹਿਰ ਖਾ ਕੇ 19 ਤਰੀਕ ਨੂੰ ਉਸ ਨੇ ਜ਼ਹਿਰੀਲੀ ਚੀਜ਼ ਖਾ ਲਈ। ਇਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਖੁਸ਼ ਮਜ਼ਾਜ ਵਿਅਕਤੀ ਸੀ ਖੁਸ਼ ਰੰਧਾਵਾ
ਖੁਸ਼ ਰੰਧਾਵਾ ਦੇ ਚਾਚਾ ਰਵਿੰਦਰ ਨੇ ਦੱਸਿਆ ਕਿ ਉਹ ਬੇਹੱਦ ਖੁਸ਼ ਮਜ਼ਾਜ ਵਿਅਕਤੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਕੀ ਹੈ, ਉਹ ਉਨ੍ਹਾਂ ਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਜੇਕਰ ਉਸ ਦੀ ਬਾਹਰ ਕਿਸੇ ਨਾਲ ਕੋਈ ਗੱਲ ਹੋਈ ਹੋਵੇਗੀ ਤਾਂ ਉਹ ਇਸ ‘ਤੇ ਕੁਝ ਨਹੀਂ ਕਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਖੁਸ਼ ਨੇ ਆਪਣਾ ਮੋਬਾਇਲ ਵੀ ਤੋੜ ਦਿੱਤਾ ਸੀ ਅਤੇ ਜਦੋਂ ਉਸ ਦੀ ਮੌਤ ਹੋਈ ਤਾਂ ਉਹ ਉਸ ਸਮੇਂ ਘਰ ‘ਚ ਨਹੀਂ ਸਨ।
ਖੁਸ਼ ਦੀ ਮਾਂ ਨੇ ਕਿਹਾ ਕਿ ਖੁਸ਼ ਦੀ ਉਮਰ 24 ਸਾਲ ਸੀ ਅਤੇ ਉਹ ਦੋ ਭਰਾ ਭੈਣ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਸ ਦੀ ਮੌਤ ਹੋਈ ਤਾਂ ਉਹ ਆਪਣੀ ਮਾਤਾ ਦੇ ਨਾਲ ਹਸਪਤਾਲ ‘ਚ ਸੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਫੁੱਟਬਾਲ ਖੇਡਣ ਦਾ ਸ਼ੌਕੀਨ ਸੀ। ਖੁਸ਼ ਰੰਧਾਵਾ ਭਾਵੇਂ ਗਰੀਬ ਸੀ ਪਰ ਟਿਕ ਟਾਕ ‘ਤੇ ਉਸ ਦੇ ਕਾਫੀ ਫੈਨ ਬਣ ਚੁੱਕੇ ਸਨ। ਉਸ ਦੇ ਫੈਨ ਦੱਸਦੇ ਹਨ ਕਿ ਉਸ ਦੀ ਮੌਤ ਦਾ ਕਾਰਨ ਪਿਆਰ ‘ਚ ਮਿਲਿਆ ਧੋਖਾ ਹੈ ਪਰ ਹਕੀਕਤ ਕੀ ਹੈ ਇਹ ਰਹੱਸ ਬਣ ਗਈ ਹੈ। ਉਥੇ ਹੀ ਸੂਚਨਾ ਪਾ ਕੇ ਪੁਲਸ ਨਿੱਜੀ ਹਸਪਤਾਲ ਪੁੱਜੀ, ਜਿੱਥੇ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਪੁਲਸ ਨੇ ਦੱਸਿਆ ਕਿ ਉਸ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕੁੜੀ ਬਾਰੇ ਉਸ ਦੀ ਮਾਂ ਨੇ ਕਿਸੇ ਵੀ ਗੱਲ ਦਾ ਜ਼ਿਕਰ ਨਹੀਂ ਕੀਤਾ ਹੈ ਅਤੇ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਸ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ‘ਤੇ ਵੀ ਕੋਈ ਸ਼ੱਕ ਨਹੀਂ ਹੈ ਅਤੇ ਉਹ ਕੋਈ ਵੀ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।
ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਚਿੰਤਾ ਵਿੱਚ ਪਾ ਰੱਖਿਆ ਹੈ ਸਰਕਾਰ ਨੇ ਇਸ ਮਹਾਂਮਾਰੀ ਨੂੰ ਰੋਕਣ ਲਈ ਦੇਸ਼ ਨੂੰ ਲਾਕ ਡਾਊਨ ਕਰ ਦਿੱਤਾ ਸੀ। ਪਰ ਜੋ ਪ੍ਰਵਾਸੀ ਮਜਦੂਰ ਕੰਮ-ਕਾਜ ਲਈ ਆਪਣੇ ਘਰ ਬਾਰ ਛੱਡ ਦੂਜਿਆਂ ਸੂਬਿਆਂ ਵਿੱਚ ਬੈਠੇ ਸਨ ਉਹਨਾ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ ਕਿਉਂਕਿ ਨਾ ਤਾਂ ਕੰਮ-ਕਾਜ ਚੱਲ ਰਿਹਾ ਸੀ ਤੇ ਨਾਹੀ ਕੋਈ ਪੈਸਾ ਰਾਸਨ ਕੋਲ ਸੀ।
ਨਾਗਪੁਰ ਤੋਂ ਇਹ ਟਰਾਂਸ-ਪੋਟਰ ਹਨ ਸਰਪੰਚ ਗੁਰਵਿੰਦਰ ਸਿੰਘ ਜਿਨ੍ਹਾਂ ਬਾਰੇ ਚਰਚੇ ਹਨ ਕਿ 20,000 ਤੋਂ ਉਪਰ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਉਨਾਂ ਦੇ ਘਰ ਪਹੁੰਚਾ ਚੁੱਕੇ ਹਨ। ਮਤਲਬ ਜੋਂ ਕੰਮ ਸਰ-ਕਾਰਾਂ ਦਾ ਸੀ ਸਰਪੰਚ ਸਾਹਿਬ ਨੇ ਕਰ ਵਿਖਾਇਆ। ਪਤਾ ਨਹੀਂ ਪੰਜਾਬੀਆਂ ਦੇ ਦਿਲਾਂ ਵਿੱਚ ਕੀ ਹੈ ਜਿਨ੍ਹਾਂ ਮਰਜ਼ੀ ਕੋਈ ਧੱਕਾ ਕਰ ਜਾਵੇ ਪਰ ਸਰਬੱਤ ਦੇ ਭਲੇ ਦਾ ਸਿਧਾਂਤ ਕਦੇ ਨਹੀਂ ਭੁੱਲਦੇ। ਜਾਣਕਾਰੀ ਅਨੁਸਾਰ ਗੁਰ-ਵਿੰਦਰ ਸਿੰਘ ਵਰਗੇ ਫਰਿਸਤੇ ਅੱਜ ਵੀ ਇਸ ਦੁਨੀਆ ਤੇ ਮੌਜੂਦ ਹਨ ਜੋ ਕਿ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਪਿੱਛੇ ਨਹੀ ਹੱਟਦੇ ਹਨ
ਵਾਕਿਅ ਹੀ ਇਸ ਇਨ-ਸਾਨ ਨੂੰ ਦਿਲੋ ਸੈਲੂਟ ਆ ਕਿਉਂਕਿ ਇਹਨਾਂ ਨੇ ਬਹੁਤ ਸ਼ਲਾਘਾ-ਯੋਗ ਕੰਮ ਕੀਤਾ ਹੈ। ਇਸ ਤਰ੍ਹਾਂ ਦੀਆਂ ਤਾਜੀਆ ਜਾਣ ਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਤਾਂ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਪੇਜ ਨੂੰ ਲਾਈਕ ਜਰੂਰ ਕਰ ਲਿਉ ਜੀ।
ਲੰਮੇ ਸਮੇਂ ਤੋਂ ਵਿਵਾਦਾਂ ‘ਚ ਘਿਰੇ ਆ ਰਹੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਮੁਸੀਬਤ ‘ਚ ਘਿਰ ਗਏ ਹਨ। ਮਾਨਸਾ ਪੁਲਿਸ ਨੇ ਮੂਸੇਵਾਲਾ ਤੇ ਮਨਕੀਰਤ ਔਲਖ ਸਮੇਤ 5 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਸਿੱਧੂ ਮੂਸੇਵਾਲਾ ਤੇ ਮਨਕੀਰਤ ਖ਼ਿਲਾਫ਼ ਭੜਕਾਊ ਗੀਤ ਗਾਉਣ ਨੂੰ ਲੈ ਕੇ ਹਾਈਕੋਰਟ ‘ਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਦੇ ਚਲਦਿਆਂ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਦੋਹਾਂ ਵਲੋਂ ਗਾਇਆ ਇੱਕ ਗੀਤ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਇਨ੍ਹਾਂ ਖ਼ਿਲਾਫ਼ ਗੀਤਾਂ ਰਾਹੀਂ ਹੱਥਿਆਰਾਂ ਨੂੰ ਪ੍ਰਮੋਟ ਕਰਨ ਦਾ ਦੋਸ਼ ਲਾਇਆ ਗਿਆ।
ਇਸੇ ਤਰਾਂ ਅਕਸਰ ਹੀ ਸੁਰਖੀਆਂ ਵਿੱਚ ਰਹਿਣ ਵਾਲੇ ਪੰਜਾਬੀ ਗਾਇਕ ਐਲੀ ਮਾਂਗਟ ਮੁੜ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ। ਲੁਧਿਆਣਾ ਦੇ ਇੱਕ ਪਿੰਡ ਵਿੱਚ ਆਪਣੇ ਦੋਸਤ ਭੁਪਿੰਦਰ ਸਿੰਘ ਦੇ ਜਨਮ ਦਿਨ ਦੀ ਪਾਰਟੀ ਵਿੱਚ ਐਲੀ ਮਾਂਗਟ ਨੇ ਦੋ ਨਾ ਲੀ ਬੰ ਦੂ ਕ ਨਾਲ ਦੋ ਫਾ ਇ ਰ ਕਰ ਦਿੱਤੇ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਮਾਮਲਾ ਮੀਡੀਆ ਵਿੱਚ ਆਉਣ ਮਗਰੋਂ ਲੁਧਿਆਣਾ ਪੁਲਿਸ ਨੇ ਐਲੀ ਮਾਂਗਟ ਤੇ ਦੋ ਹੋਰ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਏਸੀਪੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਜਨਮ ਦਿਨ ਦੀ ਪਾਰਟੀ ਮੌਕੇ ਐਲੀ ਮਾਂਗਟ ਨੇ ਭੁਪਿੰਦਰ ਸਿੰਘ ਦੇ ਹੀ ਪਿਤਾ ਦੀ ਲਾਇਸੈਂਸੀ ਦੋਨਾਲੀ ਨਾਲ ਕਥਿਤ ਤੌਰ ‘ਤੇ ਦੋ ਫਾ ਇ ਰ ਕੀਤੇ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
ਜਲੰਧਰ- ਪੰਜਾਬ ਦਾ ਨੌਜਵਾਨ ਇਸ ਵੇਲੇ ਕਿਸੇ ਵੀ ਤਰੀਕੇ ਭਾਰਤ ਛੱਡਣ ਲਈ ਤਿਆਰ ਹੈ। ਚਾਹੇ ਉਹ ਰਸਤਾ ਕੋਈ ਵੀ ਹੋਵੇ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਲੰਧਰ ਵਿਚ ਹੋਏ 6ਵੇਂ ਸਪਾਰਕ ਕੈਰੀਅਰ ਗਾਈਡੇਂਸ ਮੇਲੇ ਵਿਚ, ਜਿਥੇ ਇਕ ਸਰਕਾਰੀ ਸਕੂਲ ਦੀ ਵਿਦਿਆਰਥਣ ਪੰਜਾਬ ਦੇ ਹਾਲਾਤਾਂ ਦਾ ਹਵਾਲਾ ਦਿੰਦਿਆਂ ਦੇਸ਼ ਛੱਡਣਾ ਚਾਹੁੰਦੀ ਹੈ।
ਇਕ ਅੰਗਰੇਜ਼ੀ ਅਖਬਾਰ ਮੁਤਾਬਕ ਸ਼ੁੱਕਰਵਾਰ ਨੂੰ ਜਲੰਧਰ ਵਿਚ ਹੋਏ ਇਸ ਰੁਜ਼ਗਾਰ ਮੇਲੇ ਵਿਚ 7 ਸਟਾਲ ਲਾਏ ਗਏ ਸਨ। ਇਸ ਦੌਰਾਨ ਵਿਦਿਆਰਥੀ ਵਿਦੇਸ਼ ਵਿਚ ਆਪਣੇ ਸੁਨਹਿਰੇ ਭਵਿੱਖ ਦੀ ਉਮੀਦ ਲਈ ਆਪਣੇ ਨਾਂ ਰਜਿਸਟਰ ਕਰਵਾ ਰਹੇ ਸਨ। ਇਸ ਦੌਰਾਨ ਆਈਲੈਟਸ ਸੈਂਟਰ ਸਟਾਲ ਤੋਂ ਲੰਘ ਰਹੇ ਵਿਦਿਆਰਥੀਆਂ ਨੇ ਇਹ ਕਹਿੰਦਿਆਂ ਬਿਹਤਰ ਭਵਿੱਖ ਦੀ ਆਸ ਜਤਾਈ ਕਿ ਉਹਨਾਂ ਦੇ ਕਈ ਪੜ੍ਹੇ-ਲਿਖੇ ਰਿਸ਼ਤੇਦਾਰ ਇਥੇ ਬੇਰੁਜ਼ਗਾਰ ਘੁੰਮ ਰਹੇ ਹਨ। ਫੈਸਟੀਵਲ ਦੌਰਾਨ ਵਿਦਿਆਰਥੀਆਂ ਨੂੰ ਆਈਲੈਟਸ ਦੇ ਲੱਗੇ ਸਟਾਲਾਂ ਵਲੋਂ ਇਕ ਫਾਰਮ ਭਰਨ ਲਈ ਦਿੱਤਾ ਗਿਆ।
ਇਸ ਦੌਰਾਨ ਅਦਰਸ਼ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਕ ਵਿਦਿਆਰਥਣ ਵਲੋਂ ਭਰੇ ਗਏ ਫਾਰਮ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਫਾਰਮ ਵਿਚ ਆਈਲੈਟਸ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਇਸ ਵਿਦਿਆਰਥਣ ਨੇ ਸੂਬੇ ਦੀ ਕਾਲੀ ਸੱਚਾਈ ਸਾਹਮਣੇ ਰੱਖ ਦਿੱਤੀ। ਉਸ ਦੇ ਜਵਾਬ ਨੇ ਇਹ ਸਾਬਿਤ ਕਰ ਦਿੱਤਾ ਕਿ ਆਖਿਰ ਕਿਉਂ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣਾ ਚਾਹੁੰਦੀ ਹੈ।
ਵਿਦਿਆਰਥਣ ਨੇ ਆਈਲੈਟਸ ਸੈਂਟਰ ਦੀ ਆਨਸਰ ਸ਼ੀਟ ਤੇ ਆਪਣਾ ਮੋਬਾਇਲ ਨੰਬਰ ਲਿਖਦੇ ਹੋਏ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਥੇ ਹੁਣ ਕੁਝ ਬਚਿਆ ਹੈ ਤੇ ਨੌਜਵਾਨ ਚਿੱਟੇ ਦੇ ਆਦੀ ਹੋ ਰਹੇ ਹਨ। ਇਸ ਲਈ ਮੇਰੇ ਕੋਲ ਇਥੇ ਰਹਿਣ ਦਾ ਕੋਈ ਇਕ ਵੀ ਕਾਰਨ ਨਹੀਂ ਹੈ ਤੇ ਇਸੇ ਕਾਰਨ ਮੈਂ ਖੁਦ ਨੂੰ ਆਪਣੀ 12ਵੀਂ ਕਲਾਸ ਤੋਂ ਬਾਅਦ ਵਿਦੇਸ਼ ਜਾਣ ਲਈ ਤਿਆਰ ਕਰ ਲਿਆ ਹੈ।
ਵਿਦਿਆਰਥਣ ਨੇ ਅੱਗੇ ਲਿਖਿਆ ਕਿ ਸਾਡੇ ਕੋਲ ਵਿਦੇਸ਼ ਜਾਣ ਦਾ ਕਾਰਨ ਹੈ। ਮੇਰੀ ਇਕ ਦੋਸਤ ਦੇ ਪਿਤਾ ਨੇ ਬੀ-ਕਾਮ ਦੀ ਪੜਾਈ ਕੀਤੀ ਹੈ ਤੇ ਉਹ ਆਪਣੇ ਗੁਜ਼ਰ-ਬਸਰ ਲਈ ਆਟੋ ਰਿਕਸ਼ਾ ਚਲਾ ਰਹੇ ਹਨ। ਅਜਿਹੀਆਂ ਹੋਰ ਕਈ ਉਦਾਹਰਣਾਂ ਹਨ, ਜਿਸ ਕਾਰਨ ਅਸੀਂ ਆਪਣਾ ਭਵਿੱਖ ਵਿਦੇਸ਼ ਵਿਚ ਸੋਚਣ ਤੇ ਮਜਬੂਰ ਹਾਂ।
ਟਿੱਕ-ਟੌਕ ਭਾਰਤ ਵਿਚ ਬੰਦ ਕਰ ਦਿੱਤਾ ਗਿਆ ਹੈ ਪਰ ਟਿਕ ਟੋਕ ਸਟਾਰ ਕਲਾਕਾਰ ਦੀਆਂ ਵੀਡੀਓ ਬਹੁਤ ਜਿਆਦਾ ਆ ਰਹੀਆਂ ਹਨ ਕਿਸੇ ਹੋਰ ਸ਼ੋਸ਼ਲ ਸਾਈਟ ਰਾਹੀ। ਦੱਸ ਦਈਏ ਕਿ ਨੂਰ ਟੀਮ ਦੋ ਧਿਰਾਂ ਚ ਨਜ਼ਰ ਆ ਰਹੀ ਹੈ ਇੱਕ ਪਾਸੇ ਸੰਦੀਪ ਸਿੰਘ ਟੂਰ ਤੇ ਵਰਨ ਨਜ਼ਰ ਆ ਰਹੇ ਹਨਤੇ ਦੂਜੇ ਪਾਸੇ ਨੂਰ ਤੇ ਉਸ ਦਾ ਪਰਿਵਾਰ ਤੇ ਕੇਵਰ ਗਿੱਲ ਜੋ ਡਾਕਟਰ ਹੈ।
ਦੱਸ ਦਈਏ ਕਿ ਉਨ੍ਹਾਂ ਦੀ ਇੱਕ ਇੰਟਰਵਿਊ ਸਾਹਮਣੇ ਆਈ ਹੈ ਜਿਸ ਵਿੱਚ ਉਹ ਇੱਕ ਦੂਜੇ ਦੇ ਦੋਸ਼ ਲਾ ਰਹੇ ਹਨ। ਆਖਰ ਗੱਲ ਦਾ ਡਰ ਸੀ ਉਹ ਹੀ ਗਿਆ ਹੈ ਇਸ ਗੱਲ ਦਾ ਅਨੁਮਾਨ ਪਹਿਲਾਂ ਹੀ ਲਗਾਇਆ ਜਾ ਰਿਹਾ ਸੀ।ਸੋਸ਼ਲ ਸਾਈਟ ਤੋਂ ਸਟਾਰ ਬਣਿਆ ਨੂਰ ਨਾਂਅ ਦਾ ਬੱਚਾ ਇਕੱਲਾ ਪੰਜਾਬ ‘ਚ ਹੀ ਨਹੀਂ, ਸਗੋਂ ਵਿਦੇਸ਼ਾਂ ‘ਚ ਗੋਰਿਆਂ ਦੀ ਵੀ ਪਸੰਦ ਬਣ ਰਿਹਾ ਹੈ | ਇਸ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਨੂਰ ਅਤੇ ਉਸ ਦੀ ਟੀਮ ਦੇ ਵਰੁਨ ਅਟਵਾਲ ਅਤੇ ਸੰਦੀਪ ਸਿੰਘ ਵਲੋਂ ਬਣਾਈਆਂ ਦੇਸ਼ ਭਗਤੀ ਦੀਆਂ ਵੀਡੀਓਜ਼ ਜਿੱਥੇ ਆਪੋ-ਆਪਣੇ ਦੇਸ਼ ਲਈ ਆਦਰ ਸਤਿਕਾਰ ਦੀ ਭਾਵਨਾ ਪੈਦਾ ਕਰਦੀਆਂ ਹਨ, ਉੱਥੇ ਹੀ ਚੰਗਾ ਮਨੋਰੰਜਨ ਵੀ ਕਰਦੀਆਂ ਸਨ।|
ਤੁਹਾਨੂੰ ਦੱਸ ਦੇਈਏ ਕਿ ਪਿੱਛੇ ਜਿਹੇ ਇੱਕ ਸਰਦਾਰ ਵੀਰ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਉਹ ਨੂਰ ਟੀਮ ਨੂੰ ਨਸੀਹਤ ਦਿੰਦਾ ਨਜ਼ਰ ਆ ਰਿਹਾ ਹੈਪਰ ਉਨ੍ਹਾਂ ਦੀ ਟੀਮ ਵੱਲੋਂ ਪਹਿਲਾਂ ਤੇ ਉਸ ਗੱਲ ਦਾ ਖੰਡਨ ਕੀਤਾ ਗਿਆ ਕਿ ਅਸੀ ਸਭ ਇੱਕ ਹਾਂ ਲੋਕੀ ਇਦਾ ਹੀ ਪਾ ਦਿੰਦੇ ਹਨ ਪਰ ਅੱਜ ਜੋ ਤੁਹਾਡੇ ਸਾਹਮਣੇ ਹੈ ਇਹ ਸਭ ਆਪਸੀ ਕਲੇਸ਼ ਪੈਸੇ ਤੇ ਮੈਂ ਕਾਰਨ ਹੋਇਆ ਹੈ ਜੋ ਦੋਨੇ ਧਿਰ ਲਈ ਬਿਲਕੁਲ ਵੀ ਚੰਗਾ ਨਹੀ ਹੈ। ਸਾਡੀ ਅਜੇ ਵੀ ਬੇਨਤੀ ਹੈ ਅਜੇ ਵੀ ਕੁੱਝ ਨਹੀਂ ਹੋਇਆ ਇੱਕ ਹੋ ਜਾਉ ਅਜੇ ਵੀ ਸਮਾਂ ਹੈ ਏਕਤਾ ਚ ਹੀ ਬਲ ਹੈ।
ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇਕ ਵੀਡੀਓ ‘ਤੇ ਵਿਵਾਦ ਛਿੜਿਆ ਹੋਇਆ ਹੈ। ਵਿਵਾਦ ਸੀ ਪੰਜਾਬ 1984 ਫ਼ਿਲਮ ਦੇ ਗੀਤ ‘ਰੰਗਰੂਟ’ ਨੂੰ ਗਾ ਕੇ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ ਦਾ।ਦਿਲਜੀਤ ਇਸ ਮੁੱਦੇ ‘ਤੇ ਅੱਜ ਫਿਰ ਬੋਲਦਿਆਂ ਨਜ਼ਰ ਆਏ। ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੈਂਸਰ ਬੋਰਡ ਵੱਲੋਂ ਜਾਰੀ ‘ਪੰਜਾਬ 1984’ ਫਿਲਮ ਦਾ ਸਰਟੀਫਿਕੇਟ ਸਾਂਝਾ ਕੀਤਾ ਗਿਆ ਹੈ। ਇਸ ਦੀ ਕੈਪਸ਼ਨ ‘ਚ ਦਿਲਜੀਤ ਲਿਖਦੇ ਹਨ ‘ਗੌਰਮਿੰਟ ਆਫ ਇੰਡੀਆ.. ਸੈਂਸਰ ਬੋਰਡ ਸਰਟੀਫਿਕੇਟ..ਸੋਚਿਆ ਨਹੀਂ ਸੀ ਨੈਸ਼ਨਲ ਐਵਾਰਡ ਮਿਲਣ ਤੋਂ ਬਾਅਦ ਇਹ ਸਰਟੀਫਿਕੇਟ ਦਿਖਾਉਣਾ ਪਾਓਗਾ.. ਗੌਰਮਿੰਟ ਦੇ ਬੰਦੇ ਹੀ ਗੌਰਮਿੰਟ ਦੀ ਨੀ ਮਨ ਰਹੇ.. ਇੰਡੀਆ ਗੌਰਮਿੰਟ ਤੋਂ ਸਰਟੀਫਾਇਡ ਫਿਲਮ ‘ਤੇ ਹੀ ਪਰਚਾ ਕਰਵਾ ਰਹੇ ਆ ?’
ਦਿਲਜੀਤ ਅੱਗੇ ਲਿਖਦੇ ਹਨ ‘ ਜੇ ਤੁਹਾਡੀ ਫਿਲਮ, ਤੁਹਾਡੇ ਗੀਤ ਸੈਂਸਰ ਬੋਰਡ ਤੋਂ ਪਾਸ ਨੇ.. ਬੇਸ਼ਕ ਤੁਹਾਡੇ ਕੰਮ ਨੂੰ ਨੈਸ਼ਨਲ ਐਵਾਰਡ ਵੀ ਮਿਲਿਆ ..ਫੇਰ ਵੀ ਤੁਹਾਡੇ ਨੈਸ਼ਨਲ ਐਵਾਰਡ ਹਾਸਿਲ ਕੰਮ ‘ਤੇ ਪਰਚਾ ਹੋ ਸਕਦਾ ਸਾਬਾਸ਼’ ।
ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਗਈ ਇਹ ਪੋਸਟ ਕੁਝ ਹੀ ਮਿੰਟਾਂ ‘ਚ ਡਿਲੀਟ ਕਰ ਦਿੱਤੀ ਗਈ
ਇਹ ਸੀ ਮਾਮਲਾ
ਦਿਲਜੀਤ ਦੇ ਇਸ ਗੀਤ ‘ਤੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਇਤਰਾਜ਼ ਜਤਾਇਆ ਗਿਆ। ਦੋਸ਼ ਲੱਗਾ ਕੇ ਦਿਲਜੀਤ ਲੋਕਾਂ ਨੂੰ ਭੜਕਾ ਰਿਹਾ ਹੈ। ਇਸ ਸਭ ਦੇ ਚਲਦਿਆਂ ਇਹ ਮੁੱਦਾ ਦਿਨੋਂ-ਦਿਨ ਭਖਦਾ ਨਜ਼ਰ ਆ ਰਿਹਾ ਹੈ।ਰਵਨੀਤ ਸਿੰਘ ਬਿੱਟੂ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਜਿਸ ‘ਚ ਉਹ ਦਿਲਜੀਤ ਅਤੇ ਜੈਜ਼ੀ ਬੀ ‘ਤੇ ਕੇਸ ਦਰਜ ਕਰਵਾਉਣ ਦੀ ਗੱਲ ਆਖਦੇ ਹਨ। ਇਸ ਤੋਂ ਬਾਅਦ ਦਿਲਜੀਤ ਵੱਲੋਂ ਇਕ ਵੀਡੀਓ ਰਾਹੀਂ ਸਪਸ਼ਟੀਕਰਣ ਦਿੱਤਾ ਜਾਂਦਾ ਹੈ ਕਿ ਜੋ ਫਿਲਮ ਅਤੇ ਉਸ ਦੇ ਗੀਤ ਸੈਂਸਰ ਬੋਰਡ ਤੋਂ ਪਾਸ ਹੈ, ਜਿਸ ਨੂੰ ਨੈਸ਼ਨਲ ਐਵਾਰਡ ਮਿਲਿਆ ਹੋਵੇ ਉਸ ‘ਤੇ ਕੇਸ ਦਰਜ ਕਰਨ ਦੀ ਮੰਗ ਕਿਉਂ ਕੀਤੀ ਜਾ ਰਹੀ ਹੈ।ਹਾਲ ਹੀ ‘ਚ ਦਿਲਜੀਤ ਦੋਸਾਂਝ ਦੁਆਰਾ ਸਾਂਝੀ ਕੀਤੀ ਗਈ ਇਹ ਪੋਸਟ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ‘ਤੇ ਕਈ ਸਵਾਲ ਖੜੇ ਕਰਦੀ ਹੈ।