ਲਾਲ ਕਿਲ੍ਹੇ ‘ਤੇ ਖ਼ਾਲਸਾ ਪੰਥ ਦਾ ਝੰਡੇ ਲਗਾਏ ਜਾਣ ਲਈ ਲੋਕਾਂ ਨੂੰ ਭੜਕਾਉਣ ਦੇ ਦੋਸ਼ੀ ਠਹਿਰਾਏ ਜਾ ਰਹੇ ਪੰਜਾਬੀ ਸਿੰਗਰ ਦੀਪ ਸਿੱਧੂ ਨੇ ਖੁਦ ਨੂੰ ਬੇਗੁਨਾਹ ਦੱਸਿਆ ਹੈ। ਉਸਨੇ ਬੁੱਧਵਾਰ ਦੇਰ ਰਾਤ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਆ ਕੇ ਕਿਸਾਨ ਨੇਤਾਵਾਂ ਨੂੰ ਧਮਕੀ ਦਿੰਦਿਆਂ ਕਿਹਾ- ਤੁਸੀਂ ਮੈਨੂੰ ਗੱਦਾਰ ਦਾ ਸਰਟੀਫਿਕੇਟ ਦਿੱਤਾ ਹੈ, ਜੇ ਮੈਂ ਤੁਹਾਡੀਆਂ ਪਰਤਾਂ ਖੋਲ੍ਹਣਾ ਸ਼ੁਰੂ ਕਰਾਂਗਾ ਤਾਂ ਤੁਹਾਨੂੰ ਦਿੱਲੀ ਤੋਂ ਭੱਜਣ ਦਾ ਰਸਤਾ ਨਹੀਂ ਮਿਲੇਗਾ। ਸਿੱਧੂ ਨੇ ਇਸ ਤੋਂ ਅੱਗੇ ਕਿਹਾ ਕਿ ਮੈਨੂੰ ਇਸ ਲਈ ਲਾਈਵ ਆਉਣਾ ਪਿਆ ਕਿਉਂਕਿ ਮੇਰੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਹੈ । ਬਹੁਤ ਕੁਝ ਝੂਠ ਫੈਲਾਇਆ ਜਾ ਰਿਹਾ ਹੈ। ਮੈਂ ਬਹੁਤ ਸਾਰੇ ਦਿਨਾਂ ਤੋਂ ਇਹ ਸਭ ਪੀ ਰਿਹਾ ਸੀ, ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਸਾਡੇ ਸਾਂਝੇ ਸੰਘਰਸ਼ ਨੂੰ ਠੇਸ ਪਹੁੰਚੇ, ਪਰ ਤੁਸੀ ਜਿਸ ਪੜਾਅ ‘ਤੇ ਆ ਗਏ ਹੋ ਉਥੇ ਕੁਝ ਗੱਲਾਂ ਕਰਨੀਆਂ ਬਹੁਤ ਜਰੂਰੀ ਹੋ ਗਈਆਂ ਹਨ।
ਸਿੱਧੂ ਨੇ ਵੀਡੀਓ ਵਿੱਚ ਕਿਹਾ ਕਿ ਉਸ ਦੌਰਾਨ ਸਟੇਜ ‘ਤੇ ਸਥਿਤੀ ਅਜਿਹੀ ਹੋ ਗਈ ਸੀ ਕਿ ਉਸ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਉਥੋਂ ਚਲੇ ਗਏ। ਇਸ ਤੋਂ ਬਾਅਦ ਨਿਹੰਗਾਂ ਦੀਆਂ ਜੱਥੇਬੰਦੀਆਂ ਨੇ ਹਾਲਾਤ ਖਰਾਬ ਹੋਣ ਦਾ ਕਹਿੰਦੇ ਹੋਏ ਮੈਨੂੰ ਉੱਥੇ ਬੁਲਾਇਆ। ਮੈਂ ਉੱਥੇ ਸਟੇਜ ‘ਤੇ ਜਾ ਕੇ ਕਿਸਾਨ ਆਗੂਆਂ ਦਾ ਸਮਰਥਨ ਕੀਤਾ। ਦਿੱਲੀ ਹਿੰਸਾ ਬਾਰੇ ਬੋਲਦਿਆਂ ਦੀਪ ਸਿੱਧੂ ਨੇ ਕਿਹਾ ਕਿ ਜਦੋਂ ਮੈਂ ਲਾਲ ਕਿਲ੍ਹੇ ‘ਤੇ ਪਹੁੰਚਿਆ ਤਾਂ ਗੇਟ ਟੁੱਟ ਚੁੱਕਿਆ ਸੀ। ਹਜ਼ਾਰਾਂ ਦੀ ਭੀੜ ਉਸ ਵਿੱਚ ਖੜ੍ਹੀ ਸੀ। ਮੈਂ ਬਾਅਦ ਵਿੱਚ ਉਸ ਸੜਕ ‘ਤੇ ਪਹੁੰਚਿਆ ਜਿੱਥੇ ਸੈਂਕੜੇ ਟਰੈਕਟਰ ਪਹਿਲਾਂ ਹੀ ਖੜ੍ਹੇ ਸਨ। ਮੈਂ ਪੈਦਲ ਹੀ ਕਿਲ੍ਹੇ ਦੇ ਅੰਦਰ ਪਹੁੰਚਿਆ । ਉਥੇ ਕੋਈ ਕਿਸਾਨ ਆਗੂ ਨਜ਼ਰ ਨਹੀਂ ਆਇਆ । ਇੱਥੇ ਕੋਈ ਵੀ ਵਿਅਕਤੀ ਨਹੀਂ ਸੀ ਜੋ ਵੱਡੀਆਂ ਗੱਲਾਂ ਕਰ ਰਹੇ ਸੀ।
ਇਸ ਤੋਂ ਇਲਾਵਾ ਸਿੱਧੂ ਨੇ ਸਫਾਈ ਦਿੰਦਿਆਂ ਕਿਹਾ ਕਿ ਅਸੀਂ ਕਿਸੇ ਜਨਤਕ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਇਆ । ਅਸੀਂ ਕੋਈ ਹਿੰਸਾ ਨਹੀਂ ਕੀਤੀ । ਕਿਸੇ ਨੇ ਸਾਡੇ ਲੋਕਾਂ ‘ਤੇ ਲਾਠੀਚਾਰਜ ਨਹੀਂ ਕੀਤਾ, ਸਭ ਕੁਝ ਸੁਚਾਰੂ ਢੰਗ ਨਾਲ ਹੋ ਗਿਆ। ਅਸੀਂ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਸਾਡੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ। ਸਾਡੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ, ਕਿਉਂਕਿ ਪਿਛਲੇ ਛੇ ਮਹੀਨਿਆਂ ਤੋਂ ਸਾਡੇ ਪ੍ਰਤੀ ਸਰਕਾਰ ਦਾ ਰਵੱਈਆ ਸਹੀ ਨਹੀਂ ਸੀ, ਉਨ੍ਹਾਂ ਨੇ ਵਾਰ-ਵਾਰ ਸਾਡਾ ਅਪਮਾਨ ਕੀਤਾ।
ਦੱਸ ਦੇਈਏ ਕਿ ਕਿਸਾਨ ਜੱਥੇਬੰਦੀਆਂ ਨੇ ਦਿੱਲੀ ਵਿੱਚ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦਾ ਦੋਸ਼ ਦੀਪ ਸਿੱਧੂ ‘ਤੇ ਲਗਾਇਆ ਹੈ । ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਲਾਲ ਕਿਲ੍ਹੇ ‘ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਦੀਪ ਸਿੱਧੂ ਨੇ ਕਿਸਾਨਾਂ ਨੂੰ ਭੜਕਾਇਆ ਅਤੇ ਆਊਟਰ ਰਿੰਗ ਰੋਡ ਤੋਂ ਲਾਲ ਕਿਲ੍ਹੇ ਤੱਕ ਲੈ ਗਏ । ਇਸ ਕੇਸ ਵਿੱਚ ਦਰਜ ਐਫਆਈਆਰ ਵਿੱਚ ਸਿੱਧੂ ਦਾ ਨਾਮ ਵੀ ਸ਼ਾਮਿਲ ਹੈ।
ਅਮਰੀਕਾ ਅਤੇ ਕੈਨੇਡਾ ਜਾਣ ਲਈ ਹਰ ਕੋਈ ਤਰਲੋ ਮੱਛੀ ਹੋ ਰਿਹਾ ਹੈ। ਜ਼ਿਆਦਾ ਲੋਕਾਂ ਦਾ ਇਕ ਹੀ ਉਦੇਸ਼ ਹੈ ਕਿ ਕਿਸੇ ਤਰ੍ਹਾਂ ਅਮਰੀਕਾ ਜਾਂ ਕੈਨੇਡਾ ਦੀ ਪੀ.ਆਰ. ਮਿਲ ਜਾਵੇ। ਇਨ੍ਹਾ ਮੁਲਕਾਂ ਵਿੱਚ ਪਹੁੰਚਣ ਲਈ ਲੋਕ ਬਹੁਤ ਪਾਪੜ ਵੇਲਦੇ ਹਨ। ਅਮਰੀਕਾ ਵਿੱਚ ਦਾਖ਼ਲ ਹੋਣ ਲਈ ਲੋਕ ਮੈਕਸੀਕੋ ਦੀ ਸਰਹੱਦ ਦੀ ਵਰਤੋਂ ਕਰਦੇ ਹਨ। ਭੁੱਖੇ ਪਿਆਸੇ ਰਹਿ ਕੇ ਜੰਗਲਾਂ ਦਾ ਸਫਰ ਤੈਅ ਕਰਕੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਉਹ ਸਰਹੱਦ ਤੇ ਪਹੁੰਚਦੇ ਹਨ। ਕਈ ਵਾਰ ਸਰਹੱਦ ਪਾਰ ਕਰਦੇ ਸਮੇਂ ਉਹ ਫੜੇ ਜਾਂਦੇ ਹਨ। ਕਿਉਂਕਿ ਅਮਰੀਕੀ ਸਰਕਾਰ ਨੇ ਬਹੁਤ ਸਖਤਾਈ ਕੀਤੀ ਹੋਈ ਹੈ।
ਹੁਣ 11 ਚੀਨੀਆਂ ਨੂੰ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ਤੇ ਕਾਬੂ ਕੀਤਾ ਗਿਆ ਹੈ। ਇਹ ਇੱਕ ਟਰੱਕ ਵਿੱਚ ਸਵਾਰ ਹੋ ਕੇ ਲੁਕ ਕੇ ਜਾ ਰਹੇ ਸਨ। ਇਨ੍ਹਾਂ ਵਿੱਚੋਂ ਕੋਈ ਫਰਨੀਚਰ ਵਿੱਚ ਲੁਕਿਆ ਹੋਇਆ ਸੀ ਅਤੇ ਕੋਈ ਵਾਸ਼ਿੰਗ ਮਸ਼ੀਨ ਵਿੱਚ ਲੁਕਿਆ ਬੈਠਾ ਸੀ। ਇਨ੍ਹਾਂ ਸਾਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਅਮਰੀਕਾ ਦੁਆਰਾ ਚੀਨ ਦੇ ਨਾਗਰਿਕਾਂ ਤੇ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੀ ਜਾਣਕਾਰੀ ਅਮਰੀਕੀ ਕਸਟਮ ਐਂਡ ਬਾਰਡਰ ਪ੍ਰੋਡਕਸ਼ਨ ਦੁਆਰਾ ਦਿੱਤੀ ਗਈ ਹੈ।
ਪਤਾ ਲੱਗਾ ਹੈ ਇਸ ਟਰੱਕ ਨੂੰ ਅਮਰੀਕੀ ਡਰਾਈਵਰ ਚਲਾ ਰਿਹਾ ਸੀ। ਅਮਰੀਕਾ ਅਤੇ ਚੀਨ ਵਿਚ ਚੱਲ ਰਹੀ ਟਰੇਡ ਵਾਰ ਕਾਰਨ ਚੀਨੀ ਨਾਗਰਿਕਾਂ ਨੂੰ ਅਮਰੀਕਾ ਦਾ ਵੀਜ਼ਾ ਸੌਖ ਨਾਲ ਨਹੀਂ ਮਿਲਦਾ। ਅਮਰੀਕਾ ਕਈ ਵਾਰ ਚੀਨ ਦੇ ਸੂਬੇ ਸ਼ੀਜਿਆਂਗ ਵਿੱਚ ਮੁਸਲਮਾਨਾਂ ਨੂੰ ਕੈ ਦ ਕਰਕੇ ਰੱਖਣ ਦਾ ਮਾਮਲਾ ਉਠਾ ਚੁੱਕਾ ਹੈ। ਗੈਰ-ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀਆਂ ਪ੍ਰਤੀ ਅਮਰੀਕਾ ਦੀ ਸਰਕਾਰ ਸਖ਼ਤ ਰੁੱਖ ਅਖ਼ਤਿਆਰ ਕਰ ਰਹੀ ਹੈ।
ਪਹਿਲਾਂ ਇੱਕ ਜਹਾਜ਼ ਵਿੱਚ ਕਿੰਨੇ ਹੀ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ। ਨਵੰਬਰ ਮਹੀਨੇ ਵਿੱਚ ਮੈਕਸੀਕੋ ਦੀ ਸਰਹੱਦ ਤੋਂ ਪੰਜ ਭਾਰਤੀਆਂ ਨੂੰ ਵੀ ਅਮਰੀਕਾ ਵੱਲੋਂ ਕਾਬੂ ਕੀਤਾ ਗਿਆ ਸੀ। ਇਹ ਭਾਰਤੀ ਇਕ ਟਰੱਕ ਵਿੱਚ ਸਵਾਰ ਸਨ ਅਤੇ ਇਸ ਟਰੱਕ ਨੂੰ ਇੱਕ ਅਮਰੀਕੀ ਡਰਾਈਵਰ ਹੀ ਚਲਾ ਰਿਹਾ ਸੀ। ਅਮਰੀਕਾ ਵਿੱਚ ਦਾਖ਼ਲ ਹੋਣ ਲਈ ਪ੍ਰਵਾਸੀ ਲੋਕ ਹਰ ਜਾਇਜ਼ ਨਾਜਾਇਜ਼ ਤਰੀਕਾ ਵਰਤ ਰਹੇ ਹਨ। ਪਰ ਅਮਰੀਕਾ ਦੀ ਸਰਕਾਰ ਵੀ ਇਸ ਤੇ ਸਖਤ ਨਜ਼ਰ ਰੱਖ ਰਹੀ ਹੈ।
ਬਰਾਤ ਵਾਪਸ ਜਾ ਚੁੱਕੀ ਸੀ ਵਿਆਹ ਵਿਚ ਆਏ ਮਹਿਮਾਨ ਵੀ ਵਾਪਸ ਜਾ ਚੁੱਕੇ ਸਨ। ਇਸ ਵਾਰ ਦਹੇਜ ਦੇ ਲਈ ਨਹੀਂ ਕੁੜੀ ਦੇ ਕਾਲੇ ਰੰਗ ਦੇ ਕਰਕੇ ਟੁੱਟਿਆ ਇਹ ਵਿਆਹ। ਕੁੜੀ ਦਾ ਪਿਓ ਸਭ ਦੇ ਪੈਰੀ ਪਿਆ ਸੀ ਆਖਿਰ ਬਾਪ ਸੀ ਇੱਕ ਧੀ ਦਾ ਅਤੇ ਮੁੰਡਿਆਂ ਨਾਲੋਂ ਵੱਧ ਮੋਹ ਕੁੜੀਆਂ ਲੈਂਦੀਆਂ ਨੇ ਅਤੇ ਇੱਕ ਬਾਪ ਹਮੇਸ਼ਾ ਆਪਣੀ ਬੇਟੀ ਦੇ ਕਾਰਨ ਸਨਮਾਨਿਤ ਹੋਣਾ ਚਹੁੰਦਾ ਹੈ। ਮੰਗਣੀ ਤੱਕ ਤਾ ਮੁੰਡੇ ਨੇ ਸ਼ਵੇਤਾ (ਕੁੜੀ ਦਾ ਨਾਮ ) ਪਸੰਦ ਸੀ ਪਰ ਵਿਆਹ ਦੇ ਸਮੇ ਉਸਨੇ ਕੁੜੀ ਦੇ ਸਾਂਵਲੇ ਹੋਣ ਕਰਕੇ ਉਸਨੂੰ ਛੱਡ ਦਿੱਤਾ ਮੁੰਡੇ ਦੀ ਸ਼ਕਲ ਭਾਵੇ ਆਲੂ ਵਰਗੀ ਹੋਵੇ ਪਰ ਉਸਨੂੰ ਕੁੜੀ ਗੋਰੀ ਅਤੇ ਸੋਹਣੀ ਹੀ ਚਾਹੀਦੀ ਹੈ। ਸ਼ਵੇਤਾ ਦਾ ਪਿਤਾ ਖਾਲੀ ਕੁਰਸੀਆਂ ਦੇ ਵਿਚ ਬੈਠ ਕੇ ਬਹੁਤ ਦੇਰ ਤੱਕ ਰੋਂਦਾ ਰਿਹਾ ਘਰ ਵਿਚ ਬਸ ਦੋ ਹੀ ਲੋਕ ਸਨ ਬਾਪ ਅਤੇ ਬੇਟੀ ਜਦੋ ਸ਼ਵੇਤਾ 5 ਸਾਲ ਦੀ ਸੀ ਤਾ ਉਸਦੀ ਮਾਂ ਚੱਲ ਵਸੀ।
ਅਚਾਨਕ ਉਹਨਾਂ ਨੂੰ ਖਿਆਲ ਆਇਆ ਸ਼ਵੇਤਾ ਦਾ ਕਿਤੇ ਬਰਾਤ ਵਾਪਸ ਜਾਣ ਕਰਕੇ ਮੇਰੀ ਬੇਟੀ। …?ਭੱਜ ਕੇ ਉਸਦੇ ਕਮਰੇ ਵੱਲ ਗਏ ਪਰ ਇਹ ਕਿ ਸ਼ਵੇਤਾ ਦੋ ਕੱਪ ਚਾਹ ਲੈ ਕੇ ਹੱਸਦੀ ਹੋਈ ਆ ਰਹੀ ਸੀ ਅਤੇ ਆਪਣੇ ਪਾਪਾ ਦੇ ਵੱਲ ਨਵੀ ਵਿਆਹੀ ਦੇ ਜੋੜੇ ਦੀ ਬਜਾਏ ਘਰ ਵਾਲੇ ਕੱਪੜੇ ਸਨ ਉਸਦੇ ਸਰੀਰ ਤੇ ਪਾਪਾ ਹੈਰਾਨ ਸੀ ਉਸਨੂੰ ਇਸ ਹਾਲਤ ਵਿਚ ਦੇਖ ਕੇ ਦੁੱਖ ਦੀ ਜਗਾ ਹੱਸ ਰਹੀ ਸੀ ਕੁਝ ਸਮਝ ਆਉਂਦਾ ਇਸ ਤੋਂ ਪਹਿਲਾ ਹੀ ਸ਼ਵੇਤਾ ਬੋਲ ਉਠੀ ਜਲਦੀ ਨਾਲ ਚਾਹ ਪੀ ਲਵੋ ਅਤੇ ਫਟਾਫਟ ਇਹ ਕਿਰਾਏ ਦੀਆ ਕੁਰਸੀਆਂ ਅਤੇ ਬਰਤਨ ਦੇ ਦਿਓ ਨਹੀਂ ਤਾ ਬੇਕਾਰ ਵਿਚ ਹੀ ਕਿਰਾਇਆ ਦੇਣਾ ਪਵੇਗਾ। ਏਧਰ ਪਿਤਾ ਲਈ ਬੁਝਾਰਤ ਬਣ ਜੀ ਸੀ ਸ਼ਵੇਤਾ ਪਰ ਫਿਰ ਵੀ ਉਹ ਆਪਣੀ ਧੀ ਨੂੰ ਖੁਸ਼ ਦੇਖਣਾ ਚਹੁੰਦੇ ਸਨ ਇਸ ਲਈ ਵਜਾ ਨਹੀਂ ਪੁੱਛੀ।
ਫਿਰ ਬੇਟੀ ਨੂੰ ਕਿਹਾ ਚਲ ਪਿੰਡ ਚਲਦੇ ਹਾਂ ਸ਼ਹਿਰ ਵਿਚ ਦਮ ਘੁ ਟ ਦਾ ਹੈ ਸ਼ਵੇਤਾ ਮੰਨ ਜਾਂਦੀ ਹੈ ਫਿਰ ਕੁਝ ਦਿਨਾਂ ਬਾਅਦ ਫਿਰ ਕੁਝ ਦਿਨਾਂ ਬਾਅਦ ਸ਼ਹਿਰ ਛੱਡ ਕੇ ਪਿੰਡ ਵਾਪਸ ਆ ਜਾਂਦੇ ਹਨ। ਪਿੰਡ ਵਿਚ ਉਹ ਮੱਛੀ ਫੜਨ ਦਾ ਕੰਮ ਕਰਦੇ ਸੀ ਪਰ ਸ਼ਵੇਤਾ ਦੀ ਮਾਂ ਦੇ ਗੁਜਰ ਜਾਣ ਦੇ ਬਾਅਦ ਉਹਨਾਂ ਦੀਆ ਯਾਦਾਂ ਤੋਂ ਪਿੱਛਾ ਛੁਡਾਉਣ ਦੇ ਲਈ ਸ਼ਹਿਰ ਜਾ ਕੇ ਕੰਮ ਕਰਨ ਲੱਗੇ ਸੀ ਹੁਣ ਫਿਰ ਉਹਨਾਂ ਨੇ ਆਪਣਾ ਕਿੱਤਾ ਅਪਣਾਇਆ ਸ਼ਵੇਤਾ ਵੀ ਪਹਿਲਾ ਦੇ ਵਾਂਗ ਆਪਣੇ ਪਿਤਾ ਦੇ ਨਾਲ ਮੱਛੀ ਫੜਨ ਜਾਣ ਲੱਗੀ। ਏਧਰ ਉਸ ਮੁੰਡੇ ਦਾ ਇੱਕ ਸੋਹਣੀ ਗੋਰੀ ਕੁੜੀ ਨਾਲ ਵਿਆਹ ਤਹਿ ਹੋ ਗਿਆ ਮੁੰਡਾ ਬੇਹੱਦ ਖੁਸ਼ ਸੀ ਪਰ ਉਸਨੂੰ ਸ਼ੋਂਕ ਸੀ ਦੋਸਤਾਂ ਦੇ ਨਾਲ ਸ਼ਹਿਰ ਨੂੰ ਦੂਰ ਤੱਕ ਘੁੰਮਣ ਦਾ। ਇੱਕ ਦਿਨ ਵੈਸੇ ਹੀ ਘੁੰਮਣ ਨਿਕਲੇ ਸੀ ਅਤੇ ਨਦੀ ਕਿਨਾਰੇ ਮਜਾਕ ਮਸਤੀ ਕਰ ਰਹੇ ਸੀ ਦੋਸਤਾਂ ਦੇ ਨਾਲ ਅ ਚਾ ਨਕ ਪੈਰ ਫਿ ਸ ਲ ਗਿਆ ਅਤੇ ਮੁੰਡਾ ਗਹਿਰੇ ਪਾਣੀ ਵਿਚ ਡਿੱਗ ਗਿਆ ਨਦੀ ਦਾ ਵਹਾਅ ਤੇਜ ਵੀ ਅਤੇ ਗ ਹਿ ਰਾ ਸੀ ਨਦੀ ਮੁੰਡੇ ਨੂੰ ਵਹਾ ਕੇ ਲੈ ਗਈ। ਉਸਦੇ ਦੋਸਤਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਭ ਵਿਅਰਥ।
ਇਧਰ ਇਕ ਸਵੇਰ ਸ਼ਵੇਤਾ ਦੇ ਪਾਪਾ ਇੱਕਲੇ ਨਦੀ ਜਾਂਦੇ ਹਨ ਤਾ ਉਥੇ ਰਾਤ ਨੂੰ ਵਿਛਾਏ ਜਾਲ ਵਿੱਚ ਇੱਕ ਮੁੰਡਾ ਫਸਿਆ ਮਿਲਦਾ ਹੈ ਉਹ ਉਸਨੂੰ ਚੁੱਕ ਕੇ ਆਪਣੇ ਘਰ ਲੈ ਜਾਂਦੇ ਹਨ ਜਿਥੇ ਕੁਝ ਦੇਰ ਬਾਅਦ ਮੁੰਡੇ ਨੂੰ ਹੋਸ਼ ਆਉਂਦਾ ਹੈ ਪਰ ਸਾਹਮਣੇ ਸ਼ਵੇਤਾ ਅਤੇ ਉਸਦੇ ਪਾਪਾ ਨੂੰ ਦੇਖ ਕੇ ਸ਼ਰਮਾ ਜਾਂਦਾ ਹੈ ਅਤੇ ਤੁਰੰਤ ਯਾਦਦਾਸ਼ਤ ਜਾਣ ਦੀ ਐਕਟਿੰਗ ਕਰਦਾ ਹੈ ਫਿਰ ਪਾਪਾ ਉਸਨੂੰ ਸ਼ਹਿਰ ਛੱਡ ਆਉਣ ਦੀ ਗੱਲ ਕਰਦੇ ਹਨ ਪਰ ਸ਼ਵੇਤਾ ਕਹਿੰਦੀ ਹੈ ਕਿ ਦੋ ਚਾਰ ਦਿਨ ਜਦ ਜਖਮ ਠੀਕ ਹੋ ਜਾਣ ਤਾ ਫਿਰ ਛੱਡ ਆਉਣਾ।
ਪਾਪਾ:- ਤੂੰ ਜਾਣਦੀ ਹੈ ਕਿ ਇਹ ਕੌਣ ਹੈ ? ਕੁੜੀ ਹੱਸ ਕੇ ਕਹਿੰਦੀ ਹੈ ਹਾਂ ਕਿਉਂ ਨਹੀਂ ? ਉਹ ਪੁਰਣੀਆਂ ਗੱਲਾਂ ਨੂੰ ਭੁੱਲ ਚੁੱਕੀ ਹਾਂ ਇਹ ਸਾਡੇ ਘਰ ਇੱਕ ਜਖਮੀ ਇਨਸਾਨ ਹੈ ਅਤੇ ਇਸਨੂੰ ਠੀਕ ਕਰਨਾ ਸਾਡਾ ਧਰਮ ਹੈ। ਪਰ ਸ਼ਵੇਤਾ ਦੇ ਪਾਪਾ ਨੇ ਹਾਸੇ ਵਿਚ ਉਸਦੀਆਂ ਅੱਖਾਂ ਵਿਚ ਨਮੀ ਦੇਖੀ। ਇਧਰ ਮੁੰਡਾ ਸਾਰੀਆਂ ਗੱਲਾਂ ਸੁਣ ਲੈਂਦਾ ਹੈ ਅਤੇ ਬੇਹੱਦ ਹੈਰਾਨ ਹੁੰਦਾ ਹੈ। ਮੁੰਡੇ ਦਾ ਇਲਾਜ਼ ਸ਼ੁਰੂ ਹੁੰਦਾ ਹੈ। ਕੁੜੀ ਹਰ ਵੇਲੇ ਮੁੰਡੇ ਦੀ ਦੇਖਭਾਲ ਕਰਦੀ ਹੈ ਸ਼ਵੇਤਾ ਦੇ ਖਿਆਲ ਰੱਖਣ ਦੇ ਤਰੀਕੇ ਨੂੰ ਦੇਖ ਕੇ ਮੁੰਡਾ ਹੈਰਾਨ ਰਹਿ ਜਾਂਦਾ ਹੈ। ਡੌਨ ਵਿਚ ਹਾਸਾ ਮਜਾਕ ਚਲਦਾ ਰਹਿੰਦਾ ਹੈ। ਇੱਕ ਦਿਨ ਮੁੰਡਾ ਉਸਨੂੰ ਕਹਿੰਦਾ ਹੈ ਕਿ ਮੈਨੂੰ ਆਪਣੇ ਬਾਰੇ ਕੁਝ ਵੀ ਨਹੀਂ ਪਤਾ ਕਿ ਮੈ ਕੌਣ ਹਾਂ ?ਕਿੱਥੋਂ ਆਇਆ ਹਾਂ ਪਰ ਤੁਹਾਨੂੰ ਦੇਖ ਕੇ ਮੈਨੂੰ ਅਪਣਾਪਨ ਮਹਿਸੂਸ ਹੁੰਦਾ ਹੈ।
ਸ਼ਵੇਤਾ ਉਸਨੂੰ ਕਹਿੰਦੀ ਹੈ ਕਿ ਚਿੰਤਾ ਨਾ ਕਰੋ ਮੇਰੇ ਪਿਤਾ ਜੀ ਤੁਹਾਨੂੰ ਕੱਲ ਸ਼ਹਿਰ ਛੱਡ ਆਉਣਗੇ। ਮੁੰਡਾ ਸ਼ਵੇਤਾ ਨੂੰ ਪੁੱਛਦਾ ਹੈ ਕਿ ਤੈਨੂੰ ਕਿਸੇ ਮੁੰਡੇ ਨਾਲ ਪਿਆਰ ਹੈ ਤਾ ਸ਼ਵੇਤਾ ਉਸਨੂੰ ਦੱਸਦੀ ਹੈ ਕਿ ਇੱਕ ਮੁੰਡੇ ਨੂੰ ਉਸਨੇ ਆਪਣਾ ਜੀਵਨ ਮੰਨਿਆ ਸੀ ਪਰ ਉਸਨੇ ਮੇਰੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਦੋਨਾਂ ਦੀਆ ਗੱਲਾਂ ਪਿਤਾ ਨਾਲ ਦੇ ਕਮਰੇ ਵਿਚ ਸੁਣ ਰਿਹਾ ਸੀ। ਮੁੰਡਾ ਉਸਨੂੰ ਪੁੱਛਦਾ ਹੈ ਕਿ ਤੂੰ ਉਸ ਮੁੰਡੇ ਨਾਲ ਫਿਰ ਤੋਂ ਵਿਆਹ ਕਰਵਾ ਸਕਦੀ ਏ ਤਾ ਸ਼ਵੇਤਾ ਕਹਿੰਦੀ ਹੈ ਨਹੀਂ ਬਿਲਕੁਲ ਵੀ ਨਹੀਂ। ਸ਼ਵੇਤਾ ਕੁਝ ਕਹਿਣ ਤੋਂ ਪਹਿਲਾ ਬਾਹਰ ਦੇਖਦੀ ਹੈ ਅਤੇ ਆਪਣੇ ਆਪ ਨੂੰ ਸੰਭਾਲਦੀ ਹੋਈ ਅੱਖਾਂ ਵਿਚ ਆਏ ਦਰਦ ਨੂੰ ਲੁਕਾਉਂਦੀ ਹੈ ਉਸਦੇ ਪਾਪਾ ਵੀ ਹੈਰਾਨ ਸਨ ਅਤੇ ਉਸਦਾ ਜਵਾਬ ਸੁਣਨਾ ਚਹੁੰਦੇ ਸਨ ਮੁੰਡਾ ਕੋਲ ਜਾਂਦਾ ਹਾਂ ਅਤੇ ਉਸਦੀਆਂ ਅੱਖਾਂ ਵਿਚ ਹੰਝੂ ਦੇਖ ਕੁਝ ਨਹੀਂ ਬੋਲ ਪਾਉਂਦਾ ਹੈ ਸ਼ਵੇਤਾ ਉਸਨੂੰ ਕਹਿੰਦੀ ਹੈ ਕਿ ਉਸ ਦਿਨ ਮੇਰੇ ਪਿਤਾ ਨੇ ਉਸ ਇਨਸਾਨ ਦੇ ਪੈਰਾਂ ਤੇ ਸਿਰ ਰੱਖ ਕੇ ਮੇਰੇ ਲਈ ਮਿੰਨਤਾਂ ਕੀਤੀਆਂ ਸੀ ਰੋਏ ਸੀ ਮੇਰੇ ਪਿਤਾ ਦਾ ਅਭਿਮਾਨ ਹੀ ਮੇਰਾ ਘਮੰਡ ਹੈ। ਉਸ ਦਿਨ ਮੈ ਇੱਕਲੇ ਬੈਠ ਕੇ ਬਹੁਤ ਰੋਈ ਸੀ।
ਬਰਾਤ ਵਾਪਸ ਜਾ ਚੁੱਕੀ ਸੀ ਪਰ ਇੱਕ ਬੰਦਾ ਅਜਿਹਾ ਸੀ ਜੋ ਆਪਣੀ ਧੀ ਲਈ ਹਰ ਕਿਸੇ ਦੇ ਪੈਰੀ ਪੈ ਰਹਿ ਸੀ ਉਹ ਇੱਕਲਾ ਬੈਠਾ ਸੀ ਆਪਣੀ ਕਿਸਮਤ ਤੇ ਰੋਣ ਲਈ। ਬਾਰੀ ਵਿੱਚੋ ਦੀ ਆਪਣੇ ਬੇਵਸ ਪਿਓ ਨੂੰ ਦੇਖਦੀ ਰਹੀ ਫਿਰ ਆਪਣੀਆਂ ਪਲਕਾ ਪੂੰਝ ਕੇ ਨਵੇਂ ਕੱਪੜੇ ਉਤਾਰ ਕੇ ਚਾਹ ਬਣਾਈ ਕਿੰਨਾ ਮੁਸ਼ਕਲ ਸੀ ਆਪਣੇ ਆਪ ਨੂੰ ਸਮਝਾਉਣਾ। ਜਰੂਰੀ ਸੀ ਹੱਸਣਾ ਸਾਹਮਣੇ ਉਹ ਬੰਦਾ ਸੀ ਜੋ ਮੇਰੇ ਹੰਝੂ ਦੇਖ ਕੇ ਜਿਉ ਨਹੀਂ ਸਕਦਾ ਸੀ। ਉਹ ਮੇਰੇ ਸਭ ਕੁਜ ਨੇ ਉਸ ਬੰਦੇ ਨੇ ਠੁਕਰਾ ਦਿੱਤਾ ਮੇਰੇ ਰੰਗ ਕਰਕੇ ਪਰ ਮੇਰੇ ਪਿਤਾ ਨੇ ਦੂਜਾ ਵਿਆਹ ਨਹੀਂ ਕਰਵਾਇਆ ਮੇਰੇ ਲਈ ਤਾ ਕਿ ਕੋਈ ਹੋਰ ਔਰਤ ਮੈਨੂੰ ਨਾ ਸਤਾਵੇ ਅੰਦਰ ਸ਼ਵੇਤਾ ਦੇ ਪਿਤਾ ਦਾ ਬੁਰਾ ਹਾਲ ਸੀ ਪਹਿਲੀ ਵਾਰ ਬੇਟੀ ਦੇ ਮੂੰਹ ਵਿੱਚੋ ਦਰਦ ਸੁਣਿਆ। ਏਧਰ ਸ਼ਵੇਤਾ ਕਹਿੰਦੀ ਹੈ ਕਿ ਹਰ ਕੁੜੀ ਬਾਪ ਦੀ ਜ਼ਿੰਦਗੀ ਬੇਟੀ ਦੀਆ ਖੁਸ਼ੀਆਂ ਨਾਲ ਜੁੜੀ ਹੁੰਦੀ ਹੈ। ਬੇਟੀ ਹਸਦੀ ਹੈ ਤਾ ਪਿਤਾ ਦੀ ਜ਼ਿੰਦਗੀ ਦੁਗਣੀ ਹੋ ਜਾਂਦੀ ਹੈ ਅਤੇ ਰੋਂ ਪਵੇ ਤਾ ਪਿਤਾ ਅੰਦਰ ਤੋਂ ਮਰ ਹੀ ਜਾਂਦਾ ਹੈ। ਮੈ ਰੰਗ ਦੀ ਪੱਕੀ ਸੀ ਪਰ ਆਪਣੇ ਪਿਤਾ ਲਈ ਰਾਜਕੁਮਾਰੀ ਹਾਂ।
ਉਹਨਾਂ ਨੇ ਬਰਾਤ ਵਾਪਸ ਲੈ ਗਏ ਪਰ ਮੇਰੇ ਪਿਤਾ ਨੇ ਉਸ ਸ਼ਹਿਰ ਨੂੰ ਹੀ ਠੋਕਰ ਮਾਰ ਦਿੱਤੀ ਹੁਣ ਦੱਸ ਮੈ ਉਸ ਮੁੰਡੇ ਨਾਲ ਦੁਬਾਰਾ ਵਿਆਹ ਕਿਵੇਂ ਕਰਵਾ ਲਵਾ। ਮੁੰਡਾ ਸੁੰਨ ਹੋ ਜਾਂਦਾ ਹੈ ਅਤੇ ਉਸਨੂੰ ਗਲੇ ਲਗਾ ਲੈਂਦਾ ਹੈ ਕਹਿੰਦਾ ਹੈ ਕਿ ਮੈਨੂੰ ਇੱਕ ਸਾਵਲੀ ਕੁੜੀ ਚਾਹੀਦੀ ਹੈ। ਫਿਰ ਉਹ ਸ਼ਵੇਤਾ ਨੂੰ ਉਸੇ ਹਾਲਤ ਵਿਚ ਛੱਡ ਕੇ ਪਿਤਾ ਦੇ ਕੋਲ ਜਾਂਦਾ ਹੈ ਜਿਥੇ ਉਸਦਾ ਪਿਤਾ ਬੈਠ ਕੇ ਰੋ ਰਿਹਾ ਹੁੰਦਾ ਹੈ ਉਸਨੂੰ ਦੇਖ ਕੇ ਅਚਾਨਕ ਖੜਾ ਹੋ ਜਾਂਦਾ ਹੈ ਪਰ ਮੁੰਡਾ ਉਹਨਾਂ ਦੇ ਪੈਰਾਂ ਤੇ ਡਿੱਗ ਕੇ ਮਾਫੀ ਮੰਗਦਾ ਹੈ ਅਤੇ ਕਹਿੰਦਾ ਹੈ ਕਿ ਮੇਰੀ ਯਾਦਾਸ਼ਤ ਬਿਲਕੁਲ ਠੀਕ ਹੈ ਪਰ ਤੁਸੀਂ ਇਹ ਗੱਲ ਸ਼ਵੇਤਾ ਨੂੰ ਨਾ ਦੱਸਣਾ ਮੇਰੇ ਕੋਲੋਂ ਗੁਨਾਹ ਹੋ ਗਿਆ ਮੇਰੀ ਅਕਲ ਤਾ ਉਦੋਂ ਮਾਰੀ ਗਈ ਸੀ ਜਦੋ ਮੈ ਰਿਸ਼ਤਾ ਠੁਕਰਾਇਆ ਸੀ ਮੁੰਡਾ ਰੋਣ ਲੱਗਦਾ ਹੈ ਅਤੇ ਸ਼ਵੇਤਾ ਦਾ ਹੱਥ ਮੰਗਦਾ ਹੈ ਅਤੇ ਉਥੋਂ ਚਲਾ ਜਾਂਦਾ ਹੈ।
ਸ਼ੇਵਤਾ ਉਸਨੂੰ ਜਾਂਦੇ ਨੂੰ ਦੇਖਦੀ ਹੈ ਸ਼ਵੇਤਾ ਨੇ ਆਪਣੇ ਪਿਤਾ ਅਤੇ ਮੁੰਡੇ ਦੀਆ ਗੱਲਾਂ ਸੁਣ ਲਈਆਂ ਸਨ। ਫਿਰ ਉਸਦਾ ਪਿਤਾ ਉਸਨੂੰ ਪੁੱਛਦਾ ਹੈ ਕਿ ਤੂੰ ਕੀ ਚਹੁੰਦੀ ਹੈ ਸ਼ਵੇਤਾ ਦਾ ਪਿਤਾ ਉਸਨੂੰ ਦੁਲਹਨ ਦੇ ਰੂਪ ਵਿਚ ਸਜਾਉਂਦਾ ਹੈ ਉਸੇ ਮੁੰਡੇ ਲਈ ਜਿਸਨੇ ਉਸਨੂੰ ਕਾਲੀ ਕਹਿ ਕੇ ਛੱਡ ਦਿੱਤਾ ਸੀ ਆਪਣੇ ਪਿਤਾ ਨੂੰ ਖੁਸ਼ ਦੇਖਣ ਲਈ ਉਹ ਤਿਆਰ ਹੁੰਦੀ ਹੈ ਮੁੰਡਾ ਆਪਣੇ ਮਾਤਾ ਪਿਤਾ ਨੂੰ ਲੈ ਕੇ ਆਉਂਦਾ ਹੈ। ਅਤੇ ਉਸੇ ਘਰ ਵਿਚ ਵਿਆਹ ਕਰਨ ਦੀ ਜ਼ਿੱਦ ਕਰਦਾ ਹੈ ਜਿਸ ਘਰ ਵਿਚ ਉਸਨੇ ਸ਼ਵੇਤਾ ਨੂੰ ਠੁਕਰਾਇਆ ਸੀ। ਇਸਦੇ ਬਾਅਦ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਤਾ ਦੋਸਤੋ ਕਦੇ ਵੀ ਕਿਸੇ ਨੂੰ ਉਦੇ ਰੰਗ ਤੋਂ ਜੱਜ ਨਹੀਂ ਕਰਨਾ ਚਾਹੀਦਾ
ਜਲੰਧਰ- ਪੰਜਾਬ ਦਾ ਨੌਜਵਾਨ ਇਸ ਵੇਲੇ ਕਿਸੇ ਵੀ ਤਰੀਕੇ ਭਾਰਤ ਛੱਡਣ ਲਈ ਤਿਆਰ ਹੈ। ਚਾਹੇ ਉਹ ਰਸਤਾ ਕੋਈ ਵੀ ਹੋਵੇ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਲੰਧਰ ਵਿਚ ਹੋਏ 6ਵੇਂ ਸਪਾਰਕ ਕੈਰੀਅਰ ਗਾਈਡੇਂਸ ਮੇਲੇ ਵਿਚ, ਜਿਥੇ ਇਕ ਸਰਕਾਰੀ ਸਕੂਲ ਦੀ ਵਿਦਿਆਰਥਣ ਪੰਜਾਬ ਦੇ ਹਾਲਾਤਾਂ ਦਾ ਹਵਾਲਾ ਦਿੰਦਿਆਂ ਦੇਸ਼ ਛੱਡਣਾ ਚਾਹੁੰਦੀ ਹੈ।
ਇਕ ਅੰਗਰੇਜ਼ੀ ਅਖਬਾਰ ਮੁਤਾਬਕ ਸ਼ੁੱਕਰਵਾਰ ਨੂੰ ਜਲੰਧਰ ਵਿਚ ਹੋਏ ਇਸ ਰੁਜ਼ਗਾਰ ਮੇਲੇ ਵਿਚ 7 ਸਟਾਲ ਲਾਏ ਗਏ ਸਨ। ਇਸ ਦੌਰਾਨ ਵਿਦਿਆਰਥੀ ਵਿਦੇਸ਼ ਵਿਚ ਆਪਣੇ ਸੁਨਹਿਰੇ ਭਵਿੱਖ ਦੀ ਉਮੀਦ ਲਈ ਆਪਣੇ ਨਾਂ ਰਜਿਸਟਰ ਕਰਵਾ ਰਹੇ ਸਨ। ਇਸ ਦੌਰਾਨ ਆਈਲੈਟਸ ਸੈਂਟਰ ਸਟਾਲ ਤੋਂ ਲੰਘ ਰਹੇ ਵਿਦਿਆਰਥੀਆਂ ਨੇ ਇਹ ਕਹਿੰਦਿਆਂ ਬਿਹਤਰ ਭਵਿੱਖ ਦੀ ਆਸ ਜਤਾਈ ਕਿ ਉਹਨਾਂ ਦੇ ਕਈ ਪੜ੍ਹੇ-ਲਿਖੇ ਰਿਸ਼ਤੇਦਾਰ ਇਥੇ ਬੇਰੁਜ਼ਗਾਰ ਘੁੰਮ ਰਹੇ ਹਨ। ਫੈਸਟੀਵਲ ਦੌਰਾਨ ਵਿਦਿਆਰਥੀਆਂ ਨੂੰ ਆਈਲੈਟਸ ਦੇ ਲੱਗੇ ਸਟਾਲਾਂ ਵਲੋਂ ਇਕ ਫਾਰਮ ਭਰਨ ਲਈ ਦਿੱਤਾ ਗਿਆ।
ਇਸ ਦੌਰਾਨ ਅਦਰਸ਼ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਕ ਵਿਦਿਆਰਥਣ ਵਲੋਂ ਭਰੇ ਗਏ ਫਾਰਮ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਫਾਰਮ ਵਿਚ ਆਈਲੈਟਸ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਇਸ ਵਿਦਿਆਰਥਣ ਨੇ ਸੂਬੇ ਦੀ ਕਾਲੀ ਸੱਚਾਈ ਸਾਹਮਣੇ ਰੱਖ ਦਿੱਤੀ। ਉਸ ਦੇ ਜਵਾਬ ਨੇ ਇਹ ਸਾਬਿਤ ਕਰ ਦਿੱਤਾ ਕਿ ਆਖਿਰ ਕਿਉਂ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣਾ ਚਾਹੁੰਦੀ ਹੈ।
ਵਿਦਿਆਰਥਣ ਨੇ ਆਈਲੈਟਸ ਸੈਂਟਰ ਦੀ ਆਨਸਰ ਸ਼ੀਟ ਤੇ ਆਪਣਾ ਮੋਬਾਇਲ ਨੰਬਰ ਲਿਖਦੇ ਹੋਏ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਥੇ ਹੁਣ ਕੁਝ ਬਚਿਆ ਹੈ ਤੇ ਨੌਜਵਾਨ ਚਿੱਟੇ ਦੇ ਆਦੀ ਹੋ ਰਹੇ ਹਨ। ਇਸ ਲਈ ਮੇਰੇ ਕੋਲ ਇਥੇ ਰਹਿਣ ਦਾ ਕੋਈ ਇਕ ਵੀ ਕਾਰਨ ਨਹੀਂ ਹੈ ਤੇ ਇਸੇ ਕਾਰਨ ਮੈਂ ਖੁਦ ਨੂੰ ਆਪਣੀ 12ਵੀਂ ਕਲਾਸ ਤੋਂ ਬਾਅਦ ਵਿਦੇਸ਼ ਜਾਣ ਲਈ ਤਿਆਰ ਕਰ ਲਿਆ ਹੈ।
ਵਿਦਿਆਰਥਣ ਨੇ ਅੱਗੇ ਲਿਖਿਆ ਕਿ ਸਾਡੇ ਕੋਲ ਵਿਦੇਸ਼ ਜਾਣ ਦਾ ਕਾਰਨ ਹੈ। ਮੇਰੀ ਇਕ ਦੋਸਤ ਦੇ ਪਿਤਾ ਨੇ ਬੀ-ਕਾਮ ਦੀ ਪੜਾਈ ਕੀਤੀ ਹੈ ਤੇ ਉਹ ਆਪਣੇ ਗੁਜ਼ਰ-ਬਸਰ ਲਈ ਆਟੋ ਰਿਕਸ਼ਾ ਚਲਾ ਰਹੇ ਹਨ। ਅਜਿਹੀਆਂ ਹੋਰ ਕਈ ਉਦਾਹਰਣਾਂ ਹਨ, ਜਿਸ ਕਾਰਨ ਅਸੀਂ ਆਪਣਾ ਭਵਿੱਖ ਵਿਦੇਸ਼ ਵਿਚ ਸੋਚਣ ਤੇ ਮਜਬੂਰ ਹਾਂ।
ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਸ ਵੇਲੇ ਇੱਕ ਵੱਡੀ ਜਾਣਕਾਰੀ ਮਿਲੀ ਹੈ ਜਾਣਕਾਰੀ ਅਨੁਸਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾਵਾਇਰਸ ਦੇ ਕਾਰਨ ਇੱਕ ਅਹਿਮ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਅਮਰੀਕਨ ਨਾਗਰਿਕਾਂ ਅਮਰੀਕਨ ਗਰੀਨ ਕਾਰਡ ਹੋਲਡਰਾਂ, ਕੂਟਨੀਤਕਾਂ ਨੂੰ ਛੱਡ ਕੇ ਕੈਨੇਡਾ ‘ਚ ਸਾਰੇ ਬਾਹਰਲਿਆਂ ਦਾ ਹਵਾ, ਪਾਣੀ, ਜ਼ਮੀਨ ਰਾਹੀਂ ਦਾਖਲਾ ਬੰਦ। ਕੈਨੇਡੀਅਨ ਸਿਟੀਜ਼ਨ ਅਤੇ ਕੈਨੇਡੀਅਨ ਪੀ. ਆਰ. ਨੂੰ ਕੋਈ ਰੋਕ ਨਹੀਂ।
ਜਲਦੀ ਵਾਪਸ ਮੁੜਨ ਦੀ ਬੇਨਤੀ। ਕੈਨੇਡਾ ਤੋਂ ਬਾਹਰ ਆਪਣੇ ਮੁਲਕ ਘੁੰਮਣ ਗਏ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਵਾਲੇ ਲੋਕ ਹਾਲਾਤ ਸੁਧਰਨ ਤੱਕ ਕੈਨੇਡਾ ਨਹੀਂ ਆ ਸਕਣਗੇ। 10 ਬਿਲੀਅਨ ਡਾਲਰ ਦੀ ਹੰਗਾਮੀ ਮਦਦ ਐਲਾਨੀ ਬਾਹਰ ਜਾਏ ਬਿਨਾ ਸਰਦਾ ਤਾਂ ਘਰ ਹੀ ਰਹੋ। ਕਰੋਨਾ ਵਾਇਰਸ ਦੇ ਲੱਛਣਾਂ ਵਾਲਿਆਂ ਨੂੰ ਜਹਾਜ਼ ‘ਚ ਚੜ੍ਹਨ ਨਹੀਂ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਇਹ ਸਭ ਫੈਸਲੇ ਟਰੂਡੋ ਨੇ ਆਪਣੀ ਜਨਤਾ ਦੀ ਸੁਰੱਖਿਆ ਲਈ ਲਏ ਹਨ।
ਕਿਉਂਕਿ ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਡਰਾ ਰੱਖਿਆ ਹੈ ਹਰ ਪਾਸੇ ਤਬਾਹੀ ਮਚਾ ਰੱਖੀ ਹੈ। ਜੇ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਉ ਜੀ ਤੇ ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਪੇਜ ਨੂੰ ਲਾਈਕ ਕਰੋ ਤਾ ਜੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਈਆਂ ਜਾ ਸਕਣ।
ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਚਿੰਤਾ ਵਿੱਚ ਪਾ ਰੱਖਿਆ ਹੈ ਸਰਕਾਰ ਨੇ ਇਸ ਮਹਾਂਮਾਰੀ ਨੂੰ ਰੋਕਣ ਲਈ ਦੇਸ਼ ਨੂੰ ਲਾਕ ਡਾਊਨ ਕਰ ਦਿੱਤਾ ਸੀ। ਪਰ ਜੋ ਪ੍ਰਵਾਸੀ ਮਜਦੂਰ ਕੰਮ-ਕਾਜ ਲਈ ਆਪਣੇ ਘਰ ਬਾਰ ਛੱਡ ਦੂਜਿਆਂ ਸੂਬਿਆਂ ਵਿੱਚ ਬੈਠੇ ਸਨ ਉਹਨਾ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ ਕਿਉਂਕਿ ਨਾ ਤਾਂ ਕੰਮ-ਕਾਜ ਚੱਲ ਰਿਹਾ ਸੀ ਤੇ ਨਾਹੀ ਕੋਈ ਪੈਸਾ ਰਾਸਨ ਕੋਲ ਸੀ।
ਨਾਗਪੁਰ ਤੋਂ ਇਹ ਟਰਾਂਸ-ਪੋਟਰ ਹਨ ਸਰਪੰਚ ਗੁਰਵਿੰਦਰ ਸਿੰਘ ਜਿਨ੍ਹਾਂ ਬਾਰੇ ਚਰਚੇ ਹਨ ਕਿ 20,000 ਤੋਂ ਉਪਰ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਉਨਾਂ ਦੇ ਘਰ ਪਹੁੰਚਾ ਚੁੱਕੇ ਹਨ। ਮਤਲਬ ਜੋਂ ਕੰਮ ਸਰ-ਕਾਰਾਂ ਦਾ ਸੀ ਸਰਪੰਚ ਸਾਹਿਬ ਨੇ ਕਰ ਵਿਖਾਇਆ। ਪਤਾ ਨਹੀਂ ਪੰਜਾਬੀਆਂ ਦੇ ਦਿਲਾਂ ਵਿੱਚ ਕੀ ਹੈ ਜਿਨ੍ਹਾਂ ਮਰਜ਼ੀ ਕੋਈ ਧੱਕਾ ਕਰ ਜਾਵੇ ਪਰ ਸਰਬੱਤ ਦੇ ਭਲੇ ਦਾ ਸਿਧਾਂਤ ਕਦੇ ਨਹੀਂ ਭੁੱਲਦੇ। ਜਾਣਕਾਰੀ ਅਨੁਸਾਰ ਗੁਰ-ਵਿੰਦਰ ਸਿੰਘ ਵਰਗੇ ਫਰਿਸਤੇ ਅੱਜ ਵੀ ਇਸ ਦੁਨੀਆ ਤੇ ਮੌਜੂਦ ਹਨ ਜੋ ਕਿ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਪਿੱਛੇ ਨਹੀ ਹੱਟਦੇ ਹਨ
ਵਾਕਿਅ ਹੀ ਇਸ ਇਨ-ਸਾਨ ਨੂੰ ਦਿਲੋ ਸੈਲੂਟ ਆ ਕਿਉਂਕਿ ਇਹਨਾਂ ਨੇ ਬਹੁਤ ਸ਼ਲਾਘਾ-ਯੋਗ ਕੰਮ ਕੀਤਾ ਹੈ। ਇਸ ਤਰ੍ਹਾਂ ਦੀਆਂ ਤਾਜੀਆ ਜਾਣ ਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਤਾਂ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਪੇਜ ਨੂੰ ਲਾਈਕ ਜਰੂਰ ਕਰ ਲਿਉ ਜੀ।
ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਜੋ ਕਿ ਆਪਣੀ ਗਾਇਕੀ ਕਾਰਨ ਅਕਸਰ ਹੀ ਇੰਡਸਟਰੀ ਵਿੱਚ ਛਾਏ ਰਹਿੰਦੇ ਹਨ। ਉਹਨਾਂ ਦੀ ਗਾਇਕੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਪਰ ਹੁਣ ਸਿੰਗਰ ਬਾਰੇ ਇੱਕ ਅਜਿਹੀ ਖਬਰ ਆ ਰਹੀ ਹੈ ਕਿ ਜਿਸ ਨੂੰ ਜਾਣ ਤੁਸੀ ਵੀ ਹੈਰਾਨ ਹੋ ਜਾਓਗੇ। ਦਸ ਦੇਈਏ ਕਿ ਦਿਲਪ੍ਰੀਤ ਦਾ 2018 ਵਿੱਚ ਅੰਬਰ ਧਾਲੀਵਾਲ ਨਾਲ ਵਿਆਹ ਹੋਇਆ ਸੀ। ਦੋਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ ‘ਤੇ ਛਾਈਆ ਰਹਿੰਦੀਆ ਸਨ। ਦੋਨਾਂ ਨੇ ਕਈ ਪੰਜਾਬੀ ਗੀਤਾਂ ਵਿੱਚ ਇਕੱਠੇ ਅਦਾਕਾਰੀ ਵੀ ਕੀਤੀ ਹੈ।
ਦਸ ਦੇਈਏ ਕਿ ਹੁਣ ਅੰਬਰ ਧਾਲੀਵਾਲ ਅਤੇ ਦਿਲਪ੍ਰੀਤ ਢਿੱਲੋਂ ਦੇ ਰਿਸ਼ਤੇ ਵਿੱਚ ਹੁਣ ਤਲਾਕ ਦੀ ਨੌਬਤ ਆ ਗਈ ਹੈ। ਜਿਸ ਤੋਂ ਬਾਅਦ ਹੁਣ ਉਹਨਾਂ ਦੀ ਪਤਨੀ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਦਿਲਪ੍ਰੀਤ ਦੀ ਪਤਨੀ ਅੰਬਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਦਾ ਕਾਫੀ ਕੁੜੀਆਂ ਨਾਲ ਅਫੇਅਰ ਸੀ ਜਿਸ ਕਾਰਨ ਉਹਨਾਂ ਨੇ ਦਿਲਪ੍ਰੀਤ ਤੋੰ ਤਲਾਕ ਲੈ ਲਿਆ। ਜਦੋਂ ਅੰਬਰ ਨੂੰ ਦਿਲਪ੍ਰੀਤ ਦੇ ਅਫੇਅਰਸ ਦਾ ਪਤਾ ਲੱਗਿਆ ਤਾਂ ਸਿੰਗਰ ਨੇ ਆਪਣੀ ਪਤਨੀ ਨਾਲ ਕਾਫੀ ਮਾਰਕੁੱਟ ਕੀਤੀ।
ਅੰਬਰ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਹਨਾਂ ਦੇ ਘਰਦਿਆਂ ਤੇ ਰਿਸ਼ਤੇਦਾਰਾਂ ਵੱਲੋਂ ਇਹੀ ਕਿਹਾ ਗਿਆ ਕਿ ਸਭ ਠੀਕ ਹੋ ਜਾਊ ਪਰ ਜਦੋ ਦਸ ਦੇਈਏ ਕਿ ਹੁਣ ਅੰਬਰ ਧਾਲੀਵਾਲ ਅਤੇ ਦਿਲਪ੍ਰੀਤ ਢਿੱਲੋਂ ਦੇ ਰਿਸ਼ਤੇ ਵਿੱਚ ਹੁਣ ਤਲਾਕ ਦੀ ਨੌਬਤ ਆਈ ਹੈ ਤਾਂ ਅੰਬਰ ਨੇ ਆਪਣੇ ਨਾਲ ਹੋਈ ਮਾਰਕੁੱਟ ਤੇ ਹੋਰ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦਸ ਦੇਈਏ ਕਿ ਅੰਬਰ ਨੇ ਦਿਲਪ੍ਰੀਤ ਨਾਲ ਜੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸੀ ਉਹ ਸਭ ਡਿਲੀਟ ਕਰ ਦਿੱਤੀਆਂ ਹਨ।
ਬਰਨਾਲਾ (ਪੁਨੀਤ)— ਬਰਨਾਲਾ ਦੇ ਮਹਿਲ ਕਲਾਂ ‘ਚ 26 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੋਸ਼ ਲਗਾਏ ਹਨ ਕਿ ਕਸਬੇ ‘ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ। ਪੁਲਸ ਨਸ਼ੇ ਸਮੱਗਲਿੰਗ ਨੂੰ ਰੋਕਣ ‘ਚ ਅਸਫਲ ਰਹੀ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਮਰਿਆ ਗਗਨਦੀਪ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਅਤੇ 8 ਸਾਲਾਂ ‘ਚ 1 ਕਰੋੜ ਤੋਂ ਵੱਧ ਦਾ ਨਸ਼ਾ ਕਰ ਚੁੱਕਾ ਸੀ। ਉਕਤ ਨੌਜਵਾਨ ਇਕ ਪੰਜਾਬੀ ਗਾਇਕ ਵੀ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਦਾ ਆਇਆ ਗਾਣਾ ਚਿੱਟਾ ਕਾਫ਼ੀ ਮਸ਼ਹੂਰ ਹੋਇਆ ਸੀ।
ਪਿਤਾ ਨੇ ਖੁਦ ਕੱਢੀ ਪੁੱਤ ਦੀ ਬਾਂਹ ‘ਚੋਂ ਸਰਿੰਜ
ਪਿਤਾ ਸੁਖਵੇਦ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਦੇ ਬੇਟੇ ਗਗਨਦੀਪ ਨੇ ਨਸ਼ਾ ਕਰਨ ਲਈ ਸਰਿੰਜ ਆਪਣੀ ਬਾਂਹ ‘ਚ ਲਗਾਈ ਅਤੇ ਮੌਕੇ ‘ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਖੁਦ ਆਪਣੇ ਪੁੱਤ ਦੀ ਬਾਂਹ ‘ਚੋਂ ਸਰਿੰਜ ਕੱਢੀ ਸੀ।
ਪਿਛਲੇ 8 ਸਾਲਾਂ ਤੋਂ ਕਰ ਰਿਹਾ ਸੀ ਚਿੱਟੇ ਦਾ ਨਸ਼ਾ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਿਛਲੇ 8 ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ ਅਤੇ ਇਸੇ ਨਸ਼ੇ ਦੇ ਕਾਰਨ ਹੀ ਉਨ੍ਹਾਂ ਦੇ ਬੇਟੇ ਦੀ ਵਿਆਹੁਤਾ ਜ਼ਿੰਦਗੀ ਬਰਬਾਦ ਹੋ ਗਈ ਸੀ ਅਤੇ ਤਲਾਕ ਵੀ ਹੋ ਚੁੱਕਾ ਸੀ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ‘ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਅਤੇ ਨਸ਼ੇ ਦੀ ਹੋਮ ਡਿਲਿਵਰੀ ਤੱਕ ਕੀਤੀ ਜਾਂਦੀ ਹੈ ਪਰ ਪੁਲਸ ਅੱਖਾਂ ਬੰਦ ਕਰਕੇ ਤਮਾਸ਼ਾ ਦੇਖ ਰਹੀ ਹੈ। ਉਨ੍ਹਾਂ ਦਾ ਪੁੱਤ ਹਰ ਰੋਜ਼ 5 ਹਜ਼ਾਰ ਦਾ ਨਸ਼ਾ ਬਰਬਾਦ ਕਰ ਦਿੰਦਾ ਸੀ। ਆਪਣੇ ਪੁੱਤ ਦਾ ਨਸ਼ਾ ਛੁਡਾਉਣ ਲਈ ਹਸਪਤਾਲਾਂ ‘ਚ ਵੀ ਦਾਖ਼ਲ ਕਰਵਾਇਆ ਸੀ ਪਰ ਬੇਟੇ ਨੇ ਨਸ਼ਾ ਨਹੀਂ ਛੱਡਿਆ। ਪਿਛਲੇ 8 ਸਾਲਾਂ ਤੋਂ ਇਕ ਕਰੋੜ ਰੁਪਏ ਨਸ਼ੇ ‘ਚ ਬਰਬਾਦ ਕਰ ਚੁੱਕਾ ਹੈ। ਉਨ੍ਹਾਂ ਦੇ ਬੇਟੇ ਨੇ 15 ਲੱਖ ਰੁਪਏ ਗੀਤ ਬਣਾਉਣ ਵਾਲੀ ਕੰਪਨੀ ਨੂੰ ਵੀ ਦਿੱਤੇ ਸਨ।
ਮ੍ਰਿਤਕ ਨੌਜਵਾਨ ਗਾਇਕੀ ਦਾ ਸ਼ੌਕ ਰੱਖਦਾ ਸੀ, ਉਸ ਵੱਲੋਂ ਪ੍ਰਸਿੱਧ ਗਾਇਕਾ ਗੁਰਲੇਜ਼ ਅਖ਼ਤਰ ਦੇ ਨਾਲ ਗਾਇਆ ਗੀਤ ‘ਜੀਜਾ ਜੀ’ ਅਤੇ ‘ਚਿੱਟੇ ਵਾਲੀ ਲਾਈਨ’, ‘ਚੱਕਵੀ ਮੰਡੀਰ’ ਗੀਤ ਯੂ-ਟਿਊਬ ‘ਤੇ ਕਾਫ਼ੀ ਹਿੱਟ ਹੋਏ ਹਨ। ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਹੁਣ ਤੱਕ ਇਕ ਕਰੋੜ ਰੁਪਏ ਤੋਂ ਉੱਪਰ ਦਾ ਚਿੱਟਾ ਪੀਣ ਤੋਂ ਇਲਾਵਾ ਵਿਦੇਸ਼ ਜਾਣ ਅਤੇ ਗਾਇਕੀ ਦੇ ਚੱਕਰ ‘ਚ ਲੱਖਾਂ ਰੁਪਿਆ ਖ਼ਰਾਬ ਕਰ ਚੁੱਕਾ ਸੀ।
ਤਾਲਾਬੰਦੀ ਦੌਰਾਨ 10 ਲੱਖ ਰੁਪਏ ਨਸ਼ੇ ‘ਚ ਕੀਤੇ ਬਰਬਾਦ
ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸਰਕਾਰੀ ਮੁਲਾਜ਼ਮ ਹਨ ਅਤੇ ਦੋਹਾਂ ਦੀ ਤਨਖ਼ਾਹ ਕਰੀਬ 1,25,000 ਦੇ ਕਰੀਬ ਸੀ ਅਤੇ ਉਨ੍ਹਾਂ ਦਾ ਬੇਟਾ ਸਾਰੇ ਪੈਸੇ ਨਸ਼ੇ ‘ਚ ਬਰਬਾਦ ਕਰ ਦਿੰਦਾ ਸੀ। ਤਾਲਾਬੰਦੀ ਦੌਰਾਨ ਹੀ ਉਨ੍ਹਾਂ ਦੇ ਪੁੱਤਰ ਨੇ ਕਰੀਬ 10 ਲੱਖ ਰੁਪਏ ਨਸ਼ੇ ‘ਚ ਬਰਬਾਦ ਕੀਤੇ ਸਨ। ਉਨ੍ਹਾਂ ਦੱਸਿਆ ਕਿ ਬਰਨਾਲਾ ਦੇ ਐੱਸ. ਐੱਸ. ਪੀ. ਸੰਦੀਪ ਗੋਇਲ ਦੀ ਤਾਇਨਾਤੀ ਤੋਂ ਬਾਅਦ ਉਨ੍ਹਾਂ ਨੇ ਇਕ ਨਸ਼ਾ ਤਸਕਰ ਖੁਦ ਫੜਵਾਇਆ ਸੀ ਪਰ ਪੁਲਸ ਨੇ ਉਸ ਨੂੰ ਛੱਡ ਦਿੱਤਾ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਉਂਦੇ ਕਿਹਾ ਕਿ ਕੋਰੋਨਾ ਦੇ ਕਾਰਨ ਸ਼ਾਇਦ ਹੀ ਕੋਈ ਮੌਤ ਹੋਈ ਹੋਵੇ ਪਰ ਨਸ਼ੇ ਦੇ ਕਾਰਨ ਹਰ ਰੋਜ਼ ਨੌਜਵਾਨ ਮਰ ਰਹੇ ਹਨ, ਇਸ ਲਈ ਪੰਜਾਬ ਸਰਕਾਰ ਨੂੰ ਨਸ਼ੇ ਦੇ ਸੌਦਾਗਰਾਂ ‘ਤੇ ਨਕੇਲ ਕੱਸਣੀ ਪਵੇਗੀ।
ਕੀ ਕਹਿਣਾ ਹੈ ਕਿ ਜਾਂਚ ਅਧਿਕਾਰੀ ਦਾ
ਉਥੇ ਹੀ ਇਸ ਮਾਮਲੇ ‘ਚ ਜਾਂਚ ਅਧਿਕਾਰੀ ਥਾਣੇਦਾਰ ਮੋਹਿੰਦਰ ਸਿੰਘ ਨੇ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਨੂੰ ਜ਼ਹਿਰੀਲੀ ਚੀਜ਼ ਨਾਲ ਹੋਈ ਖੁਦਕੁਸ਼ੀ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਨਹੀਂ ਹੋਈ ਹੈ। ਉਥੇ ਹੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਖੁਦ ਉਨ੍ਹਾਂ ਦੇ ਬੇਟੇ ਦੀ ਬਾਂਹ ਤੋਂ ਨਸ਼ੇ ਦੀ ਸਰਿੰਜ ਕੱਢੀ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਅਤੇ ਪੁਲਸ ਧਾਰਾ 174 ਦੇ ਅਧੀਨ ਕਾਰਵਾਈ ਕਰ ਰਹੀ ਹੈ।
PUBG Mobile ਯੂਜ਼ਰਜ਼ ਵਿਚਕਾਰ ਪਹਿਲਾਂ ਤੋਂ ਹੀ ਲੋਕਪ੍ਰਿਅ ਹੈ ਤੇ ਆਏ ਦਿਨ ਇਸ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ। Sensor Tower ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਆਲਾਮੀ ਮਹਾਮਾਰੀ ਦੇ ਦੌਰ ‘ਚ ਇਸ ਗੇਮ ਦੀ ਲੋਕਪ੍ਰਿਅਤਾ ‘ਚ ਕਾਫੀ ਇਜ਼ਾਫ਼ਾ ਦੇਖਿਆ ਗਿਆ ਹੈ ਪਰ ਗੇਮਿੰਗ ਦੇ ਚੱਕਰ ‘ਚ ਕੋਈ ਲੱਖਾਂ ਰੁਪਏ ਖਰਚ ਕਰ ਸਕਦਾ ਹੈ, ਇਹ ਇਕ ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ ਪਰ ਅਜਿਹਾ ਹੀ ਇਕ ਮਾਮਲਾ ਹਾਲ ਹੀ ‘ਚ ਸਾਹਮਣੇ ਆਇਆ ਹੈ। ਜਿਸ ‘ਚ ਇਕ ਪੰਜਾਬ ਖਰੜ ਦੇ 17 ਸਾਲ ਦੇ ਬੱਚੇ ਨੇ PUBG Mobile ਖੇਡਦੇ ਸਮੇਂ ਆਪਣੇ ਮਾਂ-ਪਿਓ ਦੇ ਅਕਾਊਂਟ ਤੋਂ 16 ਲੱਖ ਰੁਪਏ ਖਰਚ ਕਰ ਦਿੱਤੇ ਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਿਆ।
ਇਕ ਰਿਪੋਰਟ ‘ਚ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਦੇ ਇਕ 17 ਸਾਲ ਦੇ ਬੱਚੇ ਨੇ PUBG Mobile ਖੇਡਦੇ ਸਮੇਂ ਆਪਣੇ ਮਾਂ-ਪਿਓ ਦੇ ਅਕਾਊਂਟ ਤੋਂ 16 ਲੱਖ ਰੁਪਏ ਖਰਚ ਕਰ ਦਿੱਤੇ। ਬੱਚੇ ਨੇ ਇਨ੍ਹਾਂ ਪੈਸਿਆਂ ਨੂੰ PUBG Mobile ਅਕਾਊਂਟ ਅਪਗ੍ਰੇਡ ਕਰਨ ‘ਤੇ ਗੇਮਿੰਗ ਦੌਰਾਨ ਸ਼ੌਪਿੰਗ ਕਰਨ ਲਈ ਖਰਚ ਕੀਤਾ ਹੈ। ਇਸ ਕਿਸ਼ੋਰ ਨੇ ਇਨ੍ਹਾਂ ਪੈਸਿਆਂ ਤੋਂ ਆਪਣੇ ਤੇ ਆਪਣੇ ਸਾਥੀਆਂ ਲਈ ਇਨ੍ਹਾਂ-ਐਪ ਦੀ ਸ਼ਾਪਿੰਗ ਕੀਤੀ ਸੀ ਪਰ ਇਨ੍ਹਾਂ ਪੈਸਿਆਂ ਦੇ ਖਰਚ ਹੋਣ ਦੀ ਖ਼ਬਰ ਉਸ ਦੇ ਮਾਂ-ਪਿਓ ਨੂੰ ਨਹੀਂ ਪਤਾ ਲੱਗੀ। ਉਨ੍ਹਾਂ ਦੇ ਬੈਂਕ ਸਟੇਟਮੈਂਟ ਦੇਖਣ ਤੋਂ ਬਾਅਦ ਇਹ ਝਟਕਾ ਲਗਿਆ।
ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਸ ਬੱਚੇ ਦੇ ਪਿਤਾ ਇਕ ਸਰਕਾਰੀ ਮੁਲਾਜ਼ਮ ਹੈ ਤੇ ਉਨ੍ਹਾਂ ਨੇ ਬਿਮਾਰੀ ਦਾ ਇਲਾਜ ਕਰਨ ਲਈ ਇਹ ਪੈਸੇ ਇਕੱਠੇ ਕੀਤੇ ਸਨ ਜੋ ਕਿ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਸੀ। ਰਿਪੋਰਟ ‘ਚ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਬੱਚਾ ਆਪਣੀ ਮਾਂ ਨਾਲ ਰਹਿੰਦਾ ਸੀ ਤੇ ਪਿਤਾ ਕਿਤੇ ਬਾਹਰ ਪੋਸਟੇਡ ਸਨ। ਅਜਿਹੇ ‘ਚ ਮਾਂ ਦੇ ਬੈਂਕ ‘ਚ ਲੈਣ-ਦੇਣ ਨਾਲ ਜੁੜੇ ਮੈਸੇਜ ਆਉਂਦੇ ਸਨ। ਬੱਚੇ ਨੇ 16 ਲੱਖ ਰੁਪਏ ਖਰਚ ਕਰਨ ਤੋਂ ਬਾਅਦ ਮਾਂ ਦੇ ਮੋਬਾਈਲ ਤੋਂ ਉਹ ਮੈਸੇਜ ਡਿਲੀਟ ਕਰ ਦਿੱਤਾ ਸੀ।
Source : PunjabiJagran
ਜਲੰਧਰ ਦੇ ਪਿੰਡ ਰੰਧਾਵਾ ਮਸੰਦਾ ਦੇ ਰਹਿਣ ਵਾਲੇ ਟਿਕ-ਟਾਕ ਸਟਾਰ ਖੁਸ਼ ਰੰਧਾਵਾ ਨੇ ਜ਼ਹਿਰ ਖਾ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਉਸ ਦੀ ਮੌਤ ਤੋਂ ਬਾਅਦ ਉਸ ਦੇ ਚਾਹੁਣ ਵਾਲਿਆਂ ਨੇ ਲਗਾਤਾਰ ਟਿਕ-ਟਾਕ ‘ਤੇ ਵੀਡੀਓਜ਼ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਜਿਸ ਕੁੜੀ ਨਾਲ ਉਹ ਪਿਆਰ ਕਰਦਾ ਸੀ, ਉਸ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ ਸੀ। ਇਸੇ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ ਅਤੇ ਪਰੇਸ਼ਾਨੀ ਦੇ ਕਾਰਨ ਉਸ ਨੇ ਜ਼ਹਿਰ ਖਾ ਕੇ 19 ਤਰੀਕ ਨੂੰ ਉਸ ਨੇ ਜ਼ਹਿਰੀਲੀ ਚੀਜ਼ ਖਾ ਲਈ। ਇਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਖੁਸ਼ ਮਜ਼ਾਜ ਵਿਅਕਤੀ ਸੀ ਖੁਸ਼ ਰੰਧਾਵਾ
ਖੁਸ਼ ਰੰਧਾਵਾ ਦੇ ਚਾਚਾ ਰਵਿੰਦਰ ਨੇ ਦੱਸਿਆ ਕਿ ਉਹ ਬੇਹੱਦ ਖੁਸ਼ ਮਜ਼ਾਜ ਵਿਅਕਤੀ ਸੀ ਅਤੇ ਉਸ ਦੀ ਮੌਤ ਦਾ ਕਾਰਨ ਕੀ ਹੈ, ਉਹ ਉਨ੍ਹਾਂ ਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਜੇਕਰ ਉਸ ਦੀ ਬਾਹਰ ਕਿਸੇ ਨਾਲ ਕੋਈ ਗੱਲ ਹੋਈ ਹੋਵੇਗੀ ਤਾਂ ਉਹ ਇਸ ‘ਤੇ ਕੁਝ ਨਹੀਂ ਕਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਖੁਸ਼ ਨੇ ਆਪਣਾ ਮੋਬਾਇਲ ਵੀ ਤੋੜ ਦਿੱਤਾ ਸੀ ਅਤੇ ਜਦੋਂ ਉਸ ਦੀ ਮੌਤ ਹੋਈ ਤਾਂ ਉਹ ਉਸ ਸਮੇਂ ਘਰ ‘ਚ ਨਹੀਂ ਸਨ।
ਖੁਸ਼ ਦੀ ਮਾਂ ਨੇ ਕਿਹਾ ਕਿ ਖੁਸ਼ ਦੀ ਉਮਰ 24 ਸਾਲ ਸੀ ਅਤੇ ਉਹ ਦੋ ਭਰਾ ਭੈਣ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਸ ਦੀ ਮੌਤ ਹੋਈ ਤਾਂ ਉਹ ਆਪਣੀ ਮਾਤਾ ਦੇ ਨਾਲ ਹਸਪਤਾਲ ‘ਚ ਸੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਫੁੱਟਬਾਲ ਖੇਡਣ ਦਾ ਸ਼ੌਕੀਨ ਸੀ। ਖੁਸ਼ ਰੰਧਾਵਾ ਭਾਵੇਂ ਗਰੀਬ ਸੀ ਪਰ ਟਿਕ ਟਾਕ ‘ਤੇ ਉਸ ਦੇ ਕਾਫੀ ਫੈਨ ਬਣ ਚੁੱਕੇ ਸਨ। ਉਸ ਦੇ ਫੈਨ ਦੱਸਦੇ ਹਨ ਕਿ ਉਸ ਦੀ ਮੌਤ ਦਾ ਕਾਰਨ ਪਿਆਰ ‘ਚ ਮਿਲਿਆ ਧੋਖਾ ਹੈ ਪਰ ਹਕੀਕਤ ਕੀ ਹੈ ਇਹ ਰਹੱਸ ਬਣ ਗਈ ਹੈ। ਉਥੇ ਹੀ ਸੂਚਨਾ ਪਾ ਕੇ ਪੁਲਸ ਨਿੱਜੀ ਹਸਪਤਾਲ ਪੁੱਜੀ, ਜਿੱਥੇ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਪੁਲਸ ਨੇ ਦੱਸਿਆ ਕਿ ਉਸ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕੁੜੀ ਬਾਰੇ ਉਸ ਦੀ ਮਾਂ ਨੇ ਕਿਸੇ ਵੀ ਗੱਲ ਦਾ ਜ਼ਿਕਰ ਨਹੀਂ ਕੀਤਾ ਹੈ ਅਤੇ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਸ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ‘ਤੇ ਵੀ ਕੋਈ ਸ਼ੱਕ ਨਹੀਂ ਹੈ ਅਤੇ ਉਹ ਕੋਈ ਵੀ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।