ਕੁਦਰਤ ਦੀ ਹੋਂਦ
ਸੁਵੇਰੇ ਕੰਮ ਤੇ ਤੁਰਨ ਲਗਿਆਂ ਰਾਤ ਦੀਆਂ ਭਿਓਂ ਕੇ ਰੱਖੀਆਂ ਬਦਾਮਾਂ ਦੀਆਂ ਦੋ ਤਿੰਨ ਗਿਰੀਆਂ ਮੂੰਹ ਵਿਚ ਪਾ ਲੈਣੀਆਂ ਮੇਰੀ ਪੂਰਾਨੀ ਆਦਤ ਹੁੰਦੀ ਸੀ..! ਇੱਕ ਵੇਰ ਕਾਹਲੀ ਵਿਚ ਚੇਤਾ ਭੁੱਲ ਗਿਆ..ਇੰਝ ਲੱਗੇ ਜਿਦਾਂ ਕੁਝ ਰਹਿ ਗਿਆ ਹੋਵੇ! ਖੈਰ ਰਾਹ ਵਿਚ ਤੁਰੇ ਜਾਂਦਿਆਂ ਸੋਚਿਆ ਚਲੋ ਦੁਪਹਿਰ ਜੋਗਾ ਥੋੜਾ ਫਰੂਟ ਹੀ ਲੈ Continue Reading »
No Commentsਮੰਗਤੇ ਤੋਂ ਦਾਤਾ ਬਣਿਆ
ਮਾਂ ਅਕਸਰ ਦੱਸਿਆ ਕਰਦੀ..ਪੁੱਤਰ ਕਿਸੇ ਵੇਲੇ ਅਸੀਂ ਦਾਤੇ ਹੋਇਆ ਕਰਦੇ ਸਾਂ..ਹਾਲਾਤਾਂ ਨੇ ਸਾਨੂੰ ਮੰਗਤੇ ਬਣਾ ਦਿੱਤਾ..! ਮੈਨੂੰ ਕੋਈ ਬਹੁਤੀ ਸਮਝ ਨਾ ਆਇਆ ਕਰਦੀ! ਉਸ ਦਿਨ ਮਾਂ ਨੇ ਦਿਹਾੜੀ ਲਾਉਣ ਗਏ ਬਾਪ ਤੋਂ ਚੋਰੀ ਮੈਨੂੰ ਚਵਾਨੀ ਦਿੱਤੀ..! ਆਖਣ ਲੱਗੀ ਫਲੂਦੇ ਵਾਲੀ ਕੁਲਫੀ ਖਾ ਲਵੀਂ..ਵਾਪਿਸ ਪਰਤਦਿਆਂ ਨਿੱਕੇ ਲਈ ਵੀ ਕੁਝ ਲੈਂਦਾ ਆਵੀਂ..! Continue Reading »
No Commentsਮਾੜਾ ਵਕਤ
ਸੰਗਰੂਰ ਦੇ ਸੁਨਾਮ ਕੋਲ ਪਿੰਡ ਸੀ ਬਿੱਲੇ ਦਾ,ਪੱਕਾ ਨਾਂਅ ਤਾਂ ਬਲਵੀਰ ਸਿੰਘ ਸੀ ਪਰ ਕਹਿੰਦੇ ਸਾਰੇ ਬਿੱਲਾ ਈ ਸੀ।ਚਾਰ-ਪੰਜ ਕਿੱਲੇ ਜ਼ਮੀਨ ਹੋਵੇ ਤੇ ਉਹ ਵੀ ਮਾੜੀ ਤੇ ਬਿਨ੍ਹਾ ਪਾਣਿਉ ਤਾਂ ਜੱਟ ਵੀ ਸਿਰਫ ਨਾਂਅ ਦਾ ਈ ਜੱਟ ਰਹਿ ਜਾਂਦਾ…! ਤਿੰਨ ਭੈਣਾਂ ਤੇ ਇੱਕ ਹੋਰ ਭਰਾ ਸੀ ਬਿੱਲੇ ਦਾ,ਜਦੋਂ ਤੱਕ ਬਿੱਲੇ Continue Reading »
No Commentsਫੇਸਬੁੱਕ ਫ੍ਰੈਂਡ
ਰਾਤ ਦੇ ਦੋ ਕੁ ਵੱਜ ਗਏ ਸੀ। ਘਰ ਦੀ ਲਾਇਟ ਅਚਾਣਕ ਚਲੀ ਗਈ ਘਰ ‘ਚ ਪਈ ਕੱਲੀ ਔਰਤ ਦੀਆਂ ਅੱਖਾਂ ਦਸਤਕ ਨਾਲ ਖੁੱਲ ਗਈਆਂ। ਜਦੋਂ ਓਹਨੇ ਦੇਖਿਆ ਕਿ ਚਾਰ ਬੰਦੇ ਪਿਸਤੌਲ ਨੂੰ ਤਾਨ ਕੇ ਖੜੇ ਸੀ । ਉਨ੍ਹਾਂ ਨੇ ਬੱਚਿਆਂ ਨੂੰ ਡਰਾਇੰਗ ਰੂਮ ‘ਚ ਬੰਦ ਕਰ ਦਿੱਤਾ। ਸਾਰੀਆਂ ਅਲਮਾਰੀਆਂ ਦੀ Continue Reading »
No Commentsਕਿਰਾਏਦਾਰ
ਇਕ ਅਧਿਆਪਕ ਨੇ ਪੂਰੀ ਜ਼ਿੰਦਗੀ ਮਿਹਨਤ ਅਤੇ ਲਗਨ ਨਾਲ ਆਪਣੀ ਸੇਵਾ ਨਿਭਾਈ ।ਇਕਲੌਤੇ ਪੁੱਤਰ ਨੂੰ ਇੰਜੀਨੀਅਰਿੰਗ ਕਰਵਾਈ ।ਜੁਆਨ ਹੋਏ ਪੁੱਤਰ ਦਾ ਪਿੰਡ ਵਿੱਚ ਜੀ ਲੱਗਣ ਤੋਂ ਹਟ ਗਿਆ ।ਉਸਦੇ ਕਹਿਣ ਤੇ ਪਿਤਾ ਨੇ ਚੰਡੀਗੜ੍ਹ ਕੋਠੀ ਬਣਾ ਕੇ ਰਹਿਣ ਲਈ ਸਾਰੀ ਜ਼ਿੰਦਗੀ ਦੀ ਕਮਾਈ ਘਰ ਤੇ ਲਾ ਦਿੱਤੀ । ਫਿਰ ਪੁੱਤ Continue Reading »
1 Commentਵੱਡਾ ਵੀਰ
ਵੱਡਾ ਭਾਈ ਮੈਥੋਂ ਪੰਜ ਸਾਲ ਵੱਡਾ ਸੀ.. ਅਸੀਂ ਇੱਕਠੇ ਸਕੂਲ ਜਾਇਆ ਕਰਦੇ..ਰਾਹ ਵਿੱਚ ਪੈਂਦਾ ਰੁੱਖਾਂ ਦਾ ਵੱਡਾ ਝੁੰਡ..ਚਕੇਰੀ ਆਖਦੇ ਸਨ ਉਸਨੂੰ..ਮੈਨੂੰ ਡਰ ਲੱਗਦਾ..ਅਕਸਰ ਹੀ ਅੰਦਰੋਂ ਜਾਨਵਰਾਂ ਦੀਆਂ ਡਰਾਉਣੀਆਂ ਅਵਾਜਾਂ ਆਉਂਦੀਆਂ..ਮੈਂ ਵੱਡੇ ਭਰਾ ਦੇ ਅੱਗੇ ਹੋ ਜਾਂਦਾ..ਉਹ ਆਖਦਾ ਡਰ ਨਾ ਨਿੱਕਿਆ..ਮੈਂ ਹਾਂ ਨਾ..ਕੁਝ ਨੀ ਹੋਣ ਦਿੰਦਾ..ਫੇਰ ਮੈਂ ਬੇਫਿਕਰ ਹੋ ਜਾਂਦਾ! ਬਰਸਾਤਾਂ Continue Reading »
No Commentsਆਖਰੀ ਮੁਲਾਕਾਤ
ਬਾਰਵੀ ਜਮਾਤ ਦੀਆ ਕਲਾਸਾਂ ਅਜੇ ਸ਼ੁਰੂ ਹੀ ਹੋਇਆਂ ਸਨ ਅਜੇ ਪੜਾਈ ਵੀ ਕੁਝ ਖਾਸ ਸ਼ੁਰੁ ਨਹੀ ਹੋਈ ਸੀ। ਪੜਾਈ ਤਾ ਗੁਜਾਰੇ ਜੋਗੀ ਕਰ ਹੀ ਲਈ ਦੀ ਸੀ ਪਰ ਬਾਪੁ ਨਾਲ ਖੇਤੀ ਦਾ ਕੰਮ ਹੋਣ ਕਰਕੇ ਸਕੁਲੇ ਘਟ ਹੀ ਜਾ ਹੁੰਦਾ ਸੀ। ਨਾਲੇ ਕਬਡੀ ਵਲ ਧਿਆਨ ਜਿਆਦਾ ਸੀ ਤੇ ਹੋਰਾਂ ਵਾਂਗ Continue Reading »
No Commentsਤਾਲਿਬਾਨ vs ਸਿੱਖ
ਰਾਤ ਸੁਫ਼ਨੇ ਚ ਇੱਕ ਬੰਦਾ ਟੱਕਰ ਗਿਆ…. ਮਖਿਆ ਤੂੰ ਕੌਣ..? ਕਹਿੰਦਾਂ ਸਾਨੂੰ ਤਾਲਿਬਾਨੀ ਕਹਿੰਦੇ ਆ…. ਮਖਿਆ ਮੇਰੇ ਸੁਫ਼ਨੇ ਚ ਕੀ ਲੈਣ ਆਇਆਂ? ਕਹਿੰਦਾ ਇਹਦੇ ਚ ਮੇਰਾ ਕੋਈ ਕਸੂਰ ਨਈਂ…. ਪੂਰੀ ਦੁਨੀਆਂ ਈ ਉਲਾਂਭੇ ਦਿੰਦੀ ਪਈ ਆ ਬਈ ਸਾਡੇ ਸੁਫਨਿਆਂ ਚ ਕੀ ਕਰਦਾ ਫਿਰਦੈਂ… ਮਖਿਆ ਚੱਲ ਹੋਰ ਸੁਣਾ….ਅਗਲਾ ਰਾਜ-ਪ੍ਰਬੰਧ ਕਿਹੋ ਜਿਹਾ Continue Reading »
No Commentsਡਾਕਾ
ਸੱਚੀ ਕਹਾਣੀ *ਮਿੰਨੀ ਕਹਾਣੀ* * ਡਾਕਾ* ਪਾਲਾ ਸਿਓਂ ਦਾ ਘਰ ਇਹੋ ਆ, ਦਰਵਾਜੇ ਚ ਖੜ੍ਹੇ ਮੁਲਾਜ਼ਮ ਨੇ ਅਵਾਜ ਮਾਰ ਕਿ ਕਿਹਾ, ਅੰਦਰੋਂ ਪਾਲਾ ਨਿਕਲਿਆ ਮਿੱਟੀ ਘੱਟੇ ਨਾਲ ਲਿਭਰਿਆ ਪਸੀਨੋ ਪਸੀਨੀ ਹੋਇਆ ! ਜੀ ਜਨਾਬ ਇਹੋ ਆ , ਮੁਲਾਜਮ ਬੋਲਿਆ , ਤੈਨੂੰ ਪਤਾ ਤੇਰੀ ਨੂੰਹ ਪੁੱਤ ਨੇ ਤੇਰੇ ਤੇ ਰਪਟ ਲਿਖਵਾਈ Continue Reading »
No Commentsਕਾਤਲ
ਸ਼ੀਰੇ ਮੈਂਬਰ ਦਾ ਫੋਨ ਆਇਆ,” ਮਾਸਟਰ , ਭਾਣਾ ਵਰਤ ਗਿਆ, ਡਾਕਟਰ ਨੇ ਫਾਹਾ ਲੈ ਲਿਆ ਏ, ਜਲਦੀ ਆ”। ਮੈਨੂੰ ਇੰਝ ਜਾਪਿਆ ਜਿਵੇਂ ਅੱਜ ਤਾਂ ਸਿਰਫ ਐਲਾਨ ਹੋਇਆ, ਮੇਰਾ ਖਾਸ ਯਾਰ ਬਲਦੇਵ ਡਾਕਟਰ ਤਾਂ ਕਿੰਨਾਂ ਚਿਰ ਪਹਿਲਾਂ ਈ ਮਰ ਚੁੱਕਾ ਸੀ ਹਾਲਾਂਕਿ ਮੈਂ ਹਰਸੰਭਵ ਕੋਸ਼ਿਸ਼ ਕੀਤੀ ਪਰ ਉਸਨੂੰ ਨ੍ਹੀਂ ਬਚਾ ਸਕਿਆ। Continue Reading »
No Comments