ਪਿੰਡ
ਪਿੰਡ ਵਿੱਚ ਵੱਡਾ ਸਾਰਾ ਘਰ,ਖੁੱਲਾ ਵਿਹੜਾ, ਡੰਗਰਾਂ ਵਾਲਾ ਵਾੜਾ ਵੀ ਬੜਾ ਵੱਡਾ। ਖੁੱਲੀਆਂ ਪੈਲੀਆਂ, ਜਿੱਥੇ ਦਿਨ ਵਿੱਚ ਦੋ ਵਾਰ ਜ਼ਰੂਰੀ ਜਾਣਾ ਪੈਂਦਾ, ਸਵੇਰੇ ਛਾਹ ਵੇਲੇ ਦੀ ਰੋਟੀ ਲੈ ਕੇ, ਫਿਰ ਸ਼ਾਮ ਨੂੰ ਚਾਹ ਵੀ ਦੇ ਕੇ ਆਉਣੀ।ਭਾਦਰੋਂ ਦੇ ਮਹੀਨੇ ਕਪਾਹ ਚੁੱਗਣ ਵਾਲੀਆਂ ਚੋਣੀਆਂ ਨੂੰ ਚੁਮਾਸੇ ਦੀ ਗਰਮੀ ਵਿੱਚ ਦੁਪਹਿਰ ਦੀ Continue Reading »
No Commentsਖਾੜਕੂ
ਛੇ ਫੁੱਟ ਕਦ..ਭਰਵਾਂ ਦਾਹੜਾ..ਫੌਜ ਦਾ ਰਿਟਾਇਰ ਸੂਬੇਦਾਰ..ਉਮਰ ਸੱਠ ਕੂ ਸਾਲ..! ਮੁਖਬਰੀ ਪੱਕੀ ਸੀ..ਲੁਧਿਆਣੇ ਦੇ ਬਾਹਰਵਾਰ ਉਸਦੇ ਫਾਰਮ ਹਾਊਸ ਤੇ ਓਹਨਾ ਦੀ ਪੱਕੀ ਠਾਹਰ ਸੀ ਅਤੇ ਉਹ ਆਪਣਾ ਸਮਾਨ ਵੀ ਇਥੇ ਹੀ ਰੱਖਦੇ..ਇਹ ਓਹਨਾ ਨੂੰ ਲੁਕਵੀਂ ਜੰਗ ਦੇ ਵਲ਼ ਫਰੇਬ ਵੀ ਦਸਿਆ ਕਰਦਾ..! ਵੱਡੇ ਅਫਸਰਾਂ ਦੇ ਹੁਕਮ ਤੇ ਚੁੱਕ ਲਿਆਂਦਾ..ਉੱਤੋਂ ਆਡਰ Continue Reading »
No Commentsਵਜੂਦ
ਸੰਘਰਸ਼ ਵੇਲੇ ਜਦੋਂ ਵੀ ਲੁਧਿਆਣਿਓਂ ਜਗਰਾਉਂ ਜਾਣਾ ਪੈਂਦਾ ਤਾਂ ਪੈਸੇੰਜਰ ਗੱਡੀ ਰਾਂਹੀ ਹੀ ਜਾਂਦੇ..ਮੈਂ ਅਕਸਰ ਚੁੱਪ ਰਹਿੰਦਾ ਪਰ ਭਾਈ ਗੁਰਜੰਟ ਸਿੰਘ ਕਿਸੇ ਨਾ ਕਿਸੇ ਨਾਲ ਗੱਲੀ ਲੱਗ ਜਾਂਦਾ..! ਇੱਕ ਵੇਰ ਇੰਝ ਹੀ ਗੱਡੀ ਵਿਚ ਮਿਲਿਆ ਇੱਕ ਬਿਹਾਰੀ ਮੁੰਡਾ ਜਗਰਾਉਂ ਵਾਲੀ ਠਾਹਰ ਤੇ ਲੈ ਆਂਦਾ..ਉਸ ਅੰਦਰ ਲੁਕਿਆ ਹੋਇਆ ਇੱਕ ਬਾਗੀ ਸਾਨੂੰ Continue Reading »
No Commentsਨਿੱਤਨੇਮ
ਦਾਦਾ ਜੀ ਕੋਰੇ ਅਨਪੜ ਸਨ..ਫੇਰ ਵੀ ਪੰਜ ਬਾਣੀਆਂ ਦਾ ਪਾਠ ਜ਼ੁਬਾਨੀ ਯਾਦ ਸੀ..! ਨਿੱਤਨੇਮ ਵੇਲੇ ਮੈਨੂੰ ਆਪਣੀ ਬੁੱਕਲ ਵਿੱਚ ਬਿਠਾ ਲਿਆ ਕਰਦੇ..ਗੁਰੂਘਰ ਅਕਸਰ ਹੀ ਅਰਦਾਸ ਕਰਿਆ ਕਰਦੇ..ਹੇ ਸੱਚੇ ਪਾਤਸ਼ਾਹ ਇਸ ਨੂੰ ਆਪਣੇ ਚਰਣੀ ਲਾ..! ਫੇਰ ਤਾਬਿਆ ਤੇ ਬੈਠੇ ਬਾਬਾ ਜੀ ਅੱਗੇ ਝੋਲੀ ਅੱਡ ਆਖਿਆ ਕਰਦੇ ਇਸਨੂੰ ਵੀ ਗੁਰੂ ਦੇ ਲੜ Continue Reading »
No Commentsਮਿੰਨੀ ਕਹਾਣੀ – ਮਾਂ
ਇੱਕ ਸੱਚੀ ਘਟਨਾ ਤੇ ਅਧਾਰਿਤ (ਨਾਮ ਕਾਲਪਨਿਕ) ਮਿੰਨੀ ਕਹਾਣੀ – ਮਾਂ ਰਾਹੁਲ ਜੋ ਕਿ 5 ਕੁ ਸਾਲ ਦਾ ਬੱਚਾ ਹੈ ਆਪਣੀ ਗਰਭਵਤੀ ਮਾਂ ਦੇ ਢਿੱਡ ਨੂੰ ਹੱਥ ਲਾ ਕੇ ਗੱਲਾਂ ਕਰ ਰਿਹਾ ਹੈ “ਮੰਮੀ ਮੰਮੀ ਛੋਟਾ ਕਾਕਾ ਕਦੋਂ ਆਊਗਾ ?” ਬਹੁਤ ਛੇਤੀ ਪੁੱਤਰ ਜੀ “ਮਾਂ ਨੇ ਹੱਸ ਕੇ ਜਵਾਬ ਦਿੱਤਾ” Continue Reading »
No Commentsਸਮਝ
ਮਿੰਨੀ ਕਹਾਣੀ ਸਮਝ ਉਸਦੀ ਤਬੀਅਤ ਕੁਝ ਦਿਨਾਂ ਤੋਂ ਜ਼ਿਆਦਾ ਹੀ ਖ਼ਰਾਬ ਰਹਿਣ ਲੱਗੀ ਸੀ। ਅੱਜ ਉਸ ਨੇ ਡਾਕਟਰ ਤੋਂ ਟੈਸਟ ਕਰਵਾਇਆ। ਕੁਝ ਦਿਨਾਂ ਬਾਅਦ ਰਿਪੋਰਟ ਆਈ ਤਾਂ ਉਹ ਹੱਕਾ- ਬੱਕਾ ਰਹਿ ਗਿਆ। ਉਸ ਨੂੰ ਉਹ ਨਾਮੁਰਾਦ ਬਿਮਾਰੀ ਚਿੰਬੜ ਗਈ ਸੀ, ਜਿਸਦਾ ਕੋਈ ਇਲਾਜ ਹੀ ਨਹੀਂ ਸੀ। “ਏਡਜ਼….. ਏਡਜ਼…..” ਉਹ ਵਾਰ-ਵਾਰ Continue Reading »
No Commentsਮਾਂ
ਕਹਾਣੀ ਮਾਂ ਰਮੇਸ਼ ਦਾ ਬਿਜ਼ਨਸ ਲਗਾਤਾਰ ਘਾਟੇ ਵਿੱਚ ਜਾ ਰਿਹਾ ਸੀ। ਸੋਚਾਂ ਤੇ ਫਿਕਰਾਂ ਨੇ ਉਸ ਨੂੰ ਪ੍ਰੇਸ਼ਾਨ ਕਰ ਛੱਡਿਆ ਸੀ। ਇਸੇ ਕਾਰਨ ਉਹ ਬਿਮਾਰ ਵੀ ਰਹਿਣ ਲੱਗਾ ਸੀ। ਦਵਾਈਆਂ ‘ਤੇ ਬਹੁਤ ਖਰਚ ਆਉਣ ਲੱਗ ਗਿਆ। ਉਸ ਨੇ ਬਿਜ਼ਨਸ ਸੰਭਾਲਣ ਲਈ ਹਰ ਕੋਸ਼ਿਸ਼ ਕੀਤੀ,ਪਰ ਸਭ ਵਿਆਰਥ।ਹਾਰ ਕੇ ਉਸ ਨੇ ਪਰਮਾਤਮਾ Continue Reading »
No Commentsਪੰਜਾਬ ਰੋਡਵੇਜ਼
ਪੰਜਾਬ ਰੋਡਵੇਜ਼ ਦੀ ਬੱਸ ਦਾ ਵਿਲੱਖਣ ਨਜ਼ਾਰਾ ਦੇਖੋ ਕਿਵੇਂ ਬਿਨਾਂ ਰੂਟ ਪ੍ਰਮਿਟ ਤੋਂ ਹੀ ਬੱਸ ਚੱਲਦੀ ਗਈ ! ਸਨ ਅੱਸੀ ਇਕਿਆਸੀ ਦੇ ਕਰੀਬ ਸਾਡੇ ਪਿੰਡਾਂ ਵਲੋਂ ਬੱਸਾਂ ਦਾ ਲੁਧਿਆਣੇ ਵਲ ਨੂੰ ਕੋਈ ਸਿੱਧਾ ਰੂਟ ਨਹੀਂ ਸੀ । ਦੋ ਤਿੰਨ ਕਿਲੋਮੀਟਰ ਤੋਂ ਜਾ ਕੇ ਹੀ ਦੂਜੇ ਪਿੰਡ ਤੋਂ ਬੱਸਾਂ ‘ਤੇ ਚੜ੍ਹਿਆ Continue Reading »
No Commentsਜਵਾਈ
ਨਾਲ ਪੜਾਉਂਦੀ ਨਵਜੋਤ ਨਾਲ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਮਾਂ ਦਾ ਤਰਕ ਸੀ..ਮੇਰਾ ਕੱਲਾ ਕੱਲਾ ਪੁੱਤ ਆਪਣੇ ਮਾਮੇ ਵਾਂਙ ਸਾਰੀ ਉਮਰ ਸਹੁਰਿਆਂ ਦਾ ਬਣ ਸਾਲੀਆਂ ਹੀ ਵਿਆਉਂਦਾ ਰਹੇ..ਇਹ ਮੈਥੋਂ ਨਹੀਂ ਜਰ ਹੁੰਦਾ! ਨਵਜੋਤ ਦੀਆਂ ਦੋ ਨਿੱਕੀਆਂ ਭੈਣਾਂ ਦੀ ਜੁੰਮੇਵਾਰੀ ਓਸੇ ਦੇ ਸਿਰ ਤੇ ਹੀ ਸੀ..ਮਾਂ ਨਿੱਕੇ ਹੁੰਦਿਆਂ ਤੁਰ ਜੂ Continue Reading »
No Commentsਜਿੰਦਗੀ
ਬਾਹਰਲਾ ਬੂਹਾ ਖੁੱਲ੍ਹਾ ਰਹਿ ਗਿਆ..ਇੱਕ ਮੱਖੀ ਅੰਦਰ ਆਣ ਵੜੀ..ਕਿੰਨੇ ਦਿਨ ਸਾਰਿਆਂ ਨੂੰ ਤੰਗ ਕਰੀ ਰਖਿਆ..ਕਦੀ ਮੂੰਹ ਤੇ ਆਣ ਬੈਠਿਆ ਕਰੇ..ਕਦੀ ਰੋਟੀ ਖਾਦਿਆਂ ਕੋਲ ਤੁਰੀ ਫਿਰਦੀ ਰਿਹਾ ਕਰੇ..ਉਡਾਈਏ ਫੇਰ ਕੋਲ ਆ ਜਾਇਆ ਕਰੇ! ਅੱਜ ਕੰਪਿਊਟਰ ਤੇ ਕੰਮ ਕਰ ਰਿਹਾ ਸਾਂ..ਕੋਲ ਪਏ ਚਾਹ ਦੇ ਖਾਲੀ ਕੱਪ ਅੰਦਰ ਜਾ ਵੜੀ..ਮੈਂ ਅਛੋਪਲੇ ਜਿਹੇ ਸੱਜੇ Continue Reading »
No Comments