ਰਾਜ ਨੇ ਜਿਵੇ ਹੀ ਆਪਣੀ +2 ਕਲਾਸ ਪਾਸ ਕੀਤੀ ਉਸਦੀ ਮਾਂ ਨੇ ਉਸਨੂੰ ਘਰ ਦੇ ਕੰਮ ਕਾਰ ਸਖਾਉਣੇ ਸ਼ੁਰੂ ਕਰ ਦਿੱਤੇ।ਓਹ ਆਪਣੀ ਕਾਲਜ ਦੀ ਪੜਾਈ ਦੇ ਨਾਲ ਨਾਲ ਆਪਣੀ ਮਾਂ ਨਾਲ ਘਰ ਦੇ ਕੰਮ ਵੀ ਕਰਾਉਂਦੀ। ਘਰ ਦਾ ਕੰਮ ਕਰਦੇ ਜਦੋਂ ਵੀ ਰਾਜ ਤੋਂ ਕੋਈ ਗਲਤੀ ਹੋ ਜਾਂਦੀ ਤਾਂ ਉਸਦੀ ਮਾਂ ਹਮੇਸ਼ਾ ਕਹਿੰਦੀ ਕਿ ਮੇਰੇ ਕੋਲ ਤਾਂ ਸਰ ਗਿਆ ,ਸੱਸ ਕੋਲ ਪਤਾ ਚੱਲੂ ਜਾ ਕੇ।ਐਵੇਂ ਹੀ ਹਰ ਇਕ ਗੱਲ ਤੇ ਰਾਜ ਨੂੰ ਉਸਦੀ ਮਾ ਸੱਸ ਦੀ ਧਮਕੀ ਦਿੰਦੀ।ਰਾਜ ਕਾਲਜ ਚ ਆਪਣੀਆ ਸਹੇਲੀਆਂ ਨਾਲ ਵ ਗੱਲ ਕਰਦੀ ਤਾਂ ਉਹ ਵੀ ਕਹਿੰਦਿਆ ਕੇ ਸੱਪ ਚ ਇਕ “ਸ ” ਹੁੰਦਾ ਓਹ ਇਨ੍ਹਾਂ ਜਹਿਰੀਲਾ ਹੁੰਦਾ ਤਾਂ ਸੱਸ ਵਿਚ ਤਾਂ ਦੋ “ਸ”ਆਉਂਦੇ ਆ ।ਇਹੋ ਜਹੀਆਂ ਗੱਲਾਂ ਸੁਣ ਕੇ ਰਾਜ ਨੂੰ ਵਿਆਹ ਦੇ ਨਾਮ ਤੋਂ ਹੀ ਡਰ ਲੱਗਣ ਲੱਗ ਗਿਆ।ਐਵੇਂ ਹੀ ਕਾਲਜ ਦੇ ਤਿੰਨ ਸਾਲ ਬੀਤ ਗਏ।ਘਰਦਿਆਂ ਨੇ ਰਾਜ ਲਈ ਰਿਸ਼ਤੇ ਲੱਭਣੇ ਸੁਰੂ ਕਰ ਦਿੱਤੇ।ਰਾਜ ਨੂੰ v ਇਹ ਗੱਲ ਪਤਾ ਲੱਗੀ।ਰਾਜ ਨੂੰ ਸੁਪਨੇ ਚ ਵੀ ਸੱਸ ਦੇ ਭਿਆਨਕ ਕਿਰਦਾਰ ਹੀ ਨਜਰ ਆਉਂਦੇ।ਆਖਿਰ ਇੱਕ ਥਾਂ ਰਿਸ਼ਤੇ ਦੀ ਗੱਲ ਪੱਕੀ ਹੋ ਗਈ।ਰਾਜ ਨੂੰ ਮੁੰਡੇ ਵਾਲੇ ਦੇਖਣ ਆਏ ।ਰਾਜ ਨੇ ਮੁੰਡੇ ਨੂੰ ਬਿਲਕੁਲ ਵੀ ਨਾ ਦੇਖਿਆ ਕਿਉਂਕਿ ਉਸਨੇ ਤਾਂ ਆਪਣੀ ਸੱਸ ਦੇਖਣੀ ਸੀ ਪਹਿਲਾਂ। ਅੱਖ ਜਿਹੀ ਬਚਾ ਕੇ ਰਾਜ ਨੇ ਆਪਣੀ ਹੋਣ ਵਾਲੀ ਸੱਸ ਨੂੰ ਦੇਖਿਆ ।ਅਚਾਨਕ ਸੱਸ ਨਾਲ ਨਜਰ ਮਿਲ ਗਈ । ਰਾਜ ਦੇ ਤਾਂ ਜਿਵੇਂ ਕੋਈ ਬਡਾ ਬਿਜਲੀ ਦਾ ਕਰੰਟ ਲੱਗਾ ਹੋਵੇ।ਉਸਨੇ ਇੱਕ ਦਮ ਨੀਵੀਂ ਪਾਂ ਲਈ।ਆਖਿਰ ਵਿਆਹ ਰੱਖ ਦਿੱਤਾ ਗਿਆ।ਜਿਵੇ ਜਿਵੇ ਵਿਆਹ ਦੇ ਦਿਨ ਨੇੜੇ ਆਉਣ ਲੱਗੇ ਰਾਜ ਰੋਜ ਆਪਣੀ ਸੱਸ ਦਾ ਸਾਹਮਣਾ ਕਰਨ ਦੀਆ ਸਕੀਮਾਂ ਬਣਾਉਂਦੀ।ਆਖਿਰ ਵਿਆਹ ਵੀ ਹੋ ਗਿਆ।ਰਾਜ ਹਮੇਸ਼ਾ ਹੀ ਆਪਣੀ ਸੱਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ।ਰਾਜ ਜੋ ਵੀ ਕੰਮ ਉਸਦੀ ਸੱਸ ਕਹਿੰਦੀ ਓਹ ਕਰਕੇ ਆਪਣੇ ਕਮਰੇ ਵਿਚ ਚਲੀ ਜਾਂਦੀ।ਐਵੇਂ ਹੀ 20-25 ਦਿਨ ਲੰਘ ਗਏ।ਉਸਦੀ ਸੱਸ ਨੇ ਆਪਣੇ ਪੁੱਤਰ ਨੂੰ ਵੀ ਕਿਹਾ ਕੇ ਰਾਜ ਡਰੀ ਡਰੀ ਕਿਉ ਰਹਿੰਦੀ ਆ ? ਓਹ ਉਸ ਨਾਲ ਗੱਲ ਕਰੇ।ਕੋਈ ਤਕਲੀਫ ਤਾਂ ਨਹੀਂ।ਜਦੋਂ ਸ਼ਾਮ ਨੂੰ ਰਾਜ ਦੇ ਘਰਵਾਲੇ ਨੇ ਰਾਜ ਤੋਂ ਪੁੱਛਿਆ ਕਿ ਕੀ ਹੋਇਆ? ਰਾਜ ਨੇ ਕਿਹਾ ਕਿ ਕੁਛ ਨੀ ਬਸ ਹਜੇ ਨਵੇਂ ਪਰਿਵਾਰ ਕਰਕੇ ਥੋੜਾ ਹੁੰਦਾ।ਨਾਲ ਹੀ ਉਸਨੇ ਸੋਚਣਾ ਸੁਰੂ ਕਰ ਦਿੱਤਾ ਕਿ ਮੇਰੀ ਸੱਸ ਨੇ ਤਾਂ ਥੋੜੇ ਦਿਨ ਚ ਹੀ ਮੇਰੀਆ ਚੁਗਲੀਆਂ ਕਰਨੀਆ ਸੁਰੂ ਕਰ ਦਿੱਤੀਆਂ ਮੇਰੇ ਘਰਵਾਲੇ ਨਾਲ ।ਰਾਜ ਸਾਰਾ ਦਿਨ ਬਸ ਕੰਮ ਕਰਕੇ ਆਪਣੇ ਕਮਰੇ ਚ ਚਲੇ ਜਾਂਦੀ ਤੇ ਆਪਣੀਆ ਸਹੇਲੀਆਂ ਤੇ ਆਪਣੀ ਮਾਂ ਨਾਲ ਸੱਸ ਦੀਆ ਗੱਲਾਂ ਹੀ ਕਰਦੀ ਰਹਿੰਦੀ। ਰਾਜ ਦੀ ਸੱਸ ਨੂੰ ਲਗਦਾ ਕਿ ਉਸਦਾ ਦਿਲ ਨੀ ਲੱਗਿਆ।ਉਸਨੇ ਕਈ ਬਾਰ ਰਾਜ ਨੂੰ ਆਪਣੇ ਕੋਲ ਬੈਠਣ ਲਈ ਕਿਹਾ ਪਰ ਰਾਜ ਕਿਸੇ ਨਾ ਕਿਸੇ ਬਹਾਨੇ ਚਲੇ ਜਾਦੀ।ਇਕ ਦਿਨ ਰਾਜ ਸਾਗ ਬਣਾ ਰਹੀ ਸੀ।ਸਾਗ ਬਣਾਉਂਦੇ ਸਮੇਂ ਹੀ ਉਸਦੀ ਮਾਂ ਦਾ ਫੋਨ ਆ ਗਿਆ।ਰਾਜ ਫੋਨ ਸੁਣਨ ਲਈ ਆਪਣੇ ਕਮਰੇ ਚ ਚਲੇ ਗਈ।ਓਹ ਆਪਣੀ ਮਾ ਨਾਲ ਗੱਲਾਂ ਚ ਇੰਨੀ ਮਸਤ ਹੋ ਗਈ ਕੇ ਸਾਗ ਦਾ ਖਿਆਲ ਹੀ ਭੁੱਲ ਗਈ।ਉਸਦੀ ਸੱਸ ਨੇ ਸਾਗ ਨੂੰ ਚੰਗੀ ਤਰ੍ਹਾਂ ਘੋਟ ਕੇ ਬਣਾ ਕੇ ਰੱਖ ਦਿੱਤਾ।ਜਦ ਤੱਕ ਰਾਜ ਨੇ ਫੋਨ ਕੱਟਿਆ ਉਸਦਾ ਘਰਵਾਲਾ ਆ ਗਿਆ ।ਅਚਾਨਕ ਰਾਜ ਨੂੰ ਸਾਗ ਦਾ ਖਿਆਲ ਆਇਆ।ਓਹ ਭੱਜ ਕੇ ਰਸੋਈ ਵੱਲ ਗਈ।ਉਸਨੇ ਦੇਖਿਆ ਕਿ ਸਾਗ ਤਾਂ ਉਸਦੀ ਸੱਸ ਨੇ ਬਣਾ ਕੇ ਵੀ ਰੱਖ ਦਿੱਤਾ।ਓਹ ਮਨ ਹੀ ਮਨ ਸੋਚਣ ਲੱਗੀ ਕੇ ਹੁਣ ਉਸਦੀ ਸੱਸ ਉਸਦੇ ਘਰਵਾਲੇ ਅੱਗੇ ਬੋਲੇਗੀ।ਓਹ ਬਹੁਤ ਡਰ ਗਈ।ਪਰ ਉਹ ਚੁੱਪ ਰਹੀ।ਰਾਤ ਨੂੰ ਰੋਟੀ ਬਣਾਈ ਤਾਂ ਸਾਗ ਖਾ ਕੇ ਸਭ ਨੇ ਕਿਹਾ ਕਿ ਅੱਜ ਸਾਗ ਬਹੁਤ ਵਧੀਆ ਬਣਿਆ।ਰਾਜ ਦੇ ਦਿਲ ਦੀ ਧੜਕਣ ਤੇਜ਼ ਹੋ ਗਈ।ਉਸਨੂੰ ਲੱਗਾ ਕੇ ਅੱਜ ਤਾਂ ਉਸਨੂੰ ਆਪਣੀ ਸੱਸ ਦਾ ਅਸਲੀ ਰੂਪ ਦੇਖਣ ਨੂੰ ਮਿਲੂ।ਅਚਾਨਕ ਰਾਜ ਦੀ ਸੱਸ ਨੇ ਕਿਹਾ ਕਿ ਸਵਾਦ ਤਾਂ ਬਣਨਾ ਹੀ ਸੀ ਮੇਰੀ ਧੀ ਰਾਜ ਨੇ ਬਣਾਇਆ।ਇਹ ਸੁਣ ਕੇ ਰਾਜ ਹੈਰਾਨ ਰਹਿ ਗਈ।ਸਾਰੇ ਰਾਜ ਦੀ ਪ੍ਰਸੰਸਾ ਕਰਨ ਲੱਗੇ। ਪਰ ਰਾਜ ਹੈਰਾਨ ਸੀ। ਹੁਣ ਰਾਜ ਨੂੰ ਆਪਣੀ ਸੱਸ ਥੋੜੀ ਥੋੜੀ ਚੰਗੀ ਲੱਗਣ ਲੱਗੀ ਸੀ।ਇਕ ਦਿਨ ਕੰਮ ਖਤਮ ਕਰਕੇ ਉਹ ਆਪਣੀ ਸੱਸ ਕੋਲ ਬੈਠ ਗਈ।ਦੋਨੋ ਕਿੰਨਾ ਸਮਾਂ ਗੱਲਾਂ ਕਰਦੀਆ ਰਹੀਆ ।ਉਸਦੀ ਸੱਸ ਨੇ ਉਸਨੂੰ ਦੱਸਿਆ ਕਿ ਜਦੋਂ ਓਹ ਨਵੀਂ ਵਿਆਹੀ ਆਈ ਸੀ ਓਹ ਵੀ ਬਹੁਤ ਡਰ ਡਰ ਕੇ ਰਹਿੰਦੀ ਸੀ। ਪਰ ਸਮਾ ਪੈਣ ਤੇ ਸਭ ਆਪਣਾ ਲੱਗਣ ਲੱਗ ਦਾ।ਰਾਜ ਨੂੰ ਪਤਾ ਹੀ ਨੀ ਲੱਗਾ ਕੇ ਅੱਜ ਸਮਾ ਕਿਵੇਂ ਲੰਘ ਗਿਆ।ਹੁਣ ਓਹ ਜਲਦੀ ਕੰਮ ਖਤਮ ਕਰਕੇ ਆਪਣੀ ਸੱਸ ਨਾਲ ਬੈਠ ਕੇ ਖੂਬ ਗੱਲਾਂ ਕਰਦੀਆ।ਰਾਜ ਦਾ ਪੇਕੇ ਜਾ ਕੇ ਦਿਲ ਨਾ ਲਗਦਾ।ਉਥੇ v ਓਹ ਆਪਣੀ ਸੱਸ ਦੀਆ ਗੱਲਾਂ ਕਰਦੀ ਰਹਿੰਦੀ।ਜਦੋਂ ਕੋਈ ਰਾਜ ਤੋਂ ਸੱਸ ਬਾਰੇ ਪੁੱਛਦਾ ਤਾਂ ਓਹ ਕਹਿੰਦੀ ਕਿ ਸੱਸ ਨਹੀਂ ਮੇਰੀ ਮਾਂ ਹੈ । ਰਿਸ਼ਤਾ ਕੋਈ ਨੀ ਮਾੜਾ ਬਸ ਥੋੜੀ ਸਮਝ ਦੀ ਕਮੀ ਹੁੰਦੀ ਆ ।ਜੋ ਸਿਰਫ ਆਪਾ ਹੀ ਪੂਰੀ ਕਰ ਸਕਦੇ ਆ ।
ਰਮਨ ਢਿੱਲੋਂ