Sub Categories
Waheguru ji
Waheguru ji
ਇਤਿਹਾਸਕ ਫਤਹਿ – 1 ਜੇਠ – 14 ਮਈ, 1710
12 ਮਈ ਨੂੰ ਚੱਪੜਚਿੜੀ ਦਾ ਮੈਦਾਨ ਫਤਹਿ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਸ਼ਹਿਰ ਵੱਲ ਨੂੰ ਚਡ਼੍ਹਾਈ ਕੀਤੀ। ਚੱਪੜਚਿੜੀ ਤੋਂ ਸਰਹਿੰਦ ਦਸ ਮੀਲ ਹੈ। ਜੰਗ ਦੇ ਵਿਜੱਈਆਂ ਅੱਗੇ ਸ਼ਹਿਰ ਦੇ ਰਖਵਾਲੇ ਬਹੁਤਾ ਨ ਠਹਿਰ ਸਕੇ , ਪਰ ਫਿਰ ਵੀ ਕਿਲ੍ਹੇ ਪਈ ਇੱਕ ਤੋਪ ਕਾਫ਼ੀ ਸਮਾਂ ਅੱਗ ਵਰ੍ਹਾਉਂਦੀ ਰਹੀ। ਜਿਸ ਕਰਕੇ ਸੈਂਕੜੇ ਸਿੱਖ ਸ਼ਹੀਦੀ ਪਾ ਗਏ। ਬਾਬਾ ਬੰਦਾ ਸਿੰਘ ਨੇ ਕਿਹਾ, ਇਸ ਤੋਪ ਨੂੰ ਛੇਤੀ ਖਾਮੋਸ਼ ਕਰੋ। ਨੇਡ਼ੇ ਇਕ ਉੱਚੇ ਥੇਹ ਤੇ ਖੜ੍ਹ ਕੇ ਸਿੰਘਾਂ ਦੀਆਂ ਬੰਦੂਕਾਂ ਦੇ ਐਸੇ ਨਿਸ਼ਾਨੇ ਲਾਏ ਕੇ ਤੋਪਚੀ ਉੜਾ ਕੇ ਨਾਲ ਹੀ ਤੋਪ ਵੀ ਬੇਕਾਰ ਕਰ ਦਿੱਤੀ। ਫਿਰ ਕਿਲ੍ਹੇ ਤੇ ਹਮਲਾ ਕੀਤਾ। ਫਤਿਹ ਹੋਈ। ਸ਼ਹਿਰ ਚ ਵੜੇ ਇਸ ਵੇਲੇ ਬਹੁਤ ਸਾਰੇ ਧਾੜਵੀ ਤੋਂ ਲੁਟੇਰੇ ਲੋਕਾਂ ਨਾਲ ਆ ਰਲੇ। ਇਸ ਕਰਕੇ ਬਹੁਤ ਸਾਰਾ ਨੁਕਸਾਨ ਹੋਇਆ। ਵਜ਼ੀਰ ਖਾਨ ਦਾ ਪੁੱਤ ਦੌਲਤ ਖਾਂ ਆਪਣੇ ਪਰਿਵਾਰ ਨੂੰ ਲੈ ਕੇ ਦੌੜ ਗਿਆ। ਸੁੱਚਾ ਨੰਦ ਜਿਸ ਨੇ ਸਾਹਿਬਜ਼ਾਦਿਆਂ ਨੂੰ ਸੱਪ ਦੇ ਬੱਚੇ ਕਿਹਾ ਸੀ , ਦੀ ਹਵੇਲੀ ਨੂੰ ਲੋਕਾਂ ਨੇ ਰੱਜ ਕੇ ਲੁੱਟਿਆ। ਪਾਪੀ ਦੇ ਮਹਿਲਾ ਵਰਗਾ ਖੰਡਰ ਬਣ ਗਿਆ। ਏਦਾ 1 ਜੇਠ 1710 ਨੂੰ ਖ਼ਾਲਸੇ ਨੇ ਪਹਿਲੀ ਵਾਰ ਸਰਹਿੰਦ ਫਤਿਹ ਕੀਤੀ।
ਇਹ ਇਤਿਹਾਸਕ ਜਿੱਤ ਸੀ। ਇਸ ਤੋਂ ਬਾਅਦ ਦਾ ਸਾਰਾ ਇਤਿਹਾਸ ਹੀ ਬਦਲ ਗਿਆ। ਸ਼ਾਇਦ ਕਦੇ ਕਿਸੇ ਨੇ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਕਿ ਸਿੱਖ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦੇਣਗੇ। ਏ ਏਨੀ ਵੱਡੀ ਜਿੱਤ ਸੀ ਕੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਜਦੋਂ ਖ਼ਬਰ ਮਿਲੀ ਉਹ ਕੰਬ ਗਿਆ, ਸਾਰੇ ਕੰਮ ਵਿੱਚੇ ਛੱਡ ਕੇ ਇੱਥੋਂ ਤੱਕ ਕੇ ਰਾਜਸਥਾਨ ਦੇ ਰਾਜਿਆਂ ਵੱਲ ਚੜਾਈ ਫੌਜ ਨੂੰ ਵੀ ਪੰਜਾਬ ਵੱਲ ਜਾਣ ਦਾ ਹੁਕਮ ਕੀਤਾ। ਆਪ ਵੀ ਸਭ ਕੁਝ ਛੱਡ ਕੇ ਦੱਖਣ ਤੋਂ ਦੌੜਦਾ ਹੋਇਆ ਪੰਜਾਬ ਆਇਆ।
ਗੁਰੂ ਬਚਨ
ਜੈਕਾਰੁ ਕੀਓ ਧਰਮੀਆ ਕਾ
ਪਾਪੀ ਕਉ ਡੰਡੁ ਦੀਓਇ ॥੧੬॥
ਜੋਗੀ ਅੱਲਾ ਯਾਰ ਖਾਂ ਲਿਖਦਾ
ਜੋਗੀ ਜੀ ਇਸ ਕੇ ਬਾਦ ਹੂਈ ਥੋੜ੍ਹੀ ਦੇਰ ਥੀ
ਬਸਤੀ ਸਰਹਿੰਦ ਸ਼ਹਿਰ ਈਂਟੋ ਕਾ ਢੇਰ ਥੀ
ਨੋਟ ਜੰਗ ਦੇ ਸ਼ਹੀਦ ਸਿੰਘਾਂ ਦਾ ਸਸਕਾਰ ਸ਼ਹੀਦ ਮੈਂ ਇੰਜ ਕੀਤਾ ਗਿਆ, ਜੋ ਠੰਢੇ ਬੁਰਜ ਦੇ ਨੇਡ਼ੇ ਮੌਜੂਦ ਹੈ। ਡਾ ਗੰਡਾ ਸਿੰਘ ਲਿਖਦੇ ਨੇ 500 ਦੇ ਕਰੀਬ ਸਿੰਘ ਸ਼ਹੀਦ ਹੋਏ , ਪਰ ਸ਼ਹੀਦ ਗੰਜ ਲੱਗੇ ਬੋਰਡ ਤੇ 6000 ਦੇ ਸੰਸਕਾਰ ਦਾ ਜ਼ਿਕਰ ਕੀਤਾ ਹੈ।
ਮੇਜਰ ਸਿੰਘ
ਗੁਰੂ ਕਿਰਪਾ ਕਰੇ