Sub Categories
ਸਤਿ ਸ੍ਰੀ ਅਕਾਲ ਵੀਰ ਜੀ | ਅਸੀਂ ਤੁਹਾਡੇ ਪੇਜ ਦੇ ਮਾਧਿਅਮ ਨਾਲ ਆਪਣੀ ਸੰਸਥਾ ਦੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ | ਅਸੀਂ NRI ਵੀਰਾਂ ਤੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਇੱਕ NGO ਚਲਾਉਂਦੇ ਹਾਂ ” ਇਨਕਲਾਬ ਸੇਵਾ ਸੁਸਾਇਟੀ ਰਾਜਪੁਰ ਭਾਈਆਂ ” ਪਿੰਡ ਰਾਜਪੁਰ ਭਾਈਆਂ, ਜ਼ਿਲ੍ਹਾ ਹੁਸ਼ਿਆਰਪੁਰ ਤੋਂ | ਇਹ NGO ਸਿਹਤ ਸੇਵਾਵਾਂ,ਵਾਤਾਵਰਣ, ਸਿੱਖਿਆ, ਆਰਥਿਕ, ਖੇਤੀ, ਨੌਜਵਾਨੀ, ਜਨਤਕ ਸੁਧਾਰਾਂ ਆਦਿ ਲਈ ਕੰਮ ਕਰਦੀ ਹੈ | ਜਿਵੇਂ ਕਿ ਕਿਸੇ ਗ਼ਰੀਬ ਲੋੜਵੰਦ ਨੂੰ ਇਲਾਜ ਲਈ ਆਰਥਿਕ ਤੌਰ ਤੇ ਮਦਦ ਦੀ ਲੋੜ ਹੋਵੇ , ਕਿਸੇ ਗ਼ਰੀਬ ਲੋੜਵੰਦ ਬੱਚੀ ਦੇ ਵਿਆਹ ਲਈ ਮਦਦ ਦੀ ਲੋੜ ਹੋਵੇ , ਗਰੀਬ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੇ ਐਜੂਕੇਸ਼ਨ ਲਈ ਉਨ੍ਹਾਂ ਨੂੰ ਆਰਥਿਕ ਤੌਰ ਤੇ ਮਦਦ ਦੀ ਲੋੜ ਹੋਵੇ,ਕਿਸੇ ਗ਼ਰੀਬ ਲੋੜਵੰਦ ਪਰਿਵਾਰ ਨੂੰ ਮਕਾਨ ਦੀ ਲੋੜ ਹੋਵੇ ਜਾਂ ਵਾਤਾਵਰਨ ਸਬੰਧੀ ਹਰਾ ਇਨਕਲਾਬ ਲਿਆਉਣ ਦੀ ਗੱਲ ਹੋਵੇ ਜਾਂ ਪਿੰਡ ਵਿੱਚ ਸਾਫ਼ ਪਾਣੀ ਲਈ ਜਨਤਕ ਸੁਧਾਰਾਂ ਦੀ ਲੋੜ ਹੋਵੇ ,ਪਿੰਡ ਵਿੱਚ ਹਰ ਰੋਜ਼ ਵੀਟ ਗਰਾਸ ਜੂਸ ਦੀ ਸੇਵਾ ਚਲਾਈ ਜਾ ਰਹੀ ਹੈ ਆਦਿ ਸਾਡੀ ਸੰਸਥਾ ਵੱਲੋਂ ਇਹ ਉਪਰਾਲੇ ਕੀਤੇ ਜਾਂਦੇ ਹਨ- ਧੰਨਵਾਦ
ਬਸਤੀ ਨਿਜ਼ਾਮਦੀਨ ਅਤੇ ਗੋਬਿੰਦ ਨਗਰੀ ਦੇ ਰੇਲਵੇ ਮੁਲਾਜਮਾਂ ਨੇ ਫਿਰੋਜ਼ਪੁਰ ਸ਼ਹਿਰ ਵਿਚ 100 ਬੁੱਟੇ ਲਗਾਏ ਹਨ , ਅਤੇ 2 ਮਹੀਨਿਆ ਚ 2000 ਬੁੱਟੇ ਲਗਾਉਣ ਦਾ ਉਪਰਾਲਾ ਹੈ
ਪਿੰਡ ਦੇ ਨੌਜਵਾਨਾਂ ਵੀਰਾ ਵਲੋਂ ਗੰਦੇ ਛੱਪੜ ਦੀ ਸਫਾਈ ਆਪ ਪੈਸੇ ਇਕਠੇ ਕਰਕੇ ਕੀਤੀ