#ਸੱਚੀ_ਘਟਨਾ_ਬੱਸ_ਦਾ_ਸਫਰ 😔😔
ਅੱਜ ਜਦੋਂ ਮੈਂ ਲੁਧਿਆਣੇ ਤੋਂ ਆਪਣੇ ਪਿੰਡ ਨੂੰ ਬੱਸ ਚ ਜਾ ਰਿਹਾ ਸੀ ਜਦੋਂ ਮੈਂ ਆਪਣੇ ਪਿੰਡ ਦੇ ਰਾਹ ਤੇ ਉਤਰਨ ਲਈ ਆਪਣੀ ਸੀਟ ਤੋਂ ਉੱਠ ਬੱਸ ਦੀ ਤਾਕੀ ਦੇ ਕੋਲ ਜਾ ਕੇ ਖੜਾ ਹੋ ਗਿਆ ਸੀ ਤੇ ਇਕ ਮਾਤਾ ਨੂੰ ਉਸ ਦੀ ਸੀਟ ਤੇ ਬੈਠੇ ਆਦਮੀ ਨੇ ਪੁੱਛਿਆ ਬੇਟੇ ਦਾ ਵਿਆਹ ਕਰਵਾ ਦਿੱਤਾ ਤਾਂ ਜਦੋਂ ਉਸ ਮਾਤਾ ਨੇ ਜਵਾਬ ਚ ਉਸ ਆਦਮੀ ਨੂੰ ਕਿਹਾ ਬੇਟੇ ਦਾ ਤੇ ਅਸੀਂ ਹੁਣ ਦੂਜਾ ਵਿਆਹ ਕਰਨਾ ਪਹਿਲਾਂ ਵਾਲੀ ਨੌਹ ਤਾ ਸਹੀ ਨਹੀਂ ਸੀ ਉਸ ਮਾਤਾ ਦਾ ਇਹ ਜਵਾਬ ਸੁਣ ਕੇ ਮਨ ਬਹੁਤ ਦੁੱਖੀ ਹੋਇਆ ਤੇ ਉਦੋਂ ਨੂੰ ਪਿੰਡ ਆ ਗਿਆ ਤੇ ਬੱਸ ਤੋਂ ਥੱਲੇ ਉੱਤਰ ਕੇ ਇਹ ਸੋਚਦਾ ਘਰ ਵੱਲ ਨੂੰ ਜਾਣ ਲੱਗਾ ਕਿ ਇਕ ਔਰਤ ਨੇ ਕਿੰਨੀ ਅਸਾਨੀ ਨਾਲ ਦੂਜੀ ਔਰਤ ਨੂੰ ਚਰਿੱਤ੍ਰ ਹੀਣ ਕਹਿ ਕੇ ਆਪਣੇ ਬੇਟੇ ਨੂੰ ਸਹੀ ਸਾਬਿਤ ਕਰ ਦਿੱਤਾ ਭਾਵੇਂ ਉਸ ਔਰਤ ਦੇ ਬੇਟੇ ਦੀ ਕੋਈ ਗਲਤੀ ਹੋਵੇ ਉਹਨਾਂ ਚ ਤਲਾਕ ਹੋਣ ਦੇ ਹੋਰ ਵੀ ਕਾਰਨ ਹੋ ਸਕਦੇ ਸੀ
#ਤੁਸੀਂ_ਆਪਣੇ ਵੀ #ਵਿਚਾਰ_ਰੱਖੋ ਜੀ ਕੀ #ਉਸ_ਔਰਤ ਦਾ ਆਪਣੀ ਹੀ #ਨੌਹ ਨੂੰ #ਚਰਿੱਤ੍ਰ_ਹੀਣ_ਕਹਿਣਾ_ਸਹੀ ਹੈ ਜਾਂ #ਨਹੀਂ