ਅੱਜ ਕਰੀਬ 7:15 ਵਜੇ ਸਵੇਰੇ ਮੇਰੇ ਦੋਸਤ ਮਨਵੀਰ ਦੇ ਘਰ ਉਸ ਦੀ ਗੱਡੀ ਵਿੱਚ ਗੋਹ ਵੜ ਗਈ। ਜਦੋਂ ਉਸ ਨੇ ਦੇਖਿਆ ਕਿ ਗੱਡੀ ਵਿੱਚ ਗੋਹ ਹੈ ਤਾਂ ਉਸ ਨੇ ਉਸ ਨੂੰ ਮਾਰਨ ਦੀ ਬਜਾਏ ਮੇਰੇ ਨਾਲ ਸੰਪਰਕ ਕੀਤਾ।
ਲਗਭਗ ਇਕ ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਇਸ ਗੋਹ ਨੂੰ ਸੁਰੱਖਿਅਤ ਕਾਬੂ ਕਰ ਲਿਆ ਗਿਆ ਅਤੇ ਇਸ ਨੂੰ ਆਬਾਦੀ ਤੋਂ ਦੂਰ ਕੁਦਰਤੀ ਵਾਤਾਵਰਨ ਵਿੱਚ ਛੱਡ ਦਿੱਤਾ ਗਿਆ ।
ਬਹੁਤ ਸਾਰੇ ਲੋਕਾਂ ਵਿਚ ਭੁਲੇਖਾ ਹੈ ਕਿ ਗੋਹ ਅਤੇ ਚੰਨਣ ਗਹੀਰਾ ਬਹੁਤ ਹੀ ਖ਼ਤਰਨਾਕ ਜੀਵ ਹਨ ਪ੍ਰੰਤੂ ਅਜਿਹਾ ਬਿਲਕੁਲ ਵੀ ਨਹੀਂ ਗੋਹ ਅਤੇ ਚੰਨਣ ਗਹੀਰਾ ਵਿੱਚ ਜ਼ਹਿਰ ਬਿਲਕੁਲ ਵੀ ਨਹੀਂ ਹੁੰਦਾ ਇਨ੍ਹਾਂ ਵਿੱਚ ਸਿਰਫ਼ ਬੈਕਟੀਰੀਆ ਹੁੰਦਾ ਹੈ। ਪ੍ਰੰਤੂ ਫਿਰ ਵੀ ਲੋਕ ਕਿੰਨਾਂ ਨੂੰ ਜ਼ਹਿਰੀਲਾ ਸਮਝ ਕੇ ਮਾਰ ਦਿੰਦੇ ਹਨ।
ਜੀਓ ਔਰ ਜੀਨੇ ਦੋ
ਸੇਵਾਦਾਰ
ਗੁਰਵਿੰਦਰ ਸ਼ਰਮਾ ਬਠਿੰਡਾ
M:-9501811001