ਇਹ ਕੀ ਦਗਾ ਏ…?
ਮਹਾਰਾਜਾ ਸ਼ੇਰ ਸਿੰਘ ਤੇ ਉਸਦੇ ਪੁੱਤਰ ਪ੍ਰਤਾਪ ਸਿੰਘ ਦਾ ਬੇਰਹਿਮੀ ਨਾਲ ਕਤਲ
15 ਸਤੰਬਰ 1843 ਨੂੰ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਸੀ। ਕੁਝ ਘੋੜ ਸਵਾਰ ਧੂੜ ਉਡਾਉਂਦੇ ਹੋਏ ਤੇਜ਼ ਗਤੀ ਨਾਲ ਲਾਹੌਰ ਦੇ ਸ਼ਾਹੀ ਕਿਲ੍ਹੇ ਵੱਲ ਆਉਂਦੇ ਦਿਸੇ। ਕਿਲ੍ਹੇ ਦੇ ਮੁੱਖ ਦਰਵਾਜ਼ੇ ਉੱਪਰ ਤਾਇਨਾਤ ਪਹਿਰੇਦਾਰ ਸਾਵਧਾਨ ਹੋ ਗਏ। ਜਦੋਂ ਇਹ ਘੋੜ ਸਵਾਰ ਲਾਗੇ ਆਏ ਤਾਂ ਪਹਿਰੇਦਾਰਾਂ ਦੇਖਿਆ ਕਿ ਸਰਕਾਰ-ਏ-ਖ਼ਾਲਸਾ ਦੇ ਮਹਾਰਾਜਾ ਸ਼ੇਰ ਸਿੰਘ ਅਤੇ ਉਸਦੇ ਮਾਸੂਮ ਪੁੱਤਰ ਸ਼ਹਿਜ਼ਾਦਾ ਪ੍ਰਤਾਪ ਸਿੰਘ ਦੇ ਸਿਰ ਨੇਜ਼ਿਆਂ ਉੱਪਰ ਟੰਗੇ ਹੋਏ ਸਨ। ਮਹਾਰਾਜੇ ਤੇ ਉਸਦੇ ਪੁੱਤ ਦਾ ਸਿਰ ਕਿਸੇ ਹੋਰ ਨੇ ਨਹੀਂ ਬਲਕਿ ਉਸਦੇ ਸੰਧਾਵਾਲੀਏ ਚਾਚੇ ਨੇ ਹੀ ਆਪਣੇ ਨੇਜ਼ੇ ਉੱਪਰ ਟੰਗੇ ਹੋਏ ਸਨ।
ਨੇਜ਼ੇ ਉੱਪਰ ਟੰਗਿਆ ਮਹਾਰਾਜਾ ਸ਼ੇਰ ਸਿੰਘ ਦਾ ਲਾਲ ਸੁਰਖ ਚਿਹਰਾ ਆਪਣੇ ਨਾਲ ਹੋਏ ਦਗ਼ੇ ਤੋਂ ਕਾਫੀ ਗੁੱਸੇ ਵਿੱਚ ਲੱਗ ਰਿਹਾ ਸੀ। ਮਾਸੂਮ ਪ੍ਰਤਾਪ ਸਿੰਘ ਦਾ ਸੀਸ ਭਾਂਵੇ ਧੜ ਨਾਲੋਂ ਅਲੱਗ ਹੋ ਚੁੱਕਾ ਸੀ ਪਰ ਉਸ ਮਾਸੂਮ ਦੀਆਂ ਅੱਖਾਂ ਅਜੇ ਵੀ ਖੁੱਲੀਆਂ ਹੋਈਆਂ ਸਨ ਅਤੇ ਉਨ੍ਹਾਂ ਵਿਚੋਂ ਵਗੇ ਹੰਝੂਆਂ ਨੂੰ ਅਜੇ ਵੀ ਸਾਫ ਤੌਰ ’ਤੇ ਦੇਖਿਆ ਜਾ ਸਕਦਾ ਸੀ। ਪ੍ਰਤੀਤ ਹੋ ਰਿਹਾ ਸੀ ਕਿ ਕਤਲ ਹੋਣ ਤੋਂ ਪਹਿਲਾਂ ਮਾਸੂਮ ਪ੍ਰਤਾਪ ਸਿੰਘ ਨੇ ਸ਼ਰੀਕੇ ਵਿੱਚ ਦਾਦੇ ਲੱਗਦੇ ਕਾਤਲ ਲਹਿਣਾ ਸਿੰਘ ਨੂੰ ਰੋ-ਰੋ ਕੇ ਜਾਨ ਬਖਸ਼ਣ ਦੇ ਤਰਲੇ ਕੀਤੇ ਹੋਣਗੇ।
ਖੈਰ ਬੇ-ਗੈਰਤ ਪਹਿਰੇਦਾਰਾਂ ਨੇ ਕਿਲ੍ਹੇ ਦੇ ਦਰਵਾਜੇ ਖੋਲ੍ਹ ਦਿੱਤੇ। ਮਹਾਰਾਜੇ ਦੇ ਕਾਤਲ ਸੰਧਾਵਾਲੀਏ ਸਰਦਾਰ ਬੜੇ ਮਾਣ ਨਾਲ ਜੇਤੂ ਦੀ ਤਰਾਂ ਸ਼ਾਹੀ ਕਿਲ੍ਹੇ ਵਿੱਚ ਦਾਖਲ ਹੋਏ। ਲਾਹੌਰੀਆਂ ਨੇ ਜਦੋਂ ਆਪਣੇ ਮਹਾਰਾਜੇ ਦਾ ਇਹ ਹਸ਼ਰ ਦੇਖਿਆ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸਾਰੇ ਸ਼ਹਿਰ ਵਿੱਚ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਮਹਾਰਾਜਾ ਸ਼ੇਰ ਸਿੰਘ ਅਤੇ ਉਸਦਾ ਪੁੱਤਰ ਸ਼ਹਿਜ਼ਾਦਾ ਪਰਤਾਪ ਸਿੰਘ ਕਤਲ ਕਰ ਦਿੱਤੇ ਗਏ ਹਨ।
ਅਜੇ ਸਵੇਰ ਦੀ ਹੀ ਤਾਂ ਗੱਲ ਸੀ ਜਦੋਂ ਮਹਾਰਾਜਾ ਸ਼ੇਰ ਸਿੰਘ ਆਪਣੇ ਪੁੱਤ ਪਰਤਾਪ ਸਿੰਘ, ਦੀਵਾਨ ਦੀਨਾ ਨਾਥ, ਬੁੱਧ ਸਿੰਘ ਮੋਹਰਾ, ਮੰਗਲ ਸਿੰਘ ਬੁਤਾਲੀਆ ਅਤੇ ਕੁਝ ਕੁ ਹਜ਼ੂਰੀ ਸਵਾਰਾਂ ਦੇ ਨਾਲ ਰੌਸ਼ਨੀ ਦਰਵਾਜ਼ੇ ਵਿਚੋਂ ਦੀ ਲੰਘ ਕੇ ਪ੍ਰੇਡ ਮੈਦਾਨ ਦੇ ਰਾਹ ਸ਼ਾਹ ਬਲੋਲ ਵੱਲ ਗਏ ਸਨ। ਰਾਜਾ ਧਿਆਨ ਸਿੰਘ ਬਿਮਾਰੀ ਦਾ ਬਹਾਨਾ ਬਣਾ ਕੇ ਹਵੇਲੀ ਵਿੱਚ ਹੀ ਰਹਿ ਗਿਆ।
ਸ਼ਾਹ ਬਲੋਲ ਜੋ ਕਿ ਸ਼ਾਲਾਮਾਰ ਬਾਗ ਵਿੱਚ ਸੀ ਵਿਖੇ ਪਹੁੰਚ ਕੇ ਮਹਾਰਾਜਾ ਸ਼ੇਰ ਸਿੰਘ ਸ਼ਾਹ ਨਸ਼ੀਨ ਝਰੋਖੇ ਵਿੱਚ ਕੁਰਸੀ ਉਪਰ ਜਾ ਬੈਠੇ, ਜਿਹੜੀ ਖੁੱਲ੍ਹੇ ਮੈਦਾਨ ਦੇ ਮੱਥੇ ਵੱਲ ਸੀ। ਮਹਾਰਾਜੇ ਨੇ ਪਹਿਲਾਂ ਪਹਿਲਵਾਨਾਂ ਦੇ ਕੁਝ ਕੁ ਜੋੜਿਆਂ ਦੇ ਘੋਲ ਡਿੱਠੇ। ਜੇਤੂਆਂ ਨੂੰ ਇਨਾਮ ਵੰਡ ਕੇ ਹਟੇ ਹੀ ਸਨ ਕਿ ਦੀਵਾਨ ਦੀਨਾ ਨਾਥ ਕੁਝ ਜ਼ਰੂਰੀ ਕਾਗਜ਼ਾਤ ਲੈ ਕੇ ਹਜ਼ੂਰੀ ਵਿੱਚ ਹਾਜ਼ਰ ਹੋਇਆ ਅਤੇ ਮਿਸਲ ਵਿਚੋਂ ਪੜ੍ਹ-ਪੜ੍ਹ ਕੇ ਸੁਣਾਉਣ ਲੱਗਾ। ਏਨੇ ਨੂੰ ਅਜੀਤ ਸਿੰਘ ਸੰਧਾਵਾਲੀਆ ਸਣੇ ਆਪਣੇ 400 ਘੋੜ ਸਵਾਰਾਂ ਦੇ ਝਰੋਖੇ ਸਾਹਮਣੇ ਆ ਖੜੋਤਾ ਅਤੇ ਬੇਨਤੀ ਕੀਤੀ ਕਿ ਸਰਕਾਰ ਸਵਾਰ ਹਾਜ਼ਰ ਹਨ। ਮਹਾਰਾਜੇ ਨੇ ਦੀਨਾ ਨਾਥ ਨੂੰ ਹੁਕਮ ਦਿੱਤਾ ਕਿ ਆਪ ਸਵਾਰਾਂ ਦੀ ਫ਼ਰਦ ਬਣਾ ਲਵੋ ਤੇ ਸਾਡੇ ਪੇਸ਼ ਕਰੋ।
ਅਜੀਤ ਸਿੰਘ ਸੰਧਾਵਾਲੀਆ ਨੇ ਇਸ ਸਮੇਂ ਮਹਾਰਾਜਾ ਸਾਹਿਬ ਨੂੰ ਖੁਸ਼ੀ ਦੇ ਘਰ ਵਿੱਚ ਵੇਖ ਕੇ ਇੱਕ ਦੋਨਾਲੀ ਗੋਲੀਦਾਰ ਰਫ਼ਲ ਮਹਾਰਾਜ ਦੇ ਸਾਹਮਣੇ ਪੇਸ਼ ਕੀਤੀ ਤੇ ਆਖਿਆ ਹਜ਼ੂਰ ‘ਇਹ ਅੰਗਰੇਜ਼ੀ ਬੰਦੂਕ ਮੈਨੂੰ ਕਲਕੱਤੇ ਇੱਕ ਅੰਗਰੇਜ਼ ਨੇ ਦਿੱਤੀ ਸੀ’। ਹੁਣ ਮੈਨੂੰ ਇਸ ਦੇ ਬੜੇ ਰੁਪਏ ਮਿਲਦੇ ਹਨ ਪਰ ਦਾਸ ਨੇ ਹਜ਼ੂਰ ਦੀ ਭੇਟਾ ਲਈ ਰੱਖੀ ਹੋਈ ਹੈ। ਮਹਾਰਾਜਾ ਸ਼ੇਰ ਸਿੰਘ ਚੰਗੇ ਹਥਿਆਰਾਂ ਦੇ ਬੜੇ ਸ਼ੌਕੀਨ ਸਨ। ਮਹਾਰਾਜੇ ਨੇ ਰਫ਼ਲ ਫੜਨ ਲਈ ਆਪਣਾ ਸੱਜਾ ਹੱਥ ਅੱਗੇ ਕੀਤਾ। ਇਸ ਸਮੇਂ ਅਜੀਤ ਸਿੰਘ ਨੇ ਬੰਦੂਕ ਮਹਾਰਾਜੇ ਦੇ ਹੱਥ ਫੜਾਉਣ ਲਈ ਹੋਰ ਅਗਾਂਹ ਕੀਤੀ ਅਤੇ ਨਾਲ ਹੀ ਉਸਦੀ ਕਲਾ ਦਬਾ ਦਿੱਤੀ। ਬੰਦੂਕ ਚੱਲ ਗਈ ਅਤੇ ਦੋਵੇਂ ਗੋਲੀਆਂ ਮਹਾਰਾਜਾ ਸ਼ੇਰ ਸਿੰਘ ਦੀ ਛਾਤੀ ਵਿੱਚ ਲੱਗੀਆਂ। ਇਨ੍ਹਾਂ ਵਿਚੋਂ ਇੱਕ ਗੋਲੀ ਛਾਤੀ ਨੂੰ ਚੀਰਦੀ ਹੋਈ ਪਿੱਠ ਵਿਚੋਂ ਨਿਕਲ ਕੇ ਪਿਛਲੀ ਕੰਧ ਵਿੱਚ ਜਾ ਲੱਗੀ ਅਤੇ ਦੂਸਰੀ ਸਰੀਰ ਦੇ ਅੰਦਰ ਹੀ ਠੰਡੀ ਹੋ ਗਈ। ਜਦੋਂ ਹੀ ਗੋਲੀਆਂ ਮਹਾਰਾਜੇ ਦੀ ਛਾਤੀ ਵਿੱਚ ਲੱਗੀਆਂ ਤਾਂ ਮਹਾਰਾਜਾ ਸ਼ੇਰ ਸਿੰਘ ਦੇ ਮੂੰਹੋਂ ਆਖਰੀ ਬੋਲ ਨਿਕਲੇ ‘ਇਹ ਕੀ ਦਗਾ ਹੈ..?…. ਏਨਾਂ ਕਹਿ ਕੇ ਮਹਾਰਾਜਾ ਕੁਰਸੀ ਤੋਂ ਹੇਠਾਂ ਲੁੜਕ ਪਏ। ਅਜੇ ਸਵਾਸ ਨਹੀਂ ਸਨ ਨਿਕਲੇ ਕਿ ਅਜੀਤ ਸਿੰਘ ਉੱਪਰ ਚੜ੍ਹ ਆਇਆ ਅਤੇ ਤੜਫ਼ਦੇ ਹੋਏ ਮਹਾਰਾਜੇ ਦਾ ਸਿਰ ਆਪਣੀ ਤਲਵਾਰ ਨਾਲ ਧੜ ਤੋਂ ਅੱਡ ਕਰ ਦਿੱਤਾ।
ਗੋਲੀ ਦੀ ਅਵਾਜ਼ ਸੁਣ ਕੇ ਬੁੱਧ ਸਿੰਘ ਮੈਹਰਾ ਮੁਕੇਰੀਆਂ ਵਾਲਾ ਤਲਵਾਰ ਸੂਤ ਕੇ ਭੱਜਾ ਆਇਆ ਅਤੇ ਅਜੀਤ ਸਿੰਘ ਉੱਪਰ ਤਲਵਾਰ ਦਾ ਵਾਰ ਕੀਤਾ ਪਰ ਇਸ ਤੋਂ ਪਹਿਲਾਂ ਕਿ ਅਜੀਤ ਸਿੰਘ ਨੂੰ ਕੋਈ ਨੁਕਸਾਨ ਹੁੰਦਾ, ਉਸਦੀ ਫੌਜ ਦੇ ਇੱਕ ਜਵਾਨ ਨੇ ਬੁੱਧ ਸਿੰਘ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਇਸੇ ਤਰਾਂ ਮਹਾਰਾਜੇ ਦੇ ਹੋਰ ਅੰਗ ਰੱਖਿਅਕਾਂ ਦਾ ਕਤਲ ਕਰ ਦਿੱਤਾ ਗਿਆ। ਅਜੀਤ ਸਿੰਘ ਸੰਧਾਵਾਲੀਆ ਨੇ ਮਹਾਰਾਜਾ ਸ਼ੇਰ ਸਿੰਘ ਦਾ ਸਿਰ ਆਪਣੇ ਨੇਜ਼ੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ