ਉਨਾਬੀ ਕੋਟੀ
ਤੀਹ ਸਾਲ ਪੂਰਾਣੀ ਗੱਲ ਏ..
ਵਿਆਹ ਮਗਰੋਂ ਅਸੀਂ ਚੰਡੀਗੜ੍ਹ ਸ਼ਿਫਟ ਹੋ ਗਏ..
ਇਹ ਰੋਜ ਨੌ ਕੂ ਵਜੇ ਦਫਤਰ ਚਲੇ ਜਾਇਆ ਕਰਦੇ ਤੇ ਮੈਂ ਸਿਆਲ ਦੀ ਧੁੱਪ ਸੇਕਣ ਕੋਠੇ ਤੇ ਚੜ੍ਹ ਜਾਇਆ ਕਰਦੀ..
ਸਾਮਣੇ ਹੀ ਦੋ ਕੂ ਘਰ ਛੱਡ ਇੱਕ ਮਾਤਾ ਜੀ ਵੀ ਅਕਸਰ ਹੀ ਕੋਠੇ ਤੇ ਬੈਠੇ ਦਿਸ ਪਿਆ ਕਰਦੇ..
ਐਨਕ ਲਾ ਕੇ ਹਮੇਸ਼ਾਂ ਸਵੈਟਰ ਉਣਦੇ ਰਹਿੰਦੇ..ਇੱਕ ਦੋ ਵਾਰ ਨਜਰਾਂ ਮਿਲੀਆਂ..ਮੈਂ ਦੂਰੋਂ ਸਤਿ ਸ੍ਰੀ ਅਕਾਲ ਬੁਲਾ ਦਿੱਤੀ..ਬੜਾ ਖੁਸ ਹੋਏ..!
ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਬਸ ਦੂਰੋਂ ਹੀ ਦੁਆ ਸਲਾਮ ਤੇ ਜਾ ਫੇਰ ਆਹਮੋਂ ਸਾਮਣੇ ਬੈਠ ਮਿਲਣੀਆਂ ਤੇ ਖੁੱਲੀ ਗੱਲਬਾਤ ਦਾ ਰਿਵਾਜ ਹੁੰਦਾ ਸੀ!
ਫੇਰ ਕੁਝ ਦਿਨ ਬਾਅਦ ਦੂਰੋਂ ਹੀ ਮੈਨੂੰ ਇੱਕ ਅੱਧ-ਬੁਣੀ ਕੋਟੀ ਵਿਖਾਉਂਦੇ ਹੋਏ ਇਸ਼ਾਰਿਆਂ ਨਾਲ ਪੁੱਛਣ ਲੱਗੇ ਕਿਦਾਂ ਹੈ?
ਅਗਿਓਂ ਇਸ਼ਾਰੇ ਜਿਹੇ ਨਾਲ ਆਖ ਦਿੱਤਾ..ਬਹੁਤ ਸੋਹਣੀ..ਬੜਾ ਖੁਸ਼ ਹੋਏ!
ਅਗਲੇ ਦਿਨ ਓਹਨਾ ਅੱਧੀ ਉਣ ਵੀ ਦਿੱਤੀ..
ਖਾਸ ਗੱਲ ਇਹ ਸੀ ਕੇ ਅੱਜ ਬੁਣਤੀ ਦੇ ਐਨ ਵਿਚਕਾਰ ਇੱਕ ਸਰੋਂ ਰੰਗੀ ਧਾਰੀ ਵੀ ਸੀ..
ਫਿਰ ਪੁੱਛਦੇ ਕਿੱਦਾਂ?
ਆਖਿਆ ਸੋਹਣੀ ਏ..ਇਸ ਵਾਰ ਓਹਨਾ ਤੋਂ ਖੁਸ਼ੀ ਸਾਂਬੀ ਨਾ ਜਾਵੇ..!
ਫੇਰ ਇਹ ਰੋਜਾਨਾ ਦਾ ਇੱਕ ਸਿਲਸਿਲਾ ਜਿਹਾ ਬਣ ਗਿਆ..
ਮੁੜ ਕਿੰਨੇ ਦਿਨ ਉਹ ਨਾ ਦਿਸੇ..
ਇਹ ਦਫਤਰੋਂ ਆਏ ਤਾਂ ਇਹਨਾਂ ਨਾਲ ਗੱਲ ਕੀਤੀ..
ਆਖਣ ਲੱਗੇ ਛੁੱਟੀ ਵਾਲੇ ਦਿਨ ਹੋ ਆਉਂਦੇ ਹਾਂ..ਪਤਾ ਵੀ ਲੈ ਆਵਾਂਗੇ ਤੇ ਮਿਲ...
...
ਕੇ ਖੁੱਲੀਆਂ ਗੱਲਾਂਬਾਤਾਂ ਵੀ ਹੋ ਜਾਣਗੀਆਂ..!
ਐਤਵਾਰ ਓਥੇ ਪਹੁੰਚੇ ਤਾਂ ਅੱਗੇ ਜੰਦਰਾ ਲੱਗਾ ਸੀ..
ਸਾਮਣੇ ਦੁਕਾਨ ਤੋਂ ਪਤਾ ਕੀਤਾ..ਆਖਣ ਲੱਗੇ ਕੇ ਮਾਤਾ ਜੀ ਤੇ ਕੁਝ ਦਿਨ ਪਹਿਲਾਂ ਚੜਾਈ ਕਰ ਗਏ ਨੇ..ਪਰਿਵਾਰ ਨੇ ਪਿੰਡ ਜਾ ਓਹਨਾ ਦਾ ਸੰਸਕਾਰ ਵੀ ਕਰ ਦਿੱਤਾ..!
ਇਹ ਤਾਂ ਚੁੱਪ ਜਿਹੇ ਕਰ ਗਏ ਪਰ ਮੇਰੇ ਹੰਜੂ ਵਗ ਤੁਰੇ..
ਇਹ ਮੈਨੂੰ ਆਸਰਾ ਦੇ ਕੇ ਵਾਪਿਸ ਲਿਆਉਣ ਹੀ ਲੱਗੇ ਸਨ ਕੇ ਦੁਕਾਨ ਵਾਲੇ ਨੇ ਮਗਰੋਂ ਵਾਜ ਮਾਰ ਲਈ..
ਪੁੱਛਣ ਲੱਗਾ ਕੇ ਤੁਸੀਂ ਇਹਨਾਂ ਦੇ ਮਗਰ ਹੀ ਰਹਿੰਦੇ ਹੋ..ਹੁਣੇ ਨਵੇਂ ਨਵੇਂ ਹੀ ਆਏ ਹੋ ਨਾ..?
ਆਖਿਆ ਹਾਂ ਜੀ ਦੋ ਘਰ ਛੱਡ ਇਹਨਾਂ ਦੇ ਪਿੱਛੇ ਹੀ ਰਹਿੰਦੇ ਹਾਂ..
ਉਹ ਕਾਹਲੀ ਨਾਲ ਅੰਦਰ ਗਿਆ ਤੇ ਪਲਾਸਟਿਕ ਦਾ ਲਫਾਫਾ ਚੁੱਕ ਲਿਆਇਆ..
ਫੇਰ ਸਾਨੂੰ ਫੜਾਉਂਦਾ ਹੋਇਆ ਆਖਣ ਲੱਗਾ ਕੇ ਪਿੰਡ ਜਾਂਦੇ ਹੋਏ ਅੰਕਲ ਜੀ ਦੇ ਗਏ ਸਨ..ਆਖਦੇ ਸਨ ਇੱਕ ਨਵਾਂ ਵਿਆਹਿਆ ਜੋੜਾ ਆਵੇਗਾ..ਓਹਨਾ ਨੂੰ ਫੜਾ ਦੇਵੀਂ..
ਵੇਖਿਆ ਤਾਂ ਸਰੋਂ ਰੰਗੀ ਕਿਨਾਰੀ ਵਾਲੀ ਇੱਕ ਉਨਾਬੀ ਕੋਟੀ ਬੜੇ ਸਲੀਕੇ ਨਾਲ ਤਹਿ ਲਾ ਕੇ ਅੰਦਰ ਰੱਖੀ ਹੋਈ ਸੀ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਸੱਚੀ ਕਹਾਣੀ *ਮਿੰਨੀ ਕਹਾਣੀ* * ਡਾਕਾ* ਪਾਲਾ ਸਿਓਂ ਦਾ ਘਰ ਇਹੋ ਆ, ਦਰਵਾਜੇ ਚ ਖੜ੍ਹੇ ਮੁਲਾਜ਼ਮ ਨੇ ਅਵਾਜ ਮਾਰ ਕਿ ਕਿਹਾ, ਅੰਦਰੋਂ ਪਾਲਾ ਨਿਕਲਿਆ ਮਿੱਟੀ ਘੱਟੇ ਨਾਲ ਲਿਭਰਿਆ ਪਸੀਨੋ ਪਸੀਨੀ ਹੋਇਆ ! ਜੀ ਜਨਾਬ ਇਹੋ ਆ , ਮੁਲਾਜਮ ਬੋਲਿਆ , ਤੈਨੂੰ ਪਤਾ ਤੇਰੀ ਨੂੰਹ ਪੁੱਤ ਨੇ ਤੇਰੇ ਤੇ ਰਪਟ ਲਿਖਵਾਈ Continue Reading »
ਗੱਲਾਂ ਕਰਦੀ ਮੇਰੀ ਮਾਂ ਬੀਤੇ ਵਰ੍ਹਿਆਂ ਦੀਆਂ ਪਰਤਾਂ ਫਰੋਲਦੀ ਤੀਹ-ਪੈਂਤੀ ਵਰੇ ਪਿੱਛੇ ਜਾ ਅੱਪੜੀ! ਦੱਸਣ ਲੱਗੀ ਕੇ ਇੱਕ ਵਾਰ ਕਿਸੇ ਲੰਘਦੇ ਆਉਂਦੇ ਹੱਥ ਸੁਨੇਹਾ ਮਿਲਿਆ ਕੇ ਤੇਰੀ ਨਾਨੀ ਬਹੁਤ ਢਿੱਲੀ ਹੈ..ਲੰਗੀ ਰਾਤ ਸੁਫਨਾ ਵੀ ਚੰਗਾ ਨਹੀਂ ਸੀ ਆਇਆ! ਸੁਨੇਹਾ ਮਿਲਦਿਆਂ ਹੀ ਰੇਲ ਗੱਡੀ ਚੜ ਵੱਡੇ ਮਾਮੇ ਦੇ ਸ਼ਹਿਰ ਉਸਦੀ ਕੋਠੀ Continue Reading »
ਪੰਜਾਬ ਨੂੰ ਕੋਠੀਆਂ ਤੇ ਬੰਗਲੇ ਵੀ ਖਾ ਗਏ! ਪੰਜਾਬ ਦੇ ਤੇਰਾਂ ਹਜ਼ਾਰ ਪਿੰਡਾਂ ‘ਚ ਹਰ ਸਾਲ 65000 ਕੋਠੀਆਂ ਬਣਦੀਆਂ ਹਨ ਜਿਹੜੀਆਂ ਹਰ ਸਾਲ ਸੱਤ ਹਜ਼ਾਰ ਏਕੜ ਦੇ ਕਰੀਬ ਉਪਜਾਊ ਜ਼ਮੀਨ ਨਿਗਲ ਜਾਂਦੀਆਂ ਹਨ ਤੇ ਪਿੰਡਾਂ ਦੇ ਕਾਲਜੇ ‘ਚ ਪਏ ਵਿਰਾਸਤੀ ਘਰ ਖੰਡਰ ਬਣ ਗਏ ਹਨ।ਜੇਕਰ ਪ੍ਰਤੀ ਕੋਠੀ ਵੀਹ ਕੁ ਲੱਖ Continue Reading »
ਨਿੱਕੇ ਹੁੰਦਿਆਂ ਭੈਣ ਜੀ ਦੇ ਸੱਟ ਲੱਗ ਜਾਇਆ ਕਰਦੀ ਤਾਂ ਦੁਹਾਈ ਦੇ ਕੇ ਕਿੰਨੀ ਖਲਕਤ ਇਕੱਠੀ ਕਰ ਲਿਆ ਕਰਦੀ..! ਪਹਿਲੋਂ ਗਲੀ ਦੇ ਮੋੜ ਤੇ ਬੈਠ ਲੱਗੀ ਸੱਟ ਨੂੰ ਘੁੱਟ-ਘੁੱਟ ਕਿੰਨਾ ਸਾਰਾ ਲਹੂ ਕੱਢ ਲਿਆ ਕਰਦੀ ਤੇ ਮਗਰੋਂ ਹਰ ਆਉਂਦੇ ਜਾਂਦੇ ਨੂੰ ਰੋ ਰੋ ਕੇ ਵਿਖਾਇਆ ਕਰਦੀ..! ਕੋਲੋਂ ਲੰਘਦਾ ਹਰ ਕੋਈ Continue Reading »
“ਪੁੱਠੀ ਮੱਤ” ਕਹਾਣੀ ਮੈਨੂੰ ਬਲਵੀਰ ਕੋਲ ਆਏ ਨੂੰ ਅੱਧਾ ਘੰਟਾ ਹੋ ਗਿਆ ਸੀ , ਪਰ ਉਸਨੇ ਆਪਣੀ ਚੁੱਪੀ ਨਹੀਂ ਸੀ ਤੋੜੀ । ਬਸ ਹੇਠਾਂ ਵੱਲ ਨੂੰ ਸਿਰ ਸੁੱਟ ਕੇ ਬੈਠਾ ਹੋਇਆ ਸੀ ਜਿਵੇਂ ਕਿ ਕਿਸੇ ਡੂੰਘੇ ਸਦਮੇ ਚ ਹੋਵੇ । ਅਖੀਰ ਮੈਂ ਅੱਕ ਕੇ ਆਖਿਆ ਕਿ ਕੋਈ ਗੱਲ ਕਰਨੀ ਹੈ Continue Reading »
ਚਿੜੀ , ਅਠਸੌਪਚਵਿੰਜਾ ਦੇ ਸਾਇਲੰਸਰ ਦੀ ਚਿੜੀ ਜਿਹੜੀ ਮੈਨੂੰ ਖੇੜੇ ‘ਚ ਕਰਨ ਲਈ ਖੂਹ ਵਾਲਾ ਚਾਚਾ ਹਰਦੀਪ ਸਿਹੁੰ ਵਾਰ – ਵਾਰ ਰੇਸ ਦੇ ਕੇ ਉਤਾਂਹ ਨੂੰ ਕਰਦਾ ਹੁੰਦਾ ਸੀ , ਉਹੋਜੀ ਚਿੜੀ ਮੈਨੂੰ ਨੈੱਟ ਜੀਓ ਦੀਆਂ ਡੌਕੂਮੈਂਟਰੀਆਂ ‘ਚ ਕਦੇ ਲੱਭੀ ਹੀ ਨਹੀਂ , ਮੈਂ ਤਾੜੀ ਮਾਰ ਕੇ ਹੱਸੀ ਜਾਣਾ , Continue Reading »
ਜਦੋਂ ਦੇ ਦਾਰ ਜੀ ਪੂਰੇ ਹੋਏ ਨਿੱਕਾ ਬੇਟਾ ਘਰੇ ਅਕਸਰ ਹੀ ਖਹਿੜੇ ਪੈ ਜਾਇਆ ਕਰਦਾ.. ਫੇਰ ਉਸਨੂੰ ਮਜਬੂਰਨ ਆਪਣੇ ਨਾਲ ਸਕੂਲ ਲੈ ਜਾਣਾ ਪਿਆ ਕਰਦਾ..ਨਵੀਆਂ ਨਵੀਆਂ ਗੱਲਾਂ ਕਰਨ ਸਿਖਿਆ ਉਹ ਰਾਹ ਅਤੇ ਸਕੂਲ ਹਰੇਕ ਨਾਲ ਗਲੀ ਲੱਗ ਜਾਇਆ ਕਰਦਾ..! ਉਸ ਦਿਨ ਵੀ ਗੱਡੀ ਵਿਚ ਕੁਦਰਤੀ ਹੀ ਉਹ ਮੁਰਮੁਰਾ ਵੇਚਣ ਵਾਲੇ Continue Reading »
ਜਪਾਨ ਚ ਇਕ ਪ੍ਰਥਾ ਹੈ ਕੱਚ ਦੇ ਕਿਸੇ ਭਾਂਡੇ ਦੇ ਟੁੱਟਣ ਤੇ ਉਸਦੀ ਮੁਰਮੱਤ ਸੋਨੇ ਨਾਲ ਕੀਤੀ ਜਾਂਦੀ ਹੈ ਤਾਂ ਕੀ ਉਸਦੀ ਖੂਬਸੂਰਤੀ ਹੋਰ ਵੱਧ ਜਾਵੇ “….. ਰਿਸ਼ਤਿਆਂ ਦੇ ਟੁੱਟਣ ਤੇ ਕੀ ਐਸਾ ਸੰਭਵ ਹੈ ,ਇਕ ਅਲੱਗ ਹੀ ਸਤਰ ਦਾ invisible pattern ..??? ਖੈਰ ਵਿਸ਼ਾ ਹੋਰ ਹੈ ਅੱਜਦਾ ..ਸਾਡੇ ਸਮਾਜ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)