ਕਿੱਥੇ ਗਈਆਂ ਚੁੰਨੀਆਂ ਮੁਟਿਆਰੇ.?? ਧੰਜਲ ਜ਼ੀਰਾ।
ਕਿੱਥੇ ਗਈਆਂ ਚੁੰਨੀਆਂ ਮੁਟਿਆਰੇ ??
ਬਾਪੂ, ਤੁਹਾਡੇ ਵੇਲੇ ਵੀ ਆਪਣਾ ਇਹਦਾਂ ਦਾ ਵਿਰਸਾ ਸੀ, ਜਿੱਦਾਂ ਦਾ ਹੁਣ ਏ? ਨਹੀਂ ਕੰਵਲ ਪੁੱਤ, ਉਹਦੋਂ ਤਾਂ ਵਿਰਸਾ ਬਹੁਤ ਵਧੀਆ ਸੀ।ਕਿਵੇ ਦਾ ਸੀ ਭਲਾ, ਦੱਸੋ ਤਾਂ ਬਾਪੂ ਜੀ,
ਲੈ ਸੁਣ ਕੰਵਲ ਪੁੱਤ –
ਮੁਟਿਆਰਾਂ ਦਾ ਪਹਿਰਾਵਾ:- ਹੁਣ ਤਾਂ ਪੰਜਾਬਣ ਮੁਟਿਆਰਾਂ ਦਾ ਪਹਿਰਾਵਾ ਹੀ ਬਦਲਿਆ ਪਿਆ ਏ। ਸਿਰ ਤੋਂ ਚੁੰਨੀਆਂ ਲੈਹ ਗਈਆਂ ਨੇ। ਜਿੰਨ੍ਹਾਂ ਨੂੰ ਆਪਾਂ ਇੱਜ਼ਤਾ ਕਹਿੰਦੇ ਸਾਂ। ਉਹ ਪੰਜਾਬੀ ਸੂਟਾਂ ਦੇ ਰਿਵਾਜ ਸਾਰੇ ਖਤਮ ਹੋ ਗਏ ਨੇ। ਹੁਣ ਤਾਂ ਮੁਟਿਆਰਾਂ ਜੀਨਾਂ,ਪਲਾਜੋ,ਸ਼ਰਾਰੇ, ਪਾਉਣ ਲੱਗ ਪਈਆਂ ਨੇ। ਜੇ ਕੋਈ ਮੁਟਿਆਰ ਪੰਜਾਬੀ ਸੂਟ ਪਾਉਂਦੀ ਵੀ ਆ ਤਾਂ ਸਲਵਾਰਾ ਨੈਰੋ ਤੇ ਪੈਰੋਂ ਉੱਚੀਆਂ ਹੋ ਗਈਆਂ ਨੇ। ਪਤਾ ਨਹੀਂ ਕੀ ਕੀ ਰਿਵਾਜ ਚੱਲ ਪਏ ਨੇ। ਸਾਰਾ ਮਹੋਲ ਹੀ ਬਦਲਿਆ ਪਿਆ ਏ।
ਗੱਭਰੂਆਂ ਦਾ ਪਹਿਰਾਵਾ:- ਹੁਣ ਤਾਂ ਆਪਣੇ ਪੰਜਾਬੀ ਗੱਭਰੂ ਵੀ ਆਪਣੇ ਪਹਿਰਾਵੇ ਨੂੰ ਭੁੱਲ ਗਏ ਹਨ। ਉਹ ਕੁੜਤਾ ਚਾਦਰਾ ਛੱਡ ਥਾਂ-ਥਾਂ ਤੋਂ ਪਾਟੀਆਂ ਪੈਂਟਾਂ ਪਾਉਣ ਲੱਗ ਪਏ ਨੇ। ਇਹਨੀਆਂ ਪਾਟੀਆਂ ਪੈਟਾਂ ਤਾਂ ਕਿਸੇ ਮੰਗਣ ਵਾਲੇ ਮੰਗਤੇ ਦੀਆਂ ਨਹੀਂ ਹੁੰਦੀਆਂ, ਜਿੰਨ੍ਹੀਆਂ ਪਾਟੀਆਂ ਪੈਂਟਾਂ ਇਹ ਪਾਉਂਦੇ ਨੇ। ਪਹਿਲਾਂ ਬੰਦੇ ਮੁੱਛਾਂ ਆਪਣੀ ਸ਼ਾਨ ਲਈ ਰੱਖਦੇ ਸਨ ਤੇ ਅੱਜ ਕੱਲ ਤਾਂ ਗੱਭਰੂਆਂ ਨੇ ਮੁੱਛਾਂ ਦੇ ਟਰੈਂਡ ਚਲਾ ਲਏ ਨੇ। ਸਿਰ ਤੋਂ ਮੋਨੇ ਤੇ ਲੰਮੀਆਂ-ਲੰਮੀਆਂ ਦਾੜੀਆਂ ਰੱਖੀਆਂ ਨੇ। ਹੋਰ ਤਾਂ ਹੋਰ ਮੁੱਛ ਦੇ ਲੋਗੋ ਬਣਾ ਕੇ ਮੋਟਰਸਾਇਕਲ,ਕਾਰ,ਬੱਸਾਂ,ਟਰੱਕਾਂ ਤੇ ਲਾਏ ਹੋਏ ਨੇ। ਪਤਾ ਨਹੀਂ ਕੀ ਹੋ ਗਿਆ ਏ ਮੇਰੇ ਸੋਹਣੇ ਪੰਜਾਬੀ ਗੱਭਰੂਆਂ ਨੂੰ।
ਗਾਇਕਾਂ ਦਾ ਪਹਿਰਾਵਾ :- ਪਹਿਲਾਂ ਪੁਰਾਣੇ ਗਾਇਕ ਆਪਣੀ ਪੰਜਾਬੀ ਡਰੈੱਸ ਕੁੜਤਾ ਚਾਦਰਾ ਪਾ ਕੇ ਸਟੇਜ ਤੇ ਸ਼ੁੱਧ ਪੰਜਾਬੀ ਗੀਤ ਜਾਂ ਲੋਕ ਤੱਥ ਗਾਉਂਦੇ ਸੀ। ਤੇ ਅੱਜ ਦੇ ਗਾਇਕ ਕਟੀਆਂ-ਫਟੀਆਂ ਜੀਨਾਂ ਪਾ ਕੇ ਸਟੇਜ ਤੇ ਚੜ ਜਾਂਦੇ ਨੇ। ਤੇ ਫੇਰ ਇਹ ਨਹੀਂ ਪਤਾ ਲੱਗਦਾ ਕਿ ਇਹ ਗਾਉਣ ਵਾਲਾ ਏ ਜਾਂ ਕਿਸੇ ਦੇ ਨਾਲ ਆਇਆ ਏ। ਆਹ ਹਾਲ ਤਾਂ ਹੋਇਆ ਪਿਆ ਏ ਸਾਡੇ ਪੰਜਾਬੀ ਸੱਭਿਆਚਾਰ ਦਾ।
ਪੁਰਾਣੀਆਂ ਖੇਡਾਂ ਗੁੱਲੀ-ਡੰਡਾ,ਬਾਂਦਰ-ਕਿੱਲਾ:- ਕੰਵਲ ਪੁੱਤ ਆਪਣੀਆਂ ਪੁਰਾਣੀਆਂ ਖੇਡਾਂ ਗੁੱਲੀ-ਡੰਡਾ,ਬਾਂਦਰ-ਕਿੱਲਾ,ਵੰਝ,ਪਿੱਠੂ ਬਹੁਤ ਵਧੀਆ ਹੁੰਦੀਆਂ ਸਨ। ਇਹਨਾਂ ਖੇਡਾਂ ਨੂੰ ਖੇਡਣ ਨਾਲ ਨਾਲੇ ਤਾਂ ਮਨੋਰੰਜਨ ਹੁੰਦਾ ਸੀ, ਨਾਲੇ ਖੇਡਣ ਵਾਲਿਆ ਵਿੱਚ ਪਿਆਰ ਵੱਧਦਾ ਸੀ ਤੇ ਨਾਲ ਨਾਲ ਸਰੀਰ ਦੀ ਕਸਰਤ ਵੀ ਹੋ ਜਾਂਦੀ ਸੀ। ਅਤੇ ਸਰੀਰ ਉੱਤੇ ਮੋਟਾਪਾ ਵੀ ਨਹੀਂ ਸੀ ਹੁੰਦਾ। ਤੇ ਅੱਜ ਦੀ ਪੀੜੀ ਦੇ ਜਵਾਕ ਜੰਮਦੇ ਮਗਰੋਂ ਮੋਬਾਇਲ ਪਹਿਲਾਂ ਮੰਗਣ ਲੱਗ ਜਾਂਦੇ ਨੇ। ਉਹ ਇਹ ਸਾਰੀਆਂ ਖੇਡਾਂ ਭੁੱਲ ਗਏ ਹਨ, ਤੇ ਆਪਣੇ ਮੋਬਾਇਲ ਵਾਲੀਆਂ ਖੇਡਾਂ ਹੀ ਖੇਡਦੇ ਹਨ। ਤਾਂਹੀ ਤਾਂ ਸਰੀਰਿਕ ਤੌਰ ਤੇ ਢਿੱਲੇ ਜਿਹੇ ਰਹਿੰਦੇ ਹਨ।
ਪੁਰਾਣੀਆਂ ਖੁਰਾਕਾਂ ਦੁੱਧ,ਦੇਸੀ ਘਿਓ ਤੇ ਮੱਖਣ:- ਉਦੋਂ ਪੁਰਾਣੀਆਂ ਖੁਰਾਕਾਂ ਵੀ ਬਹੁਤ ਵਧੀਆ ਸਨ, ਘਰ ਦਾ ਦੁੱਧ, ਦੇਸੀ ਘਿਓ, ਮੱਖਣ, ਦਹੀ ਆਦਿ ਤੇ ਖਾਣ ਵਾਲੇ ਵੀ ਉਦੋਂ ਹੱਟੇ-ਕੱਟੇ ਹੁੰਦੇ ਸਨ। ਅੱਜ ਤਾਂ ਸਾਰਾ ਕੁੱਝ ਹੀ ਮਿਲਾਵਟ ਖੋਰ ਆ, ਇੱਥੋਂ ਤੱਕ ਕੀ ਸਬਜੀਆਂ ਵੀ ਟੀਕਿਆਂ ਨਾਲ ਪੱਕਦੀਆਂ ਨੇ। ਉਦੋਂ ਪੁਰਾਣੇ ਬੰਦੇ ਪੀਪਾ ਘਿਓ ਦਾ ਪੀ ਜਾਂਦੇ ਸਨ ਤੇ ਅੱਜ ਕੱਲ ਦੇ ਜਵਾਨ ਇਕ ਚਮਚ ਦਾਲ ‘ਚ ਪਾ ਲੈਣ ਤਾਂ ਉਹਨਾਂ ਨੂੰ ਲੂਜ-ਮੋਸ਼ਨ ਲੱਗ ਜਾਂਦੇ ਨੇ। ਆ ਹਾਲ ਹੋਇਆ ਪਿਆ ਏ ਅੱਜ ਦੀ ਜਵਾਨੀ ਦਾ।
ਨੂੰਹਾਂ ਦਾ ਘੁੰਡ ਕੱਢਣਾ:- ਪਹਿਲਾਂ ਨੂੰਹਾਂ ਆਪਣੇ ਸਾਹੁਰੇ ਤੇ ਜੇਠ ਸਾਹਮਣੇ ਘੁੰਡ ਨਹੀਂ ਸੀ ਚੱਕਦੀਆਂ। ਤੇ ਸਵੇਰੇ ਸਮੇਂ ਸਿਰ ਉੱਠ ਕੇ ਸੱਸ-ਸਹੁਰੇ ਦੇ ਪੈਰੀ ਹੱਥ ਲਾਉਣੇ ਤੇ ਉਹਨਾਂ ਦਾ ਪਿਆਰ ਲੈਣਾ। ਤੇ ਉਹਨਾਂ ਨੂੰ ਹੀ ਸਾਰੀ ਉਮਰ ਆਪਣੇ ਮਾਂ-ਪਿਓ ਸਮਝਣਾ। ਘਰ ਆਏ-ਗਏ ਦੀ ਪੂਰੀ ਇੱਜ਼ਤ ਕਰਨੀ। ਤੇ ਹੁਣ ਨੂੰਹ ਆਪਣੇ ਸੱਸ-ਸਹੁਰੇ ਸਾਹਮਣੇ ਘੁੰਡ ਕੱਢਣਾ ਤਾਂ ਬਹੁਤ ਦੂਰ ਦੀ ਗੱਲ ਹੈ ਸੱਸ-ਸਹੁਰੇ ਨੂੰ ਹੀ ਘਰੋਂ ਕਢਾ ਦਿੰਦੀਆਂ ਨੇ ਜਾਂ ਅੱਡ ਕਰ ਦਿੰਦੀਆਂ ਨੇ, ਕਿ ਸਾਥੋਂ ਨੀ ਇਹਦੀ ਰੋਟੀ ਲੱਥਦੀ, ਨਾ ਕੱਪੜੇ ਧੁੱਪਦੇ, ਇਹ ਆਵਦਾ ਸਿਆਪਾ ਆਪ ਕਰਨ। ਤੇ ਨਾਂ ਹੀ ਹੁਣ ਨੂੰਹਾਂ ਉਹਨਾਂ ਕੰਮ ਕਰਦੀਆਂ ਨੇ ਜਿੰਨ੍ਹਾਂ ਪਹਿਲਾਂ ਪੁਰਾਣੀਆਂ ਸੁਹਾਣੀਆਂ ਕਰਦੀਆਂ ਸਨ। ਪਹਿਲਾਂ ਘਰ ਦਾ ਸਾਰਾ ਕੰਮ ਕਰਨਾ, ਮੱਝਾਂ ਦਾ ਗੋਹਾ-ਕੂੜਾ ਕਰਨਾ, ਪਾਥੀਆਂ ਪੱਥਣੀਆਂ ਤੇ ਫੇਰ ਕਾਮੇ ਜੱਟ ਵਾਸਤੇ ਖੇਤਾਂ ਚ’ ਭੱਤਾ ਲੈ ਕੇ ਜਾਣਾ। ਤੇ ਹੁਣ ਵਾਲੀਆਂ ਸੁਹਾਣੀਆਂ ਦੀ ਤਾਂ ਜਾਗ੍ਹ ਹੀ 12 ਵਜੇ ਖੁੱਲਦੀ ਹੈ, ਕੰਮ ਇਹਨਾਂ ਖੇਹ...
...
ਕਰਨਾ। ਆਟਾ ਗੁੰਣਨ ਲੱਗਿਆਂ ਮੂੰਹ ਇੰਝ ਬੰਨ ਲੈਣਗੀਆਂ ਜਿਵੇਂ ਡੂਮਣਾ ਚੋਣ ਜਾਣਾ ਹੋਣੇ। ਬਾਲਟੀ ਨੂੰ ਬਾਅਦ ‘ਚ ਹੱਥ ਪਾਉਂਦੀਆਂ ਪਹਿਲਾਂ ਕਹਿ ਦਿੰਦੀਆਂ ਕਿ ਮੇਰਾ ਲੱਕ ਦੁੱਖਦਾ, ਤੁਸੀ ਕੋਈ ਕੰਮ ਕਰਨ ਵਾਲੀ ਰੱਖ ਲਓ। ਕੰਵਲ ਪੁੱਤ ਉਹਨਾਂ ਨੂੰ ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਜੇ ਘਰ ਕੰਮ ਵਾਲੀ ਹੀ ਰੱਖਣੀ ਹੈ ਤਾਂ ਫੇਰ ਮੁੰਡੇ ਦਾ ਵਿਆਹ ਕਰਨ ਦੀ ਕੀ ਲੋੜ ਸੀ। ਮੈਂ ਸਾਰੀਆਂ ਦੀ ਗੱਲ ਨਹੀਂ ਕਰਦਾ ਪੁੱਤ, ਕੁੱਝ ਹੁੰਦੀਆਂ ਨੇ ਇਹਦਾਂ ਦੀਆਂ ਜਿਹੜੀਆਂ ਬਾਹਲੇ ਚੋਚ ਕਰਦੀਆਂ ਨੇ।
ਚੁੱਲੇ ਚੌਂਕੇ ਢਹਿ ਗਏ:- ਹੁਣ ਕੋਈ ਹੀ ਵਿਰਲਾ ਘਰ ਹੋਊ ਜਿੱਥੇ ਚੁੱਲਾ ਚੌਂਕਾ ਦੇਖਣ ਨੂੰ ਮਿਲਦਾ ਹੋਊ। ਚੁੱਲਾ ਚੌਂਕਾ ਵੀ ਪਰਿਵਾਰ ਦਾ ਪਿਆਰ ਵਧਾਉਣ ‘ਚ ਸਹਾਈ ਹੁੰਦਾ ਸੀ। ਕਿਓਕਿ ਜਦੋਂ ਚੁੱਲੇ ਚੌਂਕੇ ਹੁੰਦੇ ਸਨ ਤਾਂ ਸਾਰਾ ਟੱਬਰ/ਪਰਿਵਾਰ ਇਕ ਜਗ੍ਹਾ ਬੈਠ ਕੇ ਹੀ ਰੋਟੀ ਖਾਂਦੇ ਸਨ। ਬੇਬੇ ਨੇ ਲਾਈ ਜਾਣੀਆਂ ਤੇ ਸਾਰਿਆਂ ਨੇ ਰਲ ਖਾਈਆਂ ਜਾਣੀਆਂ ਤੇ ਨਾਲ ਨਾਲ ਲੱਕੜਾਂ ਨੂੰ ਚੁੱਲੇ ‘ਚ ਅਗਾਂਹ ਕਰਦੇ ਜਾਣਾ। ਹੁਣ ਚੁੱਲੇ ਦੀ ਥਾਂ ਗੈਸ ਨੇ ਲੈ ਲਈ ਹੈ। ਤੇ ਸਾਰੇ ਆਪਣੀ ਆਪਣੀ ਰੋਟੀ ਪਾ ਆਪਣੇ-ਆਪਣੇ ਕਮਰਿਆ ‘ਚ ਜਾ ਬੈਠ ਜਾਂਦੇ ਨੇ। ਜਿਸ ਕਰਕੇ ਹੁਣ ਪਿਆਰ ਪਹਿਲਾਂ ਨਾਲੋਂ ਘੱਟ ਹੋ ਗਏ ਨੇ।
ਟੀ.ਵੀ. ਦੀ ਥਾਂ LCD :- ਟੀ.ਵੀ. ਵੀ ਕਿੰਨ੍ਹੀ ਵਧੀਆ ਚੀਜ ਸੀ। ਸਾਰੇ ਪਰਿਵਾਰ ਨੂੰ ਇਕ ਜਗ੍ਹਾ ਜੋੜਕੇ ਬੈਠਾ ਦਿੰਦਾ ਸੀ। ਖੁੱਲ਼ੇ ਵੇਹੜੇ ਹੁੰਦੇ ਸੀ ਤੇ ਸਾਹਮਣੇ ਲੱਕੜ ਦੇ ਮੇਜ ‘ਤੇ ਟੀ.ਵੀ. ਰੱਖਿਆ ਹੋਣਾ ਤੇ ਸਾਰੇ ਟੱਬਰ ਨੇ ਰਲ ਬੈਠ ਕੇ ਦੇਖਣਾ। ਹੁਣ ਉਹ ਗੱਲ੍ਹਾਂ ਕਿੱਥੇ ਕੰਵਲ ਪੁੱਤ? ਹੁਣ ਤਾਂ ਵੱਡਿਆਂ ਤੋਂ ਲੈ ਬੱਚਿਆਂ ਦੇ ਕਮਰਿਆਂ ‘ਚ ਅਲੱਗ-ਅਲੱਗ ਐੱਲ.ਸੀਡੀਆਂ ਲੱਗੀਆਂ ਹਨ। ਤੇ ਕੋਈ ਕਾਰਟੂਨ ਦੇਖ ਰਿਹਾ, ਕੋਈ ਫਿਲਮਾਂ ਤੇ ਕੋਈ ਗੁਰਬਾਣੀ।
ਵਿਆਹਾਂ ‘ਚ ਬਦਲਾਵ:- ਪਹਿਲਾਂ ਵਿਆਹ ਕਿੰਨੇ ਵਧੀਆ ਹੁੰਦੇ ਸਨ। ਵਿਆਹਾਂ ‘ਚ ਢੋਲ, ਚਿਮਟੇ ਤੇ ਛੈਣੇ ਵੱਜਦੇ ਤੇ ਬੋਲੀਆਂ ਪੈਂਦੀਆਂ ਸਨ। ਘਰਾਂ ਚ ਔਰਤਾਂ ਸ਼ਾਮ ਨੂੰ ਇਕੱਠੀਆਂ ਹੋ ਕੇ ਘੋੜੀਆਂ-ਸੁਹਾਗ ਗਾਉਂਦੀਆਂ ਹੁੰਦੀਆਂ ਸਨ। ਤੇ ਅੱਜ ਦੀ ਪੀੜੀ ਨੂੰ ਤਾਂ ਘੋੜੀਆਂ-ਸੁਹਾਗ ਦਾ ਪਤਾ ਹੀ ਨਹੀਂ, ਕਿ ਕੀ ਹੁੰਦੇ ਹਨ? ਉਦੋਂ ਮੁੰਡੇ ਦੀ ਬਰਾਤ ਕੁੜੀ ਵਾਲਿਆਂ ਘਰ 3-3 4-4 ਦਿਨ ਰਹਿੰਦੀ ਹੁੰਦੀ ਸੀ। ਤੇ ਅੱਜ, ਲੋਕ ਬਰਾਤ ਰੱਖਣ ਦੀ ਗੱਲ ਤਾਂ ਦੂਰ ਘਰ ਵੜਣ ਹੀ ਨਹੀਂ ਦਿੰਦੇ, ਪਹਿਲਾਂ ਹੀ ਪੈਲਸ ਬੁੱਕ ਕਰਵਾ ਲੈਂਦੇ ਨੇ, ਕਿ ਘਰ ਕੋਈ ਖਿਲਾਰਾ ਨਾ ਪਵੇ ਅਤੇ ਹੋਰ ਤਾਂ ਹੋਰ ਆਪਣੀ ਧੀ ਨੂੰ ਵੀ ਬਾਹਰੋ ਬਾਹਰ ਪੈਲਸ ਚੋਂ ਹੀ ਤੋਰ ਦਿੰਦੇ ਹਨ। ਹੁਣ ਤਾਂ ਨਵਾਂ ਜਮਾਨਾ ਆ ਗਿਆ ਢੋਲ,ਚਿਮਟੇ, ਛੈਣੇ, ਬੋਲੀਆਂ ਦੀ ਥਾਂ ਡੀ.ਜੇ. ਨੇ ਲੈ ਲਈ ਹੈ। ਲੱਚਰ ਗੀਤ ਚੱਲਦੇ ਆ ਵਿਆਹਾਂ ‘ਚ, ਕੋਈ ਰੋਕ-ਟੋਕ ਨਹੀਂ ਹੁੰਦੀ। ਲੋਕੀ ਪੀ-ਪੀ ਸ਼ਰਾਬਾਂ ਵਿਆਹਾਂ ‘ਚ ਫਾਇਰ ਕਰਦੇ ਨੇ। ਸਾਰਾ ਮਹੋਲ ਹੀ ਬਦਲਿਆ ਪਿਆ ਏ।
ਵੱਡੇ ਪਰਿਵਾਰ ਪਿਆਰ ਦਾ ਪ੍ਰਤੀਕ:- ਪਹਿਲਾਂ ਵੱਡੇ ਵੱਡੇ ਪਰਿਵਾਰ ਹੁੰਦੇ ਸੀ। ਕੋਈ ਭੇਦਭਾਵ ਨਹੀਂ ਹੁੰਦਾ ਸੀ। ਪੰਜ-ਪੰਜ ਪਰਿਵਾਰ ਇੱਕੋ ਘਰ ਚ’ ਇਕੱਠੇ ਰਹਿੰਦੇ ਹੁੰਦੇ ਸਨ। ਖੁੱਲੇ-ਖੁੱਲੇ ਵੇਹੜੇ ਹੁੰਦੇ ਸਨ, ਘਰਾਂ ਚ ਜਵਾਕਾਂ ਦੀਆਂ ਖੂਬ ਰੌਣਕਾਂ ਹੁੰਦੀਆਂ ਸਨ। ਤੇ ਜਦੋਂ ਕੋਈ ਘਰ ਰਿਸ਼ਤੇਦਾਰ ਆਉਣਾ ਤਾਂ ਚਾਅ ਚੜ ਜਾਂਦਾ ਸੀ ਤੇ ਸਾਰੀ ਰਾਤ ਗੱਲਾਂ ਕਰਦੇ ਹੀ ਲੰਘ ਜਾਂਦੀ ਸੀ। ਹੁਣ ਪਰਿਵਾਰ ਨਿੱਕੇ ਹੋ ਗਏ ਤੇ ਪਰਿਵਾਰਾਂ ‘ਚ ਪਿਆਰ ਵੀ ਘਟ ਗਿਆ। ਤੇ ਰਿਸ਼ਤੇਦਾਰ ਘਰ ਬੁਲਾਉਣਾ ਤਾਂ ਦੂਰ ਦੀ ਗੱਲ, ਜੇ ਕਿਤੇ ਰਿਸ਼ਤੇਦਾਰ ਆਉਣ ਦਾ ਪਤਾ ਵੀ ਲੱਗਜੇ ਤਾਂ ਮੱਥੇ ਵੱਟ ਪਹਿਲਾਂ ਪੈ ਜਾਂਦਾ ਹੈ।
ਬਾਪੂ ਬਾਪੂ ਆਪਣਾ ਪੁਰਾਣਾ ਵਿਰਸਾ ਕਿੰਨ੍ਹਾਂ ਵਧੀਆ ਸੀ। ਆਪਾਂ ਹੁਣ ਨਹੀਂ ਮੋੜ ਕੇ ਲਿਆ ਸਕਦੇ ਆਪਣਾ ਪੰਜਾਬੀ ਵਿਰਸਾ? ਨਹੀਂ ਕੰਵਲ ਪੁੱਤ ਹੁਣ ਕਿੱਥੇ? ਹੁਣ ਤਾਂ ਮੁੰਡੇ-ਕੁੜੀਆਂ ਆਪਣੀ ਮਾਤ ਭਾਸ਼ਾ ਪੰਜਾਬੀ ਹੀ ਭੁੱਲਦੇ ਜਾਂਦੇ ਹਨ। ਜਿਹੜਾ ਬੰਦਾ ਆਪਣੀ ਮਾਤ ਭਾਸ਼ਾ ਹੀ ਨਹੀਂ ਜਾਣਦਾ ਉਹ ਵਿਰਸੇ ਬਾਰੇ ਕੀ ਜਾਣਦਾ ਹੋਊ।
ਜਦ ਅਸੀਂ ਖੁੱਦ ਨਹੀ ਕਰਦੇ ਕਦਰਾਂ ਫੇਰ ਕਿੱਦਾਂ ਮੱਤਾਂ ਦਈਏ,
ਪਹਿਲਾਂ ਆਪਣਾ ਆਪ ਸੁਧਾਰੀਏ ਧੰਜਲ਼ਾ ਫੇਰ ਦੂਜਿਆਂ ਨੂੰ ਕਹੀਏ…
– ਧੰਜਲ ਜ਼ੀਰਾ।
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਜਦ ਮੈ ਛੇਵੀ ਕਲਾਸ ਵਿੱਚ ਪੜਨ ਲੱਗਿਆ ਸੀ ਸਕੂਲ ਪਿੰਡੋ ਦੂਰ ਸੀ !! ਬਾਪੂ ਜੀ ਨੇ ਮੈਨੂੰ ਏਵਨ ਸਾਇਕਲ ਲੈ ਕੇ ਦਿੱਤਾ ! ਸਾਇਦ ਉਸ ਵੇਲੇ ਸੱਤ ਸੋ ਰੁਪਏ ਦਾ ਸਾਇਕਲ ਲਿਆ ਸੀ ਪਰ ਮੈਨੂੰ ਖੁਸ਼ੀ ਕਾਰ ਜਿੰਨੀ ਹੋ ਗਈ ਸੀ ਸਾਇਕਲ ਦੀ !! ਸਕੂਲ ਜਾਣ ਵੇਲੇ ਪੁਰਾ ਚਮਕਾ ਕੇ Continue Reading »
ਮੈਂ ਲਾਗੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਵਿੱਚ ਦਾਖ਼ਲਾ ਲਿਆ ਸੀ ਤੇ ਉਸ ਨੇ ਵੀ ਮੇਰੇ ਨਾਲ ਹੀ ਦਾਖ਼ਲਾ ਲਿਆ ਸੀ ਉਹ ਆਪਣੇ ਦਾਦੀ ਜੀ ਨਾਲ ਸਕੂਲ ਵਿਚ ਦਾਖਲਾ ਕਰਵਾਉਣ ਆਈ ਸੀ ਉਹ ਬਹੁਤ ਸੁੰਦਰ ਸੀ ਉਸ ਨੇ ਮੇਰੇ ਵੱਲ ਅਣਜਾਣ ਜੀ ਨਜਰ ਨਾਲ ਵੇਖਿਆਂ ਤਾਂ ਏਦਾਂ ਲੱਗਿਆ Continue Reading »
ਕਰਮ ਤੇ ਧਰਮ ਧਰਮ ਤੇ ਕਰਮ, ਧਰਮ ਖੰਡ ਕਾ ਇਹੋ ਧਰਮੁ।। ਗਿਆਨ ਖੰਡ ਕਾ ਆਖਹੁ ਕਰਮ।। ਸਭ ਤੋਂ ਪਹਿਲਾਂ ਮਨ ਵਿੱਚ ਇਹ ਵਿਚਾਰ ਉਭਰਦਾ ਹੈ ਕਿ ਧਰਮ ਕਰਮ ਕੀ ਹੈ? ਵੱਖ ਵੱਖ ਵਿਚਾਰਕਾਂ ਦੇ ਆਪਣੇ ਹੀ ਵਿਚਾਰ ਹਨ। ਕੋਈ ਕਹਿੰਦਾ ਹੈ ਪੂਜਾ ਪਾਠ ਕਰਨਾ ਧਰਮ ਹੈ । ਕੋਈ ਕਹਿੰਦਾ ਹੈ Continue Reading »
ਚੰਡੀਗੜ ਜੰਮੀ ਪਲੀ ਦਾ ਮਾਝੇ ਦੇ ਨਿੱਕੇ ਜਿਹੇ ਸ਼ਹਿਰ ਵਿਚ ਰਿਸ਼ਤਾ ਹੋ ਗਿਆ ਤਾਂ ਬੜਾ ਮਜਾਕ ਉਡਿਆ..ਨਾਲਦੀਆਂ ਆਖਣ ਲੱਗੀਆਂ ਲੋਕ ਬਾਹਰਲੇ ਮੁਲਖ ਜਾਂਦੇ ਨੇ ਪਰ ਤੂੰ ਤਾਂ ਸਿਧੀ ਬਿਨਾ ਤਲੇ ਵਾਲੇ ਅੰਨ੍ਹੇ ਖੂਹ ਵਿਚ ਹੀ ਜਾ ਡਿੱਗੀ ਏਂ..! ਰਿਸ਼ਤੇਦਾਰ ਆਖਣ ਲੱਗੇ ਸਰਦਾਰ ਜੀ ਚੁਬਾਰੇ ਦੀ ਇੱਟ ਮੋਰੀ ਨੂੰ ਕਿਓਂ ਲਾਉਣ Continue Reading »
ਜਵਾਨੀ ਦੀ ਚਲਾਕੀ ਜਾ ਅੱਲੜਪੁਣੇ ਦੀ ਗਲਤੀ ਇੱਕ ਸੱਚੀ ਘਟਨਾਵਾ ਤੇ ਅਧਾਰਤ ਕਹਾਣੀ ਹੈ। ਇਹ ਇੱਕ ਕਹਾਣੀ ਚੜਦੀ ਜਵਾਨੀ ਤੇ ਅੱਲੜਪੁਣੇ ਵਿੱਚ ਆਪਣੇ ਘਰ ਅਤੇ ਬਾਕੀ ਸਭ ਕੁਝ ਭੁੱਲ ਕੇ ਬੱਸ ਆਪਣੇ ਯਾਰਾ (ਮਿੱਤਰਾਂ) ਨੂੰ ਆਪਣੀ ਜ਼ਿੰਦਗੀ ਮੰਨ ਚੁੱਕੇ ਉਸ ਪਾਤਰ ਦੀ ਹੈ। ਜੋ ਆਪਣੇ ਬਚਪਨੇ ਤੋਂ ਜਵਾਨੀ ਤੱਕ ਦਾ Continue Reading »
ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ।ਉਸ ਦੇ ਚਾਰ ਪੁੱਤਰ ਸਨ। ਉਹ ਸਾਰੇ ਇੱਕ ਦੂਜੇ ਆਪਸ ਵਿੱਚ ਲੜਦੇ ਰਹਿੰਦੇ ਸਨ। ਉਹ ਸਾਰੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਅੱਖ ਭਰ ਕੇ ਵੇਖਦੇ ਵੀ ਨਹੀਂ ਸੀ। ਉਹ ਸ਼ਾਮ ਨੂੰ ਘਰ ਆਉਂਦੇ ਸਨ ਅਤੇ ਸਵੇਰ ਹੁੰਦੇ ਹੀ ਆਪਣੇ ਕੰਮ ਕਰ ਤੇ ਚਲੇ ਜਾਂਦੇ Continue Reading »
“ਬੀਬੀ! ਮੱਥਾ ਟੇਕਦਾ” “ਔਂਤਰਿਆ !ਹੁਣ ਕਿਹੜੀ ਨਵੀਂ ਭਸੂੜੀ ਪੈ ਗਈ” ਚੁੱਲੇ ਮੋਹਰੇ ਬੈਠੀ ਨੇ ਫੋਨ ਚੁੱਕਿਆ। “ਬੀਬੀ ਮੇਰਾ ਜੀਅ ਨੀ ਲਗਦਾ” “ਮੁੜ ਘਿੜ ਓਹੀ ਗਲ ਦੀ ਮੁਹਾਰਨੀ ਪੜ੍ਹੀ ਜਾਂਦਾ ਰੋਜ। ਦੋ ਮਹੀਨੇ ਹੋਏ ਨੀ ਗਏ ਨੂੰ” “ਭਾਪੇ ਨੂੰ ਕਹਿ ਮੈਨੂੰ ਵਾਪਸ ਬੁਲਾ ਲਵੇ।” “ਜਦ ੳਹ ਕਹਿੰਦਾ ਸੀ ਬਈ ਮੰਡੀਰ ਨਾਲ Continue Reading »
ਵੱਡਾ ਭਾਈ ਮੈਥੋਂ ਪੰਜ ਸਾਲ ਵੱਡਾ ਸੀ.. ਅਸੀਂ ਇੱਕਠੇ ਸਕੂਲ ਜਾਇਆ ਕਰਦੇ..ਰਾਹ ਵਿੱਚ ਪੈਂਦਾ ਰੁੱਖਾਂ ਦਾ ਵੱਡਾ ਝੁੰਡ..ਚਕੇਰੀ ਆਖਦੇ ਸਨ ਉਸਨੂੰ..ਮੈਨੂੰ ਡਰ ਲੱਗਦਾ..ਅਕਸਰ ਹੀ ਅੰਦਰੋਂ ਜਾਨਵਰਾਂ ਦੀਆਂ ਡਰਾਉਣੀਆਂ ਅਵਾਜਾਂ ਆਉਂਦੀਆਂ..ਮੈਂ ਵੱਡੇ ਭਰਾ ਦੇ ਅੱਗੇ ਹੋ ਜਾਂਦਾ..ਉਹ ਆਖਦਾ ਡਰ ਨਾ ਨਿੱਕਿਆ..ਮੈਂ ਹਾਂ ਨਾ..ਕੁਝ ਨੀ ਹੋਣ ਦਿੰਦਾ..ਫੇਰ ਮੈਂ ਬੇਫਿਕਰ ਹੋ ਜਾਂਦਾ! ਬਰਸਾਤਾਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)