ਖੁਸ਼ੀ ਦੀ ਖਬਰ
ਹਨੀਮੂਨ ਤੋਂ ਮੁੜਦਿਆਂ ਅਜੇ ਮਸਾਂ ਮਹੀਨਾ ਵੀ ਨਹੀਂ ਸੀ ਹੋਇਆ ਕਿ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ..
ਮੈਨੂੰ ਸਿੱਧਾ ਤੇ ਕੋਈ ਸੁਆਲ ਨਹੀਂ ਸੀ ਪੁੱਛਿਆ ਜਾਂਦਾ ਪਰ ਹੋਰ ਸਰੋਤਾਂ ਤੋਂ ਇਹ ਖਬਰ ਦੀ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਕਿ “ਕੋਈ ਖੁਸ਼ੀ ਦੀ ਖਬਰ ਹੈ ਕਿ ਨਹੀ”..?
ਬੀਜੀ ਮੇਰੇ ਵਲ ਵੇਖਣਾ ਸ਼ੁਰੂ ਕਰ ਦੀਆ ਕਰਦੀ..
ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ..ਇੰਝ ਲੱਗਦਾ ਕੋਈ ਨਿੱਜੀ ਡਾਇਰੀ ਸਾਂਝੀ ਕਰਨ ਲਈ ਜ਼ੋਰ ਪਾ ਰਿਹਾ ਹੋਵੇ!
ਫੇਰ ਦੋ ਮਹੀਨਿਆਂ ਮਗਰੋਂ ਇਹ ਸਿਲਸਿਲਾ ਤਿੱਖਾ ਹੋਣਾ ਸ਼ੁਰੂ ਹੋ ਗਿਆ..
ਨਾਲ ਨਾਲ “ਚੰਗੀ ਚੀਜ” ਬਾਰੇ ਵੀ ਸਨੌਤਾ ਸ਼ੁਰੂ ਹੋ ਗਈਆਂ!
“ਚੰਗੀ ਚੀਜ” ਤੋਂ ਭਾਵ “ਮੁੰਡੇ” ਤੋਂ ਸੀ..ਇਹ ਵੀ ਮੈਨੂੰ ਇੱਥੇ ਆ ਕੇ ਹੀ ਪਤਾ ਲੱਗਾ
ਕਦੀ ਆਖਿਆ ਜਾਂਦਾ ਕੇ ਸਾਡੇ ਤੇ ਸਾਰੀਆਂ ਨੂੰਹਾਂ ਨੇ ਪਹਿਲਾਂ ਚੰਗੀ ਚੀਜ ਹੀ ਘਰੇ ਲਿਆਂਦੀ..
ਕਦੀ ਸੁਣਾਇਆ ਜਾਂਦਾ ਕਿ ਪਹਿਲਾਂ ਮੁੰਡਾ ਹੋ ਜਾਣ ਨਾਲ ਸੰਸਾਰ ਨਾਲ ਗੰਢ ਹੋਰ ਪੀਡੀ ਹੋ ਜਾਂਦੀ ਏ..!
ਮੈਂ ਪਹਿਲਾ-ਪਹਿਲ ਚੁੱਪ ਰਹਿੰਦੀ ਫੇਰ ਜਦੋਂ ਪਾਣੀ ਸਿਰੋਂ ਲੰਘ ਗਿਆ ਤਾਂ ਸਾਡੀ ਆਪੋ ਵਿਚ ਖਿੱਚੋਤਾਣ ਰਹਿਣੀ ਸ਼ੁਰੂ ਹੋ ਗਈ..!
ਮੈਂ ਐਸੇ ਮਾਹੌਲ ਵਿਚੋਂ ਨਹੀਂ ਸੀ ਆਈ ਤੇ ਨਾ ਹੀ ਸਾਡੇ ਘਰੇ ਕੁੜੀਆਂ ਨੂੰ ਮੁੰਡਿਆਂ ਤੋਂ ਕਿਸੇ ਗੱਲੋਂ ਘੱਟ ਸਮਝਿਆ ਜਾਂਦਾ ਸੀ..!
ਮੈਂ ਨਾਲਦੇ ਨਾਲ ਕੋਈ ਗੱਲ ਕਰਦੀ ਤਾਂ ਉਹ ਅੱਗੋਂ ਚੁੱਪ ਰਹਿੰਦਾ ਤੇ ਮੈਨੂੰ ਵੀ ਚੁੱਪ ਰਹਿਣ ਲਈ ਪ੍ਰੇਰਿਤ ਕਰਦਾ!
ਫੇਰ ਜਦੋਂ ਤੀਜਾ ਮਹੀਨਾ ਸੀ ਤੇ ਜ਼ੋਰ ਪੈਣਾ ਸ਼ੁਰੂ ਹੋ ਗਿਆ ਕੇ “ਟੈਸਟ” ਕਰਵਾ ਲਿਆ ਜਾਵੇ..ਪਰ ਮੈਂ ਚੰਗੀ ਚੀਜ ਬਾਰੇ ਸੋਚ ਸਹਿਮ ਜਾਂਦੀ..ਜੇ ਨਾ ਹੋਈ ਫੇਰ ਕੀ ਹੋਊ..?..ਮਰਵਾ ਦੇਣਗੇ ਸ਼ਾਇਦ!
ਮੈਂ ਨਾਂਹ ਕਰ ਦਿੱਤੀ..ਬੜਾ ਕਲੇਸ਼ ਪਿਆ..ਹੈਰਾਨ ਸਾਂ ਕਿ ਪਰਿਵਾਰ ਦੀਆਂ ਕੁੱਝ ਕੁ ਪੜ੍ਹੀਆਂ-ਲਿਖੀਆਂ ਦੀ ਸੋਚ ਵੀ ਇਸੇ ਤਰਾਂ ਦੀ ਹੀ ਸੀ..!
ਅਖੀਰ ਜਦੋਂ ਧੀ ਨੇ ਜਨਮ ਲਿਆ ਤਾਂ ਜਵਾਲਾਮੁਖੀ ਫਟ ਪਿਆ..!
ਸਾਰੇ ਚੁੱਪ ਜਿਹੇ ਹੋ ਗਏ..ਪਰ ਨਾਲਦੇ ਦੇ ਚੁੱਪ ਮੈਨੂੰ ਸਭ ਤੋਂ ਵੱਧ ਵੱਢ ਵੱਢ ਖਾਂਦੀ..
ਇੱਕ ਅਜੀਬ ਜਿਹੀ ਸੋਚ ਸੀ..ਜਿਸਦੇ ਸਾਹਵੇਂ ਸਾਰੀ ਪੜ੍ਹਾਈ, ਸਾਰੀਆਂ ਡਿਗਰੀਆਂ ਅਤੇ ਔਰਤ ਜਾਤ ਦੀ ਸਿਫਤ ਕਰਦੀ ਸਾਰੀ ਗੁਰਬਾਣੀ ਹੌਲੀ ਜਿਹੀ ਪੈ ਜਾਇਆ ਕਰਦੀ..ਮੈਨੂੰ ਘਰ ਵਿਚ ਜਗ੍ਹਾ-ਜਗ੍ਹਾ ਰੱਖੇ ਗੁਟਕੇ ਅਤੇ ਗੁਰਬਾਣੀ ਦੀਆਂ ਤੁੱਕਾਂ ਦਿਖਾਵੇ ਲਈ ਕੀਤਾ ਜਾਂਦਾ ਇੱਕ...
...
ਵੱਡਾ ਢੋਂਗ ਲੱਗਦਾ..!
ਅਖੀਰ ਘੁਟਣ ਵਧਦੀ ਗਈ..!
ਸਾਲ ਮਗਰੋਂ ਹੀ ਮੁੜ ਪ੍ਰੇਗਨੈਂਟ ਕਰ ਦਿੱਤੀ ਗਈ।
“ਹੋ ਗਈ” ਇਸ ਲਈ ਨਹੀਂ ਆਖਾਂਗੀ ਕਿਓੰਕਿ ਕੁਝ ਬਲਾਤਕਾਰ ਵਿਆਹ ਦੀ ਆੜ ਵਿਚ ਵੀ ਹੋਇਆ ਕਰਦੇ ਨੇ!
ਇਸ ਵਾਰ ਅੱਗੇ ਨਾਲੋਂ ਵੀ ਜਿਆਦਾ ਪ੍ਰੈਸ਼ਰ ਸੀ..
ਕਈ ਹਕੀਮਾਂ ਦੀ ਦਵਾਈ ਖਾਣ ਲਈ ਦਿੱਤੀ ਜਾਂਦੀ..ਕਈ ਸਿਆਣਿਆਂ ਕੋਲ ਲਿਜਾਣ ਦੀ ਸਲਾਹ ਬਣਦੀ..ਮੈਂ ਨਾਂਹ ਕਰ ਦਿੰਦੀ..
ਟੈਸਟ ਕਰਵਾਉਣ ਲਈ ਵੀ ਅੱਗੇ ਨਾਲੋਂ ਜਿਆਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ..
ਵਿਆਹ ਮੰਗਣਿਆਂ ਅਤੇ ਭਰੀ ਸਭਾ ਵਿਚ ਜਾਣ ਬੁੱਝ ਕੇ ਇਸ ਚੀਜ ਦਾ ਜਿਕਰ ਛੇੜ ਲਿਆ ਜਾਂਦਾ..
ਮੈਨੂੰ ਚਾਰੇ ਪਾਸਿਆਂ ਤੋਂ ਸਵਾਲ ਪੁੱਛੇ ਜਾਂਦੇ..ਇਹ ਮਹਿਸੂਸ ਕਰਵਾਇਆ ਜਾਂਦਾ ਕਿ ਤੇਰੀ ਜਿੰਦਗੀ ਵਿਚ ਕੋਈ ਘਾਟ ਏ..ਅਤੇ ਇਸ ਘਾਟ ਦੀ ਪੂਰਤੀ ਲਈ ਕੋਈ ਵੀ ਕੁਰਬਾਨੀ ਕਰਨੀ ਪਵੇ ਤਾਂ ਕਰਨੀ ਪੈਣੀ ਏ!
ਇਹ ਵੀ ਆਖਿਆ ਜਾਂਦਾ ਕਿ ਕੱਲੇ ਕੱਲੇ ਪੁੱਤ ਦੇ ਘਰੇ ਦੋ ਕੁੜੀਆਂ ਆ ਜਾਣ..ਇਹ ਹਰਗਿਜ ਨਹੀਂ ਹੋ ਸਕਦਾ..
ਕਦੇ ਆਖਿਆ ਜਾਂਦਾ ਜਵਾਈ ਕਦੇ ਪੁੱਤ ਨਹੀਂ ਬਣਦੇ..
ਕਦੀ ਲੰਮੀ ਚੌੜੀ ਤੇ ਹਰੇਕ ਪਾਸੇ ਖਿੱਲਰੀ ਹੋਈ ਜਾਇਦਾਦ ਦਾ ਹਵਾਲਾ ਵੀ ਦਿੱਤਾ ਜਾਂਦਾ..!
ਅਖੀਰ ਦੂਜੀ ਧੀ ਦੇ ਜਨਮ ਮਗਰੋਂ ਸਾਡਾ ਤਲਾਕ ਹੋ ਗਿਆ..!
ਮੁੜ ਕੱਲੀ ਨੇ ਦੋਵੇਂ ਪੜ੍ਹਾ ਲਿਖਾ ਕੇ ਕਿੱਦਾਂ ਜੁਆਨ ਕੀਤੀਆਂ ਅਤੇ ਆਪਣੇ ਮੁਲਖ ਵਿਚ “ਛੁੱਟੜ” ਦਾ ਖਿਤਾਬ ਸਿਰ ਤੇ ਚੁੱਕੀ ਸੂਈ ਦੇ ਕਿਹੜੇ ਕਿਹੜੇ ਨੱਕਿਆਂ ਵਿਚੋਂ ਨਿੱਕਲਣਾ ਪਿਆ ਫੇਰ ਕਦੀ ਵੱਖਰੇ ਲੇਖ ਵਿਚ ਬਿਆਨ ਕਰਾਂਗੀ..
ਪਰ ਅੱਜ ਏਨੇ ਵਰ੍ਹਿਆਂ ਮਗਰੋਂ ਗੋਰਿਆਂ ਦੀ ਦੇਸ਼ ਵਿਚ ਡਾਕਟਰ ਬਣੀ ਨਿੱਕੀ ਧੀ ਨੇ ਜਦੋਂ ਘਰੇ ਆ ਕੇ ਦਸਿਆ ਕਿ ਆਪਣੀ ਪ੍ਰੇਗਨੈਂਟ ਨੂੰਹ ਨੂੰ ਕਲੀਨਿਕ ਲੈ ਕੇ ਆਈ ਇੱਕ “ਮਦਰ-ਇਨ-ਲਾਅ” ਨੇ ਵੀ ਕੁੱਖ ਵਿਚ ਪਲ ਰਹੀ ਕਿਸੇ “ਚੰਗੀ ਚੀਜ” ਬਾਰੇ ਗੱਲ ਕੀਤੀ ਤਾਂ ਮੇਰੇ ਕਾਲਜੇ ਨੂੰ ਧੂਹ ਪੈ ਗਈ ਕਿ ਹਜਾਰਾਂ ਕਿਲੋਮੀਟਰ ਦੂਰ ਸੱਭਿਅਕ ਸਮਾਜ ਵਿਚ ਪਰਵਾਸ ਕਰ ਜਾਣਾ ਇਸ ਚੀਜ ਦੀ ਗਰੰਟੀ ਨਹੀਂ ਦਿੰਦਾ ਕਿ ਇਨਸਾਨ ਦੀ ਸੋਚ ਵੀ ਬਦਲ ਜਾਵੇ!
(ਅਸਲ ਵਾਪਰਿਆ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਮੇਰਾ ਦਾਦਾ ਜੀ “ਸਰਦਾਰ ਬੋਹੜ ਸਿੰਘ” ਨਿੱਕੀ ਹੁੰਦੀ ਨੂੰ ਮੈਨੂੰ ਜਦੋਂ ਵੀ “ਕਿਸਮਤ ਪੂੜੀ” ਆਖ ਕੋਲ ਸੱਦਿਆ ਕਰਦਾ ਤਾਂ ਬੜੀ ਖੁਸ਼ੀ ਹੁੰਦੀ ਪਰ ਮੈਨੂੰ ਇਸਦਾ ਮਤਲਬ ਬਿਲਕੁਲ ਵੀ ਸਮਝ ਨਹੀਂ ਸੀ ਆਉਂਦਾ..! ਪੁੱਛਦੀ ਤਾਂ ਏਨੀ ਗੱਲ ਆਖ ਹੱਸ ਕੇ ਆਪਣੀ ਬੁੱਕਲ ਵਿਚ ਵਾੜ ਲਿਆ ਕਰਦਾ ਕੇ..”ਕਿਸਮਤ ਪੁੜੀਏ ਜਦੋਂ ਵੇਲਾ ਆਇਆਂ Continue Reading »
ਮੇਰੀ ਮਹੀਨਾਵਾਰ ਤਨਖਾਹ ਕੋਈ 9 ਕੁ ਹਜ਼ਾਰ ਸੀ ਤਨਖਾਹ ਥੋੜੀ ਹੋਣ ਕਾਰਣ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਸੀ । ਵਿਆਹ ਤੋਂ ਬਾਅਦ ਜਿੰਮੇਵਾਰੀਆਂ ਹੋਰ ਵਧ ਗਈਆਂ ਸਨ ਤੇ ਖਰਚੇ ਵੀ । ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ । ਕਈ ਵਾਰ ਅਚਾਨਕ ਕੋਈ ਖਰਚ ਪੈਣ ਤੇ Continue Reading »
ਧੀਆਂ…………………………… ਮੈਂ ਅੱਜ ਇੱਕ ਗੀਤ ਸੁਣ ਰਹੀ ਸੀ ,ਜਿਸਦਾ ਟਾਇਟਲ ਧੀਆਂ ਸੀ।ਇਹਦੇ ਚ ਕੋਈ ਬੁਰਾਈ ਨਹੀਂ ਸੀ।ਬਸ ਧੀ ਨੂੰ ਨਸੀਹਤ ਸੀ ਕਿ ਬਾਬਲ ਦੀ ਪੱਗ ਨਾ ਰੋਲੀਂ।ਮੈਂ ਕੋਈ ਇੱਥੇ ਇਹ ਨਹੀਂ ਕਹਿਣਾ ਚਾਹੁੰਦੀ ਕਿ ਇਹ ਗਲਤ ਆ ਜਾਂ ਸਹੀ ।ਬਸ ਮੈਨੂੰ ਥੋੜਾ ਅਫ਼ਸੋਸ ਹੁੰਦਾ ਜਦੋਂ ਵੀ ਅਜਿਹਾ ਕੁਝ ਸੁਣਦੀ।ਮੈ ਬੜਾ Continue Reading »
ਜ਼ਿੰਦਗੀ ਰੂਬਰੂ। ਸਕੂਟਰ ਦੀ ਅਦਲਾ ਬਦਲੀ ॥ 16.05.2022 ਮੇਰੇ ਲਈ ਇਤਿਹਾਸਕ ਦਿਨ ਬਣ ਗਿਆ। ਇਹ ਤਰੀਕ ਨਾ ਭੁਲਾਈ ਜਾ ਸੱਕਦੀ ਹੈ ਨਾ ਰੌਲੀ। ਕੁੱਝ ਕੁ ਨਕਦੀ ਕਢਵਾਉਣ ਲਈ ਸ਼ਹਿਰ ਦੇ ਅਰਨਾ ਬਰਨਾ ਚੌਕ ਵਿੱਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਸਵੈਚਾਲਿਤ ਮੁਦਰਾ ਗਣਿਕ ਯੰਤਰ ਦੇ ਖੋਖੇ ਵਿੱਚ ਪੈਸੇ ਕੱਢਣ ਦੀ Continue Reading »
ਮਿੰਨੀ ਕਹਾਣੀ ਨਜ਼ਾਇਜ਼ ਧੰਦਾ ————- ਨਜ਼ਾਇਜ਼ ਸ਼ਰਾਬ ਦੀਆਂ ਪੇਟੀਆ ਲੈ ਕੇ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦਾ ਪਾਲੀ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਸੀ ! ਮੋਬਾਈਲ ਦੀ ਘੰਟੀ ਵਜੀ “ਹੈਲੋ ” ਅਗੇ ਪੁਲਿਸ ਨਾਕਾ ਹੈ ,ਜ਼ਰਾ ਸੰਭਲ ਕੇ , ਅਗੋਂ ਆਵਾਜ਼ ਆਈ ਪਾਲੀ ਨੇ ਗੱਡੀ ਰੋਕ ਕੇ ਆਸਾ ਪਾਸਾ ਵੇਖਿਆ ! Continue Reading »
ਅਸੀਂ 1982 ਵਿੱਚ ਮੈਟ੍ਰਿਕ ਕੀਤੀ l ਪੰਜਾਬ ਸਿਖਿਆ ਬੋਰਡ ਉਦੋਂ ਕਿਤਾਬਾਂ ਵਾਲੀਆਂ ਦੁਕਾਨਾਂ ਤੇ ਨਤੀਜਾ ਭੇਜ ਦਿੰਦਾ ਸੀ ਤੇ ਦੁਕਾਨਾਂ ਵਾਲੇ 25 ਪੈਸੇ ਜਾਂ 50 ਪੈਸੇ,ਪਾਸ -ਫੇਲ ਦੱਸਣ ਦਾ ਲੈਂਦੇ ਸੀ l ਅਸੀਂ ਵੀ ਚਾਰ ਮੁੰਡੇ ਆਪਣਾ ਰਿਜ਼ਲਟ ਪਤਾ ਕਰਨ ਲਈ ਨੇੜੇ ਦੇ ਸ਼ਹਿਰ ਦੀ ਦੁਕਾਨ ਤੇ ਗਏ l ਪਹਿਲਾਂ Continue Reading »
ਲਹੂ ਚਿੱਟਾ ਹੋ ਗਿਆ ————— ਦਰਵਾਜਾ ਤਾਂ ਖੁੱਲਾ ਐ, ਵਿਹੜੇ ਵਿਚੋਂ ਕੋਈ ਨਹੀਂ ਦਿਸਦਾ। ਚਲੋ ਆਵਾਜ਼ ਮਾਰ ਕੇ ਦੇਖ ਲੇਂਦੇ ਹਾਂ। ਬੰਤਾ ਸਿੰਘ ਉਏ ਕਿਧਰ ਐਂ, ਆਜਾ ਬਾਈ ਆਜਾ, ਇਥੇ ਹੀ ਹਾਂ। ਕਿਵੇਂ ਖੂੰਜੇ ਵਿੱਚ ਕੱਠਾ ਜਿਹਾ ਹੌਂਕੇ ਬੈਠਾਂ। ਜਦੋਂ ਦਾ ਵਲੈਤੋਂ ਮੁੜਿਆ ਬਾਹਰ ਹੀ ਨਹੀਂ ਨਿਕਲਦਾ। ਵਲੈਤ ਦੇ ਨਜ਼ਾਰੇ Continue Reading »
ਮੈਂ ਕਨੇਡਾ ਵਿਖੇ ਵਿਦਿਆਰਥੀ ਦੇ ਤੋਰ ਉੱਤੇ ਸਾਲ 2020 ਨੂੰ ਬ੍ਰਾਮਪਟਨ ਸ਼ਹਿਰ ਵਿਚ ਦੋਸਤਾਂ ਨਾਲ ਰਹਿ ਰਿਹਾ ਸੀ | ਤਕਰੀਬਨ ਮਹੀਨੇ ਕੁ ਤੱਕ ਮੈਂ ਇਸ ਸ਼ਹਿਰ ਵਿੱਚ ਕੰਮ ਲੱਭ ਲਿਆ | ਮੈਨੂੰ ਜੋ ਕੰਮ ਮਿਲਿਆ ਉਹ ਇਕ ਤਰਾਂ ਮਾਮੂਲੀ ਜੇਹਾ ਲੇਬਰ ਦਾ ਕੰਮ ਸੀ | ਉਹ ਇਕ ਐਮਾਜ਼ਾਨ ਦਾ ਗੋਦਾਮ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
gurdeep
nic