“ਦੋ ਟਿਕਟਾਂ “
ਪਾਲੀ ਤੇ ਉਸਦੀ ਘਰਵਾਲੀ ਰੂਪ ਨੂੰ ਵਿਦੇਸ਼ ਆਇਆ ਨੂੰ ਲਗਭਗ ਪੰਜ ਸਾਲ ਹੋ ਗਏ ਹੋਣੇ ।ਇਹਨਾਂ ਪੰਜਾ ਸਾਲਾ ਵਿੱਚ ਦੋਹਾ ਨੇ ਕਈ ਉਤਰਾਅ -ਚੜ੍ਹਾਅ ਵੇਖੇ ,ਤੰਗੀਆਂ ਤੁਰਸ਼ੀਆਂ ਕੱਟੀਆਂ ਪਰ ਮਗਰ ਰਹਿੰਦੇ ਆਪਣੇ ਪਰਿਵਾਰਾਂ ਨੂੰ ਕਦੇ ਵੀ ਤੰਗ ਨਾ ਕੀਤਾ ।ਸਗੋ ਡਬਲ ਸਿਫਟਾਂ ਲਾ ਕੇ ਆਪਣੀਆਂ ਫ਼ੀਸਾਂ ਤਾ ਭਰੀਆਂ ਸਗੋਂ ਆਪਣੇ ਘਰ ਪੈਸੇ ਭੇਜ ਕੇ ਉੱਥੇ ਵੀ ਘਰ ਦਾ ਮੂੰਹ ਮੱਥਾ ਸੰਵਾਰਿਆ ਤੇ ਪਾਲੀ ਵੱਲੋਂ ਆਪਣੇ ਪੰਜਾਬ ਰਹਿੰਦੇ ਭਰਾ ਤੇ ਉਸਦੇ ਪਰਿਵਾਰ ਲਈ ਗੱਡੀ ਵੀ ਲੈ ਕੇ ਦਿੱਤੀ ।ਇੰਨਾਂ ਪੰਜਾ ਸਾਲਾ ਵਿੱਚ ਕਈ ਰਿਸ਼ਤੇਦਾਰੀਆਂ ਦੇ ਵਿਆਹ ਸ਼ਾਦੀ ਵੀ ਭੁਗਤਾਏ ਤੇ ਜਦੋਂ ਵੀ ਦੋਹਾ ਜੀਆਂ ਨੇ ਪੰਜਾਬ ਜਾਣ ਦਾ ਮਨ ਬਣਾਉਣਾ ਤਾ ਕੋਈ ਨਾ ਕੋਈ ਖ਼ਰਚਾ ਆ ਜਾਣ ਕਾਰਨ ਅਗਲੀ ਵਾਰ ਦਾ ਆਖ ਮਨ ਸਮਝਾਂ ਲੈਣਾ ।ਤੇ ਹੁਣ ਏਸ ਵਾਰ ਘਰ ਵਿੱਚ ਵਿਆਹ ਹੋਣ ਭਤੀਜੇ ਦਾ ਵਿਆਹ ਹੋਣ ਕਾਰਨ ਪਾਲੀ ਨੇ ਪੱਕਾ ਮਨ ਬਣਾਇਆ ਕਿ ਏਸ ਵਾਰ ਉਹ ਦੌਵੇ ਜੀ ਜ਼ਰੂਰ ਪੰਜਾਬ ਜਾ ਕੇ ਆਉਣਗੇ ਸਾਰੇ ਪਰਿਵਾਰ ਨੂੰ ਮਿਲਣਗੇ ਤੇ ਨਾਲੇ ਦੋ ਮਹੀਨੇ ਪਰਿਵਾਰ ਨਾਲ ਹੱਸਣ ਖੇਡਣ ਗਏ ਜਦੋ ਦਾ ਭਤੀਜੇ ਦੇ ਵਿਆਹ ਦਾ ਪਤਾ ਲੱਗਾ ਪਾਲੀ ਨੂੰ ਤਾ ਚਾਅ ਚੜਿਆ ਹੋਇਆ ।ਅੱਜ ਕੰਮ ਤੋਂ ਵਾਪਿਸ ਆ ਕੇ ਜਦ ਪਾਲੀ ਵੱਲੋਂ ਵੀਡਿੳ ਕਾਲ ਲਾ ਕੇ ਸਾਰੇ ਪਰਿਵਾਰ ਨੂੰ ਵਧਾਈ ਦਿੱਤੀ ਜਾਂਦੀ ਏ ਤੇ ਨਾਲੇ ਆਪਣੇ ਪੰਜਾਬ ਆੳਣ ਬਾਰੇ ਦੱਸਿਆ ਤਾਂ ਸਾਰੇ ਬਹੁਤ ਖੁਸ਼ ਹੁੰਦੇ ਹਨ ।ਪਰ ਨਾਲ ਹੀ ਪਾਲੀ ਦੇ ਭਰਾ ਵੱਲੋਂ “ਬਾਈ ਵਿਆਹ ਪੂਰਾ ਗੱਜ ਵੱਜ ਕੇ ਕਰਨਾ ਤੇਰੇ ਭਤੀਜੇ ਦਾ ਨਾਲੇ ਜਦੋ ਚਾਚਾ ਬਾਹਰ ਹੋਵੇ ਤਾ ਸਾਨੂੰ ਕਾਹਦਾ ਫ਼ਿਕਰ ਨਾਲੇ ਤੇਰਾ ਭਤੀਜ ਕਹਿੰਦਾ ਕਿ ਮੈ ਵੱਡਾ ਕਲਾਕਾਰ ਲਾਉਣਾ ਵਿਆਹ ਤੇ ਉਹਦੇ ਲਈ ਤੇਰੀ ਮਦਦ ਚਾਹੀਦੀ ਏ ਜੇ ਤੂੰ ਪੈਸੇ ਪਾ ਦੇਵੇ ਤਾ ਅਸੀ ਤਿਆਰੀ ਸ਼ੁਰੂ ਕਰੀਏ ।ਜੇ ਕੋਈ ਹੋਰ ਲੌੜ ਹੋਈ ਤਾ ਦੱਸਾਂਗੇ ਤੈਨੂੰ ਤੇ ਏਨਾ ਆਖ ਫ਼ੋਨ ਕੱਟ ਦਿੱਤਾ ਜਾਂਦਾ ਏ “ਕੋਲ ਖੜੀ ਪਾਲੀ ਦੀ ਘਰਵਾਲੀ ਦੇ ਮੂੰਹੋਂ ਸਹਿਜੇ ਹੀ ਨਿਕਲ ਜਾਂਦਾ ਬੱਸ ਪੈਸੇ ਹੀ ਚਾਹੀਦੇ ਆ ਹਾਰ-ਵਾਰ ਤੁਸੀਂ ਕਦੋਂ ਆੳਣਾ ਇਹ ਤਾ ਕਿਸੇ ਨੇ ਕਦੀ ਪੁੱਛਿਆ ਨਹੀਂ ਸਾਡੀ ਕੋਈ ਲੌੜ ਹੈ ਵਿਆਹ ਵਿੱਚ ਕਿ ਨਹੀਂ ਬੱਸ ਪੈਸੇ ਨਾਲ ਹੀ ਪਿਆਰ ਆ “ਉਹ ਨਹੀਂ ਰੂਪ ਉਹ ਆਪਣੇ ਆੳਣ ਦਾ ਤਾ ਪਹਿਲਾ ਪੁੱਛਿਆ ਏ ਸਾਰਿਆਂ ਨੇ ਪੈਸੇ ਦੀ ਗੱਲ ਤਾ ਹੁਣੇ ਹੋਈ ਜਦ ਤੂੰ ਆਈ ਏ ।ਨਾਲੇ ਆਪਣੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ