ਨਿੱਕੇ ਹੁੰਦੇ ਨੂੰ ਬਾਪੂ ਨੇ ਕਈ ਵਾਰ ਦੁਨਿਆਵੀ ਕਹਾਣੀਆਂ ਦੇ ਨਾਲ ਨਾਲ ਗੁਰੂ ਕੇ ਲਾਡਲੇ ਸਿੰਘਾਂ ਦੀਆਂ ਕਹਾਣੀਆਂ ਸੁਣਾਉਂਣੀਆਂ ਤਾਂ ਸਾਰੇ ਕੌਤਕ ਕਿਤੇ ਨਾਂ ਕਿਤੇ ਬੜੇ ਅਜੀਬ ਜਿਹੇ ਲੱਗਦੇ,,ਮੈਨੂੰ ਦੁਨਿਆਵੀ ਕਹਾਣੀਆਂ ਜਿਆਦਾ ਵਧੀਆ ਲੱਗਦੀਆਂ ਸੀ ਤੇ ਜਦੋਂ ਕਦੇ ਵੀ ਬਾਪੂ ਸਿੰਘਾਂ ਦੀ ਕਹਾਣੀ ਸ਼ੁਰੂ ਕਰਦਾ ਤਾਂ ਨੀਂਦ ਆਉਂਣ ਲੱਗ ਜਾਂਦੀ ,,ਫਿਰ ਰਾਤ ਨੂੰ ਜਿਦ ਕਰਨੀਂ ਕੇ ਬਾਪੂ ਅੱਜ ਨਵੀਂ ਸੁਣਾ ਕੋਈ ,,ਰੋਜ ਵਾਂਗੂੰ ਬਾਪੂ ਨੇ ਨਵੀਂ ਕਹਾਣੀ ਥੋੜੇ ਵਿੱਚ ਪੂਰੀ ਕਰ ਦਿੱਤੀ ,,ਅਜੇ ਓਹ ਕਹਾਣੀ ਮੇਰੇ ਅੱਗੇ ਘੁੰਮ ਰਹੀ ਸੀ ਤਾਂ ਬਾਪੂ ਗੁਰੂ ਪਾਤਸ਼ਾਹ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਕਥਾ ਸਣਾਉਂਣ ਲੱਗੇ ਪਹਿਲਾਂ ਤਾਂ ਨੀਂਦ ਜਿਹੀ ਆਉਂਣ ਲੱਗ ਗਈ ਪਰ ਜਦੋ ਬਾਪੂ ਨੇ ਦੱਸਿਆ ਕੇ ਪਿੰਜਰੇ ਵਿੱਚ ਬੰਦ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਜੈਤੇ ਨੂੰ ਇੱਕ ਜੱਲਾਦ ਰਾਂਹੀ ਅੰਦਰ ਬੁਲਾਇਆ ਤੇ ਕਿਹਾ ਕੇ ਭਾਈ ਜੈਤੇ ਕੱਲ ਨੂੰ ਸਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ ਤੇ ਸ਼ਹਾਦਤ ਤੋਂ ਬਾਅਦ ਤੂੰ ਸਾਡਾ ਸੀਸ ਅਨੰਦਪੁਰ ਸਾਹਿਬ ਪਹੁੰਚਾ ਦੇਵੀਂ ,,ਤਾਂ ਭਾਈ ਜੈਤੇ ਨੇ ਭਾਵੁਕ ਹੁੰਦੇ ਨੇ ਕਿਹਾ ਕੇ ਮਹਾਰਾਜ ਕੱਲਾ ਸੀਸ ਹੀ ਕਿਓਂ ਤੁਸੀਂ ਹੁਕਮ ਕਰੋ ਮੈਂ ਤੁਹਾਡਾ ਧੜ ਵੀ ਲੈ ਜਾਵਾਂਗਾਂ ਅੱਗੋ ਗੁਰੂ ਸਾਹਿਬ ਨੇ ਕਿਹਾ ਕੇ ਨਹੀਂ ਧੜ ਨਹੀਂ ਸੀਸ ਹੀ ਲੈ ਜਾਵੀਂ ਕਿਓਂਕਿ ਇਹਦੇ ਨਾਲ ਕੇਸ ਵੀ ਹਨ ,,ਬੱਸ ਐਨੀ ਗੱਲ ਸੁਣੀ ,,,ਨੀਂਦ ਉੱਡ ਗਈ ,,ਬਿਜਲੀ ਦੇ ਕਰੰਟ ਵਾਂਗ ਲੱਗ ਗੱਲ ਕਿ ਐਨਾ ਪਿਆਰ ਕੇਸਾਂ ਨਾਲ ਤੇ ਅਸੀਂ ????ਬਾਕੀ ਕਹਾਣੀ ਅਣਸੁਣੀ ਕਰ ਦਿੱਤੀ ,,ਕੁੱਝ ਦਿਨਾਂ ਦੀ ਬੇਚੈਨੀਂ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗਿਆ ,,,ਮੱਥਾ ਟੇਕ ਕੇ ਅੰਦਰ ਬੈਠ ਕੇ ਮਹਿਸੂਸ ਕੀਤਾ ਕੇ ਕਿਵੇਂ ਖਾਲਸੇ ਨੇ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਰਾਜ ਅੱਧੀ ਸਦੀ ਰਾਜ ਕੀਤਾ ,,ਓਥੇ ਉੱਪਰ ਉੱਡ ਰਹੇ ਬਾਜਾਂ ਨੂੰ ਦੇਖਿਆ ਤੇ ਫੈਸਲਾ ਕੀਤਾ ਕਿ ਛੇਤੀ ਇਹ ਸੀਸ ਗੁਰੂ ਨੂੰ ਭੇਂਟ ਕਰ ਦੇਵਾਗਾ ਅਤੇ ਕੇਸ ਦਾਹੜਾ ਰੱਖ ਲਵਾਂਗਾ,, ਇਤਿਹਾਸ ਨਾਲ ਮੇਰਾ ਲਗਾਵ ਵਧਦਾ ਗਿਆ ਤੇ ਐਦਾਂ ਕਈ ਸਾਲ ਲੰਘ ਗਏ
ਫਿਰ ਇੱਕ ਦਿਨ ਖਬਰ ਮਿਲੀ ਕੇ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਢਾਹ ਦਿੱਤਾ ਅਤੇ ਓਥੇ ਭੰਗੜੇ ਪਾਏ ਗਏ,,,22 ਜੁਲਾਈ 1984 ਨੂੰ ਘਰੋਂ ਦਰਬਾਰ ਦੇ ਦਰਸ਼ਨ ਕਰਨ ਗਿਆ ਪਰ ਘਰੇ ਵਾਪਿਸ ਘਰੇ ਨਹੀਂ ਪਰਤਿਆ,,ਅੰਦਰ ਅੱਗ ਹੀ ਐਨੀਂ ਸੀ ਕਿ ਵਾਪਿਸ ਆਉਂਦਾ ਸੀ ਤਾਂ ਭਾਂਬੜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ