ਸਿੱਪੀ ਤੇ ਘੋਗਾ ————————
ਮੁੱਦਤਾਂ ਬਾਅਦ ਉਹ ਫੇਰ ਮੇਰੇ ਵਿਹੜੇ ਆਏ ਸਨ…., ਅੱਜ ਉਹਨਾਂ ਦਾ ਦੂਜਾ ਦਿਨ ਸੀ ਤੇ ਆਪਸ ‘ਚ ਉਹ ਕੀ ਲੱਗਦੇ ਸਨ ਮੈਨੂੰ ਹਜੇ ਤੱਕ ਪਤਾ ਨਹੀਂ ਸੀ ਲੱਗਾ…. ਇੱਕੋ ਜਿਹੇ ਹੀ ਲੱਗਦੇ ਸਨ ਦੋਹੇਂ। ਕੱਲ੍ਹ ਜਦੋਂ ਉਹ ਆਏ ਤਾਂ ਉਹਨਾਂ ਦੀ ਟਰੀਂ-ਟਰੀਂ ਦੀ ਤਿੱਖੀ ਆਵਾਜ਼ ਨੇ ਮੇਰਾ ਧਿਆਨ ਖਿੱਚਿਆ ਸੀ….. ਕਦੇ ਜ਼ਮੀਨ ਤੇ ਪੂਛਾਂ ਮਾਰ-ਮਾਰ ਉਹ ਖੇਡਦੇ ਸਨ ਤੇ ਕਦੇ ਟਾਹਣੀਆਂ ਤੇ ਇੱਕ ਦੂਜੇ ਮਗਰ ਭੱਜ ਕੇ ਪਕੜਨ-ਪਕੜਾਈ…., ਕਿਤਾਬ ਪਾਸੇ ਰੱਖ ਮੈਂ ਉਹਨਾਂ ਨੂੰ ਤੱਕਣ ਲੱਗ ਪਿਆ ਤੇ ਕੁਰਸੀ ਰਤਾ ਪਛਾਂਹ ਖਿੱਚ ਲਈ ਕਿਧਰੇ ਉਹ ਭੱਜ ਨਾ ਜਾਣ ਡਰ ਕੇ…., ਮੈਨੂੰ ਮਜ਼ਾ ਆ ਰਿਹਾ ਸੀ ਉਹਨਾਂ ਨੂੰ ਅਠਖੇਲੀਆਂ ਕਰਦਿਆਂ ਦੇਖ…., ਜਦੋਂ ਇੱਕ ਦੂਜੇ ਦੀਆਂ ਅੱਖਾਂ ਤੋਂ ਓਹਲੇ ਹੋ ਜਾਂਦੇ ਤਾਂ ਫੇਰ ਟਰੀਂ-ਟਰੀਂ ਕਰ ਕੇ ਇੱਕ ਦੂਜੇ ਦਾ ਧਿਆਨ ਆਵਦੇ ਵੱਲ ਖਿੱਚਦੇ ਤੇ ਆਵਦੀ ਹੋਂਦ ਜਤਾਉਂਦੇ….., ਬੜੇ ਖੁਸ਼ ਨਜ਼ਰ ਆਉਂਦੇ ਸੀ ਦੋਹੇ ਹੀ। ਚਾਹ ਪੀਂਦੇ ਨੇ ਕੱਲ੍ਹ ਮੈਂ ਜਦੋਂ ਤਲੀ ਮੂੰਗਫਲੀ ਉਹਨਾਂ ਨੂੰ ਪਾਈ ਤਾਂ ਉਹ ਥੋੜ੍ਹੀ ਦੇਰ ਬਾਅਦ ਝੱਕਦੇ-ਡਰਦੇ ਕੋਲੇ ਆ ਗਏ ਪਰ ਨੱਕ ਮੂੰਹ ਚੜ੍ਹਾ ਕੇ ਪਰ੍ਹੇ ਹੋ ਗਏ….. ਤੇਲ ਵਾਲੀ ਚੀਜ਼ ਨਾ ਪਸੰਦ ਸੀ ਸ਼ਾਇਦ ਉਹਨਾਂ ਨੂੰ…. ਪਰ ਅੱਜ ਜਦੋਂ ਮੈਂ ਈਜੀ ਡੇ ਤੋਂ ਲਿਆਂਦੇ ਹੋਏ ਫੋਰ – ਪੀਸ ਕਾਜੂ ਪਾਏ ਉਹਨਾਂ ਨੂੰ ਤਾਂ ਉਹ ਸਵਾਦ ਲੈ-ਲੈ ਕੇ ਖਾਣ ਲੱਗ ਪਏ, ਸ਼ਾਇਦ ਨਵੀਂ ਚੀਜ਼ ਸੀ ਉਹਨਾਂ ਲਈ ਜਿਵੇਂ….. ਇੱਕ ਦੂਜੇ ਵੱਲ ਤੱਕ-ਤੱਕ ਖਾਂਦੇ ਸੀ ਤਾਂ ਹੀ। ਅੱਜ ਵੀ ਮੈਨੂੰ ਇਹ ਪਤਾ ਨਹੀਂ ਲੱਗਾ ਸੀ ਕਿ ਉਹ ‘ਕਿਹੜਾ’ ਹੈ ਤੇ ਉਹ ‘ਕਿਹੜੀ’...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ