ਉਨਾਬੀ ਕੋਟੀ
ਤੀਹ ਸਾਲ ਪੂਰਾਣੀ ਗੱਲ ਏ..
ਵਿਆਹ ਮਗਰੋਂ ਅਸੀਂ ਚੰਡੀਗੜ੍ਹ ਸ਼ਿਫਟ ਹੋ ਗਏ..
ਇਹ ਰੋਜ ਨੌ ਕੂ ਵਜੇ ਦਫਤਰ ਚਲੇ ਜਾਇਆ ਕਰਦੇ ਤੇ ਮੈਂ ਸਿਆਲ ਦੀ ਧੁੱਪ ਸੇਕਣ ਕੋਠੇ ਤੇ ਚੜ੍ਹ ਜਾਇਆ ਕਰਦੀ..
ਸਾਮਣੇ ਹੀ ਦੋ ਕੂ ਘਰ ਛੱਡ ਇੱਕ ਮਾਤਾ ਜੀ ਵੀ ਅਕਸਰ ਹੀ ਕੋਠੇ ਤੇ ਬੈਠੇ ਦਿਸ ਪਿਆ ਕਰਦੇ..
ਐਨਕ ਲਾ ਕੇ ਹਮੇਸ਼ਾਂ ਸਵੈਟਰ ਉਣਦੇ ਰਹਿੰਦੇ..ਇੱਕ ਦੋ ਵਾਰ ਨਜਰਾਂ ਮਿਲੀਆਂ..ਮੈਂ ਦੂਰੋਂ ਸਤਿ ਸ੍ਰੀ ਅਕਾਲ ਬੁਲਾ ਦਿੱਤੀ..ਬੜਾ ਖੁਸ ਹੋਏ..!
ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਬਸ ਦੂਰੋਂ ਹੀ ਦੁਆ ਸਲਾਮ ਤੇ ਜਾ ਫੇਰ ਆਹਮੋਂ ਸਾਮਣੇ ਬੈਠ ਮਿਲਣੀਆਂ ਤੇ ਖੁੱਲੀ ਗੱਲਬਾਤ ਦਾ ਰਿਵਾਜ ਹੁੰਦਾ ਸੀ!
ਫੇਰ ਕੁਝ ਦਿਨ ਬਾਅਦ ਦੂਰੋਂ ਹੀ ਮੈਨੂੰ ਇੱਕ ਅੱਧ-ਬੁਣੀ ਕੋਟੀ ਵਿਖਾਉਂਦੇ ਹੋਏ ਇਸ਼ਾਰਿਆਂ ਨਾਲ ਪੁੱਛਣ ਲੱਗੇ ਕਿਦਾਂ ਹੈ?
ਅਗਿਓਂ ਇਸ਼ਾਰੇ ਜਿਹੇ ਨਾਲ ਆਖ ਦਿੱਤਾ..ਬਹੁਤ ਸੋਹਣੀ..ਬੜਾ ਖੁਸ਼ ਹੋਏ!
ਅਗਲੇ ਦਿਨ ਓਹਨਾ ਅੱਧੀ ਉਣ ਵੀ ਦਿੱਤੀ..
ਖਾਸ ਗੱਲ ਇਹ ਸੀ ਕੇ ਅੱਜ ਬੁਣਤੀ ਦੇ ਐਨ ਵਿਚਕਾਰ ਇੱਕ ਸਰੋਂ ਰੰਗੀ ਧਾਰੀ ਵੀ ਸੀ..
ਫਿਰ ਪੁੱਛਦੇ ਕਿੱਦਾਂ?
ਆਖਿਆ ਸੋਹਣੀ ਏ..ਇਸ ਵਾਰ ਓਹਨਾ ਤੋਂ ਖੁਸ਼ੀ ਸਾਂਬੀ ਨਾ ਜਾਵੇ..!
ਫੇਰ ਇਹ ਰੋਜਾਨਾ ਦਾ ਇੱਕ ਸਿਲਸਿਲਾ ਜਿਹਾ ਬਣ ਗਿਆ..
ਮੁੜ ਕਿੰਨੇ ਦਿਨ ਉਹ ਨਾ ਦਿਸੇ..
ਇਹ ਦਫਤਰੋਂ ਆਏ ਤਾਂ ਇਹਨਾਂ ਨਾਲ ਗੱਲ ਕੀਤੀ..
ਆਖਣ ਲੱਗੇ ਛੁੱਟੀ ਵਾਲੇ ਦਿਨ ਹੋ ਆਉਂਦੇ ਹਾਂ..ਪਤਾ ਵੀ ਲੈ ਆਵਾਂਗੇ ਤੇ ਮਿਲ...
...
ਕੇ ਖੁੱਲੀਆਂ ਗੱਲਾਂਬਾਤਾਂ ਵੀ ਹੋ ਜਾਣਗੀਆਂ..!
ਐਤਵਾਰ ਓਥੇ ਪਹੁੰਚੇ ਤਾਂ ਅੱਗੇ ਜੰਦਰਾ ਲੱਗਾ ਸੀ..
ਸਾਮਣੇ ਦੁਕਾਨ ਤੋਂ ਪਤਾ ਕੀਤਾ..ਆਖਣ ਲੱਗੇ ਕੇ ਮਾਤਾ ਜੀ ਤੇ ਕੁਝ ਦਿਨ ਪਹਿਲਾਂ ਚੜਾਈ ਕਰ ਗਏ ਨੇ..ਪਰਿਵਾਰ ਨੇ ਪਿੰਡ ਜਾ ਓਹਨਾ ਦਾ ਸੰਸਕਾਰ ਵੀ ਕਰ ਦਿੱਤਾ..!
ਇਹ ਤਾਂ ਚੁੱਪ ਜਿਹੇ ਕਰ ਗਏ ਪਰ ਮੇਰੇ ਹੰਜੂ ਵਗ ਤੁਰੇ..
ਇਹ ਮੈਨੂੰ ਆਸਰਾ ਦੇ ਕੇ ਵਾਪਿਸ ਲਿਆਉਣ ਹੀ ਲੱਗੇ ਸਨ ਕੇ ਦੁਕਾਨ ਵਾਲੇ ਨੇ ਮਗਰੋਂ ਵਾਜ ਮਾਰ ਲਈ..
ਪੁੱਛਣ ਲੱਗਾ ਕੇ ਤੁਸੀਂ ਇਹਨਾਂ ਦੇ ਮਗਰ ਹੀ ਰਹਿੰਦੇ ਹੋ..ਹੁਣੇ ਨਵੇਂ ਨਵੇਂ ਹੀ ਆਏ ਹੋ ਨਾ..?
ਆਖਿਆ ਹਾਂ ਜੀ ਦੋ ਘਰ ਛੱਡ ਇਹਨਾਂ ਦੇ ਪਿੱਛੇ ਹੀ ਰਹਿੰਦੇ ਹਾਂ..
ਉਹ ਕਾਹਲੀ ਨਾਲ ਅੰਦਰ ਗਿਆ ਤੇ ਪਲਾਸਟਿਕ ਦਾ ਲਫਾਫਾ ਚੁੱਕ ਲਿਆਇਆ..
ਫੇਰ ਸਾਨੂੰ ਫੜਾਉਂਦਾ ਹੋਇਆ ਆਖਣ ਲੱਗਾ ਕੇ ਪਿੰਡ ਜਾਂਦੇ ਹੋਏ ਅੰਕਲ ਜੀ ਦੇ ਗਏ ਸਨ..ਆਖਦੇ ਸਨ ਇੱਕ ਨਵਾਂ ਵਿਆਹਿਆ ਜੋੜਾ ਆਵੇਗਾ..ਓਹਨਾ ਨੂੰ ਫੜਾ ਦੇਵੀਂ..
ਵੇਖਿਆ ਤਾਂ ਸਰੋਂ ਰੰਗੀ ਕਿਨਾਰੀ ਵਾਲੀ ਇੱਕ ਉਨਾਬੀ ਕੋਟੀ ਬੜੇ ਸਲੀਕੇ ਨਾਲ ਤਹਿ ਲਾ ਕੇ ਅੰਦਰ ਰੱਖੀ ਹੋਈ ਸੀ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਛੇਵੀਂ ਕਲਾਸ ਦਾ ਦਾਖਲਾ ਹੋਇਆ ।ਹਰਮਨ ਤੋਂ ਸਿਵਾਏ ਸਾਰੇ ਬੱਚੇ ਹਰਰੋਜ਼ ਸਕੂਲ ਆਉਦੇ ।ਮੈਂ ਬੱਚਿਆਂ ਨੂੰ ਹਰਮਨ ਬਾਰੇ ਪੁੱਛਿਆ ਕਿ ਉਹ ਸਕੂਲ ਕਿਉਂ ਨਹੀਂ ਆਉਂਦਾ ।ਬੱਚਿਆਂ ਨੇ ਦੱਸਿਆ ਉਹ ਪ੍ਰਾਇਮਰੀ ਸਕੂਲ ਵਿੱਚ ਵੀ ਇੰਝ ਹੀ ਕਰਦਾ ਹੁੰਦਾ ਸੀ ।ਸਕੂਲ ਘੱਟ ਹੀ ਆਉਂਦਾ ਸੀ ।ਘਰ ਦੇ ਉਸਨੂੰ ਜ਼ਬਰਦਸਤੀ ਸਕੂਲ ਛੱਡ ਕੇ Continue Reading »
ਕੁਝ ਲੋਕ ਪੰਜਾਬ ਦਾ ਪਾਣੀ ਪੰਜਾਬ ਦਾ ਪਾਣੀ ਬਹੁਤ ਰੌਲਾ ਪਾਉਂਦੇ ਹਨ ਉਹ ਜ਼ਰੂਰ ਪੜੋ ਪਹਿਲੀ ਗੱਲ ਇਹ ਕਿ ਪੰਜਾਬ ਦਾ ਕੋਈ ਪਾਣੀ ਨਹੀਂ ਹੈ , ਪੰਜਾਬ ਦਾ ਜੋ ਪਾਣੀ ਹੈ ਉਹ ਪੰਜਾਬ ਦੀ ਧਰਤੀ ਨੀਚੇ ਹੈ ਜੋ ਉਹ ਹੈ ਬਾਕੀ ਜੋ ਦਰਿਆਵਾਂ ਤੇ ਨਹਿਰਾਂ ਦਾ ਪਾਣੀ ਹੈ ਉਹ ਪੰਜਾਬ Continue Reading »
ਮਲੇਰਕੋਟਲੇ ਕੁੱਪ-ਰਹੀੜੇ ਦਾ ਮੈਦਾਨ.. ਕੁਝ ਕੂ ਘੰਟਿਆਂ ਵਿਚ ਪੰਝੀ ਤੋਂ ਤੀਹ ਹਜਾਰ ਸਿੰਘ ਸ਼ਹੀਦੀ ਪਾ ਗਏ.. ਬਚੇ ਹੋਇਆਂ ਨੇ ਦਿਨ ਢਲੇ ਰਹਿਰਾਸ ਦੇ ਪਾਠ ਦੀ ਅਰਦਾਸ ਕੀਤੀ..”ਚਾਰ ਪਹਿਰ ਦਿਨ ਸੁਖ ਦਾ ਬਤੀਤ ਹੋਇਆ..ਚਾਰ ਪਹਿਰ ਰੈਣ ਆਈ..ਸੁਖ ਦੀ ਬਤੀਤ ਕਰਨੀ” ਇਸ ਗਹਿਗੱਚ ਵਿਚ ਕਿੰਨੇ ਸਾਰੇ ਸਖਤ ਜਖਮੀ ਪਟਿਆਲੇ ਬਾਬਾ ਆਲਾ ਸਿੰਘ Continue Reading »
ਸਿਰਫ ਆਪਣੇ ਨਸ਼ੇ ਦੀ ਪੂਰਤੀ ਲਈ ਦਿਹਾੜੀ ਕਰਦੇ (ਇੱਕ ਜਿਮੀਂਦਾਰ ਜੋ ਆਪਣੇ ਹਿੱਸੇ ਆਉਂਦੀ ਸਾਰੀ ਪੈਲੀ ਵੇਚ ਚੁੱਕਿਆ )ਇੱਕ ਨਸ਼ੇੜੀ ਬਾਪ ਦੀ ਇਕਲੌਤੀ ਧੀ ਮਨਜੀਤ ਦਿਲ ਵਿੱਚ ਲੱਖਾਂ ਹੀ ਗਮ ਤੇ ਸੁਪਨੇ ਪਾਲੀ ਪਿਛਲੇ ਬਾਰਾਂ ਕੁ ਸਾਲਾਂ ਤੋਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ ਰਹੀ ਸੀ ਕਈ ਸਹੇਲੀਆਂ ਹੋਣ ਦੇ Continue Reading »
ਅਸੀ ਆਮ ਪੜਿਆ ਏ ਕਿ ਕੁੜੀਆ ਦੀ ਜਿੰਦਗੀ ਅਸਾਨ ਨਹੀ ਹੁੰਦੀ ਬਹੁਤ ਲੋਕ ਇਹ ਦਾਅਵਾ ਕਰਦੇ ਨੇ ਕਿ ਅੱਜ ਕੱਲ ਦੇ ਸਮੇ ਵਿੱਚ ਹਲਾਤ ਬਦਲ ਚੁੱਕੇ ਨੇ ਪਰ ਕੀ ਅਸੀ ਕਦੇ ਸੋਚਿਆ ਏ ਕਿ ਇਹ ਸੱਚ ਹੈ ਜਾ ਬੱਸ ਇਕ ਕਲਪਨਾ ਅਸਲ ਜਿੰਦਗੀ ਦੀ ਸਚਾਈ ਕੁਝ ਹੋਰ ਏ ਅੱਜ ਵੀ Continue Reading »
ਅਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਹੈ।ਮੈਨੂੰ ਹਰ ਸਾਲ ਇਸ ਦਿਨ ਨਾਲ ਸੰਬੰਧਤ ਯਾਦ ਆਉਂਦੀ ਹੈ ਆਪਣੀ ਹੱਡ ਬੀਤੀ । ਕਈ ਇਨਸਾਨ ਸਾਡੀ ਜਿੰਦਗੀ ਵਿੱਚ ਅਜਿਹੇ ਆਉਂਦੇ ਨੇ ਜੋ ਕਦੀ ਨਹੀਂ ਭੁੱਲਦੇ ।ਉਹਨਾਂ ਦੇ ਕਹੇ ਸ਼ਬਦਾਂ ਦਾ ਅਸਰ ਸਦੀਵੀ ਹੋ ਜਾਂਦਾ ਹੈ ।ਜੋ ਉਹਨਾਂ ਉਸ ਸਮੇਂ ਕਿਹਾ Continue Reading »
ਕਰਮ ਸਿੰਘ ਸਵਖਤੇ ਹੀ ਸਪਰੇਅ ਪੰਪ ਅਤੇ ਕੀੜੇਮਾਰ ਦਵਾਈ ਅਪਣੇ ਨੌਕਰ ਨੂੰ ਦੇ ਕੇ ਸਮਝਾ ਰਿਹਾ ਸੀ ਕਿ ਬਹੁਤ ਵਧੀਆ ਕੀਟਨਾਸ਼ਕ ਹੈ, ਸੁੰਡੀਆਂ/ਕੀੜਿਆਂ ਦਾ ਬਿਲਕੁਲ ਸਫਾਇਆ ਕਰ ਦੇਵੇਗੀ। ਜੀਰੀ ਦੇ ਪੰਜਾਂ ਕਿੱਲਿਆਂ ਵਿੱਚ ਅੱਜ ਛਿੜਕ ਦਿਓ। ਐਨ ਉਸੇ ਵਕਤ ਕਰਮ ਸਿੰਘ ਦੀ ਬੇਬੇ ਰੋਜ਼ ਦੀ ਤਰਾਂ ਗੁਰਦੁਆਰੇ ਤੋਂ ਵਾਪਸ ਆ Continue Reading »
ਅੱਧੀ ਛੁੱਟੀ ਵੇਲੇ ਉਹ ਘੜੀ ਲਾਹ ਕੇ ਬਸਤੇ ਵਿਚ ਪਾ ਜਾਇਆ ਕਰਦਾ..! ਮੌਕਾ ਪਾ ਕੇ ਇੱਕ ਦਿਨ ਚੋਰੀ ਕਰ ਲਈ.. ਹੁਣ ਸ਼ਸ਼ੋਪੰਝ ਵਿਚ ਸਾਂ..ਲੁਕਾਵਾਂ ਕਿਥੇ?..ਕਾਹਲੀ ਵਿਚ ਜੁਰਾਬ ਅੰਦਰ ਪਾ ਲਈ! ਅਗਲਾ ਪੀਰੀਅਡ ਮਾਸਟਰ ਸਵਰਨ ਸਿੰਘ ਦਾ ਸੀ..! ਹਰ ਪਾਸੇ ਦੋਹਾਈ ਮੱਚੀ ਹੋਈ ਸੀ.. ਉਸਨੇ ਆਉਂਦਿਆਂ ਹੀ ਸਾਰੇ ਇੱਕ ਲਾਈਨ ਵਿਚ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)