ਖੁਸ਼ੀ ਦੀ ਖਬਰ
ਹਨੀਮੂਨ ਤੋਂ ਮੁੜਦਿਆਂ ਅਜੇ ਮਸਾਂ ਮਹੀਨਾ ਵੀ ਨਹੀਂ ਸੀ ਹੋਇਆ ਕਿ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ..
ਮੈਨੂੰ ਸਿੱਧਾ ਤੇ ਕੋਈ ਸੁਆਲ ਨਹੀਂ ਸੀ ਪੁੱਛਿਆ ਜਾਂਦਾ ਪਰ ਹੋਰ ਸਰੋਤਾਂ ਤੋਂ ਇਹ ਖਬਰ ਦੀ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਕਿ “ਕੋਈ ਖੁਸ਼ੀ ਦੀ ਖਬਰ ਹੈ ਕਿ ਨਹੀ”..?
ਬੀਜੀ ਮੇਰੇ ਵਲ ਵੇਖਣਾ ਸ਼ੁਰੂ ਕਰ ਦੀਆ ਕਰਦੀ..
ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ..ਇੰਝ ਲੱਗਦਾ ਕੋਈ ਨਿੱਜੀ ਡਾਇਰੀ ਸਾਂਝੀ ਕਰਨ ਲਈ ਜ਼ੋਰ ਪਾ ਰਿਹਾ ਹੋਵੇ!
ਫੇਰ ਦੋ ਮਹੀਨਿਆਂ ਮਗਰੋਂ ਇਹ ਸਿਲਸਿਲਾ ਤਿੱਖਾ ਹੋਣਾ ਸ਼ੁਰੂ ਹੋ ਗਿਆ..
ਨਾਲ ਨਾਲ “ਚੰਗੀ ਚੀਜ” ਬਾਰੇ ਵੀ ਸਨੌਤਾ ਸ਼ੁਰੂ ਹੋ ਗਈਆਂ!
“ਚੰਗੀ ਚੀਜ” ਤੋਂ ਭਾਵ “ਮੁੰਡੇ” ਤੋਂ ਸੀ..ਇਹ ਵੀ ਮੈਨੂੰ ਇੱਥੇ ਆ ਕੇ ਹੀ ਪਤਾ ਲੱਗਾ
ਕਦੀ ਆਖਿਆ ਜਾਂਦਾ ਕੇ ਸਾਡੇ ਤੇ ਸਾਰੀਆਂ ਨੂੰਹਾਂ ਨੇ ਪਹਿਲਾਂ ਚੰਗੀ ਚੀਜ ਹੀ ਘਰੇ ਲਿਆਂਦੀ..
ਕਦੀ ਸੁਣਾਇਆ ਜਾਂਦਾ ਕਿ ਪਹਿਲਾਂ ਮੁੰਡਾ ਹੋ ਜਾਣ ਨਾਲ ਸੰਸਾਰ ਨਾਲ ਗੰਢ ਹੋਰ ਪੀਡੀ ਹੋ ਜਾਂਦੀ ਏ..!
ਮੈਂ ਪਹਿਲਾ-ਪਹਿਲ ਚੁੱਪ ਰਹਿੰਦੀ ਫੇਰ ਜਦੋਂ ਪਾਣੀ ਸਿਰੋਂ ਲੰਘ ਗਿਆ ਤਾਂ ਸਾਡੀ ਆਪੋ ਵਿਚ ਖਿੱਚੋਤਾਣ ਰਹਿਣੀ ਸ਼ੁਰੂ ਹੋ ਗਈ..!
ਮੈਂ ਐਸੇ ਮਾਹੌਲ ਵਿਚੋਂ ਨਹੀਂ ਸੀ ਆਈ ਤੇ ਨਾ ਹੀ ਸਾਡੇ ਘਰੇ ਕੁੜੀਆਂ ਨੂੰ ਮੁੰਡਿਆਂ ਤੋਂ ਕਿਸੇ ਗੱਲੋਂ ਘੱਟ ਸਮਝਿਆ ਜਾਂਦਾ ਸੀ..!
ਮੈਂ ਨਾਲਦੇ ਨਾਲ ਕੋਈ ਗੱਲ ਕਰਦੀ ਤਾਂ ਉਹ ਅੱਗੋਂ ਚੁੱਪ ਰਹਿੰਦਾ ਤੇ ਮੈਨੂੰ ਵੀ ਚੁੱਪ ਰਹਿਣ ਲਈ ਪ੍ਰੇਰਿਤ ਕਰਦਾ!
ਫੇਰ ਜਦੋਂ ਤੀਜਾ ਮਹੀਨਾ ਸੀ ਤੇ ਜ਼ੋਰ ਪੈਣਾ ਸ਼ੁਰੂ ਹੋ ਗਿਆ ਕੇ “ਟੈਸਟ” ਕਰਵਾ ਲਿਆ ਜਾਵੇ..ਪਰ ਮੈਂ ਚੰਗੀ ਚੀਜ ਬਾਰੇ ਸੋਚ ਸਹਿਮ ਜਾਂਦੀ..ਜੇ ਨਾ ਹੋਈ ਫੇਰ ਕੀ ਹੋਊ..?..ਮਰਵਾ ਦੇਣਗੇ ਸ਼ਾਇਦ!
ਮੈਂ ਨਾਂਹ ਕਰ ਦਿੱਤੀ..ਬੜਾ ਕਲੇਸ਼ ਪਿਆ..ਹੈਰਾਨ ਸਾਂ ਕਿ ਪਰਿਵਾਰ ਦੀਆਂ ਕੁੱਝ ਕੁ ਪੜ੍ਹੀਆਂ-ਲਿਖੀਆਂ ਦੀ ਸੋਚ ਵੀ ਇਸੇ ਤਰਾਂ ਦੀ ਹੀ ਸੀ..!
ਅਖੀਰ ਜਦੋਂ ਧੀ ਨੇ ਜਨਮ ਲਿਆ ਤਾਂ ਜਵਾਲਾਮੁਖੀ ਫਟ ਪਿਆ..!
ਸਾਰੇ ਚੁੱਪ ਜਿਹੇ ਹੋ ਗਏ..ਪਰ ਨਾਲਦੇ ਦੇ ਚੁੱਪ ਮੈਨੂੰ ਸਭ ਤੋਂ ਵੱਧ ਵੱਢ ਵੱਢ ਖਾਂਦੀ..
ਇੱਕ ਅਜੀਬ ਜਿਹੀ ਸੋਚ ਸੀ..ਜਿਸਦੇ ਸਾਹਵੇਂ ਸਾਰੀ ਪੜ੍ਹਾਈ, ਸਾਰੀਆਂ ਡਿਗਰੀਆਂ ਅਤੇ ਔਰਤ ਜਾਤ ਦੀ ਸਿਫਤ ਕਰਦੀ ਸਾਰੀ ਗੁਰਬਾਣੀ ਹੌਲੀ ਜਿਹੀ ਪੈ ਜਾਇਆ ਕਰਦੀ..ਮੈਨੂੰ ਘਰ ਵਿਚ ਜਗ੍ਹਾ-ਜਗ੍ਹਾ ਰੱਖੇ ਗੁਟਕੇ ਅਤੇ ਗੁਰਬਾਣੀ ਦੀਆਂ ਤੁੱਕਾਂ ਦਿਖਾਵੇ ਲਈ ਕੀਤਾ ਜਾਂਦਾ ਇੱਕ...
...
ਵੱਡਾ ਢੋਂਗ ਲੱਗਦਾ..!
ਅਖੀਰ ਘੁਟਣ ਵਧਦੀ ਗਈ..!
ਸਾਲ ਮਗਰੋਂ ਹੀ ਮੁੜ ਪ੍ਰੇਗਨੈਂਟ ਕਰ ਦਿੱਤੀ ਗਈ।
“ਹੋ ਗਈ” ਇਸ ਲਈ ਨਹੀਂ ਆਖਾਂਗੀ ਕਿਓੰਕਿ ਕੁਝ ਬਲਾਤਕਾਰ ਵਿਆਹ ਦੀ ਆੜ ਵਿਚ ਵੀ ਹੋਇਆ ਕਰਦੇ ਨੇ!
ਇਸ ਵਾਰ ਅੱਗੇ ਨਾਲੋਂ ਵੀ ਜਿਆਦਾ ਪ੍ਰੈਸ਼ਰ ਸੀ..
ਕਈ ਹਕੀਮਾਂ ਦੀ ਦਵਾਈ ਖਾਣ ਲਈ ਦਿੱਤੀ ਜਾਂਦੀ..ਕਈ ਸਿਆਣਿਆਂ ਕੋਲ ਲਿਜਾਣ ਦੀ ਸਲਾਹ ਬਣਦੀ..ਮੈਂ ਨਾਂਹ ਕਰ ਦਿੰਦੀ..
ਟੈਸਟ ਕਰਵਾਉਣ ਲਈ ਵੀ ਅੱਗੇ ਨਾਲੋਂ ਜਿਆਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ..
ਵਿਆਹ ਮੰਗਣਿਆਂ ਅਤੇ ਭਰੀ ਸਭਾ ਵਿਚ ਜਾਣ ਬੁੱਝ ਕੇ ਇਸ ਚੀਜ ਦਾ ਜਿਕਰ ਛੇੜ ਲਿਆ ਜਾਂਦਾ..
ਮੈਨੂੰ ਚਾਰੇ ਪਾਸਿਆਂ ਤੋਂ ਸਵਾਲ ਪੁੱਛੇ ਜਾਂਦੇ..ਇਹ ਮਹਿਸੂਸ ਕਰਵਾਇਆ ਜਾਂਦਾ ਕਿ ਤੇਰੀ ਜਿੰਦਗੀ ਵਿਚ ਕੋਈ ਘਾਟ ਏ..ਅਤੇ ਇਸ ਘਾਟ ਦੀ ਪੂਰਤੀ ਲਈ ਕੋਈ ਵੀ ਕੁਰਬਾਨੀ ਕਰਨੀ ਪਵੇ ਤਾਂ ਕਰਨੀ ਪੈਣੀ ਏ!
ਇਹ ਵੀ ਆਖਿਆ ਜਾਂਦਾ ਕਿ ਕੱਲੇ ਕੱਲੇ ਪੁੱਤ ਦੇ ਘਰੇ ਦੋ ਕੁੜੀਆਂ ਆ ਜਾਣ..ਇਹ ਹਰਗਿਜ ਨਹੀਂ ਹੋ ਸਕਦਾ..
ਕਦੇ ਆਖਿਆ ਜਾਂਦਾ ਜਵਾਈ ਕਦੇ ਪੁੱਤ ਨਹੀਂ ਬਣਦੇ..
ਕਦੀ ਲੰਮੀ ਚੌੜੀ ਤੇ ਹਰੇਕ ਪਾਸੇ ਖਿੱਲਰੀ ਹੋਈ ਜਾਇਦਾਦ ਦਾ ਹਵਾਲਾ ਵੀ ਦਿੱਤਾ ਜਾਂਦਾ..!
ਅਖੀਰ ਦੂਜੀ ਧੀ ਦੇ ਜਨਮ ਮਗਰੋਂ ਸਾਡਾ ਤਲਾਕ ਹੋ ਗਿਆ..!
ਮੁੜ ਕੱਲੀ ਨੇ ਦੋਵੇਂ ਪੜ੍ਹਾ ਲਿਖਾ ਕੇ ਕਿੱਦਾਂ ਜੁਆਨ ਕੀਤੀਆਂ ਅਤੇ ਆਪਣੇ ਮੁਲਖ ਵਿਚ “ਛੁੱਟੜ” ਦਾ ਖਿਤਾਬ ਸਿਰ ਤੇ ਚੁੱਕੀ ਸੂਈ ਦੇ ਕਿਹੜੇ ਕਿਹੜੇ ਨੱਕਿਆਂ ਵਿਚੋਂ ਨਿੱਕਲਣਾ ਪਿਆ ਫੇਰ ਕਦੀ ਵੱਖਰੇ ਲੇਖ ਵਿਚ ਬਿਆਨ ਕਰਾਂਗੀ..
ਪਰ ਅੱਜ ਏਨੇ ਵਰ੍ਹਿਆਂ ਮਗਰੋਂ ਗੋਰਿਆਂ ਦੀ ਦੇਸ਼ ਵਿਚ ਡਾਕਟਰ ਬਣੀ ਨਿੱਕੀ ਧੀ ਨੇ ਜਦੋਂ ਘਰੇ ਆ ਕੇ ਦਸਿਆ ਕਿ ਆਪਣੀ ਪ੍ਰੇਗਨੈਂਟ ਨੂੰਹ ਨੂੰ ਕਲੀਨਿਕ ਲੈ ਕੇ ਆਈ ਇੱਕ “ਮਦਰ-ਇਨ-ਲਾਅ” ਨੇ ਵੀ ਕੁੱਖ ਵਿਚ ਪਲ ਰਹੀ ਕਿਸੇ “ਚੰਗੀ ਚੀਜ” ਬਾਰੇ ਗੱਲ ਕੀਤੀ ਤਾਂ ਮੇਰੇ ਕਾਲਜੇ ਨੂੰ ਧੂਹ ਪੈ ਗਈ ਕਿ ਹਜਾਰਾਂ ਕਿਲੋਮੀਟਰ ਦੂਰ ਸੱਭਿਅਕ ਸਮਾਜ ਵਿਚ ਪਰਵਾਸ ਕਰ ਜਾਣਾ ਇਸ ਚੀਜ ਦੀ ਗਰੰਟੀ ਨਹੀਂ ਦਿੰਦਾ ਕਿ ਇਨਸਾਨ ਦੀ ਸੋਚ ਵੀ ਬਦਲ ਜਾਵੇ!
(ਅਸਲ ਵਾਪਰਿਆ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਚੜ੍ਹਦੇ ਸੂਰਜ ਦੀ ਲਾਲੀ। ਕਈ ਘੰਟਿਆਂ ਦੀ ਰਾਤ ਮੁੱਕੀ ‘ਤੇ ਹੋਇਆ ਸਵੇਰਾ ਏ,ਇਹ ਸੋਹਣੀ ਕੁਦਰਤ ਨਾਲ ਪਿਆ ਮਹਿਕਦਾ ਚੁਫੇਰਾ ਏ।। ਮੈਂ ਹਰ ਰੋਜ਼ ਸਾਝਰੇ ਪੰਜ ਪੌਣੇਂ ਪੰਜ ਕੁ ਵਜੇ ਉੱਠਦੀ ਸਾਂ। ਭਾਵੇਂ ਅੱਖ ਇਸ ਤੋਂ ਪਹਿਲਾਂ ਹੀ ਖੁੱਲ੍ਹ ਜਾਂਦੀ ਪਰ ਕਦੇ ਵੀ ਬਾਪੂ ਦੀ ਆਵਾਜ਼ ਬਿਨਾਂ ਕਦੇ ਨਹੀਂ ਉੱਠਦੀ ਸਾਂ। Continue Reading »
ਆਪਣੀ ਮਨਾਲੀ ਦੀ ਯਾਤਰਾ ਦੇ ਦੌਰਾਨ ਮੈਨੂੰ ਉਥੇ ਇਕ ਨੌਜਵਾਨ ਅੰਗਰੇਜ਼ ਜੋੜੇ ਨੂੰ ਮਿਲਣ ਦਾ ਮੌਕਾ ਮਿਲਿਆ, ਜੋ ਕਿ ਇੰਗਲੈਂਡ ਤੋਂ ਸਨ ਅਤੇ ਆਪਣੇ ਸਾਇਕਲਾਂ ਉਤੇ ਇੰਡੀਆ ਘੁੰਮ ਰਹੇ ਸਨ। ਇੰਡੀਆ ਆਉਣ ਤੋਂ ਪਹਿਲਾਂ ਉਹ ਸਾਇਕਲਾਂ ਦੇ ਉਤੇ ਨੇਪਾਲ ਵਿੱਚ ਪੂਰਾ ਅੰਨਾਪੂਰਨਾ ਸਰਕਟ ਘੁੰਮ ਕੇ ਆਏ ਸਨ, ਤੇ ਹੁਣ ਭਾਰਤੀ Continue Reading »
ਸ਼ਾਮ ਦਾ ਵੇਲਾ ਸੀ,ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਰਹੀ ਸੀ|ਮੈਂ ਤੇ ਮੇਰੇ ਦਾਦੀ ਜੀ ਘਰ ਦੇ ਦਰਵਾਜੇ ਸਾਹਮਣੇ ਬੈਠੇ ਗੱਲਾ ਕਰ ਰਹੇ ਸੀ! ਦਰਵਾਜ਼ੇ ਦੇ ਅੱਗੋਂ ਲੰਘੀ ਜਾਂਦੀ ਇਕ ਔਰਤ ਮੇਰੇ ਦਾਦੀ ਜੀ ਨੂੰ ਓਥੇ ਬੈਠਿਆਂ ਦੇਖ ਸਾਡੇ ਕੋਲ ਆ ਖਲੋਤੇ| ਦਾਦੀ ਜੀ ਨੇ ਓਹਨਾ ਨੂੰ ਬੈਠਣ ਲਈ ਕਿਹਾ Continue Reading »
ਉਮਰਾਂ ਦੇ ਲੰਬੇ ਕਾਫ਼ਲੇ (ਸਮਾਂ 1988) -ਜੇਕਰ ਗੱਲ ਪਰਿਵਾਰਕ ਪਿਛੋਕੜ ਦੀ ਕਰੀਏ ਤਾਂ ਪਿਓ- ਦਾਦਾ ਖੇਤੀਬਾੜੀ ਕਿੱਤੇ ਵਿੱਚ ਸਨ। ਮੈਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਤੀਬਾੜੀ ਖ਼ਾਸ ਕਰਕੇ ਪਸ਼ੂ ਪਾਲਣ ਵਿੱਚ ਆਪਣਾ ਯੋਗਦਾਨ ਪਾਉਣਾ ਪੈਂਦਾ ਸੀ। ਅਸਲ ਵਿੱਚ ਉਸ ਸਮੇਂ ਮੇਰੇ ਨਾਲ ਦੇ ਸਾਰੇ ਜਮਾਤੀ ਬੂਰਾ ਆਸੋ ਕਾ ,ਜੱਗਾ ਮੰਨੇਂ ਕਾ Continue Reading »
ਬੀਬੀ ਕਿੱਥੇ ਚਲੀ ਗਈ ਏ, ਆਜਾ ਇੱਕ ਬਾਤ ਸੁਣਾਜਾ, ਬੀਬੀ ਤੂੰ ਕਹਿੰਦੀ ਹੁੰਦੀ ਸੀ, ਜਦ ਕੋਈ ਦੁਨੀਆਂ ਤੋਂ ਤੁਰ ਜਾਂਦਾ ਉਹ ਤਾਰਾ ਬਣ ਜਾਂਦਾ ਏ, ਤੂੰ ਓਹੀ ਤਾਰਾ ਏ ਨਾ ਜੋ ਬਾਹਲਾ ਈ ਚਮਕਦਾ ਏ, ਜਿਵੇ ਮੇਰੇ ਨਾਲ ਗੱਲਾਂ ਕਰਦਾ ਹੋਵੇ। ਬੀਬੀ ਕੀ ਜਾਦੂ ਸੀ ਤੇਰੀਆ ਬਾਤਾਂ ਵਿੱਚ, ਸੁਣਦੇ ਸੁਣਦੇ Continue Reading »
ਇਸ ਵਾਰ ਦੀ ਮੇਰੀ ਕਸ਼ਮੀਰ ਯਾਤਰਾ ਜਦੋਂ ਸ਼ੁਰੂ ਹੋਈ…ਉਸ ਤੋਂ ਕੁਝ ਦਿਨ ਪਹਿਲਾਂ ਹੀ ਇਕ ਟਰੱਕ ਡਰਾਈਵਰ ( ਗੈਰ ਕਸ਼ਮੀਰੀ ) ਨੂੰ ਕਸ਼ਮੀਰ ਦੇ ਸ਼ੋਪਿਆਂ ਨਾਮ ਦੇ ਇਲਾਕੇ ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ… ਮੈਂ ਕਸ਼ਮੀਰ ਕਿੰਨੀ ਹੀ ਵਾਰ ਜਾ ਆਇਆ ਹਾਂ…ਏਨੀ ਕੁ ਵਾਰ ਕਿ ਮੈਂ ਹੁਣ Continue Reading »
ਸ਼ਿਕਾਰੀ ਆਵੇਗਾ.. ਸ਼ਿਕਾਰੀ ਆਵੇਗਾ….ਜਾਲ ਵਿਛਾਏਗਾ….ਹਮ ਨਹੀਂ ਫਸੇਗੇ। ਅੱਜ ਸਵੇਰੇ ਹੀ ਬਾਬਾ ਜੀ ਵਿਆਖਿਆ ਰਾਹੀਂ ਸਮਝਾ ਰਹੇ ਸਨ, ਤਾਂ ਉਹਨਾਂ ਨੇ ਇਹ ਉਦਾਹਰਨ ਦਿੱਤੀ, ਜੋ ਕਿ ਮੈਨੂੰ ਅੱਜ ਦੇ ਹਲਾਤਾਂ ਨਾਲ ਬਿਲਕੁਲ ਮੇਲ ਖਾਂਦੀ ਜਾਪੀ। ਅੱਜ ਕੱਲ੍ਹ ਵੋਟਾਂ ਦੇ ਦਿਨਾਂ ਵਿੱਚ ਸਾਡਾ ਵੀ ਇਹੀ ਹਾਲ ਹੈ। ਅਸੀਂ ਵੀ ਇਹੀ ਕਹਿੰਦੇ ਹਾਂ Continue Reading »
ਇੱਕ ਸੂਫੀ ਕਹਾਣੀ ਤੁਹਾਡੇ ਨਾਲ ਸਾਂਝੀ ਕਰੀਏ । ਇੱਕ ਆਦਮੀ ਜੰਗਲ ਗਿਆ । ਸ਼ਿਕਾਰੀ ਸੀ । ਕਿਸੇ ਝਾੜ ਦੇ ਹੇਠਾਂ ਬੈਠਾ ਸੀ ਥੱਕਿਆ – ਟੁੱਟਿਆ, ਕੋਲ ਹੀ ਇੱਕ ਖੋਪੜੀ ਪਈ ਸੀ, ਕਿਸੇ ਆਦਮੀ ਦੀ । ਅਜਿਹਾ, ਕਦੇ – ਕਦੇ ਹੋ ਜਾਂਦਾ ਹੈ, ਕਿ ਤੁਸੀ ਵੀ ਆਪਣੇ ਗੁਸਲ਼ਖਾਨੇ ਵਿੱਚ ਆਪਣੇ ਨਾਲ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
gurdeep
nic