ਲੇਖਕ- ਗੁਰਪ੍ਰੀਤ ਕੌਰ
#gurkaurpreet
ਮੈਂ ਕਈ ਮਹੀਨਿਆਂ ਮਗਰੋਂ ਪੇਕੇ ਘਰ ਆਈ ਸੀ।ਘਰ ਵਿੱਚ ਅਜੀਬ ਜਿਹਾ ਮਾਹੌਲ ਸੀ, ਮੰਮੀ ਖਾਮੋਸ਼ ਸੀ ਤੇ ਪਾਪਾ ਦਾ ਗੁੱਸਾ ਸੱਤਵੇਂ ਆਸਮਾਨ ਤੇ ਸੀ। ਮੈਂ ਬੱਸ ਹੈਰਾਨ ਹੋਈ ਸਭ ਕੁਝ ਦੇਖ ਸੁਣ ਰਹੀ ਸੀ। ਪਾਪਾ ਗੁਣਵੀਰ ਨੂੰ ਉੱਚੀ ਉੱਚੀ ਡਾਂਟ ਰਹੇ ਸੀ, “ਤੂੰ ਮੁੰਡਾ ਜੰਮਿਆ ਅਸੀਂ… ਜੇ ਆਹੀ ਲੱਛਣ ਕਰਨੇ ਸੀ ਤਾਂ ਉਹ ਕੁੜੀਆਂ ਨਾ ਜੰਮ ਲੈਂਦੇ ਜੋ ਤੇਰੇ ਹੋਣ ਦੇ ਇੰਤਜ਼ਾਰ ਚ ਅਸੀਂ ਕਤਲ ਕਰਾਈਆਂ ਨੇ…”
ਪਾਪਾ ਨੇ ਮਾਂ ਵੱਲ ਦੇਖਿਆ ਤੇ ਫੇਰ ਕਿਹਾ, “ਕੀ ਜੰਮਿਆ ਇਹ… ਜਨਾਨੀ ਬਣਦਾ ਜਾਂਦਾ ਦਿਨ-ਬ-ਦਿਨ… ਰਿਪਨ ਤੋਂ ਬਾਅਦ ਐਨੇ ਸਾਲਾਂ ਬਾਅਦ ਮੁੰਡੇ ਦਾ ਮੂੰਹ ਦੇਖਿਆ ਸੀ ਤੇ ਉਹ ਇਹ ਨਿਕਲਿਆ…”
ਗੁਣਵੀਰ ਸ਼ਾਂਤ ਸੀ ਤੇ ਸਿਰਫ਼ ਐਨਾ ਕਹਿ ਸਕਿਆ, “ਪਾਪਾ ਮੈਨੂੰ ਡਾਂਸ ਪਸੰਦ ਹੈ…”
ਪਾਪਾ ਨੂੰ ਫੇਰ ਗੁੱਸਾ ਆ ਗਿਆ, ਉਹਨਾਂ ਚੀਕ ਕੇ ਕਿਹਾ, “ਫੇਰ ਕਰ ਡਾਂਸ… ਭੰਗੜਾ ਸਿੱਖ ਮੈਂ ਨਹੀਂ ਰੋਕਦਾ ਤੈਨੂੰ… ਪਰ ਆਹ ਪੈਰਾਂ ਚ ਘੁੰਗਰੂ ਪਾ ਕੇ ਜਨਾਨੀਆਂ ਆਲੇ ਕੱਪੜੇ ਪਾ ਕੇ ਨਾਚ ਮੈਂ ਨੀ ਕਰਨ ਦੇਣਾ.. ਮਰਦਾਂ ਵਾਲਾ ਕੰਮ ਕਰ ਕੋਈ… ਘੁੰਗਰੂ ਪਾ ਕੇ ਨੱਚਣ ਨੂੰ ਜ਼ਨਾਨੀਆਂ ਦੀ ਕਮੀਂ ਨੀ ਏਸ ਦੇਸ਼ ਚ ਜੋ ਤੂੰ ਵੀ ਉਸੇ ਕੈਟੇਗਰੀ ਚ ਸ਼ਾਮਲ ਹੋਣ ਲੱਗਿਆਂ….”
ਮਾਂ ਨੇ ਵਿੱਚੇ ਹੀ ਪਾਪਾ ਨੂੰ ਕਿਹਾ, “ਪਰ ਜੀ ਤੁਸੀਂ ਐਨਾ ਗੁੱਸੇ ਨਾ ਹੋਵੋ ਆਪਾਂ ਪਿਆਰ ਨਾਲ ਸਮਝਾ ਲੈਂਦੇ ਹਾਂ…ਨਿਆਣਾ ਏ ਗਲਤੀ ਹੋ ਜਾਂਦੀ ਆ…”
ਪਾਪਾ ਨੂੰ ਮਾਂ ਦੀ ਕਹੀ ਗੱਲ ਤੇ ਵੀ ਗੁੱਸਾ ਆ ਗਿਆ, “ਹੋਰ ਕਿੰਨੇ ਕੁ ਪਿਆਰ ਨਾਲ ਸਮਝਾਵਾਂ ਇਹਨੂੰ… ਅਸੀਂ ਕੀ ਹਾਂ…ਸਾਡਾ ਕੀ ਇਤਿਹਾਸ ਹੈ ਉਹ ਦੱਸ ਇਹਨੂੰ… ਅਸੀਂ ਬਹਾਦਰ ਕੌਮ ਹਾਂ ਹੱਥ ਚ ਸ਼ਮਸ਼ੀਰ ਫੜਨ ਵਾਲੇ… ਵੈਰੀਆਂ ਦਾ ਗਲ ਲਾਹੁਣ ਵਾਲੇ… ਘੁੰਗਰੂ ਬੰਨ੍ਹ ਕੇ ਨੱਚਣ ਵਾਲੇ ਨੀ… ਸਿਰ ਤੇ ਕੇਸ ਜ਼ਨਾਨੀ ਬਣ ਕੇ ਨੱਚਣ ਲਈ ਨਹੀਂ ਮਿਲੇ…ਮਰਦ ਬਣਕੇ ਜੂਝਣ ਲਈ ਮਿਲੇ ਨੇ…ਸਮਝਾ ਲੈ ਆਪਣੇ ਪੁੱਤ ਨੂੰ ਮੈਂ ਦੁਬਾਰਾ ਨੀ ਕਹਿਣਾ…”
ਪਾਪਾ ਨੇ ਗੁਣਵੀਰ ਵੱਲ ਦੇਖਿਆ, ਉਸਦੇ ਹੱਥ ਚ ਫ਼ੜੇ ਘੁੰਗਰੂਆਂ ਦੇ ਜੋੜੇ ਵੱਲ ਦੇਖਿਆ ਤੇ ਉਸਦੇ ਕੋਲ ਜਾ ਕੇ ਉਸਦੇ ਹੱਥੋਂ ਘੁੰਗਰੂ ਖੋਹ ਕੇ ਐਨੀ ਜ਼ੋਰ ਨਾਲ ਵਗਾਹ ਕੇ ਸੁੱਟੇ ਕਿ ਘੁੰਗਰੂ ਬਿਖਰ ਕੇ ਪੂਰੇ ਕਮਰੇ ਚ ਫੈਲ ਗਏ। ਪਾਪਾ ਨੇ ਗੁਣਵੀਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ, “ਇਸ ਵਾਰ ਸਿਰਫ ਘੁੰਗਰੂ ਤੋੜੇ ਨੇ…ਤੇਰਾਂ ਇਹ ਕੱਥਕ ਦਾ ਭੂਤ ਉਤਾਰਨ ਲਈ ਫੇਰ ਚਾਹੇ ਮੈਨੂੰ ਤੇਰੀਆਂ ਲੱਤਾਂ ਤੋੜ ਕੇ ਤੈਨੂੰ ਘਰ ਕਿਉਂ ਨਾ ਬਿਠਾਉਣਾ ਪਵੇ ਉਹ ਵੀ ਕਰੂੰਗਾ… ਸਮਝ ਗਿਆ…”
ਦਰਵਾਜ਼ਿਆਂ ਨੂੰ ਭੰਨਦੇ ਹੋਏ ਪਾਪਾ ਉੱਥੋਂ ਚਲੇ ਗਏ। ਉਹਨਾਂ ਦੇ ਜਾਂਦਿਆਂ ਹੀ ਗੁਣਵੀਰ ਦੀਆਂ ਅੱਖਾਂ ਚ ਰੋਕਿਆ ਹੋਇਆ ਹੰਝੂਆਂ ਦਾ ਹੜ੍ਹ ਵਗਣ ਲੱਗ ਗਿਆ। ਬਾਰਵੀਂ ਚ ਪੜ੍ਹਦਾ ਮੁੰਡਾ ਆਪਣੇ ਟੁੱਟੇ ਹੋਏ ਘੁੰਗਰੂ ਸੀਨੇ ਨਾਲ ਲਾ ਕੇ ਬੱਚਿਆਂ ਵਾਂਗ ਰੋ ਰਿਹਾ ਸੀ। ਮੈਂ ਤੇ ਮਾਂ ਨੇ ਉਹਨੂੰ ਜਾ ਕੇ ਚੁੱਪ ਕਰਵਾਇਆ। ਉਹ ਰੋਂਦੇ ਹੋਏ ਮੈਨੂੰ ਕਹਿ ਰਿਹਾ ਸੀ, “ਦੀਦੀ ਮੈਂ ਸਭ ਕੁਝ ਛੱਡ ਸਕਦਾ ਹਾਂ…ਪਰ ਕੱਥਕ ਨਹੀਂ… ਪਾਪਾ ਨੂੰ ਕਹਿ ਦਿਉ ਮੈਨੂੰ ਮਾਰ ਦੇਣ…ਪਰ ਮੈਂ ਕੱਥਕ ਨਹੀਂ ਛੱਡ ਸਕਦਾ…”
ਗੁਣਵੀਰ ਰੋਂਦਾ ਹੋਇਆ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਮਾਂ ਦਰਵਾਜ਼ਾ ਖੜਕਾਉਂਦੀ ਰਹੀ, ਗੁਣਵੀਰ ਨੂੰ ਆਵਾਜ਼ਾਂ ਦਿੰਦੀ ਰਹੀ, ਅਖੀਰ ਥੱਕ ਹਾਰ ਕੇ ਉਹ ਵੀ ਬੈਠ ਗਈ। ਮਾਂ ਨੂੰ ਪਾਪਾ ਦਾ ਵੀ ਫ਼ਿਕਰ ਸੀ ਕਿਤੇ ਗੁੱਸੇ ਦੇ ਮਾਰੇ ਬੀ.ਪੀ ਹਾਈ ਕਰਕੇ ਬੀਮਾਰ ਨਾ ਹੋ ਜਾਣ ਤੇ ਗੁਣਵੀਰ ਦਾ ਵੀ ਫ਼ਿਕਰ ਸੀ ਖੌਰੇ ਕੁਝ ਗਲਤ ਨਾ ਕਰ ਲਵੇ। ਤੇ ਮੈਂ, ਮੈਂ ਆਪਣੇ ਉਹਨਾਂ ਦਿਨਾਂ ਵਿੱਚ ਪਹੁੰਚ ਗਈ ਜਦੋਂ ਮੈਂ ਵੀ ਬਾਰਵੀਂ ਵਿੱਚ ਸੀ, ਤੇ ਮੈਂ ਸਕੂਲ ਵਿੱਚ ਕ੍ਰਿਕਟ ਦੀ ਚੰਗੀ ਖਿਡਾਰਨ ਸੀ। ਜਦੋਂ ਪਾਪਾ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਧੀ ਰਿਪਨ ਕ੍ਰਿਕਟ ਖੇਡਣ ਲੱਗ ਗਈ ਤਾਂ ਘਰ ਚ ਅੱਜ ਵਰਗਾ ਹੀ ਮਾਹੌਲ ਸੀ। ਮੈਂ ਵੀ ਜਿੱਦ ਕੀਤੀ ਸੀ ਕਿ ਮੈਂ ਕ੍ਰਿਕਟ ਨਹੀਂ ਛੱਡ ਸਕਦੀ, ਪਰ ਪਾਪਾ ਨੇ ਸਾਫ ਮਨਾ ਕਰਤਾ ਸੀ ਤੇ ਅੱਗੇ ਪੜਾਈ ਜਾਰੀ ਕਰਵਾਉਣ ਲਈ ਸ਼ਰਤ ਰੱਖੀ ਸੀ ਕਿ ਤਾਂ ਹੀ ਕਾਲਜ ਵਿੱਚ ਦਾਖਲਾ ਕਰਵਾਇਆ ਜਾਵੇਗਾ ਜੇ ਕ੍ਰਿਕਟ ਨਹੀਂ ਖੇਡਣੀ। ਅਖੀਰ ਮੈਨੂੰ ਹਾਰ ਮੰਨਣੀ ਪਈ, ਆਪਣੀ ਜਰਸੀ ਨੂੰ ਮੈਂ ਆਪਣੇ ਹੱਥੀਂ ਅੱਗ ਲਾ ਕੇ ਸਵਾਹ ਕਰ ਦਿੱਤਾ ਸੀ। ਮੈਂ ਵੀ ਬਹੁਤ ਰੋਈ ਸੀ। ਕਿੰਨੇ ਦਿਨ ਕਮਰੇ ਚੋਂ ਬਾਹਰ ਨਹੀਂ ਨਿਕਲੀ ਸੀ। ਮੇਰਾ ਕੋਚ ਕਿਹਾ ਕਰਦਾ ਸੀ, ਲਿਪਟ ਤੇਰੇ ਚ ਉਹ ਪੋਟੈਂਸ਼ਿਅਲ ਹੈ ਕਿ ਤੂੰ ਨੈਸ਼ਨਲ ਟੀਮ ਚ ਆਪਣੀ ਜਗ੍ਹਾ ਬਣਾ ਸਕਦੀ ਏ। ਪਰ ਮੈਂ ਤਾਂ ਅੱਜ ਜ਼ਬਰਦਸਤੀ ਸੀ.ਏ ਬਣਕੇ ਬਹਿ ਗਈ ਹਾਂ।
ਗੱਲ ਇਹ ਨਹੀਂ ਕਿ ਪਾਪਾ ਪੜ੍ਹੇ ਲਿਖੇ ਨਹੀਂ ਜਾਂ ਪੇਂਡੂ ਨੇ, ਬੱਸ ਸਮਾਜ ਤੋਂ ਡਰ ਡਰ ਕੇ ਜਿਉਣ ਦੀ ਆਦਤ ਪਾ ਲਈ ਏ। ਕੋਈ ਦੇਖੂਗਾ ਤਾਂ ਕੀ ਕਹੂਗਾ, ਇਸ ਡਰ ਨੇ ਪਾਪਾ ਤੋਂ ਉਹਨਾਂ ਦੇ ਸ਼ੌਕ ਵੀ ਖੋਹ ਲਏ। ਪਾਪਾ ਦਾ ਇੱਕ ਬਰੀਫਕੇਸ ਹੈ ਜੋ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ, ਉਸ ਵਿੱਚ ਪਾਪਾ ਦੇ ਬਣਾਏ ਹੋਏ ਕੱਪੜਿਆਂ ਦੇ ਕਿੰਨੇ ਹੀ ਸਕੈੱਚ ਪਏ ਨੇ। ਜੇ ਪਾਪਾ ਨੇ ਉਸ ਸਮੇਂ ਸਮਾਜ ਦਾ ਡਰ ਦਿਲੋਂ ਕੱਢ ਕੇ ਹਿੰਮਤ ਕੀਤੀ ਹੁੰਦੀ ਤਾਂ ਅੱਜ ਆਪਣੇ ਸ਼ੌਕ ਨੂੰ ਰੱਜ ਕੇ ਮਾਣ ਰਹੇ ਹੁੰਦੇ।
ਰਾਤ ਨੂੰ ਪਾਪਾ ਘਰ ਤਾਂ ਆ ਗਏ, ਪਰ ਉਹਨਾਂ ਦਾ ਮਨ ਹਾਲੇ ਵੀ ਗੁੱਸੇ ਨਾਲ ਭਰਿਆ ਹੋਇਆ ਸੀ। ਮੈਂ ਪਾਪਾ ਨੂੰ ਕੁਝ ਦਿਖਾਉਣਾ ਚਾਹੁੰਦੀ ਸੀ ਪਰ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਕਿਵੇਂ ਦਿਖਾਵਾਂ, ਅਖੀਰ ਮੈਨੂੰ ਇੱਕ ਤਰਕੀਬ ਸੁੱਝੀ ਤੇ ਮੈਂ ਪਾਪਾ ਲਈ ਉਹਨਾਂ ਦੀ ਮਨਪਸੰਦ ਕੌਫ਼ੀ ਬਣਾ ਲਿਆਈ ਤੇ ਪਾਪਾ ਨੂੰ ਕਿਹਾ, “ਪਾਪਾ ਮੈਂ ਐਨੇ ਚਿਰ ਬਾਅਦ ਆਈ ਹਾਂ, ਆਪਣਾ ਗੁੱਸਾ ਇੱਕ ਪਾਸੇ ਕਰਕੇ ਮੇਰੇ ਨਾਲ ਛੱਤ ਤੇ ਬੈਠ ਕੇ ਕੌਫ਼ੀ ਹੀ ਪੀ ਲਵੋ…”...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
mphot
ghungroo gurpreet kaur di bhut sohni peshkash khani c main bhaavuk ho gya story paad ke athru aa gye akhan vichbmere