ਦੁਪਹਿਰੇ ਕੌਫੀ ਪੀਣ ਲਾਈਨ ਵਿਚ ਲੱਗ ਗਿਆ।
ਸਮਝ ਨਾ ਆਵੇ ਕੇ ਕਾਊਂਟਰ ਤੇ ਖਲੋਤੀ ਕੁੜੀ ਗੋਰੀ ਏ ਜਾ ਆਪਣੀ..ਨਾ ਹੀ ਨਾਮ ਵਾਲਾ ਬਿੱਲਾ ਹੀ ਲਾਇਆ ਸੀ।
ਹੰਢੇ ਵਰਤੇ ਫੌਰਮੁੱਲੇ ਮੁਤਾਬਿਕ ਅੰਗਰੇਜੀ ਦੇ ਨਾਲ-ਨਾਲ ਦੋ-ਚਾਰ ਅੱਖਰ ਪੰਜਾਬੀ ਦੇ ਵੀ ਬੋਲ ਦਿੱਤੇ..ਅੱਗੋਂ ਹੱਸ ਪਈ ਤੇ ਆਖਣ ਲੱਗੀ ਅੰਮ੍ਰਿਤਸਰੋਂ ਹਾਂ..ਇੱਥੇ ਮੈਨੇਜਰ ਦੀ ਪੋਸਟ ਤੇ ਹਾਂ।
ਮੈਂ ਕੁੜੀ ਨੂੰ ਫੁੱਲ ਹੱਲਾ ਸ਼ੇਰੀ ਦੇ ਕੇ ਸੋਫੇ ਤੇ ਆਣ ਬੈਠਾ..
ਘੜੀ ਕੂ ਮਗਰੋਂ ਹੀ ਇੱਕ ਬਜ਼ੁਰਗ ਗੋਰਾ ਸਾਹਮਣੇ ਬੈਠਣ ਲੱਗਾ ਤਾਂ ਹੱਥੋਂ ਕੌਫੀ ਵਾਲਾ ਕੱਪ ਛੁੱਟ ਸੋਫੇ ਤੇ ਜਾ ਡਿੱਗਾ..ਖਲਾਰਾ ਪੈ ਗਿਆ ਤੇ ਸੀਟ ਗਿੱਲੀ ਹੋ ਗਈ!
ਓਸੇ ਵੇਲੇ ਓਹੀ ਮੈਨੇਜਰ ਕੁੜੀ ਪੋਚਾ ਲੈ ਆ ਗਈ ਤੇ ਮੋਰਚਾ ਸੰਭਾਲ ਲਿਆ..।
ਥੋੜਾ ਸਹਿਜ ਮਹਿਸੂਸ ਕਰਵਾਉਣ ਲਈ ਆਖ ਦਿੱਤਾ ਕੇ ਕੁੜੀਏ ਘਬਰਾਵੀਂ ਨਾ..ਇਹ ਕੰਮ ਹਰੇਕ ਨੂੰ ਕਰਨਾ ਹੀ ਪੈਂਦਾ..ਇੱਥੇ ਹੱਥੀਂ ਕੰਮ ਕਰਨ ਵਾਲੇ ਨੂੰ ਹੱਥੀਂ ਛਾਂਵਾਂ ਹੁੰਦੀਆਂ..ਨਾ ਕੋਈ ਨੀਵਾਂ ਗਿਣਦਾ ਤੇ ਨਾ ਹੀ ਕੋਈ ਠਿੱਠ-ਮਖੌਲ ਹੀ ਕਰਦਾ..।
ਪਿਛਲੇ ਮੁਲਖ ਜਰੂਰ ਏ.ਸੀ. ਕਮਰਿਆਂ ਅੰਦਰ ਬੈਠ ਹੁਕਮ ਚਲਾਏ ਜਾਂਦੇ ਨੇ ਪਰ ਇੱਥੇ ਤਾਂ ਪੋਚਾ ਚੁੱਕ ਖੁਦ ਮੈਦਾਨ ਵਿਚ ਡਟਣਾ ਹੀ ਪੈਂਦਾ ਏ..
ਨਵਾਂ ਨਵਾਂ ਕਨੇਡਾ ਆਇਆ ਤਾਂ ਇੱਕ ਇੰਟਰਵਿਊ ਦੌਰਾਨ… ਇੰਡੀਆ ਵਾਲੇ ਬਣਾ ਸਵਾਰ ਕੇ ਰੱਖੇ ਸਰਟੀਫਿਕੇਟ ਵਿਖਾਉਣ ਲੱਗਾ..ਗੋਰਾ ਆਖਣ ਲੱਗਾ ਇਹਨਾਂ ਦੀ ਕੋਈ ਲੋੜ ਨਹੀਂ..ਬੱਸ ਮਗਰੇ ਮਗਰ ਤੁਰਿਆ ਆ..
ਟੇਬਲ ਤੇ ਇੱਕ ਟੂਲ ਨੂੰ ਘੜੀ ਕੁ ਚਲਾ ਕੇ ਵਿਖਾਉਣ ਮਗਰੋਂ ਆਖਣ ਲੱਗਾ ਹੁਣ ਇਸਨੂੰ ਤੂੰ ਚਲਾ ਕੇ ਵਿਖਾ..ਨਹੀਂ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ