ਛੋਟੇ ਹੁੰਦਿਆਂ ਸੁਣਦੇ ਸੀ, ਕਿ ਦਿੱਲੀ ਤੋਂ ਅੱਗੇ ਪਾਣੀ ਮੁੱਲ ਮਿਲਦਾ ਹੈ, ਸੁਣ ਕੇ ਬੜੀ ਹੈਰਾਨਗੀ ਹੋਣੀ, ਗੱਲ ਝੂਠ ਲੱਗਣੀ।
ਹੋਸ਼ ਸੰਭਾਲੀ ਤਾਂ ਪਿੰਡ ਦੇ ਨੇੜਿਓਂ ਭਾਖੜਾ ਨਹਿਰ ਸੀ ਤੇ ਨਾਲ ਹੀ ਸੂਆ। ਪਿੰਡ ਦੀ ਅੱਧੀ ਵਾਹੀ ਨਹਿਰੀ ਪਾਣੀ ਨਾਲ ਤੇ ਬਾਕੀ ਖੂਹਾਂ ਦੇ ਪਾਣੀ ਨਾਲ। ਪਿੰਡ ਦੇ ਦੋਹੀਂ ਪਾਸੀਂ ਘਰ ਵਿੱਚ ਵਰਤਣ ਵਾਲੇ ਪਾਣੀ ਲਈ ਖੂਹ ਸਨ, ਠੱਠੀ ਵਾਲਿਆਂ ਦਾ ਆਪਣਾ ਖੂਹ ਸੀ, ਉਹ ਆਪਣੇ ਖੂਹ ਤੋਂ ਪਾਣੀ ਵਰਤਦੇ, ਕਿਉਂਕਿ ਉਹਨਾਂ ਨੂੰ ਦੂਜੇ ਖੂਹਾਂ ਤੋਂ ਪਾਣੀ ਕੱਢਣ ਦੀ ਇਜਾਜ਼ਤ ਨਹੀਂ ਸੀ।
ਵੱਡੇ ਜਿਮੀਂਦਾਰਾਂ ਦੇ ਘਰ ਮਹਿਰਾ (ਝਿਊਰ) ਵਹਿੰਗੀ ਤੇ ਮੱਟ ਪਾਣੀ ਦੇ ਭਰ ਕੇ ਪਹੁੰਚਾਇਆ ਜਾਂਦਾ।
ਪਿੰਡ ਦੇ ਆਲੇ ਦੁਆਲੇ ਤਿੰਨ ਛੱਪੜ ਸਨ, ਜੋ ਸਾਰੇ ਪਿੰਡ ਦੇ ਡੰਗਰ ਪਾਣੀ ਪੀਂਦੇ, ਨਹਾਉਂਦੇ, ਸਰਦੀਆਂ ਵਿੱਚ ਔਰਤਾਂ ਕੱਪੜੇ ਵੀ ਧੋਦੀਆਂਂ, ਛੱਪੜਾਂ ਦੇ ਕਿਨਾਰੇ, ਵੱਡੀਆਂ ਵੱਡੀਆਂ ਨਿੰਮਾਂ ਦੇ ਰੁੱਖ ਸਨ, ਗਰਮੀਆਂ ਵਿੱਚ ਸੌ ਸੌ ਡੰਗਰ ਛਾਵੇਂ ਬਹਿ ਜਾਂਦਾ ਸੀ, ਹਾਲੀਆਂ ਪਾਲੀਆਂ ਨੇ ਸਾਰੀ ਦੁਪਹਿਰ ਇਹਨਾਂ ਦੀ ਛਾਂ ਥੱਲੇ ਲੰਘਾਣੀ।
ਹੌਲੀ ਹੌਲੀ ਛੱਪੜਾਂ ਦੇ ਨੇੜਲੇ ਘਰਾਂ ਨੇ ਛੱਪੜਾਂ ਨੂੰ ਵੀ ਆਪਣੇ ਘਰਾਂ ਨਾਲ ਮਿਲਾ ਲਿਆ। ਘਰਾਂ ਵਿੱਚੋਂ ਹੁਣ ਹਰ ਘਰ ਘਰ ਸਬਮਰਸੀਬਲ ਮੋਟਰਾਂ ਲੱਗ ਗਈਆਂ ਹਨ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ