ਬਸ਼ੀਰ ਮੁਹੰਮਦ.. ਪਿੰਡ ਵਿਚ ਵੱਸਦੇ ਇੱਕੋ-ਇੱਕ ਮੁਸਲਮਾਨ ਪਰਿਵਾਰ ਦਾ ਮੁਖੀ..
ਮੇਰਾ ਜਿਗਰੀ ਯਾਰ..ਅਕਸਰ ਦੱਸਿਆ ਕਰਦਾ ਕਿ ਨਿੱਕੇ ਹੁੰਦੇ ਨੂੰ ਕੰਧਾੜੇ ਚੁੱਕੀ ਅੱਬਾ ਜਦੋਂ ਨਨਕਾਣੇ ਦੀ ਜ਼ੂਹ ਵਿਚ ਵੜਿਆ ਕਰਦਾ ਤਾਂ ਸਭ ਤੋਂ ਪਹਿਲਾਂ ਗੋਡਿਆਂ ਭਾਰ ਹੋ ਕੇ ਮਿੱਟੀ ਨੂੰ ਚੁੰਮ ਸਿਜਦਾ ਕਰਦਾ..ਫੇਰ ਇਹੋ ਗੱਲ ਕਿੰਨੀ ਵਾਰੀ ਆਖੀ ਜਾਇਆ ਕਰਦਾ ਕਿ ਇਹ ਬਾਬੇ ਨਾਨਕ ਦਾ ਘਰ ਏ..ਇੱਥੋਂ ਕਿਸੇ ਨੂੰ ਵੀ ਨਾਂਹ ਨਹੀਂ ਹੁੰਦੀ।
ਜਦੋਂ ਵੀ ਗੁਰਪੂਰਬ ‘ਤੇ ਪ੍ਰਭਾਤ ਫੇਰੀ ਨਿੱਕਲਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਬ ਨੂੰ ਮੋਢਾ ਦੇਣ ਲਈ ਮੂਹਰਲੀ ਬਾਹੀ ਵਾਸਤੇ ਕਿਸੇ ਨੂੰ ਆਖਣਾ ਨਹੀਂ ਸੀ ਪੈਂਦਾ..ਹਰੇਕ ਜਾਣਦਾ ਸੀ ਕਿ ਇਹ ਥਾਂ ਤੇ ਬਸ਼ੀਰ ਮੁਹੰਮਦ ਲਈ ਰਾਖਵੀਂ ਏ।
ਲਗਾਤਾਰ ਪੱਚੀ-ਤੀਹ ਸਾਲ ਇਹ ਸੇਵਾ ਨਿਭਾਉਂਦਾ ਰਿਹਾ..
ਇੱਕ ਦਿਨ ਪੱਬਾਂ ਭਾਰ ਹੋਇਆ ਮੂੰਹ ਮਿੱਠਾ ਕਰਾਉਣ ਆ ਗਿਆ..ਆਖਣ ਲੱਗਾ ਬਾਬੇ ਨਾਨਕ ਨੇ ਮਿਹਰ ਕੀਤੀ..ਫਰਜੰਦ ਬੀ.ਐੱਸ.ਐੱਫ ਵਿਚ ਭਰਤੀ ਹੋ ਗਿਆ।
ਫੇਰ ਅਚਾਨਕ ਅਧਰੰਗ ਦਾ ਦੌਰਾ ਪੈ ਗਿਆ..ਇੱਕ ਪਾਸਾ ਮਾਰਿਆ ਗਿਆ..ਫੇਰ ਵੀ ਜਨਮ ਦਿਹਾੜੇ ਤੇ ਸੇਵਾ ਕਰਨ ਆ ਗਿਆ..ਬਥੇਰਾ ਜੋਰ ਦਿੱਤਾ ਬਸ਼ੀਰਿਆ ਹੁਣ ਜਾਣ ਦੇ..ਤੇਰੀ ਉਂਝ ਹੀ ਪ੍ਰਵਾਨ ਏ..ਪਰ ਨਾ ਮੰਨਿਆ..।
ਫੇਰ ਇੱਕ ਦਿਨ ਤੜਕ ਸਾਰ ਖਬਰ ਮਿਲ ਗਈ..ਬਸ਼ੀਰ ਫੌਤ ਹੋ ਗਿਆ..ਇੰਝ ਲਗਿਆ ਦੁਨੀਆ ਸੁੰਨੀ ਹੋ ਗਈ..
ਕਬਰ ਵੀ ਆਖ ਕੇ ਆਪਣੀ ਪੈਲੀ ਵਿਚ ਹੀ ਪੁਟਵਾਈ..ਫੇਰ ਕਲਮਾਂ ਪੜ੍ਹੀਆਂ ਤੇ ਬਸ਼ੀਰ ਦਾ ਪੰਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ