More Punjabi Kahaniya  Posts
ਮੰਗਤੀ


ਐਤਵਾਰ ਦਾ ਦਿਨ ਸੀ।ਕੇਸੀ ਇਸਨਾਨ ਕਰਕੇ ਵਿਹੜੇ ਵਿਚ ਬੈਠਾ ਨਿੱਘੀ ਧੁੱਪ ਦੇ ਨਾਲ ਨਾਲ ਹਥ ਵਿਚ ਪੰਜਾਬੀ ਕਵਿਤਾਵਾਂ ਦੀ ਕਿਤਾਬ ਵਿਚੋੰ ਵਖਰੇ
ਵਖਰੇ ਸ਼ਾਇਰਾਂ ਦੀਆਂ ਸੁੰਦਰ ਨਜ਼ਮਾਂ ਪੜ ਰਿਹਾ ਸਾਂ ।ਮੇਰੇ ਸਾਹਮਣੇ ਇਕ ਕਵਿਤਾ ਸੀ “ਮੰਗਤੀ ” ।
ਰੋਟੀ ਦੇਵੋ ਰੋਟੀ ਦੇਵੋ ,ਮੈ ਜਨਮਾਂ ਦੀ ਭੁਖੀ ਅੜੀਉ
ਰੋਟੀ ਦੇਵੋ ਰੋਟੀ ਦੇਵੋ ।
ਸ਼ਾਇਰ ਦਾ ਖਿਆਲ , ਤਸੱਵਰ , ਉਡਾਰੀ ਵੇਖੋ
ਜਦੋਂ ਮੰਗਤੀ ਨੂੰ ਰੋਟੀ ਨਾ ਮਿਲੀ ਮੰਗਤੀ ਬੋਲੀ
ਮੈ ਮਹਿਮੂਦ ਨੂੰ ਜਨਮ ਦਿਆਂਗੀ
ਰਬ ਦਾ ਘਰ ਤੇ ਢਹਿ ਜਾਏਗਾ
ਭਾਵੇ ਇਕ ਟਕਾ ਹੀ ਸਈ
ਮੇਰੇ ਰੂਪ ਦਾ ਮੁਲ ਤੇ ਪੈ ਜਾਏਗਾ
ਮੈ ਕਵਿਤਾਵਾਂ ਪੜਨ ਵਿਚ ਮਸਤ ਸਾਂ ਕਿ ਅਚਾਨਕ ਬਾਹਰ ਦਰਵਾਜੇ ਤੇ ਖੜਾਕ ਹੋਇਆ । ਮੈ ਬਾਹਰ ਤਕਿਆ ਇਕ 34-35 ਵਰਿਆਂ ਦੀ ਔਰਤ ਮੰਗਤੀ ਦੇ ਰੂਪ ਵਿਚ ਖੜੀ ਖਾਣ ਨੂੰ ਕੁਝ ਮੰਗ ਰਹੀ ਸੀ ।
ਮੇਰਾ ਖਿਆਲ ਤਾਜ਼ੀ ਪੜੀ ਕਵਿਤਾ ਮੰਗਤੀ ਉਤੇ ਗਿਆ । ਮੇਰੇ ਚੇਤੇ ਵਿਚ ਮਹਾਰਾਣੀ ਜਿੰਦ ਕੌਰ ਵੀ ਆ ਗਈ ਕਿ ਕਿਵੇਂ ਤਖਤਾਂ ਤਾਜਾਂ ਦੀ ਮਾਲਿਕ ਨੂੰ ਵੀ ਭੀਖ ਮੰਗਣ ਲਈ ਮਜ਼ਬੂਰ ਹੋਣਾ ਪਿਆ । ਇਕ ਸ਼ਾਇਰ ਨੇ ਵੀ ਉਹ ਦਰਦ ਲਿਖਿਆ
ਰਾਣੀ ਤੋਂ ਭੀਖ ਮੰਗਾ ਨੀ ਅੜੀਏ
ਕੀ ਕੀਤਾ ਤਕਦੀਰੇ !
ਸੋਚ ਰਿਹਾ ਸੀ ਕਈ ਵਾਰ ਮਜ਼ਬੂਰੀ ਵੀ ਇਨਸਾਨ ਨੂੰ ਭਿਖਾਰੀ ਬਨਣ ਲਈ ਮਜਬੂਰ ਕਰ ਸਕਦੀ। ਗੁਰਬਾਣੀ ਵਿਚ ਵੀ ਤਾਂ ਜਿਕਰ ਆਉਦਾ
ਰੰਕ ਤੋ ਰਾਜ ਕਰਾਵੇ ਰਾਜਾ ਸੇ ਭਿਖਾਰੀ ।
ਮੈ ਬਾਹਰ ਆਇਆ ਮੰਗਤੀ ਨੂੰ ਅੰਦਰ ਆਉਣ ਨੂਂ ਕਿਹਾ । ਪਹਿਲਾਂ ਤਾਂ ਉਹ ਡਰੀ ਫਿਰ ਮੇਰੇ ਕਹਿਣ ਤੇ ਉਹ ਆ ਗਈ । ਮੈ ਸਰਦਾਰਨੀ ਨੂੰ ਕਿਹਾ ਕਿ ਉਹ ਥਾਲੀ ਵਿਚ ਰੋਟੀ ਲੈ ਕੇ ਆਵੇ । ਸਰਦਾਰਨੀ ਰੋਟੀ ਲੈ ਕੇ ਆਈ ਉਹਨੇ ਖਾ ਕੇ ਅਸੀਸਾ ਦਿਤੀਆ। ਮੈ ਪੁਛਿਆ ਤੇਰਾ ਕੀ ਨਾਮ ਹੈ । ਕਹਿੰਦੀ ਬਾਵੀ।
ਮੈ ਕਿਹਾ ਮੇਰੀ ਗਲ ਦਾ ਗੁਸਾ ਨਾ ਕਰੀ ਪ੍ਮਾਤਮਾ ਨੇ ਤੈਨੂੰ ਹਥ ਪੈਰ ਦਿਤੇ ਸੋਹਣਾ ਸਰੀਰ ਦਿਤਾ ਤੂੰ ਘਰ ਘਰ ਮੰਗਣ ਨਾਲੋ ਤਿੰਨ ਚਾਰ ਘਰਾਂ ਚ ਕੰਮ ਕਾਜ ਕਰ ਕੇ ਇਜਂਤ ਦੀ ਰੋਟੀ ਖਾ । ਮੇਰੇ ਵਲ ਤਕਿਆ ਤੇ ਉਹਨੇ ਅਖਾਂ ਭਰ ਲਈਆ ਮੈਨੂੰ ਇਉ ਲਗਾ ਜਿਵੇ ਉਹਦੇ ਜਖ਼ਮਾਂ ਤੇ ਮੈ ਉਗਲ ਰਖ ਦਿਤੀ ਹੋਵੇ। ਮੈ ਕਿਹਾ ਤੂੰ ਗਲ ਦਾ ਗੁਸਾ ਕੀਤਾ ਉਹਨੇ ਨਾਂਹ ਵਿਚ ਸਿਰ ਹਿਲਾਇਆ । ਉਹਨੇ ਹਉਕਾ ਜਿਹਾ ਲਿਆ ਕਹਿੰਦੀ ਸਾਹਿਬ ਇਜਂਤ ਦੀ ਰੋਟੀ ਕੌਣ ਨਹੀ ਖਾਣਾ ਚਾਹੁੰਦਾ ਉਹਨੇ ਆਪਣੇ ਤਨ ਤੇ ਹੰਡਾਈ ਆਪਣੀ ਦਰਦ ਭਰੀ ਕਹਾਣੀ ਸੁਨਾਉਣੀ ਸੁਰੂ ਕੀਤੀ
ਮੈ ਤੇ ਮੇਰਾ ਘਰਵਾਲਾ ਅਸੀ ਦੋਵੇ ਮੇਹਨਤ ਮਜਦੂਰੀ ਕਰ ਕੇ ਰੋਜ਼ੀ ਰੋਟੀ ਕਮਾ ਰਹੇ ਸਾਂ । ਮੇਰਾ ਪਤੀ ਦਾਣਾ ਮੰਡੀ ਮਜਦੂਰੀ ਕਰਦਾ ਸੀ । ਮੈ ਚਾਰ ਪੰਜ ਘਰਾਂ ਚ ਕੰਮ ਕਰਦੀ ਸੀ । ਕਿਸੇ ਦੇ ਭਾਡੇ ਕਿਸੇ ਦੇ ਕਪੜੇ ਕਿਸੇ ਘਰ ਸਫਾਈ ਕਿਸੇ ਘਰ ਰੋਟੀ ਪਕਾਉਣੀ । ਜਿੰਦਗੀ ਠੀਕ ਚਲ ਰਹੀ ਸੀ ਅਸੀ ਦੋਵੇ ਖੁਸ਼ ਸਾਂ ।
ਇਕ ਘਰ ਮੈ ਕੰਮ ਕਰਦੀ ਸਾਂ ।ਉਸ ਲਾਲੇ ਦੀ ਕਪੜੇ ਦੀ ਦੁਕਾਨ ਸੀ। ਉਸ ਦੀ ਪਤਨੀ ਬੜੀ ਨੇਕ ਦਿਲ ਸੀ ਬਹੁਤ ਪਿਆਰ ਕਰਦੀ ਸੀ ਮੈ ਉਹਦਾ ਕੰਮ ਭਜ ਭਜ ਕਰਦੀ ਸੀ । ਇਕ ਦਿਨ ਮੌਤ ਦਾ ਫਰਿਸ਼ਤਾ ਪੋਲੇ ਪੋਲੇ ਪੈਰੀ ਆ ਕੇ ਆਪਣੀ ਉਗਲ ਨਾਲ ਲਾ ਕੇ ਟੁਰ ਗਿਆ । ਕੁਝ ਮਹੀਨਿਆਂ ਬਾਅਦ ਲਾਲਾ ਜੀ ਨੇ ਗਰੀਬ ਘਰ ਦੀ ਲੜਕੀ ਵੇਖ ਕੇ ਸ਼ਾਦੀ ਕਰ ਲਈ।ਇਕ ਦਿਨ ਲਾਲਾ ਜੀ ਦੇ ਧੀ ਜਵਾਈ...

ਆਏ ਉਹਦੀ ਧੀ ਨੇ ਡਾਇਮੰਡ ਦੇ ਕੀਮਤੀ ਝੁੰਮਕੇ ਕੰਨ ਚੋ ਲਾਹ ਕੇ ਡਰੈਸਿੰਗ ਰੂਮ ਵਿਚ ਸ਼ੀਸੇ ਦੇ ਸਾਹਮਣੇ ਹੀ ਰਖ ਦਿਤੇ। ਮਾਲਕਣ ਨੂੰ ਝੁੰਮਕੇ ਵੇਖਦੇ ਮੈ ਆਪ ਤਕਿਆ ਮੈ ਘਰ ਹੀ ਕੰਮ ਕਰ ਰਹੀ ਸਾਂ ।
ਝੁੰਮਕੇ ਗਾਇਬ ਹੋ ਗਏ । ਧੀ ਨੇ ਮੈਨੂੰ ਪੁਛਿਆ ਮੈ ਕਿਹਾ ਹੁਣੇ ਬੀਬੀ ਜੀ ਦੇਖ ਰਹੇ ਸੀ । ਬੀਬੀ ਜੀ ਕੜਕ ਕੇ ਬੋਲੇ ਮੈ ਕਦੋ ਵੇਖੇ ਤੂੰ ਮੈਨੂੰ ਚੋਰ ਬਣਾ ਰਹੀ ਤੂੰ ਝੁੰਮਕੇ ਚੋਰੀ ਕੀਤੇ ਸਾਰਾ ਟਬਰ ਮੇਰੇ ਦੁਆਲੇ ਹੋ ਗਿਆ ਲਾਲਾ ਜੀ ਵੀ ਘਰ ਆ ਗਏ ਮੈ ਬੜੇ ਤਰਲੇ ਹਾੜੇ ਕਢੇ ਪਰ ਗਰੀਬ ਦੀ ਕੌਣ ਸੁਣਦਾ । ਮੈਨੂੰ ਪੁਲਿਸ ਦੇ ਹਵਾਲੇ ਕਰ ਦਿਤਾ।ਮੇਰੇ ਕੋਲ ਕੀ ਸੀ । ਪੁਲਿਸ ਨੇ ਮੈਨੂੰ ਨਿਰਵਸਤਰ ਕਰ ਕੇ ਕੁਟਿਆ ਮਾਰਿਆ ਤਸਦਦ ਕੀਤਾ ਮੇਰੇ ਪਤੀ ਨੂੰ ਖਬਰ ਮਿਲੀ ਉਹ ਥਾਣੇ ਆਇਆ ਮੈਨੂੰ ਨਿਰਵਸਤਰ ਤੇ ਸਰੀਰ ਤੇ ਲਾਸਾ ਵੇਖ ਕੇ ਉਹਦੀਆ ਭੁਬਾਂ ਨਿਕਲ ਗਇਆਂ ਉਹ ਉਚੀ ਉਚੀ ਪੁਕਾਰ ਰਿਹਾ ਸੀ ਮੇਰੀ ਬਾਵੀ ਚੋਰ ਨਹੀ ਗਰੀਬ ਦੀ ਸੁਨਣ ਵਾਲਾ ਕੋਈ ਨਹੀ ਸੀ ਉਹ ਮੇਰੀ ਬੇਜਤੀ ਬਰਦਾਸਾਤ ਨਾ ਕਰ ਸਕਿਆ ਉਸੇ ਦਿਨ ਗਡੀ ਥਲੇ ਆ ਕੇ ਖੁਦਕਸੀ ਕਰ ਲਈ।
ਤੀਸਰੇ ਦਿਨ ਲਾਲੇ ਦਾ ਧੀ ਜਵਾਈ ਥਾਣੇ ਆਏ ਉਹਨਾ ਮੈਨੂੰ ਪੁਲਿਸ ਦੇ ਚੁੰਗਲ ਚੋ ਬਚਾਇਆ ।ਉਹਨਾਂ ਪੁਲਿਸ ਨੂੰ ਦਸਿਆ ਕਿ ਝੁੰਮਕੇ ਸਾਡੀ ਮਤਰੇਈ ਮਾਂ ਕੋਲੋ ਮਿਲੇ ਇਸ ਵਿਚਾਰੀ ਨਾਲ ਬਹੁਤ ਧਕਾ ਹੋਇਆ ਇਸ ਦਾ ਸਾਨੂੰ ਅਫਸੋਸ ਹੈ। ਮੈ ਥਾਣੇ ਚੋ ਨਿਕਲੀ ਲਾਲੇ ਦੀ ਧੀ ਨੇ ਅਵਾਜ ਦੇ ਕੇ ਰੋਕ ਲਿਆ ਪਛਤਾਵੇ ਚ ਰੋਣ ਲਗੀ ਕਹਿੰਦੀ ਪਾਪਾ ਨੇ ਮਤਰੇਈ ਮਾਂ ਨੂੰ ਧਕੇ ਮਾਰ ਕੇ ਘਰੋ ਕਢ ਦਿਤਾ ਉਹਨੂੰ ਕੀਤੇ ਦੀ ਸਜਾ ਮਿਲ ਗਈ ਉਹ ਰੋ ਰੋ ਮਾਫੀ ਮੰਗ ਰਹੀ ਸੀ ਪਰ ਮੇਰੀ ਦੁਨੀਆ ਉਜੜ ਚੁਕੀ ਸੀ ਮੈ ਕੁਝ ਨਾ ਬੋਲੀ ਘਰ ਪਹੁੰਚੀ ਮੇਰੇ ਪਤੀ ਦੀ ਲਾਸ਼ ਮੇਰੇ ਸਾਹਮਣੇ ਪਈ ਸੀ ਮੈ ਵੀ ਮਰ ਜਾਣਾ ਚਾਹੁੰਦੀ ਸੀ
ਕਿਸ ਲਈ ਜੀਣਾ ਸੀ ਪਰ ਸਮਾਜ ਨੇ ਮਰਨ ਨਾ ਦਿਤਾ ।ਅਜੇ ਮੇਰੇ ਪਤੀ ਦੀ ਚਿਤਾ ਵੀ ਠੰਡੀ ਨਹੀ ਸੀ ਹੋਈ ਕਿ ਦਰਿੰਦੇ ਸਮਾਜ ਦੇ ਹਵਸ ਦੇ ਪੁਜਾਰੀ ਭੌਰਿਆਂ ਵਾਗ ਮੰਡਰਾਉਣ ਲਗੇ । ਇਕ ਦਿਨ ਲਾਲਾ ਜੀ ਵੀ ਝੋਪੜੀ ਵਿਚ ਆਏ ਕਹਿਣ ਲਗੇ ਮੈ ਉਸ ਕਮੀਨੀ ਔਰਤ ਨੂੰ ਘਰੋਂ ਧਕੇ ਮਾਰ ਕੇ ਕਢ ਦਿਤਾ ।
ਮੈ ਖਾਮੋਸ਼ ਰਹੀ ਅਗਲੇ ਹੀ ਪਲ ਕਹਿਣ ਲਗਾ ਤੈਨੂੰ ਕੰਮ ਕਰਨ ਦੀ ਲੋੜ ਨਹੀ ਮੈ ਤੈਨੂੰ ਮਹੀਨੇ ਦੇ ਪੈਸੇ ਦੇ ਦਿਆਂ ਕਰਾਗਾਂ ਇਸ ਬਦਲੇ ਤੈਨੂੰ ਮੇਰੀ ਹਵਸ ਪੂਰੀ ਕਰਨੀ ਪਵੇਗੀ ਮੈ ਲਾਲੇ ਨੂੰ ਨਿਕਲ ਜਾਣ ਲਈ ਕਿਹਾ। ਕਿਸ ਕਿਸ ਹਵਸ ਪੁਜਾਰੀ ਦੀ ਗਲ ਦਸਾਂ।
ਮੈ ਇਸ ਗੰਦੇ ਸਮਾਜ ਤੋਂ ਦੂਰ ਚਲੇ ਜਾਣਾ ਚਾਹੁੰਦੀ ਗਰੀਬ ਨੂੰ ਤਾ ਮੰਗਿਆ ਮੌਤ ਵੀ ਨਹੀ ਮਿਲਦੀ । ਪਾਪੀ ਪੇਟ ਨੂੰ ਝੁਲਸਾ ਦੇਣ ਲਈ ਦੋ ਰੋਟੀਆਂ ਮੰਗ ਕੇ ਖਾ ਲੈਦੀ ਹਾਂ। ਹਵਸ ਦੇ ਪੁਜਾਰੀਆ ਘਰ ਜਾਣ ਨਾਲੋਂ ਇਜ਼ਤ ਨਾਲ ਮੰਗ ਕੇ ਦੋ ਰੋਟੀਆ ਖਾਣੀਆ ਚੰਗੀਆ ਹਨ। ਉਹ ਉਠ ਕੇ ਤੁਰ ਪਈ ਉਸ ਤੁਰੀ ਜਾਂਦੀ ਮੰਗਤੀ ਦੇ ਪ੍ਰਸ਼ਾਵੇਂ ਦੇ ਅਕਸ ਨੂੰ ਤੱਕਦਾ ਮੰਗਤੀ ਦੀ ਸੋਚ ਨੂੰ ਸਲਾਮ ਕਰ ਰਿਹਾ ਸਾਂ ।
ਢਾਡੀ ਕੁਲਜੀਤ ਸਿੰਘ ਦਿਲਬਰ
dilbar108@gmail.com
+919814167999 (india)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)