ਸਟਾਫ ਦੇ ਜਾਂਦਿਆਂ ਹੀ ਮੈਂ ਕੰਬਦੇ ਹੱਥਾਂ ਨਾਲ ਦਰਾਜ ਖੋਲਿਆ..
ਨਿੱਕੇ ਲਿਫਾਫੇ ਵਿਚ ਬੰਦ ਸਲਫਾਸ ਦੀਆਂ ਕਿੰਨੀਆਂ ਸਾਰੀਆਂ ਗੋਲੀਆਂ ਦੇਖ ਮੇਰੀਆਂ ਅੱਖਾਂ ਮੀਚੀਆਂ ਗਈਆਂ ਤੇ ਸਵੇਰੇ-ਸਵੇਰੇ ਘਰੇ ਪਏ ਕਲੇਸ਼ ਵਾਲਾ ਸਾਰਾ ਦ੍ਰਿਸ਼ ਅੱਖਾਂ ਅੱਗੇ ਘੁੰਮ ਗਿਆ..
ਅਚਾਨਕ ਦਰਵਾਜੇ ਤੇ ਦਸਤਕ ਹੋਈ..ਚਪੜਾਸੀ ਸੀ..ਆਖਣ ਲੱਗਾ ਦੋ ਦਿਨ ਦੀ ਛੁੱਟੀ ਚਾਹੀਦੀ ਏ?..ਪੁੱਛਿਆ ਕਾਹਦੇ ਲਈ?
ਧੀ ਦੀ ਫੋਟੋ ਦਿਖਾਉਂਦਾ ਹੋਇਆ ਆਖਣ ਲੱਗਾ ਜਨਮ ਦਿਨ ਏ ਜੀ ਇਸਦਾ..ਅਠਾਰਵਾਂ ਸਾਲ ਚੜ ਪਿਆ..
ਮੈਂ ਬਿਨਾ ਕਿਸੇ ਪ੍ਰਤੀਕਿਰਿਆ ਦੇ ਪੰਜ ਸੌ ਦਾ ਨੋਟ ਕੱਢਿਆ ਤੇ ਆਖਿਆ ਇਹ ਲੈ ਫੜ ਮੇਰਾ ਸ਼ਗਨ ਵੀ ਰੱਖ ਲੈ..
ਹੱਥ ਜੋੜਦੇ ਹੋਏ ਨੇ ਪਹਿਲਾਂ ਨਾਂਹ ਨੁੱਕਰ ਕੀਤੀ..ਫੇਰ ਮੇਰੇ ਜ਼ੋਰ ਦੇਣ ਤੇ ਗੋਡਿਆਂ ਨੂੰ ਹੱਥ ਲਾਇਆ ਤੇ ਫੇਰ ਧੀ ਦੀ ਫੋਟੋ ਨੂੰ ਚੁੰਮ ਲਿਆ..
ਇਹ ਦੇਖ ਮੇਰੀ ਖੁਦ ਦੀ ਕਾਲਜ ਗਈ ਧੀ ਦੀ ਸ਼ਕਲ ਦਿਮਾਗ ਵਿਚ ਘੁੰਮ ਗਈ..
ਪੁੱਛਿਆ ਘਰ ਕੌਣ ਕੌਣ ਏ ਹੋਰ?
ਆਖਣ ਲੱਗਾ ਮੁੰਡਾ..ਦੋ ਧੀਆਂ, ਨਾਲਦੀ..ਅਤੇ ਇੱਕ ਬੁੱਢੀ ਮਾਂ..
ਫੇਰ ਘੜੀ ਕੂ ਮਗਰੋਂ ਪੁੱਛ ਲਿਆ ਨਾਲਦੀ ਨਾਲ ਕਦੀ ਲੜਾਈ ਨਹੀਂ ਹੋਈ ਤੇਰੀ..?
ਆਖਣ ਲੱਗਾ ਸਾਬ ਜੀ ਜਿਥੇ ਦੋ ਭਾਂਡੇ ਹੁੰਦੇ ਖੜਕ ਹੀ ਜਾਂਦੇ..ਪਰ ਕਿਸੇ ਨਾ ਕਿਸੇ ਨੂੰ ਤੇ ਸਮਝੌਤਾ ਕਰਨਾ ਈ ਪੈਂਦਾ..ਸੋ ਇੱਕਂ ਚੁੱਪ ਕਰ ਜਾਂਦਾ ਹਾਂ ਤੇ ਗੱਲ ਠੰਡੀ ਪੈ ਜਾਂਦੀ..
ਏਨੇ ਨੂੰ ਬਾਹਰ ਰੌਲਾ ਜਿਹਾ ਪੈਣ ਲੱਗਾ..
ਇੱਕ ਔਰਤ ਅਤੇ ਦੋ ਛੋਟੇ ਬਚੇ ਸਨ..ਦੱਸਣ ਲੱਗਾ ਸਾਬ ਜੀ ਥੋਨੂੰ ਪਤਾ ਇਹ ਓਹੀ ਆਪਣੇ ਦਫਤਰ ਕੰਮ ਕਰਦੇ ਅਮਰੀਕ ਸਿੰਘ ਦੀ ਘਰਵਾਲੀ ਤੇ ਦੋ ਬੱਚੇ ਨੇ..ਜਿਸਨੇ ਮਹੀਨਾ ਪਹਿਲਾਂ ਗੱਡੀ ਹੇਠ ਸਿਰ ਦੇ ਦਿੱਤਾ ਸੀ..
ਇਹ ਅੱਜਕੱਲ ਅਕਸਰ ਹੀ ਗੇਟ ਤੇ ਆ ਜਾਂਦੀ ਤੇ ਉਸ ਬਾਰੇ ਪੁੱਛਦੀ ਰਹਿੰਦੀ ਏ ਕੇ ਉਹ ਘਰੇ ਨਹੀਂ ਆਇਆ..ਕਦੋਂ ਛੁੱਟੀ ਹੋਣੀ..ਨੀਮ ਪਾਗਲ ਜਿਹੀ ਹੋ ਗਈ ਏ..
ਤੇ ਨਿੱਕੇ ਨਿਆਣੇ ਵਿਚਾਰੇ ਮਾਂ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ