ਭਜਨ ਲਾਲ ਇਕ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਜੋ ਸ਼ਹਿਰ ਵਿੱਚ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਪਰ ਹੁਣ ਆਟੋ ਰਿਕਸ਼ਿਆਂ ਅਤੇ ਇੰਟਰਨੈੱਟ ਰਾਹੀਂ ਚੱਲਣ ਵਾਲੀਆਂ ਟੈਕਸੀਆਂ ਦੀ ਤਾਦਾਦ ਬਹੁਤ ਵੱਧਣ ਕਾਰਨ ਰਿਕਸ਼ੇ ਦਾ ਕੰਮ ਠੱਪ ਹੋ ਚੁੱਕਿਆ ਸੀ ਜਿਸ ਕਾਰਨ ਉਸ ਨੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਸੀ । ਭਜਨ ਲਾਲ ਸਰੀਰ ਦਾ ਬਹੁਤ ਦੁਬਲਾ ਪਤਲਾ ਅਤੇ ਕਮਜ਼ੋਰ ਸੀ । ਜਿਸ ਕਾਰਨ ਉਸਨੂੰ ਮਜ਼ਦੂਰੀ ਦਾ ਕੰਮ ਬਹੁਤ ਮੁਸ਼ਕਿਲ ਲੱਗਦਾ ਸੀ ਪਰ ਉਸ ਨੂੰ ਪਰਿਵਾਰ ਦਾ ਪੇਟ ਭਰਨ ਲਈ ਮਜਬੂਰੀ ਲਈ ਕਰਨਾ ਪੈਂਦਾ ਸੀ । ਘਰ ਵਿੱਚ ਉਸਦੀ ਪਤਨੀ ਅਤੇ ਤਿੰਨ ਬੱਚੇ ਹਨ । ਅੱਜ ਉਹ ਰੋਜ਼ ਦੀ ਤਰ੍ਹਾਂ ਆਪਣੀ ਦਿਹਾੜੀ ਤੇ ਪਹੁੰਚਿਆ ਪਰ ਅੱਜ ਉਹ ਪ੍ਰੇਸ਼ਾਨ ਸੀ । ਉਸਦੀ ਦਿਹਾੜੀ ਦਾ ਸਮਾਂ ਸਵੇਰੇ 9 ਤੋਂ ਸ਼ਾਮ ਦੇ ਪੰਜ ਵਜੇ ਤੱਕ ਸੀ । ਪਰ ਅੱਜ ਉਸਨੇ 5 ਵਜੇ ਤੋਂ ਬਾਅਦ ਵੀ ਕੰਮ ਕਰਨਾ ਬੰਦ ਨਾ ਕੀਤਾ ਜਦ ਠੇਕੇਦਾਰ ਨੇ ਉਸਨੂੰ ਪੁੱਛਿਆ ਤਾਂ ਭਜਨ ਲਾਲ ਨੇ ਉਸਨੂੰ ਕਿਹਾ ਕੇ ਉਸਨੂੰ ਇਸ ਵਾਰ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਹੈ ਇਸ ਕਰਕੇ ਉਹ ਜ਼ਿਆਦਾ ਕੰਮ ਕਰਨਾ ਚਾਹੁੰਦਾ ਹੈ। ਤਾਂ ਠੇਕੇਦਾਰ ਨੇ ਉਸਨੂੰ 3 ਘੰਟੇ ਵੱਧ ਕੰਮ ਕਰਨ ਤੇ 100 ਰੁਪਏ ਜ਼ਿਆਦਾ ਦੇਣ ਲਈ ਕਿਹਾ । ਤਾਂ ਭਜਨ ਲਾਲ ਨੇ ਬਿਨਾਂ ਸਮਾਂ ਗਵਾਉਂਦਿਆਂ ਕੰਮ ਸ਼ੁਰੂ ਕਰ ਦਿੱਤਾ । ਹੁਣ ਇਸ ਤਰ੍ਹਾਂ ਉਹ ਰੋਜ਼ ਦਿਹਾੜੀ ਪੂਰੀ ਹੋਣ ਤੋਂ ਬਾਅਦ ਤਿੰਨ ਘੰਟੇ ਵੱਧ ਕੰਮ ਕਰਦਾ ਸੀ ਅਤੇ 8 ਵਜੇ ਤੋਂ ਬਾਅਦ ਘਰ ਪਹੁੰਚਦਾ ਹੈ । ਪਰ 5ਵੇਂ ਦਿਨ ਠੇਕੇਦਾਰ ਨੇ ਉਸ ਨੂੰ ਵੱਧ ਕੰਮ ਨਾ ਹੋਣ ਕਰ ਕੇ ਓਸ ਨੂੰ ਜਵਾਬ ਦੇ ਦਿੱਤਾ ਜਦ ਠੇਕੇਦਾਰ ਨੇ ਉਸਨੂੰ 500 ਰੁਪਏ ਦਾ ਨੋਟ ਦੇ ਰਿਹਾ ਸੀ ਤਾਂ ਉਸ ਨੇ ਭਜਨ ਲਾਲ ਨੂੰ ਪੁੱਛਿਆ ਕਿ ਉਸ ਨੇ ਇਹਨਾਂ ਪੈਸਿਆਂ ਦਾ ਕੀ ਕਰਨਾ ਹੈ ਤਾਂ ਭਜਨ ਲਾਲ ਨੇ ਜਵਾਬ ਦਿੱਤਾ ਕਿ ਕਰਵਾ ਚੌਥ ਦਾ ਵਰਤ ਆ ਰਿਹਾ ਹੈ ਇਸ ਕਰਕੇ ਉਸ ਦੀ ਪਤਨੀ ਨੇ ਨਵੇਂ ਸੂਟ ਲੈਣ ਦੀ ਮੰਗ ਕੀਤੀ ਸੀ ਪਰ ਦਿਹਾੜੀ ਵਾਲੇ ਪੈਸਿਆਂ ਨਾਲ ਤਾਂ ਘਰ ਦਾ ਗੁਜ਼ਾਰਾ ਹੀ ਮਸਾਂ ਚੱਲਦਾ ਹੈ । ਜਿਸ ਕਰਕੇ ਉਸ ਨੂੰ ਜਿਆਦਾ ਪੈਸਿਆਂ ਦੀ ਜ਼ਰੂਰਤ ਸੀ । ਪਰ ਠੇਕੇਦਾਰ ਇਸ ਗੱਲ ਤੋਂ ਬਹੁਤ ਹੈਰਾਨ ਹੋਇਆ । ਕਿਉਕਿ ਇਸ ਸਮੇਂ ਜੋ ਮੌਸਮ ਚੱਲ ਰਿਹਾ ਸੀ ਠੰਡ ਹੋ ਚੁੱਕੀ ਸੀ ਅਤੇ ਉਸ ਦੇ ਆਪਣੇ ਵੀ ਜੁੱਤੀਆਂ ਦੀ ਹਾਲਤ ਐਨੀ ਖਰਾਬ ਸੀ ਕਿ ਜੁੱਤੀਆਂ ਦੀ ਪੰਜੇ ਵਾਲੇ ਪਾਸਿਓਂ ਮੋਰੀਆਂ ਨਿਕਲੀਆਂ ਹੋਈਆਂ ਸਨ ਅਤੇ ਉਸਦੇ ਅੰਗੂਠੇ ਓਸਦੇ ਜੁੱਤਿਆਂ ਤੋਂ ਬਾਹਰ ਦਿਖਾਈ ਦੇ ਰਹੇ ਸਨ ਅਤੇ ਜੋ ਭਜਨ ਲਾਲ ਨੇ ਠੰਢ ਤੋਂ ਬਚਣ ਲਈ ਕੋਟ ਪਾਇਆ ਹੋਇਆ ਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ