More Punjabi Kahaniya  Posts
5 pm


ਸ਼ਾਮ ਆਲੀ ਚਾਹ, ਸੁਕੂਨ ਆਲੀ ਚਾਹ,,,
ਗੱਲ ਪਟਿਆਲੇ ਦੀ, ਸ਼ਾਮ ਦੇ ਪੰਜ ਵਜਣੇ ਤੇ ਨਾਲ ਹੀ ਮੈੱਸ ਦੀ ਘੰਟੀ ਵਜ਼ਣੀ। ਓਹ ਘੰਟੀ ਦੀ ਆਵਾਜ਼ ਸੁਣ ਕੇ ਮੁਰਦਿਆਂ ਚ ਵੀ ਜਾਨ ਪੈ ਸਕਦੀ ਮੈਨੂੰ ਲਗਦਾ। ਇਕਦਮ ਹੋਸਟਲ ਚ ਕੁਰਬਲ ਕੁਰਬਲ ਹੋਣ ਲੱਗ ਜਾਂਦੀ, ਸਭ ਆਪੋ ਆਪਣੇ cup ਚੱਕ ਕੇ ਮੈੱਸ ਵੱਲ ਭਜਦੇ ਸ਼ਾਮ ਆਲੀ ਚਾਹ ਲਈ। ਚਾਹ ਦਾ ਤਾਂ ਬਸ ਨਾਮ ਹੀ ਸੀ ,, ਹੈ ਉਹ ਬੱਸ ਗਰਮ ਪਾਣੀ ਹੀ ਸੀ । ਨਾ ਤਾਂ ਪੱਤੀ ਹੁੰਦੀ, ਨਾ ਮਿੱਠਾ ਤੇ ਦੁੱਧ ਤਾ ਬਸ ਦਿਖਾਉਂਦੇ ਹੀ ਸੀ ਚਾਹ ਨੂੰ ਪਾਉਂਦੇ ਨੀ ਸੀ। ਹਾਂ , ਸਰਦੀਆਂ ਚ ਜਰੂਰ ਕਦੇ ਕਦੇ ਅਦਰਕ ਦਾ ਸਵਾਦ ਆਉਂਦਾ ਸੀ ਚਾਹ ਚੋਂ। ਜਾ ਕੇ ਮੈੱਸ ਦੇ ਕਾਂਊਟਰ ਤੇ cup ਰੱਖਣਾ , ਭਈਏ ਨੇ ਜੱਗ ਨੂੰ ਟੇਡਾ ਕਰਦੇ ਹੋਏ ਕੱਪ ਚ ਚਾਹ ਪਾਉਣੀ ਜਮੀ ਬਸ 2 ਘੁੱਟ। ਤੇ ਜਦੋਂ ਭਈਏ ਨੂੰ ਹੋਰ ਚਾਹ ਪਾਉਣ ਲਈ ਕਹਿਣਾ ਤੇ ਓਹਨੇ ੲਿੱਦਾ ਦੇਖਣਾ ਜਿੱਦਾ ਓਹਦੇ ਤੋਂ ਓਹਦੇ ਗੁਰਦੇ ਮੰਗ ਲਏ ਹੋਣ। ਫਿਰ ਉਹ ਸਾਡੇ ਕਹਿਣ ਤੇ ਤੁਪਕਾ ਚਾਹ ਹੋਰ ਪਾ ਦਿੰਦਾ। ਓਣੀ ਦਿਨੀਂ ਸਾਨੂੰ ਇੱਕ ਕੱਪ ਚਾਹ ਨਾਲ 4 ਪਾਰਲੇ – ਜੀ ਦੇ ਬਿਸਕੁਟ ਵੀ ਮਿਲਦੇ ਸੀ। ਜਿਹੜੇ ਅਸੀਂ ਖਾਂਦੇ ਨੀ ਹੁੰਦੇ ਸੀ ਬਸ ਡੱਬੀ ਲਿਆ ਕ ਕਮਰੇ ਚ ਰੱਖ ਲੈਂਦੇ ਸੀ। ਜਦੋਂ ਘਰੋ ਆਇਆ ਸਮਾਨ ਜਿਵੇਂ ਖੋਇਆ, ਪਿੰਨੀਆ, ਪੰਜੀਰੀ ਤੇ ਜੇਬ ਚੋ ਪੈਸੇ ਮੁੱਕ ਜਾਂਦੇ ਸੀ ਓਦੋਂ ਫਿਰ ਇਹ ਪਾਰਲੇ – ਜੀ ਕੰਮ ਆਉਂਦੇ ਸੀ। ੳਦਾ ਕਮਰੇ ਚ ਚਾਹੇ ਕੁਝ ਹੋਈ ਜਾਂਦਾ ਪਰ ਆਹ ਸ਼ਾਮ ਆਲੀ ਚਾਹ ਸਾਰੇ ਇਕਠੇ ਬਹਿ ਕੇ ਪੀਂਦੇ ਸੀ। ਬੰਦੇ ਨਾਲ ਕੋਈ ਰੋਸਾ ਹੋ ਸਕਦਾ ਸੀ ਪਰ ਉਹਦੇ ਘਰੋ ਆਏ ਖੋਏ ਨਾਲ ਕੋਈ ਨਰਾਜ਼ਗੀ ਨੀ। ਚਾਹ ਪੀਣ ਸਮੇਂ ਕਮਰੇ ਚ ਰੌਣਕ ਲੱਗ ਜਾਂਦੀ ਸੀ। ਪੜ੍ਹਨ ਆਲੇ ਕਿਤਾਬਾਂ ਛੱਡ ਕੇ ਅਤੇ ਮੇਰੇ ਵਰਗੇ ਫੋਨ ਛੱਡ ਕੇ ਇਕਠੇ ਹੋ ਬਹਿੰਦੇ ਸੀ। ਪੂਰੇ ਹੋਸਟਲ ਵਿੱਚੋਂ ਹਾਸਿਆਂ ਦੀ ਆਵਾਜ਼ ਆਉਂਦੀ । ਕਿੰਨੇ ਗਿਲੇ ਸਿਕਵੇ ਚਾਹ ਟਾਇਮ ਇਕਠੇ ਬਹਿ ਕੇ ਦੂਰ ਕਰਦੇ ਸੀ। ਕਦੇ ਕਦੇ ਨਾਲ ਦੇ ਕਮਰੇ ਆਲੇ ਵੀ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

6 Comments on “5 pm”

  • very nice story👍👍👍 ✍👌👌🙏

  • bahut vadiya G story 😕
    sadi v same story aa😌🥰

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)