ਅੱਜ ਮੰਨ ਬਣਿਆ ਤਾਂ ਮਨੀਸ਼ ਬਾਬੂ ਆਪਣੇ ਪਰਿਵਾਰ ਸਮੇਤ ਹੋਟਲ ਵਿੱਚ ਖਾਣਾ ਖਾਣ ਲਈ ਚਲੇ ਗਏ। ਸਰਕਾਰੀ ਬੈਂਕ ਮੈਨੇਜਰ ਮਨੀਸ਼ ਬਾਬੂ ਨੇ ਜੇਬ ਵਿੱਚ ਪੈਸੇ ਭਰੇ ਅਤੇ ਸ਼ਹਿਰ ਦੇ ਮਸ਼ਹੂਰ ਹੋਟਲ ਵਿੱਚ ਦੁਪਹਿਰ ਦੇ ਖਾਣੇ ਲਈ ਪਹੁੰਚ ਗਏ। ਨਾਲ ਦੋ ਬੇਟੇ ਅਤੇ ਪਤਨੀ ਸੀ।
ਰੱਜ ਕੇ ਪਸੰਦ ਦਾ ਖਾਣ-ਪਾਣ ਕਰਿਆ ਅਤੇ ਫੇਰ ਬਿੱਲ ਦੇਣ ਦੀ ਵਾਰੀ ਆਈ। ਇਕ ਮੁੰਡਾ ਕੋਲ ਇਕ ਗੱਤਾ ਜਿਹਾ ਰੱਖ ਗਿਆ। ਗੱਤਾ ਖੋਲਿਆ ਤਾਂ ਵਿੱਚ ਬਿੱਲ ਪਿਆ ਸੀ। ਬਾਬੂ ਜੀ ਨੇ ਦੇਖਿਆ ਕਿ ਬਿੱਲ “ਪੰਦਰਾਂ ਸੌ ਤੀਹ” ਬਣਿਆ ਹੈ।
ਮਨੀਸ਼ ਬਾਬੂ ਨੇ ਬਟੂਏ ਵਿੱਚੋਂ ਸੋਲਾਂ ਸੌ ਰੁਪਈਆ ਕੱਢਿਆ। ਤਿੰਨ ਪੰਜ ਸੌ ਦੇ ਨੋਟ ਅਤੇ ਇਕ ਸੌ ਦਾ ਨੋਟ। ਇਹ ਪੈਸਾ ਕੱਢ ਕੇ ਮਨੀਸ਼ ਬਾਬੂ ਨੇ ਗੱਤੇ ਵਿੱਚ ਰੱਖ ਦਿੱਤਾ।
“ਮੇਰੇ ਕੋਲ ਟੁੱਟੇ ਤੀਹ ਰੁਪਏ ਹੈਗੇ ਆ”। ਮਨੀਸ਼ ਬਾਬੂ ਦੀ ਪਤਨੀ ਬੋਲੀ।
“ਕੋਈ ਗੱਲ ਨਹੀਂ! ਟਿੱਪ ਵੀ ਤਾਂ ਦੇਣੀ ਆ। ਇੱਡੇ ਵੱਡੇ ਹੋਟਲ ਚ ਨਾਸ਼ਤਾ ਕਰਨ ਆਏ ਆ!” ਮਨੀਸ਼ ਬੋਲਿਆ।
ਜਦੋਂ ਬੇਹਰਾ ਵਾਪਸ ਆਇਆ ਤਾਂ ਮਨੀਸ਼ ਬਾਬੂ ਨੇ ਉਸਨੂੰ ਕਿਹਾ ਕਿ ਬਾਕੀ ਬਚੇ ਪੈਸੇ ਓਹ ਰੱਖ ਲਵੇ।
ਹੋਟਲ ਤੋਂ ਨਿਕਲਣ ਮਗਰੋਂ ਮਨੀਸ਼ ਇਕ ਰੇਹੜੀ ਵਾਲੇ ਕੋਲੋਂ ਫਲ ਲੈਣ ਲਈ ਰੁੱਕ ਗਿਆ। ਫਲਾਂ ਦਾ ਮੁੱਲ ਪੁੱਛਿਆ ਤਾਂ ਮਨੀਸ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ