ਪੂਣੀ ਵੇਲੇ ਪੱਗ ਦੇ ਆਖਰੀ ਲੜ ਵਿਚ ਦਿੱਤੀ ਪਿੰਨ ਕੱਢ ਕੋਲ ਪਰਦੇ ਦੀ ਨੁੱਕਰ ਨਾਲ ਟੰਗ ਦੇਣੀ ਇਹਨਾ ਦੀ ਪੂਰਾਣੀ ਆਦਤ ਸੀ!
ਮਗਰੋਂ ਪੇਚਾਂ ਨਾਲ ਲੜਦੇ ਹੋਇਆਂ ਨੂੰ ਚੇਤਾ ਭੁੱਲ ਜਾਂਦਾ ਤੇ ਪੱਤੇ ਵਿਚੋਂ ਨਵੀਂ ਕੱਢ ਵਰਤ ਲਿਆ ਕਰਦੇ..!
ਪੂਰਾਣੀ ਓਥੇ ਹੀ ਲੱਗੀ ਰਹਿ ਜਾਂਦੀ!
ਇਹੀ ਆਦਤ ਅਕਸਰ ਹੀ ਸਾਡੀ ਲੜਾਈ ਦੀ ਵਜਾ ਬਣਿਆ ਕਰਦੀ..!
ਮੈਂ ਆਖਦੀ ਜੇ ਹੇਠਾਂ ਫਰਸ਼ ਤੇ ਡਿੱਗ ਕਿਸੇ ਨਿਆਣੇ ਦੇ ਪੈਰ ਵਿਚ ਚੁੱਬ ਗਈ ਤਾਂ ਡਾਕਟਰ ਕੋਲ ਤੁਹਾਨੂੰ ਹੀ ਲਿਜਾਣਾ ਪੈਣਾ..!
ਅੱਗਿਓਂ ਏਨੀ ਗੱਲ ਆਂਖ ਜਜਬਾਤੀ ਕਰ ਜਾਇਆ ਕਰਦੇ ਕੇ ਮੈਂ ਜਾਣ ਬੁਝ ਕੇ ਓਥੇ ਟੰਗੀ ਰਹਿਣ ਦਿੰਨਾ ਤਾਂ ਕੇ ਤੈਨੂੰ ਸਾਰਾ ਦਿਨ ਮੇਰਾ ਚੇਤਾ ਆਉਂਦਾ ਰਹੇ!
ਅੱਜ ਗਿਆਂ ਨੂੰ ਪੂਰਾ ਇੱਕ ਸਾਲ ਹੋ ਗਿਆ..ਦੋ ਪਿੰਨਾ ਅਜੇ ਵੀ ਪਰਦੇ ਦੀ ਨੁੱਕਰ ਤੇ ਉਂਝ ਦੀਆਂ ਉਂਝ ਹੀ ਲੱਗੀਆਂ ਪਈਆਂ ਨੇ..ਕੱਢਣ ਨੂੰ ਜੀ ਹੀ ਨਹੀਂ ਕਰਦਾ..!
ਉਲਟਾ ਹਿੱਲਦੇ ਪਰਦੇ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ