ਨਵਨੀਤ ਸਿੰਘ..ਅੰਬਾਲੇ ਕੇਂਟ ਵਿਚ ਰਹਿਣ ਵਾਲੇ ਨੌਜੁਆਨ ਦੀ ਅਸਲ ਕਹਾਣੀ..!
ਲੱਤ ਵਿਚ ਜਮਾਂਦਰੂ ਨੁਕਸ ਸੀ ਤਾਂ ਵੀ ਗਰੀਬ ਘਰ ਦੀ ਸੋਹਣੀ-ਸੁਨੱਖੀ ਕੁੜੀ ਨਾਲ ਵਿਆਹ ਹੋ ਗਿਆ!
ਸੁਭਾ ਦਾ ਸ਼ੱਕੀ ਉੱਤੋਂ ਹਰ ਵੇਲੇ ਹੀਣ ਭਾਵਨਾ ਵਾਲੀ ਦਲਦਲ ਵਿਚ ਫਸਿਆ ਰਹਿੰਦਾ..ਨਾਲਦੀ ਨੂੰ ਪੇਕੇ ਨਾ ਜਾਣ ਦਿਆ ਕਰਦਾ..ਕੱਲੀ ਸਬਜੀ ਲੈਣ ਨਿੱਕਲਦੀ ਤਾਂ ਕਲੇਸ਼..ਮੂੰਹ ਤੇ ਕੋਈ ਮੇਕਅੱਪ ਤਾ ਵੀ ਵੱਡਾ ਮਸਲਾ!
ਫੇਰ ਡੇਢ ਕੂ ਸਾਲ ਮਗਰੋਂ ਪੇਕੇ ਘਰ ਬੇਟਾ ਹੋਇਆ..ਨਾਨਾ ਆਪਣੀ ਧੀ ਅਤੇ ਦੋਹਤੇ ਨੂੰ ਲੈ ਕੇ ਸਹੁਰੇ ਘਰ ਛੱਡਣ ਆਇਆ ਤਾਂ ਅੰਦਰ ਵੜਨੋਂ ਰੋਕ ਦਿੱਤਾ..ਅਖ਼ੇ ਇਹ ਤਾਂ ਮੇਰਾ ਹੈ ਹੀ ਨਹੀਂ..ਕਿਸੇ ਹੋਰ ਦਾ ਏ..ਕਿੰਨੀ ਬਹਿਸ ਮਗਰੋਂ ਤਿੰਨੋਂ ਗੇਟੋਂ ਹੀ ਵਾਪਿਸ ਕੈਥਲ ਮੋੜ ਦਿੱਤੇ ਗਏ!
ਅਖੀਰ ਮਾਮਲਾ ਅਦਾਲਤ ਵਿਚ ਗਿਆ ਤੇ ਤਲਾਕ ਹੋ ਗਿਆ..ਨਵਨੀਤ ਦੂਜਾ ਵਿਆਹ ਕਰਵਾ ਕੇ ਬਾਹਰ ਆ ਗਿਆ ਪਰ ਇੱਕ ਵੇਰ ਵੀ ਆਪਣੇ ਪੁੱਤ ਦੀ ਸ਼ਕਲ ਨਾ ਵੇਖੀ..ਦਾਦੇ ਦਾ ਕਈ ਵੇਰ ਜੀ ਕਰਿਆ ਕਰੇ ਕੇ ਵੇਖ ਆਵਾਂ ਪਰ ਮੁੰਡੇ ਦੇ ਡਰੋਂ ਚੁੱਪ ਹੋ ਜਾਇਆ ਕਰੇ..!
ਅਖੀਰ ਮਾਂ ਨੇ ਕੱਲੀ ਰਹਿ ਕੇ ਹੀ ਪਾਲਣ ਪੋਸ਼ਣ ਕੀਤਾ..ਸਤਾਰਾਂ ਸਾਲਾਂ ਦਾ ਹੋਇਆ ਤਾਂ ਚੰਗੇ ਭਵਿੱਖ ਲਈ ਬਾਹਰਲੇ ਮੁਲਖ ਭੇਜ ਦਿੱਤਾ..ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ..ਇੱਕ ਦਿਨ ਐਕਸੀਡੈਂਟ ਵਿਚ ਖਤਮ ਹੋ ਗਿਆ..ਕਰਮਾਂ ਮਾਰੀ ਤੇ ਦੁਖਾਂ ਦਾ ਵੱਡਾ ਪਹਾੜ ਡਿੱਗ ਪਿਆ..ਪੁੱਤ ਦਾ ਨਾਨਾ ਜੀ ਤੇ ਦੋ ਸਾਲ ਪਹਿਲਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ