ਮਾਪਿਆਂ ਦੀ ਲਾਡਾਂ ਨਾਲ ਪਾਲੀ ਪ੍ਰੀਤ ਸਰਵ ਗੁਣ ਸੰਪੰਨ ਸੀ। ਹਰ ਪਲ ਹੱਸੂੰ-ਹੱਸੂੰ ਕਰਦੀ ਰਹਿੰਦੀ ਤੇ ਹਰ ਕਿਸੇ ਨਾਲ ਪਿਆਰ ਨਾਲ ਪੇਸ਼ ਆਉਂਦੀ। ਪੜਾਈ ਵਿੱਚ ਵੀ ਹਮੇਸ਼ਾ ਅੱਵਲ ਹੀ ਰਹਿੰਦੀ ਸੀ। ਸਾਰੇ ਸਕੂਲ ਨੂੰ ਉਸ ਉੱਤੇ ਮਾਣ ਸੀ। ਹੋਵੇ ਵੀ ਕਿਉਂ ਨਾ, ਕਿਉਂਕਿ ਉਸਨੇ ਹਰ ਖੇਤਰ ਵਿੱਚ ਸਕੂਲ ਦਾ ਨਾਂ ਚਮਕਾਇਆ ਸੀ। ਸਾਰੇ ਅਧਿਆਪਕ ਤੇ ਆਂਢੀ-ਗੁਆਂਢੀ ਉਸ ਵਰਗੀ ਧੀ ਆਪਣੇ ਘਰ ਹੋਣ ਦੀ ਇੱਛਾ ਰੱਖਦੇ ਸਨ। ਉਸ ਵਿੱਚ ਐਨੇ ਗੁਣ ਉਹਦੇ ਮਾਪਿਆਂ ਦੁਆਰਾ ਦਿੱਤੇ ਚੰਗੇ ਸੰਸਕਾਰਾਂ ਕਰਕੇ ਸੀ। ਚਾਰ ਜਾਣਿਆਂ ਦਾ ਉਹ ਛੋਟਾ ਜਿਹਾ ਪਰਿਵਾਰ ਸੀ, ਜਿਸ ਵਿੱਚ ਉਹ ਤੇ ਉਹਦੇ ਛੋਟਾ ਭਰਾ ਕਰਮਾ ਸੀ ਜੋ ਉਸ ਵਰਗਾ ਹੀ ਬਣਨ ਦੀ ਇੱਛਾ ਰੱਖਦਾ ਸੀ। ਪ੍ਰੀਤ ਚੰਗੀ ਪੜੵ-ਲਿਖ ਕੇ ਕਿਸੇ ਪ੍ਰਾਈਵੇਟ ਬੈਂਕ ਵਿੱਚ ਲੱਗ ਗਈ ਸੀ। ਬੈਂਕ ਵਿੱਚ ਵੀ ਸਾਰੇ ਉਸਦੀ ਕੰਮ ਵਿੱਚ ਲਗਨ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੁੰਦੇ। ਹੁਣ ਉਹ ਪੱਚੀ ਸਾਲ ਦੇ ਨੇੜੇ ਪਹੁੰਚੀ ਹੋਣ ਕਰਕੇ ਉਸਨੂੰ ਕਾਫੀ ਰਿਸਤੇ ਆਉਣ ਲੱਗ ਪਏ ਸਨ ਪਰ ਉਸਦੇ ਮਾਪੇ ਉਸਦੇ ਵਿਆਹ ਵਾਲੇ ਮਸਲੇ ਵਿੱਚ ਕੋਈ ਕਾਹਲ ਨਹੀਂ ਕਰਨਾ ਚਾਹੁੰਦੇ ਸਨ। ਉਹ ਉਸ ਲਈ ਇੱਕ ਅਜਿਹਾ ਚੰਗਾ ਘਰ ਲੱਭਣਾ ਚਾਹੁੰਦੇ ਸਨ ਜੋ ਉਹਨਾਂ ਵਰਗਾ ਹੀ ਸੰਸਕਾਰੀ ਹੋਵੇ। ਪ੍ਰੀਤ ਤੇ ਉਸਦੇ ਮਾਪਿਆਂ ਨੂੰ ਆਸ ਸੀ ਕਿ ਜਿਸ ਘਰੇ ਵੀ ਉਹ ਜਾਵੇਗੀ, ਘਰ ਵਿੱਚ ਭਾਗ ਲਾ ਦੇਵੇਗੀ। ਐਹੋ ਜਿਹਾ ਧੀ-ਪੁੱਤ ਭਲਾਂ ਕਰਮਾਂ ਨਾਲ ਮਿਲਦਾ ਹੈ। ਚਲੋ, ਇੱਕ ਰਿਸ਼ਤੇਦਾਰ ਦੇ ਜੋਰ ਤੇ ਦੱਸ ਪਾਉਣ ਤੇ ਇੱਕਾ ਚੰਗਾ ਅਮੀਰ ਪਰਿਵਾਰ ਉਹਨਾਂ ਨੂੰ ਮਿਲ ਗਿਆ। ਮੁੰਡਾ ਵੀ ਸੋਹਣਾ ਤੇ ਚੰਗਾ ਪੜਿਆ-ਲਿਖਿਆ ਹੋਣ ਕਰਕੇ ਸਰਕਾਰੀ ਨੌਕਰੀ ਵਿੱਚ ਅਫਸਰ ਸੀ। ਉਹ ਵੀ ਪੰਜ ਜਾਣਿਆਂ ਦਾ ਪਰਿਵਾਰ ਸੀ ਜਿਸ ਵਿੱਚ ਉਸਦੀਆਂ ਦੋ ਨਨਾਣਾਂ, ਉਸਦਾ ਪਤੀ ਮਨਿੰਦਰ ਤੇ ਉਸਦਾ ਸਹੁਰਾ-ਸੱਸ ਸਨ। ਵਿਆਹ ਬੜੀ ਧੂਮ-ਧਾਮ ਤੇ ਚਾਅ ਨਾਲ ਕੀਤਾ ਗਿਆ। ਸਾਰੇ ਵਿਆਹ ਵਿੱਚ ਪ੍ਰੀਤ ਦੀ ਸਿਆਣਪ ਤੇ ਸੁਹੱਪਣ ਦੀ ਗੱਲ ਕਰਦੇ ਥੱਕਦੇ ਨਹੀਂ ਸਨ। ਉਹਨੂੰ ਦੋਵਾਂ ਜੀਆਂ ਦੀ ਜੋੜੀ ਵੀ ਖੂਬ ਜੱਚਦੀ ਸੀ। ਪ੍ਰੀਤ ਨੂੰ ਲੱਗਦਾ ਸੀ ਕਿ ਉਹ ਛੇਤੀ ਹੀ ਸਹੁਰਾ ਪਰਿਵਾਰ ਵਿੱਚ ਰਚ-ਮਿਚ ਜਾਵੇਗੀ। ਪਹਿਲੇ ਦਸ ਦਿਨ ਤਾਂ ਸਾਰਾ ਪਰਿਵਾਰ ਵਿਆਹ ਦੇ ਕੰਮਾਂ ਵਿੱਚ ਵਿਅਸਤ ਰਿਹਾ। ਆਉਣ ਜਾਣ ਵਾਲੇ ਵਧਾਈਆਂ ਤੇ ਗੱਲਾਂ ਬਾਤਾਂ ਕਰਕੇ ਮੁੜ ਜਾਂਦੇ। ਪ੍ਰੀਤ ਹੌਲੀ-ਹੌਲੀ ਆਪਣੇ ਆਪ ਨੂੰ ਸਹੁਰਾ ਪਰਿਵਾਰ ਵਿੱਚ ਅਡਜੱਸਟ ਕਰਨ ਦਾ ਜਤਨ ਕਰ ਰਹੀ ਸੀ। ਉਸਦਾ ਪਤੀ ਪਹਿਲਾਂ ਦਸ ਛੁੱਟੀਆਂ ਲੈ ਕੇ ਘਰੇ ਹੀ ਸੀ ਤੇ ਮਗਰੋਂ ਦਫਤਰ ਜਾਣ ਲੱਗ ਪਿਆ ਸੀ। ਇੰਨ੍ਹਾਂ ਦਸ ਦਿਨਾਂ ਵਿੱਚ ਹਫਤਾ ਤਾਂ ਵਿਆਹ ਮਗਰੋਂ ਪੇਕੇ ਘਰ ਲਾ ਆਈ ਸੀਂ। ਇਸ ਲਈ ਉਸਨੂੰ ਹਰ ਕਿਸੇ ਨੂੰ ਸਮਝਣ ਦਾ ਪੂਰਾ ਮੌਕਾ ਨਹੀਂ ਮਿਲਿਆ ਸੀ। ਉਸਦਾ ਪਤੀ ਮਨਿੰਦਰ ਅਫਸਰ ਹੋਣ ਕਰਕੇ ਜਿਆਦਾ ਸਮਾਂ ਫੋਨ ਤੇ ਹੀ ਰੁੱਝਿਆ ਰਹਿੰਦਾ ਸੀ ਤੇ ਉਸਦੀਆਂ ਨਨਾਣਾਂ ਪੜੀਆਂ ਹੋਣ ਕਰਕੇ ਮਹਿੰਗੇ ਸੂਟਾਂ ਦੀਆਂ ਸੌਕੀਨ ਤੇ ਫ਼ੈਸ਼ਨਪ੍ਰਸਤ ਸਨ। ਉਸਦੀ ਸੱਸ ਵੀ ਬਣੀ ਫਬੀ ਵੇਖਣ ਨੂੰ ਜੁਆਨ ਹੀ ਲੱਗਦੀ ਸੀ ਤੇ ਉਸਦਾ ਸਹੁਰਾ ਸਰੀਫ਼ ਜਿਹਾ ਲੱਗਦਾ ਸੀਂ। ਪੇਕਿਆਂ ਤੋਂ ਮੁੜ ਕੇ ਉਸਨੇ ਸਹੁਰੇ ਘਰ ਵਿੱਚ ਮਾੜਾ ਮੋਟਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸਨੂੰ ਉਮੀਦ ਸੀ ਕਿ ਥੋੜ੍ਹੇ ਦਿਨਾਂ ਤੱਕ ਉਸਨੂੰ ਵੀ ਸਹੁਰੇ ਪਰਿਵਾਰ ਵਾਲੇ ਵੀ ਕਿਸੇ ਨੌਕਰੀ ਤੇ ਲਵਾ ਦੇਣਗੇ ਪਰ ਕਿਸੇ ਨੇ ਵੀ ਇਸ ਵਿਸ਼ੇ ਬਾਰੇ ਤਾਂ ਸੋਚਿਆ ਹੀ ਨਹੀਂ। ਉਸਨੂੰ ਸਾਰਾ ਦਿਨ ਘਰ ਵਿੱਚ ਟਾਇਮ ਪਾਸ ਕਰਨਾ ਔਖਾ ਸੀ ਕਿਉਂਕਿ ਉਸਦਾ ਪਤੀ ਵੀ ਆਪਣੀ ਡਿਊਟੀ ਤੇ ਚਲਾ ਜਾਂਦਾ ਸੀ। ਉਸਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Prableen Kaur
ਇਹ ਮੇਰੀ ਆਪ ਬੀਤੀ ਹੈ ਜੀ। ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਲਾਇਫ ਬਿਆਨ ਕਰ ਦਿੱਤੀ ਹੋਵੇ ।। Thank you
Seema Goyal
It’s a very good and nice story. Based on reality. 🙏🙏🙏🤗🤗🤗🤗🤗