ਸੁਖਬੀਰ ਨੂੰ ਕਲ ਕਿਸੇ ਦਾ ਫੋਨ ਗਿਆ ਕਿ ਮਾਂ ਢਿੱਲੀ ਦਿਖਦੀ ਤੇ ਮੰਜੇ ਤੇ ਪਈ ਆ।
ਅੱਜ ਇਹ ਦਫਤਰੋਂ ਛੁੱਟੀ ਲੈ ਮਾਂ ਕੋਲ ਪਹੁੰਚੀ। ਆਂਦਿਆਂ ਮਾਂ ਦੇ ਗਲ ਲੱਗ ਰੋਈ ਤੇ ਨਾਲ ਈ ਗੁੱਸੇ ਦੀ ਬੌਛਾਰ ਸੁੱਟੀ।
” ਜੇ ਪੁੱਤ ਪ੍ਰਦੇਸੀ ਹੋਕੇ ਪਿੱਛੇ ਨੀ ਪਰਤਿਆ।ਮੈਂ ਤਾਂ ਹੈ ਨਾ ਇੱਥੇ। ਮੈਨੂੰ ਕਿਉਂ ਨੀ ਦਸਿਆ? ”
“ਕੁਝ ਹੋਇਆ ਹੋਵੇ ਤਾਂ ਦੱਸਾਂ। ਮਾੜੀ ਮੋਟੀ ਤਕਲੀਫ ਤਾਂ ਉਮਰ ਨਾਲ ਹੋਣੀ ਆ।”
“ਮੈਨੂੰ ਪਤਾ ਮਾੜੀ ਮੋਟੀ ਤਕਲੀਫ ਨਾਲ ਤੁਸੀਂ ਮੰਜਾ ਨੀ ਮਲਦੇ। ਇੱਥੇ ਮੈਂ ਇਕੱਲਿਆਂ ਨੀ ਰਹਿਣ ਦੇਣਾ। ਨਾਲ ਲੈ ਕੇ ਜਾਣਾ।”
“ਮੈਂ ਆਪਣੇ ਘਰੇ ਠੀਕ ਆ।ਤਾਰੋ ਸਫਾਈਆਂ ਕਰ ਜਾਂਦੀ ਕੱਪੜੇ ਧੋ ਜਾਂਦੀ।ਰਸੋਈ ਦਾ ਮੈਂ ਆਪੇ ਕਰ ਲੈਨੀ ਆ। ਆਂਢ ਗੁਆਂਢ ਸਾਰੇ ਖਿਆਲ ਰਖਦੇ। ਉਦਾਂ ਮੈਂ ਦਿਨ ਪਧਰੇ ਹੋਏ ਤਾਂ ਆਵਾਂਗੀ ਨਿਆਣਿਆਂ ਨੂੰ ਵੇਖਣ।”
“ਮੈਨੂੰ ਬਹੁਤ ਬੁਰਾ ਲਗਦਾ ਇੰਜ ਇਕੱਲਿਆਂ ਛੱਡ ਕੇ ਜਾਣ ਨੂੰ।”
“ਛੱਡ ਕੁੜੀਏ! ਜਦੋਂ ਧੀ ਮਾਂ-ਪਿਉ ਨੂੰ ਸਾਭਿੰਣ ਦੀ ਗੱਲ ਕਰਦੀ, ਮੈਨੂ ਉਸ ਵੇਲੇ ਦੂਜੇ ਵੇਹੜੇ ਵਾਲੀ ਨਾਮੋ ਯਾਦ ਆ ਜਾਦੀਂ। ਸ਼ਰੀਕੇ ਦੀਆਂ ਨੂੰਹਾਂ ਜਮੀਨ ਲੈਕੇ ਵੀ ਚੱਜ ਨਾਲ ਰੋਟੀ ਨੀ ਸੀ ਦਿੰਦੀਆਂ ਤਾ ਧੀਅ ਲੈ ਗਈ। ਥੋੜੇ ਦਿਨ ਤਾਂ ਠੀਕ ਰਹੀ।ਇਕ ਦਿਨ ਜੁਆਈ ਕੰਮ ਤੋਂ ਆਇਆ ਤਾਂ ਗਾਂ ਉਹਨੂੰ ਵੇਖਕੇ ਅੜਾਣ ਲਗ ਪਈ ਤੇ ਉਹ ਉਹਦੀ ਕੁੜੀ ਨੂੰ ਪੁੱਛਦਾ।
‘ ਆਹ ਆਪਣੀ ਮਾਂ ਨੂੰ ਪੱਠੇ ਨੀ ਪਾਏ। ਅੜਾਣ ਡਈ ਆ’
ਨਾਮੋ ਨੇ ਸੁਣ ਲਿਆ ਤੇ ਅਗਲੀ ਸਵੇਰ ਆਪਣਾ ਬੁਜਕਾ ਚੁੱਕ ਆਪਣੇ ਪਿੰਡ ਪਹੁੰਚ ਗਈ ਇਹ ਧਾਰ ਕੇ ਕਿ ਸ਼ਰੀਕਾਂ ਤੋਂ ਮੰਗਿ ਕੇ ਖਾਣੀ ਚੰਗੀ ਜਵਾਈ ਦੇ ਇਹੋ ਜਿਹੇ ਬੋਲਾਂ ਨਾਲੋਂ।ਆਪਣੇ ਪਿੰਡ ਚੋਂ ਆਖਰੀ ਦਮ ਤੱਕ ਨ ਨਿਕਲੀ।
ਪੁੱਤ ਬਦਲਦੇ ਜਮਾਨੇ ਨਾਲ ਸਮਝੌਤਾ ਕਰਿਆਂ ਈ ਠੀਕ ਰਹਿੰਦਾ। ਹੁਣ ਉਹ ਞਕਤ ਨੀ ਜਦੋਂ ਬਜ਼ੁਰਗਾਂ ਦੀ ਛੱਤਰ-ਛਾਇਆ ਹੇਠ ਉਹਨਾਂ ਦੇ ਟਬਰ ਰਹਿੰਦੇ ਸੀ। ਹੁਣ ਉਲਟਾ ਹੋ ਗਿਆ ਔਲਾਦ ਹੁਣ ਬਜ਼ੁਰਗਾਂ ਨੂੰ ਸੰਭਾਲਦੀ ਆ। ਇਕੱਠੇ ਪ੍ਰੀਵਾਰ ਹੁੰਦੇ ਸੀ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ