ਦੋ ਆਦਮੀ ਸਫ਼ਰ ‘ਤੇ ਨਿਕਲੇ! ਦੋਵਾਂ ਦੀ ਮੁਲਾਕਾਤ ਹੋਈ, ਸਬੱਬ ਨਾਲ ਦੋਹਾਂ ਦੀ ਮੰਜ਼ਿਲ ਇੱਕੋ ਹੀ ਸੀ, ਤਾਂ ਦੋਵੇਂ ਇਕੱਠੇ ਸਫ਼ਰ ਵਿੱਚ ਨਿਕਲ ਪਏ।
ਸੱਤ ਦਿਨਾਂ ਬਾਅਦ ਜਦੋਂ ਦੋਹਾਂ ਦੇ ਵੱਖ ਹੋਣ ਦਾ ਸਮਾਂ ਆਇਆ ਤਾਂ ਇੱਕ ਨੇ ਕਿਹਾ: ਭਾਈ ਸਾਹਿਬ! ਅਸੀਂ ਇੱਕ ਹਫ਼ਤੇ ਤੱਕ ਇਕੱਠੇ ਰਹੇ ਕੀ ਤੁਸੀਂ ਮੈਨੂੰ ਪਛਾਣਿਆ?
ਦੂਜੇ ਨੇ ਕਿਹਾ: ਨਹੀਂ, ਮੈਂ ਤਾਂ ਨਹੀਂ ਪਛਾਣਿਆ।
ਪਹਿਲੇ ਯਾਤਰੀ ਨੇ ਕਿਹਾ: ਸ੍ਰੀਮਾਨ, ਮੈਂ ਇਕ ਨਾਮੀ ਠੱਗ ਹਾਂ ਪਰ ਤੁਸੀਂ ਤਾਂ ਮਹਾਂ ਠੱਗ ਹੋ। ਤੁਸੀਂ ਤਾਂ ਮੇਰੇ ਵੀ ਗੁਰੂ ਨਿਕਲੇ।
ਦੂਜੇ ਯਾਤਰੀ ਨੇ ਕਿਹਾ: ਕਿਵੇਂ?
ਪਹਿਲਾ ਯਾਤਰੀ: ਕੁਝ ਮਿਲਣ ਦੀ ਆਸ ਵਿੱਚ ਮੈਂ ਸੱਤ ਦਿਨ ਲਗਾਤਾਰ ਤੁਹਾਡੀ ਤਲਾਸ਼ੀ ਲਈ, ਪਰ ਮੈਨੂੰ ਕੁਝ ਨਹੀਂ ਮਿਲਿਆ।
ਇੰਨਾ ਸਮਾਂ ਇਕੱਠੇ ਰਹਿਣ ਤੋਂ ਬਾਅਦ, ਮੈਨੂੰ ਇਹ ਪਤਾ ਹੈ ਕਿ ਤੁਸੀਂ ਬਹੁਤ ਅਮੀਰ ਵਿਅਕਤੀ ਹੋ ਅਤੇ ਇੰਨੇ ਵੱਡੇ ਸਫ਼ਰ ‘ਤੇ ਨਿਕਲੇ ਹੋ, ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਤੁਹਾਡੇ ਕੋਲ ਕੁਝ ਵੀ ਨਾ ਹੋਵੇ? ਤੁਸੀਂ ਬਿਲਕੁਲ ਖਾਲੀ ਹੱਥ ਕਿਵੇਂ ਹੋ ਸਕਦੇ ਹੋ!
ਦੂਜਾ ਯਾਤਰੀ: ਮੇਰੇ ਕੋਲ ਇੱਕ ਬਹੁ-ਕੀਮਤੀ ਹੀਰਾ ਹੈ ਅਤੇ ਕੁਝ ਚਾਂਦੀ ਦੇ ਸਿੱਕੇ ਹਨ।
ਪਹਿਲਾ ਯਾਤਰੀ ਬੋਲਿਆ: ਤਾਂ ਫਿਰ ਏਨੀ ਕੋਸ਼ਿਸ਼ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ